Tuesday, July 7, 2026

ਸਾਹਿਤ ਤੇ ਸੱਭਿਆਚਾਰ

ਕਿਸੇ ਨਾ ਪੁੱਛਣੀ ਬਾਤ ਸੱਜਣਾ…

ਦੁਨੀਆਂ ਤੋਂ ਤੁਰ ਜਾਣ ਦਾ ਜਦ ਵੇਲਾ ਆ ਗਿਆ, ਤੇਰੀ ਕਿਸੇ ਨਾ ਪੁੱਛਣੀ ਬਾਤ ਸੱਜਣਾ, ਮਾਰ ਤਾੜੀਆਂ ਲੋਕੀਂ ਪਿੱਛੋਂ ਹੱਸਣਗੇ, ਤੇਰੀ ਸੁਣਨੀ ਕਿਸੇ ਨਾ ਬਾਤ ਸੱਜਣਾਂ। ਜਿਹਨਾਂ ਲਈ ਦਿਨ ਰਾਤ ਕਰੇ ਮੇਹਨਤਾਂ, ਉਹ ਵੀ ਔਖੇ ਵੇਲੇ ਛੱਡਣਗੇ ਸਾਥ ਸੱਜਣਾਂ, ਮਾਰ ਤਾੜੀਆਂ ਲੋਕੀਂ ਪਿੱਛੋਂ ਹੱਸਣਗੇ, ਤੇਰੀ ਸੁਣਨੀ ਕਿਸੇ ਨਾ ਬਾਤ ਸੱਜਣਾਂ। ਇਕੱਲਾ ਆਇਆ ਸੀ ਇਕੱਲੇ ਤੁਰ ਜਾਣਾ, ਕਿਸੇ ਵੇਖਣੀ ਨੀ ਤੇਰੀ …

Read More »

ਆਪਣਾ-ਆਪਣਾ ਦੁੱਖ (ਮਿੰਨੀ ਕਹਾਣੀ)

        ਸਕੂਲ ਲੱਗਣ ਤੋਂ ਕੁੱਝ ਸਮਾਂ ਪਹਿਲਾਂ ਤੇਜ਼ ਸਕੂਟਰ ਭਜਾਈ ਜਾਂਦੇ ਅਮਰ ਸਿੰਘ ਨੇ ਸਾਹਮਣੇ ਤੋਂ ਕਾਹਲੀ ਨਾਲ ਆ ਰਹੇ ਸ਼ਮਸ਼ੇਰ ਸਿੰਘ ਨੂੰ ਇਸ਼ਾਰਾ ਕਰਕੇ ਰੋਕ ਲਿਆ ਤੇ ਪੁੱਛਿਆ, ਕਿ ਭਾਈ! ਕੀ ਹਾਲ ਚਾਲ ਹੈ? ਅੱਗੋਂ ਸਹਿਮਿਆ ਹੋਇਆ ਸ਼ਮਸ਼ੇਰ ਸਿੰਘ ਬੋਲਿਆ, ਅਮਰ ਸਿਹਾਂ, ਹਾਲ ਕੀ ਹੋਣੇ, ਜਦੋਂ ਦਾ ਡੀ.ਜੀ.ਐਸ.ਈ ਸਾਹਿਬ ਨੇ ਛਾਪੇਮਾਰ ਟੀਮਾਂ ਦਾ ਗਠਨ ਕੀਤਾ ਸਾਡੇ ਤਾਂ ਨੱਕ ਵਿੱਚ …

Read More »

