ਖੇਤਰੀ ਸਰਸ ਮੇਲੇ ਵਿੱਚ ਕਮਾਏ ਪੈਸੇ ਕਲੱਕਤਾ ਵਿੱਚ ਮ੍ਰਿਤਕ ਦੀ ਵਿਧਵਾ ਨੂੰ ਭੇਜੇ ਜਾਣਗੇ ਬਠਿੰਡਾ,12 ਮਾਰਚ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ) – ਬਠਿੰਡਾ ਵਿਖੇ ਚੱਲ ਰਹੇ ਖੇਤਰੀ ਸਰਸ ਮੇਲੇ ਵਿਚ ਇਲਾਕਾ ਵਾਸੀ ਭਾਵੇਂ ਪੂਰੇ ਉਤਸ਼ਾਹ ਨਾਲ ਵੱਖ-ਵੱਖ ਰਾਜਾਂ ਦੀਆਂ ਹੱਥਾਂ ਨਾਲ ਬਣੀਆਂ ਵਸਤਾਂ ਦੀ ਖਰੀਦੋ-ਫਰੋਖਤ ਕਰ ਰਹੇ ਹਨ, ਪਰ ਮੇਲੇ ਵਿਚ ਕੁਝ ਅਣਛੋਹੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ, …
Read More »Monthly Archives: March 2015
ਕੈਂਸਰ ਲਈ ਸਕੂਲਾਂ-ਕਾਲਜਾਂ ਵਿੱਚ ਲਗਾਏ ਜਾਣ ਜਾਗਰੂਕਤਾ ਕੈਂਪ – ਵੀਨਸ ਗਰਗ
ਔਰਤਾਂ ਲਈ ਕਰਵਾਇਆ ਗਿਆ ਕੈਂਸਰ ਜਾਗਰੂਕਤਾ ਸੈਮੀਨਾਰ ਬਠਿੰਡਾ,12 ਮਾਰਚ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ)- ਐਡਵਾਂਸਡ ਕੈਂਸਰ ਡਾਇਗਨੋਸਟਿਕ ਟਰੀਟਮੈਂਟ ਐਂਡ ਰਿਸਰਚ ਸੈਂਟਰ ਬਠਿੰਡਾ ਵਲੋਂ ਔਰਤਾਂ ਵਿਚ ਪੈਦਾ ਹੋਣ ਵਾਲੀਆਂ ਛਾਤੀ ਅਤੇ ਬੱਚੇਦਾਨੀ ਅੰਦਰ ਕੈਂਸਰ ਦੀਆਂ ਬਿਮਾਰੀਆਂ ਸਬੰਧੀ ਸੁਚੇਤ ਕਰਨ ਲਈ ਅੱਜ ਖਾਲਸਾ ਕਾਲਜ (ਲੜਕੀਆਂ) ਬਠਿੰਡਾ ਵਿਖੇ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਚੇਅਰਪਰਸਨ ਹੌਸਪੀਟਲ …
Read More »ਤਿੰਨ ਲੱਖ ਰੁਪਏ ਦਾ 03 ਬੋਰੀਆ ਚੂਰਾ ਪੋਸਤ ਦੋਸੀਆਂ ਸਮੇਤ ਪੁਲਿਸ ਕਬਜ਼ਾ ਹੇਠ
