ਹਰ ਜਜ਼ਬੇ ਨੂੰ ਲਹਿਰ ਬਣਾਉਣਾ ਪੈਂਦਾ ਹੈ। ਤਾਂ ਕਿਧਰੇ ਦਰਿਆ ਅਖਵਾਉਣਾ ਪੈਂਦਾ ਹੈ। ਕੈਦ ਕਫ਼ਸ ਦੀ ਵੀ ਛੁੱਟ ਜਾਂਦੀ ਹੈ ਇਥੇ, ਪੰਛੀ ਨੂੰ ਵਿਸਤਾਰ ਦਿਖਾਉਣਾ ਪੈਂਦਾ ਹੈ। ਗ਼ਜ਼ਲਾਂ ਦੇ ਵਿੱਚ ਖਿਆਲ ਨਾ ਢੱਲਦੇ ਐਵੇਂ ਹੀ, ਦਿਲ ਤੇ ਜਿਗਰ ਦਾ ਖੂਨ ਜਲਾਉਣਾ ਪੈਂਦਾ ਹੈ। ਇਕਲਾਪਾ ਵੀ ਚਾਹੁੰਦੈ ਕੋਈ ਸਾਥ ਮਿਲੇ, ਸ਼ਾਇਰ ਨੂੰ ਇਹ ਸਾਥ ਨਿਭਾਉਣਾ ਪੈਂਦਾ ਹੈ। ਖਿੜਦੇ ਫੁੱਲਾਂ ਦੀ ਤੂੰ …
Read More »ਸਾਹਿਤ ਤੇ ਸੱਭਿਆਚਾਰ
ਭੇਤ
ਚਿੱਤਰਕਾਰ ਫੋਟੋ ਵਿੱਚ ਰੰਗ ਭਰੇ ਨੇ ਬਹੁਤ ਸੋਹਣੇ ਰੰਗ ਬਿਰੰਗੇ ਤੇ ਖਰੇ ਨੇ। ਉਹਦੀ ਕਲਾ ਦੇ ਨਮੂਨੇ ਦਾ ਕੋਈ ਭੇਤ ਨੀਂ ਕਿਵੇਂ ਲਹਿਰਾਉਂਦੇ ਵੇਖ ਹਰੇ ਭਰੇ ਖੇਤ ਨੀਂ। ਧਰਤੀ ਤੋਂ ਉੱਡੇ ਪਾਣੀ ਅਸਮਾਨੀ ਚੜ੍ਹੇ ਉਤੋਂ ਬੂੰਦ ਬੂੰਦ ਪਾਣੀ ਮੀਂਹ ਬਣ ਵਰੇ। ਗਿੱਲੀ ਹੋ ਜਾਵੇ ਧਰਤੀ `ਤੇ ਪਈ ਰੇਤ ਨੀਂ ਉਹਦੀ ਕਲਾ ਦੇ ਨਮੂਨੇ ਦਾ ਕੋਈ ਭੇਤ ਨੀਂ। ਕਿਵੇਂ ਬਣਾਏ ਉਹਨੇ …
Read More »ਨਜ਼ਾਰਾ
ਜ਼ਿੰਦਗੀ ਜਿਉਣ ਦਾ ਨਜ਼ਾਰਾ ਆ ਗਿਆ। ਜਦੋਂ ਆਪਣਿਆਂ ਮੈਨੂੰ ਦਿਲੋਂ ਭੁਲਾ ਲਿਆ। ਬੋਲਣਾ ਤਾਂ ਬੜੀ ਗੱਲ ਦੂਰ ਦੀ, ਮੈਨੂੰ ਵੇਖ ਉਨ੍ਹਾਂ ਮੂੰਹ ਘੁਮਾ ਲਿਆ। ਸਾਨੂੰ ਵੇਖ ਜਿਨੂੰ ਕਦੇ ਚੜ੍ਹਦਾ ਸੀ ਚਾਅ, ਉਨ੍ਹਾਂ ਹੁਣ ਵੇਖ ਮੱਥੇ `ਵੱਟ ਪਾ ਲਿਆ। ਰੋਗ ਭਾਵੇਂ ਜਾਨ ਲੇਵਾ ਲੱਗ ਗਿਆ ਮੈਨੂੰ, ਕਿਸ ਦੀਆਂ ਦੁਆਵਾਂ ਫੇਰ ਵੀ ਬਚਾ ਲਿਆ? ਘੂਰੀ ਵੱਟ ਹੁਣ ਵੇਖਦੇ ਨੇ ਸਾਰੇ। ਹੱਕ ਹੋਵੇ …