ਜਿਥੇ

ਜਿਥੇ ਇਨਸਾਨ ਨਫਰਤ ਦੇ ਬੀਜ਼ ਬੋ ਰਿਹਾ ਏ ਜਿਥੇ ਹਰ ਰੋਜ ਬੱਚੀਆਂ ਦਾ ਬਲਾਤਕਾਰ ਹੋ ਰਿਹਾ ਏ ਜਿੱਥੇ ਨਸ਼ਾ ਮਾਂ ਪਿਓ ਦਾ ਸਹਾਰਾ ਖੋਹ ਰਿਹਾ ਏ ਜਿੱਥੇ ਕਿਸਾਨ ਖੁਦਕੁਸ਼ੀਆਂ ਦਾ ਸ਼ਿਕਾਰ ਹੋ ਰਿਹਾ ਏ ਜਿੱਥੇ ਸਿਆਸਤ ਲਈ ਧਰਮਾਂ ਦਾ ਘਾਣ ਹੋ ਰਿਹਾ ਏ ਜਿੱਥੇ ਘੱਟ ਗਿਣਤੀਆਂ ਦਾ ਖੂਨ  ਚੋ ਰਿਹਾ ਏ ਜਿੱਥੇ ਔਰਤ ਦੁਆਰਾ ਔਰਤ ਦਾ ਪੇਟ `ਚ ਕਤਲ ਹੋ …

Read More »

ਸਾਡਾ ਆਲਮ (ਬਾਲ ਕਵਿਤਾ)

ਸਾਡਾ ਆਲਮ ਬੜਾ ਪਿਆਰਾ। ਨਾਨਕਿਆਂ ਦੀ ਅੱਖ ਦਾ ਤਾਰਾ। ਦਾਦਕੇ ਖੂਬ ਨੇ ਲਾਡ ਲਡਾਉਂਦੇ, ਉਂਗਲੀ ਫੜ ਤੁਰਨਾ ਸਿਖਾਉਂਦੇ। ਚਾਚੇ ਲਿਆਉਂਦੇ ਕਈ ਖਿਡਾਉਣੇ, ਕਾਰਾਂ, ਜੀਪਾਂ ਤੇ ਭਾਲੂ ਮਨਭਾਉਣੇ। `ਮਰਕਸ` ਆਲਮ ਜਦ ਆਖ ਬੁਲਾਵੇ, ਚਾਈਂ ਚਾਈਂ ਉਹ ਦੌੜਿਆ ਆਵੇ।           ਮਰਕਸ ਪਾਲ ਗੁਮਟਾਲਾ ਮੋ – 98720 70182

Read More »

ਝਾਂਜਰਾਂ ਦੇ ਬੋਰ

ਝਾਂਜਰਾਂ ਦੇ ਬੋਰ ਮੇਰੇ ਟੁੱਟ ਗਏ ਵੇ ਸੱਜਣਾ ਚੁਗ-ਚੁਗ ਝੋਲੀ ਵਿਚ ਪਾਵਾਂ।          ਗੁੰਗੀ-ਬੋਲੀ ਹੋ ਗਈ ਮੇਰੀ ਝਾਂਜਰ ਪਿਆਰੀ ਅੱਡੀ ਮਾਰ ਕੇ ਕਿਵੇਂ ਛਣਕਾਵਾਂ। ਅੱਥਰੀ ਜਵਾਨੀ ਮੇਰੀ ਨਾਗ ਬਣ ਛੂਕਦੀ ਗਿੱਧੇ ਵਿੱਚ ਦੱਸ ਕਿਵੇਂ ਜਾਵਾਂ।          ਕੁੜੀਆਂ `ਚ ਮੇਰੀ ਸਰਦਾਰੀ ਚੰਨ ਸੋਹਣਿਆਂ ਮੈਂ ਨੱਚ-ਨੱਚ ਧਰਤ ਹਿਲਾਵਾਂ।             ਸਬਰਾਂ ਦੀ ਭੱਠੀ ਮੈਨੂੰ ਝੋਕਿਆ ਤੂੰ ਹਾਣੀਆਂ ਵੇ ਕਿਵੇਂ ਤੈਨੂੰ ਨਾਲ …

Read More »