ਬਠਿੰਡਾ,12 ਮਾਰਚ (ਜਸਵਿੰਦਰ ਸਿੰਘ ਜੱਸੀ / ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਕਾਊਟਰ ਇੰਟਲੀਜੈਸ ਵਿੰਗ ਦੇ ਸਹਾਇਕ ਇੰਸਪੈਕਟਰ ਅਜੇੈ ਮਲੂਜਾ ਪੀ ਪੀ ਐਸ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਕਾਊਟਰ ਇੰਟਲੀਜੈਸ ਵਿੰਗ ਵਲੋਂ ਨਸ਼ਿਆਂ ਦੇ ਖਿਲਾਫ਼ ਚਲਾਈ ਮਹਿੰਮ ਦੌਰਾਨ ਸਪੈਸ਼ਲ ਅਪਰੇਸ਼ਨ ਤਹਿਤ 03 ਬੋਰੀਆ ਚੂਰਾ ਪੋਸਤ (ਵਜਨੀ 1 ਕੁਇੰਟਲ 20 ਕਿੱਲੋ) ਜਿਸ ਦੀ ਕੀਮਤ ਕਰੀਬ ਸਾਡੇ ਤਿੰਨ ਲੱਖ ਰੁਪਏ ਬਣਦੀ ਹੈ, …
Read More »ਪੰਜਾਬ ਸਰਕਾਰ ਨੇ ਡਰਿੱਪ/ਮਾਈਕਰੋ ਸਿੰਚਾਈ ਸਕੀਮ ਦੀ 35 ਫੀਸਦੀ ਸਬਸਿਡੀ ਵਧਾ ਕੇ 80 ਤੋਂ 90 ਫ਼ੀਸਦੀ ਕੀਤੀ – ਰਵੀਕਰਨ ਕਾਹਲੋਂ
ਬਟਾਲਾ, 12 ਮਾਰਚ (ਨਰਿੰਦਰ ਬਰਨਾਲ) – ਘੱਟ ਪਾਣੀ ਦੀ ਵਰਤੋਂ ਕਰਕੇ ਫ਼ੳਮਪ;ਸਲਾਂ ਬੀਜਣ, ਸ਼ਬਜੀਆਂ ਦੀ ਕਾਸ਼ਤ ਕਰਨ ਅਤੇ ਬਾਗ ਲਗਾਉਣ ਵਾਲੇ ਜਿੰਮੀਦਾਰਾਂ ਲਈ ਚਲਾਈ ਡਰਿੱਪ/ਮਾਈਕਰ ਸਿੰਚਾਈ ਸਕੀਮ ਤਹਿਤ ਦਿੱਤੀ ਜਾਂਦੀ 35 ਫੀਸਦੀ ਸਬਸਿਡੀ ਨੂੰ ਵਧਾ ਕੇ ਪੰਜਾਬ ਸਰਕਾਰ ਵੱਲੋਂ 80 ਤੋਂ 90 ਫ਼ੀਸਦੀ ਕਰ ਦਿੱਤਾ ਗਿਆ।ਸਬਸਿਡੀ ਵਧਾ ਕੇ ਸਰਕਾਰ ਨੇ ਜਿਥੇ ਕਿਸਾਨਾਂ ਨੂੰ ਵੱਡੀ ਆਰਥਿਕ ਰਾਹਤ ਦਿੱਤੀ ਹੈ ਉਥੇ ਇਸ …
Read More »31 ਮਈ ਤੱਕ ਦੋਹਰੀ ਵੋਟ ਨਾ ਕਟਾਉਣ ਵਾਲੇ ਨੂੰ ਹੋ ਸਕਦਾ ਹੈ ਜ਼ੁਰਮਾਨਾ ਤੇ ਸਜ਼ਾ
ਬਟਾਲਾ, 12 ਮਾਰਚ (ਨਰਿੰਦਰ ਬਰਨਾਲ) -ਜਿਨ੍ਹਾਂ ਵੋਟਰਾਂ ਦੀਆਂ ਦੋਹਰੀ ਵੋਟ ਬਣੀ ਹੋਈ ਹੈ ਚੋਣ ਕਮਿਸ਼ਨ ਵੱਲੋਂ ਅਜਿਹੇ ਵੋਟਰਾਂ ਨੂੰ ੩੧ ਮਈ ਤੱਕ ਆਪਣੀ ਦੋਹਰੀ ਵੋਟ ਨੂੰ ਕਟਾਉਣ ਦਾ ਆਖਰੀ ਮੌਕਾ ਦਿੱਤਾ ਗਿਆ ਹੈ।ਜੇਕਰ 31 ਮਈ 2015 ਤੋ ਬਾਅਦ ਕੋਈ ਅਜਿਹਾ ਵੋਟਰ ਰਹਿ ਗਿਆ ਜਿਸ ਦੀ ਡਬਲ ਵੋਟ ਬਣੀ ਹੋਵੇਗੀ ਤਾਂ ਉਸ ਦੇ ਖਿਲਾਫ ਚੋਣ ਨਿਯਮਾਂ ਅਧੀਨ ਲੋਕ ਪ੍ਰਤੀਨਿਧਤਾ ਐਕਟ 1950 ਦੀ ਧਾਰਾ 31 ਅਧੀਨ …
