Wednesday, November 25, 2026

Daily Archives: June 14, 2015

ਦਿੱਲੀ ਕਮੇਟੀ ਵੱਲੋਂ ਦਿੱਲੀ ਤੋਂ ਸ੍ਰੀ ਆਨੰਦਪੁਰ ਸਾਹਿਬ ਤੱਕ ਸਜਾਇਆ ਗਿਆ ਸ਼ਹਾਨਾ ਨਗਰ ਕੀਰਤਨ

ਨਵੀਂ ਦਿੱਲੀ, 14 ਜੂਨ (ਅੰਮ੍ਰਿਤ ਲਾਲ ਮੰਨਣ) – ਸ੍ਰੀ ਆਨੰਦਪੁਰ ਸਾਹਿਬ ਨਗਰ ਦੀ ਸਥਾਪਨਾ ਦੇ ੩੫੦ਵੇਂ ਸਾਲ ਮੌਕੇ ਦਿੱਲੀ ਸਿੱੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਜਾਏ ਗਏ ਨਗਰ ਕੀਰਤਨ ‘ਚ ਅੱਜ ਹਜ਼ਾਰਾ ਸੰਗਤਾਂ ਨੇ ਹਾਜਰੀ ਭਰੀ। ਨਗਰ ਕੀਰਤਨ ਗੁਰਦੁਆਰਾ ਰਕਾਬਗੰਜ ਸਾਹਿਬ ਨਵੀਂ ਦਿੱਲੀ ਤੋਂ ਆਰੰਭ ਹੋ ਕੇ ਦੇਰ ਰਾਤ ਨੂੰ ਫਤਿਹਗੜ ਸਾਹਿਬ ਪੰਜਾਬ ਵਿਖੇ ਪੁੱਜਾ।ਜੈਕਰਿਆਂ ਦੀ ਗੁੰਜ ‘ਚ ਗੁਰਦੁਆਰਾ ਬੰਗਲਾ ਸਾਹਿਬ ਦੇ …

Read More »

ਬਲਾਚੌਰ ਸੜਕ ਹਾਦਸੇ ਵਿੱਚ ਮਾਰੇ ਗਏ ਅੰਮ੍ਰਿਤਸਰ ਦੇ ਪਿਤਾ-ਪੁੱਤਰ ਤੇ ਭਤੀਜੇ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਇਗੀ

ਅੰਮ੍ਰਿਤਸਰ, 14 ਜੂਨ (ਗੁਰਪ੍ਰੀਤ ਸਿੰਘ) – ਬਲਾਚੌਰ ਵਿਖੇ ਹੋਏ ਬੀਤੇ ਕੱਲ੍ਹ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਮਾਰੇ ਗਏ ਅੰਮ੍ਰਿਤਸਰ ਵਾਸੀ ਇੰਦਰਜੀਤ ਸਿੰਘ, ਉਨਾਂ ਦੇ ਬੇਟੇ ਸਿਮਰਨ ਪ੍ਰੀਤ ਸਿੰਘ ਅਤੇ ਭਤੀਜੇ ਰਮਨਪ੍ਰੀਤ ਸਿੰਘ ਦਾ ਸੇਜ਼ਲ  ਅੱਖਾਂ ਤੇ ਭਰੇ ਮਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ।ਸਥਾਨਕ ਸੁਲਤਾਨਵਿੰਡ ਰੋਡ ਤੇ ਪੈਂਦੇ ਬਜਾਰ ਮੰਦਿਰ ਵਾਲਾ ਵਾਸੀ ਸ੍ਰ. ਇੰਦਰਜੀਤ ਸਿੰਘ, ਉਨਾਂ ਦੇ ਬੇਟੇ ਤੇ ਭਤੀਜੇ ਦੇ ਮ੍ਰਿਤਕ …

Read More »