ਨਗਾਂ ਰਾਸ਼ੀਆਂ ਦਾ ਸੱਚ

ਤੁਹਾਡੇ ਨਾਲ ਬਹੁਤ ਵੱਡਾ ਧੋਖ਼ਾ ਹੋ ਰਿਹਾ ਹੈ, ਹੁਣ ਤਾਂ ਕੰਮ ਬਹੁਤ ਹੀ ਅਨੋਖਾ ਹੋ ਰਿਹਾ ਹੈ, ਤੁਹਾਨੂੰ ਫਸਾਇਆ ਜਾ ਰਿਹਾ ਹੈ, ਕੁੰਡਲੀਆਂ ਦੇ ਭਰਮ ਵਿੱਚ, ਸ਼ਰੇਆਮ ਨਾਲ ਤੁਹਾਡੇ ਧੋਖਾ ਹੋ ਰਿਹਾ ਹੈ, ਰੂੜੀਵਾਦੀਆਂ ਦਾ ਕੰਮ ਕੁੱਝ ਸੌਖਾ ਹੋ ਰਿਹਾ ਹੈ । ਜੰਮਦੇ ਬੱਚੇ ਦੀ ਹੀ ਬਣਾ ਦਿੱਤੀ ਜਾਂਦੀ ਹੈ ਕੁੰਡਲੀ, ਮਾਂ ਕੋਈ ਕਾਲਾ, ਪੀਲਾ ਨਗ ਜੜਾ ਪਾ ਲਵੇ ਵਿੱਚ …

Read More »

ਅਪਾਹਜ (ਮਿੰਨੀ ਕਹਾਣੀ)

      `ਰੱਖਾ ਸਿਹਾਂ, ਉਸ ਦਿਨ ਜਿਹੜਾ ਲੰਬੜਦਾਰਾਂ ਦਾ ਮੁੰਡਾ, ਬੰਤੇ  ਹਲਵਾਈ  ਦੇ ਮੁੰਡੇ ਦੀ, ਜੋ ਕਿ ਇੱਕ ਲੱਤ ਤੋਂ ਅਪਾਹਜ ਏ, ਦੀ ਰੀਸ ਲਾਉਂਦਾ ਸੀ ਨਾ, ਉਸ  ਦਾ ਕੱਲ੍ਹ ਐਕਸੀਡੈਂਟ ਹੋ ਗਿਆ, ਇੱਕ ਲੱਤ ਤੋਂ ਤਾਂ ਜਮ੍ਹਾਂ ਹੀ ਨਕਾਰਾ  ਹੋ ਗਿਆ,` ਬਿਸ਼ਨੇ ਨੇ ਰੱਖੇ ਨੂੰ ਕਿਹਾ।          `ਬਿਸ਼ਨ ਸਿਹਾਂ, ਸਿਆਣਿਆਂ ਨੇ ਸੱਚ ਹੀ ਤਾਂ ਕਿਹਾ ਏ, ਜੈਸੀ  ਕਰਨੀ  ਵੈਸੀ ਭਰਨੀ, …

Read More »

ਅਹਿਸਾਸ (ਮਿੰਨੀ ਕਹਾਣੀ)

            ਹਰਨੇਕ ਦੇ ਪੁੱਤਰ ਅਤੇ ਧੀ ਦੋਵੇਂ ਵਿਦੇਸ਼ ਚਲੇ ਗਏ।ਪਹਿਲਾਂ ਤਾਂ ਬੱਚਿਆਂ ਨੂੰ ਬਾਹਰ ਭੇਜਣ ਦਾ ਬੜਾ ਚਾਅ ਸੀ, ਪਰ ਅੱਜ ਸਾਰੀ ਹਵੇਲੀ ਸੁੰਨੀ ਜਿਹੀ ਜਾਪਦੀ ਸੀ।ਏਨੇ ਨੂੰ ਗੁਆਂਢੀ ਜੈਲਾ ਆਣ ਟਪਕਿਆ ਤੇ ਬੱਚਿਆਂ ਦੀ ਵਧਾਈ ਦੇਣ ਲੱਗਾ।ਹਰਨੇਕ ਦਾ ਮਨ ਭਰ ਆਇਆ ਤੇ ਕਹਿਣ ਲੱਗਾ, ‘ਯਾਰ ਅੱਜ ਤਾਂ ਇੰਝ ਪ੍ਰਤੀਤ ਹੁੰਦੈ ਜਿਵੇਂ ਘਰ ਦੀ ਫੁਲਵਾੜੀ ਗਵਾਚ ਗਈ ਹੋਵੇ।’ ਜੈਲਾ ਬੋਲਿਆ, …