Read More »ਵਧੀਕ ਮੁੱਖ ਸਕੱਤਰ ਤੇ ਡਾਇਰੈਕਟਰ ਲੋਕ ਸੰਪਰਕ ਨੇ ਸ੍ਰੀ ਨਾਮਦੇਵ ਦਰਬਾਰ ਮੱਥਾ ਟੇਕਿਆ
ਘੁਮਾਣ/ਬਟਾਲਾ, 12 ਮਾਰਚ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਦੇ ਵਧੀਕ ਮੁੱਖ ਸਕੱਤਰ ਸ੍ਰੀ ਸੁਰੇਸ਼ ਕੁਮਾਰ ਅਤੇ ਉੱਪ ਮੁੱਖ ਮੰਤਰੀ ਪੰਜਾਬ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸ੍ਰੀ ਰਾਹੁਲ ਤਿਵਾੜੀ ਨੇ ਆਪਣੀ ਘੁਮਾਣ ਫੇਰੀ ਦੌਰਾਨ ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਅੰਤਿਮ ਸਮਾਧੀ ਸ੍ਰੀ ਨਾਮਦੇਵ ਦਰਬਾਰ ਵਿਖੇ ਮੱਥਾ ਟੇਕਿਆ।ਮਰਾਠੀ ਸਾਹਿਤ ਸੰਮੇਲਨ ਦੀਆਂ ਤਿਆਰੀਆਂ ਦਾ ਜਾਇਜਾ ਲੈਣ …
Read More »ਸ਼੍ਰੋਮਣੀ ਕਮੇਟੀ ਨਵੇਂ ਸਾਲ (1 ਚੇਤ) ਨਾਨਕਸ਼ਾਹੀ ਸੰਮਤ 547 ਮੌਕੇ ਕਰਵਾਏਗੀ ਗੁਰਮਤਿ ਸਮਾਗਮ
ਅੰਮ੍ਰਿਤਸਰ, 11 ਮਾਰਚ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਸੰਮਤ 547 ਅਨੁਸਾਰ 1 ਚੇਤ (14 ਮਾਰਚ 2015) ਨੂੰ ਖਾਲਸਾ ਪੰਥ ਦਾ ਨਵਾਂ ਸਾਲ ਸ਼ੁਰੂ ਹੋ ਰਿਹਾ ਹੈ ਨਾਨਕਸ਼ਾਹੀ ਸੰਮਤ 1 ਚੇਤ ਦੀ ਆਮਦ ਸਬੰਧੀ 13 ਮਾਰਚ ਦੀ ਰਾਤ ਨੂੰ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ। ਇਥੋਂ ਜਾਰੀ …
Read More »ਗਿੱਲ ਤੇ ਵਡਾਲੀ ਨੇ ਸ਼ਮਸਾਨ ਘਾਟ ਦੇ ਬਰਾਂਡੇ ਦਾ ਕੀਤਾ ਉਦਘਾਟਨ