ਬਾਦਲ ਜੀ ਟਾਈਮ ਸਿਰ ਕਦੋਂ ਮਿਲੂ ਕੰਪਿਊਟਰ ਅਧਿਆਪਕਾਂ ਨੂੰ ਤਨਖਾਹ

ਬਟਾਲਾ, 14 ਜੂਨ (ਨਰਿੰਦਰ ਬਰਨਾਲ) –  ਸਥਾਨਕ ਹਰੀਕਤ ਰਾਏ ਸਮਾਧ ਬਟਾਲਾ ਤੇ ਕੰਪਿਊਟਰ ਅਧਿਆਪਕ ਸਾਂਝਾ ਫਰੰਟ ਗੁਰਦਾਸਪੁਰ ਦੀ ਮੀਟਿੰਗ ਜਿਲਾ ਪ੍ਰਧਾਨ ਗੁਰਪਿੰਦਰ ਸਿੰਘ ਅਤੇ ਵਾਈਸ ਪ੍ਰਧਾਨ ਪਰਮਿੰਦਰ ਸਿੰਘ ਦੀ ਅਗਵਾਈ  ਵਿੱਚ ਹੋਈ।ਕੰਪਿਊਟਰ ਅਧਿਆਪਕਾਂ ਨੇ ਸਰਕਾਰ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ ਅਤੇ ਸਰਕਾਰ ਦੇ ਵਿਕਾਸ ਦੇ ਨਾਅਰੇ ਦੀ ਪੋਲ ਖੋਲੀ। ਪ੍ਰੈਸ ਸਕੱਤਰ ਹਰਪੀ੍ਰਤ ਮਾਨ ਨੇ ਕਿਹਾ ਕਿ ਸਰਕਾਰ ਨੇ ਆਪਣੇ ਮੰਤਰੀਆਂ ਦੀਆਂ …

Read More »

ਦੇਸ ਰਾਜ ਹੈਰੀਟੇਜ਼ ਸਕੂਲ ਬਟਾਲਾ ਵੱਲੋ ਵਿਦਿਆਰਥੀ ਵਾਸਤੇ ਕੋਰਸ ਸ਼ੁਰੂ

ਬਟਾਲਾ, 14 ਜੂਨ (ਨਰਿੰਦਰ ਬਰਨਾਲ) – ਸਿੱਖਿਆ ਦੇ ਖੇਤਰ ਵਿੱਚ ਬਟਾਲੇ ਦੀ ਅਗਾਂਹ ਵਧੂ ਵਿਚਾਰਾਂ ਤੇ ਸਿੱਖਿਆ ਦੇ ਖੇਤਰ ਮੱਲਾਂ ਮਾਰਨ ਵਾਲੀ ਸੰਸਥਾ ਦੇਸ ਰਾਜ ਹੈਰੀਟੇਜ਼ ਸਕੂਲ ਅਲੀਵਾਲ ਰੋਡ ਬਟਾਲਾ ਵਿਖੇ ਵਿਦਿਆਰਥੀਆਂ ਵਾਸਤੇ ਵੱਖ ਵੱਖ ਕੋਰਸ ਸੁਰੂ ਕੀਤੇ ਗਏ ਹਨ।ਸਕੂਲ ਐਮ ਡੀ ਸ੍ਰੀ ਮਦਨ ਲਾਲ ਤੋ ਪ੍ਰਾਪਤ ਜਾਣਕਾਰੀ ਅਨੂਸਾਰ ਬਾਰਵੀਂ ਕਰਨ ਤੋ ਬਾਅਦ ਕੌਸਲ ਵਿਕਾਸ ਯੌਜਨਾ ਤਹਿਤ ਫਰੀ ਕੋਰਸ ਕਰ ਸਕਦੇ …

Read More »