Read More »ਅਹਿਮੀਅਤ (ਮਿੰਨੀ ਕਹਾਣੀ)
ਖੁਸ਼ੀ ਦੇ ਸਮਾਗਮ ਵਿੱਚ ਨਿਮਾਣਾ ਸਿਹੁੰ ਦੇ ਪੋਤਰੇ ਨੇ ਹਵਾਈਆਂ ਚਲਾਉਣੀਆਂ ਸਨ। ਹਵਾਈਆਂ ਚਲਾਉਣ ਵਾਸਤੇ ਉਸ ਨੂੰ ਖਾਲੀ ਬੋਤਲ ਦੀ ਲੋੜ ਸੀ।ਉਹ ਖਾਲੀ ਬੋਤਲ ਲੈਣ ਵਾਸਤੇ ਆਂਢ-ਗੁਆਂਢ ਪਤਾ ਕਰਨ ਲੱਗਾ।ਅੰਕਲ ਜੀ ਤੁਹਾਡੇ ਘਰੇ ਖਾਲੀ ਬੋਤਲ ਹੈ? ਪੁੱਤਰ ਜੀ, ਖਾਲੀ ਬੋਤਲਾਂ ਹੈਗੀਆਂ ਸੀ, ਅਜੇ ਕੱਲ ਹੀ ਘਰ ਦੀ ਸਫ਼ਾਈ ਕਰਦਿਆਂ ਰੱਦੀ ਵਾਲੇ ਨੂੰ …
Read More »ਭਾਈਚਾਰਕ ਸਾਂਝ ਦਾ ਤਿਓਹਾਰ ਲੋਹੜੀ
ਇਹ ਤਿਓਹਾਰ ਪੋਹ ਦੇ ਅਖੀਰਲੇ ਦਿਨ 13 ਜਨਵਰੀ ਨੂੰ ਮਨਾਇਆ ਜਾਂਦਾ ਹੈ।ਵੇਸੇ ਤਾਂ ਇਹ ਤਿਓਹਾਰ ਵੱਖ-ਵੱਖ ਨਾਵਾਂ ਨਾਲ ਸਾਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ।ਪੰਜਾਬ ਹਰਿਆਣਾ, ਦਿੱਲੀ ਤੇ ਇਸ ਦੇ ਗਵਾਂਢੀ ਰਾਜਾਂ ਸਮੇਤ ਸਾਰੀ ਦੁਨੀਆਂ ਵਿੱਚ ਜਿੱਥੇ-ਜਿੱਥੇ ਵੀ ਪੰਜਾਬੀ ਵੱਸਦੇ ਹਨ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।ਇਸ ਨੂੰ ਨੂੰ ਭਗਤ …