Read More »

ਛੁੱਟੀਆਂ ਨੇ ਬਣਾਂ ਲਈਆਂ ਦੂਰੀਆਂ

ਕਈ ਬੱਚੇ ਕਹਿਣ ਅਸੀਂ ਨਾਨਕੇ ਸੀ ਗਏ। ਕੋਈ ਕਹੇ ਮਾਮੀ-ਮਾਸੀ ਕੋਲ ਜਾ ਰਹੇ। ਸਾਡੇ ਹਿੱਸੇ ਆ ਗਈਆਂ ਬਾਲ ਮਜ਼ਦੂਰੀਆਂ, ਛੁੱਟੀਆਂ ਨੇ ਸਾਡੇ ਤੋਂ ਬਣਾ ਲਈਆਂ ਦੂਰੀਆਂ। ਘਰ ਦੀ ਗਰੀਬੀ, ਬਣੀ ਸਾਡੇ ਉਤੇ ਭਾਰ, ਮਾਂਜਦੀ ਮੈਂ ਭਾਂਡੇ ਰੋਈ ਜਾਵਾਂ-ਜਾਰੋ-ਜਾਰ। ਵਿੱਚੋ-ਵਿੱਚ ਮਾਲਕਣ ਵੱਟੇ ਮੈਨੂੰ ਘੂਰੀਆਂ। ਛੁੱਟੀਆਂ ਨੇ ਸਾਡੇ ਤੋਂ……………… ਛੁੱਟੀਆਂ ਦਾ ਸਾਨੂੰ ਬੜਾ ਚੜ੍ਹਿਆ ਚਾਅ ਸੀ, ਮੰਮੀ ਜੀ ਨੇ ਮੈਨੂੰ ਦਿੱਤਾ  ਕੰਮ …

Read More »

ਦਲ-ਬਦਲੂ (ਮਿੰਨੀ-ਕਹਾਣੀ)

           ਸਾਬਕਾ ਮੰਤਰੀ ਬਘੇਲ ਸਿੰਘ ਨੇ ਪੂਰੇ ਵੀਹ ਵਰ੍ਹੇ ਆਪਣੀ ਪਾਰਟੀ `ਸੇਵਾ ਦਲ` ਦੀ ਤਨ, ਮਨ, ਧਨ ਨਾਲ ਸੇਵਾ ਕੀਤੀ ਸੀ ਤੇ ਹਰ ਕੁਰਬਾਨੀ ਦੇ ਕੇ ਵੀ ਪਾਰਟੀ ਦੀ ਸਾਖ ਨੂੰ ਬਚਾਇਆ ਸੀ।ਇਸ ਵਾਰ ਉਸ ਨੂੰ ਐਮ.ਐਲ.ਏ ਦੀ ਸੀਟ ਲਈ ਟਿਕਟ ਮਿਲਣਾਂ ਤੈਅ ਸੀ, ਪਰ ਐਨ ਆਖਰੀ ਮੌਕੇ `ਤੇ ਕਿਸੇ ਹੋਰ ਦਾ ਨਾਮ ਪਾਰਟੀ ਉਮੀਦਵਾਰ ਵਜੋਂ ਐਲਾਨ ਦਿੱਤੇ ਜਾਣ ਨਾਲ …

Read More »