Sunday, March 22, 2026

ਸਾਹਿਤ ਤੇ ਸੱਭਿਆਚਾਰ

ਅੱਜ ਦਾ ਸੱਚ

ਸੱਚ ਬੋਲਣ ਵਾਲਾ ਰਹਿ ਜਾਵੇ ਇਕੱਲਾ, ਪੁੜਾਂ ਵਿੱਚ ਪਿੱਸਦਾ ਬਦਨਸੀਬ ਵੇਖਿਆ। ਕੰਮ ਕਰਨ ਵਾਲਾ ਨੁਕਤਾਚੀਨੀ ਦਾ ਬਣੇ ਪਾਤਰ, ਚਮਚਾਗਿਰੀ ਕਰਨ ਵਾਲਾ ਅਫ਼ਸਰ ਦੇ ਕਰੀਬ ਵੇਖਿਆ। ਝੂਠ ਬੋਲਣ ਵਾਲੇ ਦੀ ਵਾਹ! ਵਾਹ!! ਹੋਵੇ, ਖੁਰਮਣੀਆਂ ਤੇਰੇ ਸ਼ਹਿਰ ਦਾ ਹਾਲ ਅਜੀਬ ਵੇਖਿਆ।   ਸੁਖਬੀਰ ਸਿੰਘ ਖੁਰਮਣੀਆਂ ਅੰਮ੍ਰਿਤਸਰ। ਮੋ- 9855512677

Read More »

ਪੰਜਾਬੀ ਸਾਹਿਤ ਦਾ ਵੱਡਾ ਹਸਤਾਖ਼ਰ – ਕਰਤਾਰ ਸਿੰਘ ਦੱਗਲ

       ਕਰਤਾਰ ਸਿੰਘ ਦੁੱਗਲ ਪੰਜਾਬੀ ਸਾਹਿਤ ਦੀ ਰੀੜ੍ਹ ਦੀ ਹੱਡੀ ਸੀ।ਦੁੱਗਲ ਦੀ ਪੰਜਾਬੀ ਸਾਹਿਤ ਨੂੰ ਬਹੁਤ ਵੱਡੀ ਦੇਣ ਹੈ।ਇਸ ਪ੍ਰਸਿੱਧ ਸਾਹਿਤਕਾਰ ਕਰਤਾਰ ਸਿੰਘ ਦੁੱਗਲ ਦਾ ਜਨਮ ਪਿੰਡ ਧਮਿਆਲ ਜ਼ਿਲ੍ਹਾ ਰਾਵਲ ਪਿੰਡੀ (ਹੁਣ ਪਾਕਿਸਤਾਨ `ਚ) ਜੀਵਨ ਸਿੰਘ ਦੁੱਗਲ ਦੇ ਘਰ ਅਤੇ ਮਾਤਾ ਸਤਵੰਤ ਕੌਰ ਦੀ ਕੁੱਖੋਂ 1 ਮਾਰਚ 1917 ਨੂੰ ਹੋਇਆ।ਉਹ ਪੰਜਾਬੀ, ਉਰਦੂ, ਹਿੰਦੀ ਅਤੇ ਅੰਗਰੇਜ਼ੀ `ਚ ਲਿਖਦੇ ਸਨ।ਕਰਤਾਰ …

Read More »