Read More »ਅਦੁੱਤੀ ਸ਼ਖ਼ਸੀਅਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਸ਼ਵ ਦੇ ਧਾਰਮਿਕ ਇਤਿਹਾਸ ਅੰਦਰ ਉਹ ਰਹਿਬਰ ਹਨ, ਜਿਨ੍ਹਾਂ ਦਾ ਜੀਵਨ ਅਦੁੱਤੀ ਹੈ, ਮਿਸਾਲੀ ਹੈ।ਗੁਰੂ ਸਾਹਿਬ ਜੀ ਨੇ ਆਪਣਾ ਸਰਬੰਸ ਧਰਮ ਤੇ ਮਨੁੱਖੀ ਕਦਰਾਂ-ਕੀਮਤਾਂ ਦੀ ਮਜ਼ਬੂਤੀ ਅਤੇ ਜ਼ੁਲਮ ਦੇ ਖ਼ਾਤਮੇ ਲਈ ਕੁਰਬਾਨ ਕੀਤਾ।ਇਹ ਕੋਈ ਛੋਟੀ ਗੱਲ ਨਹੀਂ ਕਿ ਆਪਣਾ ਸਾਰਾ ਪਰਿਵਾਰ ਵਾਰ ਕੇ ਵੀ ਕੋਈ ਗਿਲਾ ਨਹੀਂ, …
Read More »ਪੰਜਾਬ ਦੇ ਕਿਸਾਨੀ ਜੀਵਨ ‘ਤੇ ਝਾਤ ਪਾਉਂਦੀ ਫ਼ਿਲਮ ‘ਤੀਜਾ ਪੰਜਾਬ’
ਪੰਜਾਬੀ ਫ਼ਿਲਮੀ ਖੇਤਰ ‘ਚ ਹੁਣ ਬਹੁਤ ਕੁੱਝ ਨਵਾਂ ਅਤੇ ਵੱਖਰਾ ਵੇਖਣ ਨੂੰ ਮਿਲ ਰਿਹਾ ਹੈ।ਹਰ ਹਫਤੇ ਕਿਸੇ ਨਾ ਕਿਸੇ ਨਵੇਂ ਵਿਸ਼ੇ ਨੂੰ ਲੈ ਕੇ ਫਿਲਮਾਂ ਰਿਲੀਜ਼ ਹੋ ਰਹੀਆਂ ਹਨ।ਕਾਮੇਡੀ ਭਰਪੂਰ ਵਾਲੇ ਵਿਸ਼ਿਆਂ ਤੋਂ ਹਟ ਕੇ ਨਵੇਂ ਨਵੇਂ ਵਿਸ਼ਿਆਂ ਦਾ ਰੁਝਾਨ ਲਗਾਤਾਰ ਵੱਧ ਰਿਹਾ ਹੈ।ਇਸੇ ਰੁਝਾਣ ਤਹਿਤ ਇੱਕ ਨਵੇਂ ਅਤੇ ਬਿਲਕੁੱਲ ਵੱਖਰੇ ਵਿਸ਼ੇ ‘ਤੇ ਅਧਾਰਿਤ ਫ਼ਿਲਮ ‘ਤੀਜਾ ਪੰਜਾਬ’ ਵੀ ਆਗਾਮੀ 3 …
Read More »ਰੰਗਕਰਮੀ, ਸੰਪਾਦਕ ਤੇ ਪੱਤਰਕਾਰੀ ਦਾ ਸੁਮੇਲ – ਸਤਨਾਮ ਸਿੰਘ ਮੂਧਲ
ਸਤਨਾਮ ਸਿੰਘ ਮੂਧਲ ਜਿਥੇ ਵਧੀਆ ਅਦਾਕਾਰ ਹੈ, ਉਥੇ ਉਹ “ਰੰਗਕਰਮੀ” ਮੈਗਜ਼ੀਨ ਦਾ ਸੰਪਾਦਕ ਅਤੇ ਰੋਜ਼ਾਨਾ “ਪੰਜਾਬੀ ਜਾਗਰਣ” ਅਖਬਾਰ ਦਾ ਪੱਤਰਕਾਰ ਵੀ ਹੈ।ਪਿਤਾ ਚਰਨ ਸਿੰਘ ਤੇ ਮਾਤਾ ਹਰਬੰਸ ਕੌਰ ਦੇ ਹੋਣਹਾਰ ਸਪੁੱਤਰ ਸਤਨਾਮ ਸਿੰਘ ਦਾ ਜਨਮ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਮੂਧਲ ਵਿਖੇ ਹੋਇਆ। ਪੜਾਈ ਵਿੱਚ ਹੁਸ਼ਿਆਰ ਸਤਨਾਮ ਨੇ ਗਿਆਨੀ, ਬੀ.