ਛੇਹਰਟਾ, 11 ਮਾਰਚ (ਕੁਲਦੀਪ ਸਿੰਘ ਨੋਬਲ) – ਵਾਰਡ ਨੰਬਰ 62 ਦੇ ਅਧੀਨ ਆਉਂਦੇ ਗਰੂ ਕੀ ਵਡਾਲੀ ਦੇ ਸ਼ਮਸ਼ਾਨ ਘਾਟ ਵਿਖੇ 2 ਲੱਖ ਦੀ ਲਾਗਤ ਨਾਲ ਬਨਣ ਵਾਲੇ ਬਰਾਂਡੇ ਦੇ ਕੰਮ ਦਾ ਉਦਘਾਟਨ ਅਕਾਲੀ ਦਲ ਵਰਕਿੰਗ ਕਮੇਟੀ ਮੈਂਬਰ ਦਿਲਬਾਗ ਸਿੰਘ ਵਡਾਲੀ ਅਤੇ ਪੱਛਮੀ ਇੰਚਾਰਜ ਰਾਕੇਸ਼ ਗਿੱਲ ਨੇ ਕੀਤਾ।ਉਕਤ ਆਗੂਆਂ ਨੇ ਦੱਸਿਆ ਕਿ ਗੁਰੂ ਕੀ ਵਡਾਲੀ ਵਿਖੇ ਬਣੇ ਇਸ ਸ਼ਮਸਾਨ ਘਾਟ ਵਿਖੇ …
Read More »ਬਾਰ੍ਹਵੀਂ ਦੀ ਪ੍ਰੀਖਿਆ ਦੌਰਾਨ ਨਕਲ ਦਾ ਰਿਹਾ ਬੋਲਬਾਲਾ- ਇਕ ਸਕੂਲ ਦਾ ਸੈਂਟਰ ਰੱਦ, ਦੋ ਨਕਲਚੀਆਂ ‘ਤੇੇ ਬਣੇ ਕੇਸ
ਛੇਹਰਟਾ, 11 ਮਾਰਚ (ਕੁਲਦੀਪ ਸਿੰਘ ਨੋਬਲ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਜਾ ਰਹੀ ਬਾਰ੍ਹਵੀਂ ਦੀ ਪੰਜਾਬੀ ਦੀ ਪ੍ਰੀਖਿਆ ਦੌਰਾਨ ਅੱਜ ਜਿੱਥੇ ਇਕ ਪ੍ਰੀਖਿਆ ਕੇਂਦਰ ਦੀ ਪ੍ਰੀਖਿਆ ਰੱਦ ਕਰ ਦਿੱਤੀ ਗਈ ਹੈ, ਉੱਥੇ ਜੰਡਿਆਲਾ ਗੁਰੂ ਦੇ ਇਕ ਸਕੂਲ ਵਿਚ ਦੋ ਨਕਲ ਕੇਸ ਬਣਾਏ ਗਏ ਹਨ। ਜਿਸ ਨਾਲ ਹੁਣ ਤੱਕ ਪ੍ਰੀਖਿਆ ਵਿਚ ਨਕਲ ਦੇ ਕੇਸਾਂ ਦੀ ਗਿਣਤੀ ਪੰਜ ਹੋ ਗਈ …
Read More »ਖ਼ਾਲਸਾ ਕਾਲਜ ਵਿਖੇ ਨੈਸ਼ਨਲ ਕਾਨਫਰੰਸ ਦਾ ਆਯੋਜਨ
ਭੌਤਿਕ ਵਿਗਿਆਨ ਦੇ ਖੇਤਰ ਵਿੱਚ ਨਵੀਆਂ ਖੋਜ਼ਾਂ ਬਾਰੇ ਬੁਲਾਰਿਆਂ ਨੇ ਪਾਇਆ ਚਾਨਣਾ ਅੰਮ੍ਰਿਤਸਰ, 11 ਮਾਰਚ (ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਦੇ ਪੋਸਟ ਗਰੈਜ਼ੂਏਟ ਫ਼ਿਜਿਕਸ ਵਿਭਾਗ ਵੱਲੋਂ ‘ਭੌਤਿਕ ਵਿਗਿਆਨ ਦੇ ਖ਼ੇਤਰ ਵਿੱਚ ਨਵੀਆਂ ਖੋਜ਼ਾਂ’ ਵਿਸ਼ੇ ‘ਤੇ ਇਕ ਨੈਸ਼ਨਲ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡੀਨ ਅਤੇ ਫ਼ਿਜੀਕਸ ਵਿਭਾਗ ਦੇ ਸੇਵਾ ਮੁਕਤ ਪ੍ਰੋ: ਡਾ. ਆਰ. …
Read More »
Punjab Post Daily Online Newspaper & Print Media