ਆਪਸੀ ਸਾਂਝ ਦਾ ਪ੍ਰਤੀਕ ਲੋਹੜੀ

ਜਦੋਂ ਸਿਆਲ ਦੀ ਠੰਡ ਜੋਰਾਂ `ਤੇ ਹੁੰਦੀ ਹੈ ਧੁੰਦ ਆਪਣੀ ਚਾਦਰ ਵਸਾ ਕੇ ਕੋਰੇ ਦੀ ਪਰਤ ਬਣਾਉਂਦੀ ਹੈ, ਉਸ ਵੇਲੇ ਇਹ ਤਿਉਹਾਰ ਆਉਂਦਾ ਹੈ ਜਿਸ ਦਾ ਨਾਂ ਹੈ ਲੋਹੜੀ।ਲੋਹੜੀ ਜਿਸ ਦਾ ਇਤਿਹਾਸ ਵਿਚ ਦੁੱਲਾ ਭੱਟੀ ਦਾ ਜਿਕਰ ਆਉਂਦਾ ਹੈ ਦੁੱਲਾ ਜੋ ਕਿ ਗਰੀਬਾਂ ਦੀ ਤੇ ਮਜਬੂਰਾਂ ਦੀ ਮਦਦ ਕਰਦਾ ਸੀ।ਹਰ ਬੱਚਾ, ਜਵਾਨ, ਬਜੁਰਗ ਅਤੇ ਔਰਤਾਂ ਮਿਲ ਕੇ ਖੁਸ਼ੀਆਂ ਮਨਾਉਂਦੇ ਹਨ।ਜਿਸ …

Read More »

ਜੱਫੀ ਸਿੱਧੂ ਦੀ

        ਤੇਰੀ ਜੱਫੀ ਦੀ ਕੀ-ਕੀ ਸਿਫਤ ਕਰੀਏ ਦਿੱਤੀ ਮੁੱਦਤਾਂ ਦੀ ਅਲਖ ਜਗਾ ਸਿੱਧੂ। ਵਾਹ! ਵਾਹ ਸਿੱਧੂ, ਵਾਹ! ਵਾਹ ਸਿੱਧੂ। ਨਹੁੰ-ਮਾਸ ਦੇ ਵਿਛੜੇ ਮੇਲ ਦਿੱਤੇ ਦਿੱਤੀ ਮਨਾਂ ਦੀ ਭਟਕਣ ਬੁਝਾ ਸਿੱਧੂ। ਡੇਢ ਕੋਹ ਵਾਟ ਸੀ ਪਹਾੜ ਬਣਗੀ   ਰਹੀ ਸੀ ਸੰਗਤ ਦੀ ਜਿੰਦ ਤੜਫਾ ਸਿੱਧੂ। ਦੂਰਬੀਨਾਂ ਨਾਲ ਸੀ ਸੰਗਤ ਨੂੰ ਦਰਸ਼ਨ ਹੁੰਦੇ   ਜਿਥੇ ਬਾਬੇ ਨਾਨਕ 18 ਸਾਲ …

Read More »

ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ

                ਜਦੋ ਵੀ ਕਦੀ ਹਰ ਛੋਟੇ ਜਾਂ ਵੱਡੇ ਵਿਅਕਤੀ ਦੀ ਜ਼ਿੰਦਗੀ ਵਿੱਚ ਦਾਨ ਕਰਨ ਦਾ ਸਮਾਂ ਆਉਂਦਾ ਹੈ ਤਾਂ ਹਰ ਇਨਸਾਨ ਆਪਣੀ ਹੈਸੀਅਤ ਮੁਤਾਬਕ ਦਾਨ ਕਰਨ ਲੱਗਿਆ ਵੀ ਕਈ ਵਾਰ ਸੋਚਦਾ ਹੈ।ਸਿਆਣਿਆ ਦਾ ਕਥਨ ਹੈ ਕਿ ਸਰੀਰ ਵੇਖ ਕੇ ਇਸ਼ਨਾਨ ਅਤੇ ਹੈਸੀਅਤ ਵੇਖ ਕੇ ਦਾਨ।ਪਰੰਤੂ ਇੱਕ ਵਾਰ ਵੀ ਨਹੀਂ ਸੋਚਿਆ ਉਸ ਰਹਿਬਰ ਨੇ ਆਪਣੀ ਕੌਮ ਅਤੇ ਦੇਸ਼ ਵਾਸਤੇ ਆਪਣਾ ਸਰਬੰਸ …

Read More »