ਏ ਕਲਾਸੀਕਲ ਸੰਗੀਤ, ਲਘੂ ਕੋਰਸ (ਨੈਸ਼ਨਲ ਸਕੂਲ ਆਫ ਡਰਾਮਾ ਦਿੱਲੀ) ਤੋਂ ਪਾਸ …
Read More »ਤਰੱਕੀ …
ਸੁੱਖਾਂ ਲਈ ਸਹੂਲਤਾਂ ਬੜੀਆਂ, ਸਾਹਾਂ ਦੀਆਂ ਘਟ ਗਈਆਂ ਘੜੀਆਂ, ਵੇਚਦੇ ਕੁਦਰਤੀ ਦਾਤਾਂ, ਕਿਸੇ ਨਾ ਖੁੱਲ੍ਹ ਇਹ ਡੱਕੀ ਹੈ। ਇਹ ਕੇਹੀ ਤਰੱਕੀ ਹੈ? ਇਹ ਕੇਹੀ ਤਰੱਕੀ ਹੈ? ਪਾਣੀ ਵੀ ਗੰਧਲੇ ਕੀਤੇ, ਪੀਣੇ ਪੀਂਦੇ ਨੇ ਪੁਣ-ਪੁਣ ਕੇ, ਹਵਾ ਵਿੱਚ ਜ਼ਹਿਰਾਂ ਘੁਲੀਆਂ ਨੇ, ਘੋਲੀਆਂ ਆਪੇ ਚੁਣ-ਚੁਣ ਕੇ, ਮਿੱਟੀ ਦਾ ਉਪਜਾਊਪਣ ਵੀ, ਬਹੁਤੇ ਥਾਵਾਂ ਤੇ ਸ਼ੱਕੀ ਹੈ । ਇਹ ਕੇਹੀ ਤਰੱਕੀ ਹੈ? ਇਹ ਕੇਹੀ …
Read More »ਡੰਗ !
ਮਿੱਠੇ ਬੋਲਾਂ `ਤੇ ਡੁੱਲ੍ਹਿਆ ਨਾ ਕਰ। ਆਪਣੀ ਹੋਂਦ ਨੂੰ ਭੁੱਲਿਆ ਨਾ ਕਰ। ਮਿਸ਼ਰੀ ਫਟਕੜੀ ਇੱਕੋ ਜਿਹੀ, ਹਰੇਕ ਦੇ ਨਾਲ਼ ਖੁੱਲ੍ਹਿਆ ਨਾ ਕਰ। ਦੋ ਧਾਰੀ ਤਲਵਾਰ ਨੇ ਲੋਕ, ਪਿੱਠ `ਤੇ ਕਰਦੇ ਵਾਰ ਨੇ ਲੋਕ, ਦਿਸਣ ਨਾ ਮੂੰਹ `ਤੇ ਮਖੌਟੇ ਪਾਏ , ਉਤੋਂ ਪੱਕੇ ਦਿਲ਼ਦਾਰ ਨੇ ਲੋਕ। ਦੁੱਖਾਂ ਦੇ ਵਿੱਚ ਆਉਂਦੇ ਕੋਲ, ਮਿੱਠੇ ਮਿੱਠੇ ਬੋਲਦੇ ਬੋਲ਼। ਅੰਦਰੋਂ ਵੈਸੇ ਹੁੰਦੇ ਖ਼ੁਸ਼, ਰੱਬਾ! ਇਹਨੂੰ …
Read More »
Punjab Post Daily Online Newspaper & Print Media