ਖੁਸ਼ੀਆਂ ਦਾ ਤਿਉਹਾਰ – ਲੋਹੜੀ

‘ ਇਸ਼ਰ ਆ ਦਲਿਦਰ ਜਾ, ਦੁਲਿਦਰ ਦੀ ਜੜ ਚੁੱਲੇ ਪਾ ’               ਪੰਜਾਬ ਦੇ ਤਿਉਹਾਰਾਂ ਵਿਚੋਂ ਇਕ ਤਿਉਹਾਰ ਲੋਹੜੀ ਹੈ ਜੋ ਕਿ ਸ਼ਗਨਾਂ ਅਤੇ ਖੁਸ਼ੀਆਂ ਭਰਪੂਰ ਤਿਉਹਾਰ ਹੈ।ਸਰਦੀਆਂ ਦੇ ਮੌਸਮ `ਚ ਹਾੜੀ ਦੀਆਂ ਫਸਲਾਂ ਦੇ ਪ੍ਰਫ਼ੁਲਿਤ ਹੁੰਦਿਆਂ ਮਾਘ ਮਹੀਨੇ ਤੋਂ ਇਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ।ਜਿਸ ਘਰ ਮੁੰਡੇ ਦਾ ਵਿਆਹ ਹੋਇਆ ਹੋਵੇ ਜਾਂ ਮੁੰਡਾ ਜੰਮਿਆ ਹੋਵੇ ਲੋਹੜੀ ਦਾ ਤਿਉਹਾਰ ਪੂਰੇ …

Read More »

ਪੁਰਾਤਣ ਪੰਜਾਬ

ਸੀ ਸਾਰੇ ਦੀਨ ਧਰਮ ਦੇ ਪੱਕੇ, ਸੱਚ ਜ਼ਬਾਨੋਂ ਕਹਿੰਦੇ, ਨਾ ਭੇਦਭਾਵ ਨਾ ਵਿਤਕਰਾ, ਸਭ ਹੀ ਰਲ ਮਿਲ ਬਹਿੰਦੇ। ਵਿੱਚ  ਪਿੰਡਾਂ  ਦੇ  ਬੇਲੀਓ, ਸੀ ਹੁੰਦੀਆਂ ਸੱਥਾਂ, ਪਹਿਲਾਂ ਵਾਲੇ ਪੰਜਾਬ ਦੀਆਂ, ਕੀ ਕੀ ਗੱਲਾਂ ਦੱਸਾਂ। ਨਾ ਹੱਕ ਪਰਾਇਆ ਖਾਂਦੇ ਸਾਂ, ਨਾ ਨਿੰਦਿਆ ਕਰਦੇ, ਸੱਚੀ ਗੱਲ ਦੀ ਸਾਰੇ ਹੀ, ਸਨ ਹਾਮ੍ਹੀ ਭਰਦੇ। ਬਜ਼ੁਰਗਾਂ ਦੀਆਂ ਮੰਨਦੇ ਸਨ, ਓਦੋਂ ਸਾਰੇ ਈ ਮੱਤਾਂ, ਪਹਿਲਾਂ ਵਾਲੇ ਪੰਜਾਬ …

Read More »

ਸਰਦ ਰੁੱਤ ਦਾ ਤਿਉਹਾਰ – ਲੋਹੜੀ

ਜ਼ਿੰਦਗੀ ਨੂੰ ਜੀਊਣ, ਰਸਮਾਂ ਰਿਵਾਜ਼ਾ ਨੂੰ ਨਿਭਾਉਣ ਅਤੇ ਤਿਉਹਾਰਾਂ ਨੂੰ ਮਨਾਉਣ ਵਿੱਚ ਪੰਜਾਬੀ ਹਮੇਸ਼ਾਂ ਹੀ ਸਭ ਤੋਂ ਅੱਗੇ ਰਹੇ ਹਨ।ਹਾਲਾਤ ਕਿਹੋ ਜਿਹੇ ਵੀ ਰਹੇ ਹੋਣ ਪੰਜਾਬੀ ਹਰ ਹਾਲ ਵਿੱਚ ਰੱਬ ਦੀ ਰਜ਼ਾ `ਚ ਰਾਜ਼ੀ ਰਹਿੰਦੇ ਹਨ।ਉਹ ਕਦੀ ਹਾਲਾਤਾਂ ਅਨੁਸਾਰ ਖੁੱਦ ਢਲ ਜਾਂਦੇ ਤੇ ਕਦੇ ਹਾਲਾਤਾਂ ਨੂੰ ਆਪਣੇ ਅਨੁਸਾਰ ਢਾਲ ਲੈਂਦੇ ਹਨ।ਗਰਮੀ-ਸਰਦੀ ਦੇ ਮੌਸਮ ਵੀ ਕੰਮ ਕਰਨ ਜਾਂ ਤਿਉਹਾਰ ਮਨਾਉਣ ਸਮੇਂ …

Read More »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦੁੱਤੀ ਸ਼ਖ਼ਸੀਅਤ

ਸਰਬੰਸਦਾਨੀ, ਸਾਹਿਬੇ-ਕਮਾਲ, ਦਸਮੇਸ਼ ਪਿਤਾ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਦੀ ਅਦੁੱਤੀ ਤੇ ਨੂਰਾਨੀ ਸ਼ਖ਼ਸੀਅਤ ਦੁਨੀਆਂ ਦੇ ਇਤਿਹਾਸ ਅੰਦਰ ਨਿਵੇਕਲੀ ਅਤੇ ਵਿਲੱਖਣ ਹੈ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਵਿਸ਼ਵ ਇਤਿਹਾਸ ਵਿਚ ਕ੍ਰਾਂਤੀਕਾਰੀ ਅਧਿਆਏ ਸਿਰਜਣ ਵਾਲਾ ਹੈ।ਦੁਨੀਆਂ ਦੇ ਕਲਮਕਾਰਾਂ ਨੇ ਗੁਰੂ ਸਾਹਿਬ ਜੀ ਦੀ ਉਸਤਤੀ ਕੀਤੀ ਹੈ, ਪ੍ਰੰਤੂ ਇਹ ਵੀ ਸੱਚ ਹੈ ਕਿ ਅਜੇ ਤੱਕ ਗੁਰੂ ਸਾਹਿਬ ਜੀ ਦੀ ਵਿਲੱਖਣ ਸ਼ਖ਼ਸੀਅਤ …

Read More »

ਰੁੱਤ ਫਿਰੀ ਵਣ ਕੰਬਿਆ

     ਬੀਬੀ ਦੇ ਮੱਠਾ-ਮੱਠਾ ਹੂੰਗਣ ਦੀ ਅਵਾਜ਼ ਸਾਰੀ ਰਾਤ ਮੇਰੇ ਕੰਨਾਂ ’ਚ ਪੈਂਦੀ ਰਹੀ ਹੈ।ਹੁਣ ਤੱਕ ਕਈ ਵਾਰੀ ਕੰਧ ਵੱਲ ਪਾਸਾ ਪਰਤ ਕੇ ਤੇ ਕਈ ਵਾਰੀ ਮੂੰਹ ਸਿਰ ਵਲੇਟ ਕੇ ਵੀ ਸੌਣ ਦਾ ਯਤਨ ਕਰਦਾ ਰਿਹਾ ਹਾਂ।ਕਦੀ-ਕਦੀ ਥੋੜ੍ਹੀ ਜਿਹੀ ਅੱਖ ਲੱਗਦੀ ਵੀ ਸੀ।ਫਿਰ ਅਬੜਵਾਹੇ ਉੱਠ ਬੈਠਦਾ ਸਾਂ।ਉੱਪਰ ਲਏ ਲੀੜੇ ਨੂੰ ਪਾਸੇ ਕਰਕੇ ਲਾਗਲੇ ਕਮਰੇ ’ਚ ਲੇਟੀ ਬੀਬੀ ਨੂੰ ਵੇਖਣ ਚਲਾ …

Read More »