ਪਾਖੰਡ ਅਤੇ ਪਾਖੰਡੀ ਬਾਬਿਆਂ ਦੇ ਬਹਿਕਾਵਿਆਂ ‘ਚ ਨਾ ਆਉਣ ਲਈ ਕੀਤਾ ਜਾਗਰੂਕ

ਖਾਲੜਾ, 13 ਜੂਨ (ਰਣਬੀਰ ਸਿੰਘ ਗੋਲਣ / ਲਖਵਿੰਦਰ ਗੋਲਣ) – ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਤੋਂ ਸਿੱਖਿਆ ਲੈ ਰਹੇ ਬੱਚਿਆਂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਗੁਰੂ ਸਾਹਿਬਾਨਾਂ ਦੀ ਬਖਸ਼ੀ ਗਈ ਦਾਤ ਸਿੱਖੀ ਅਤੇ ਸਿੱਖ ਇਤਿਹਾਸ ਬਾਰੇ ਲੋਕਾਂ ਨੂੰ ਜਾਣੁ ਕਰਵਾਇਆ ਜਾ ਰਿਹਾ ਹੈ ਅਤੇ ਸਿੱਖਾਂ ਨੂੰ ਅੰਮ੍ਰਿਤ ਛੱਕ ਕੇ ਸਿੰਘ ਸੱਜਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਕਿ …

Read More »

ਹਸਪਤਾਲ ‘ਚ ਸਾਰੀ ਰਾਤ ਸੌਂ ਨਹੀ ਸਕੇ ਪ੍ਰੋ: ਭੁੱਲਰ, ਰਿਸ਼ਤੇ ‘ਚੋਂ ਵੱਡੇ ਭਰਾ ਮਹਿਲ ਸਿੰਘ ਨੇ ਕੀਤੀ ਮੁਲਾਕਾਤ

ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ ਬਿਊਰੋ) – ਦਿੱਲੀ ਦੀ ਸਭ ਤੋਂ ਵੱਧ ਸੁਰਖਿਆ ਵਾਲੀ ਤਿਹਾੜ ਜੇਲ੍ਹ ਤੋਂ ਤਬਬਦੀਲ ਕਰਕੇ ਬੀਤੇ ਕੱਲ ਅੰਮ੍ਰਿਤਸਰ ਲਿਆ ਕੇ ਮਾਨਸਿਕ ਰੋਗ ਇਲਾਜ ਕੇਂਦਰ ਵਿੱਚ ਦਾਖਲ ਕੀਤੇ ਗਏ ਪ੍ਰੋ: ਦਵਿੰਦਰ ਪਾਲ ਸਿੰਘ ਭੁੱਲਰ ਪੂਰੀ ਰਾਤ ਠੀਕ ਤਰ੍ਹਾਂ ਸੌਂ ਨਹੀ ਸਕੇ, ਜਿਸ ਕਾਰਣ ਡਾਕਟਰ ਵੀ ਪ੍ਰੇਸ਼ਾਨ ਰਹੇ।ਸਥਾਨਕ ਮੈਡੀਕਲ ਕਾਲਜ ਸਥਿਤ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਂਦਰ ਅਤੇ ਮਾਨਸਕਿ …

Read More »

ਸੜਕ ‘ਚ ਸਕੇ ਭਰਾਵਾਂ ਦੀਆਂ ਲਾਸ਼ਾਂ ਰੱਖ ਕੇ ਇਲਾਕਾ ਨਿਵਾਸੀਆਂ ਕੀਤਾ ਹਾਈਵੇ ਜਾਮ

ਡਾ. ਵੇਰਕਾ ਨੇ ਦੋਸ਼ੀਆਂ ਖਿਲ਼ਾਫ ਕਾਰਵਾਈ ਤੇ ਛੋਟੇ ਬੇਟੇ ਨੂੰ ਨੌਕਰੀ ਦਿਵਾਉਣ ਦਾ ਦਿੱਤਾ ਭਰੋਸਾ ਛੇਹਰਟਾ, 13 ਜੂਨ (ਪ.ਪ) – ਬੀਤੀ ਦੇਰ ਸ਼ਾਮ ਕੌਟ ਖਾਲਸਾ ਸਥਿਤ ਦਸ਼ਮੇਸ਼ ਨਗਰ ਵਿਖੇ ਸੀਵਰੇਜ ਵਿਚ ਡਿੱਗੇ ਰਾਜੇਸ਼ ਕੁਮਾਰ ਨੂੰ ਬਚਾਉਂਦੇ ਹੌਏ 2 ਸਕੇ ਭਰਾ ਅੰਮ੍ਰਿਤਪਾਲ ਸਿੰਘ ਤੇ ਰਾਜਵਿੰਦਰ ਸਿੰਘ ਦੀ ਮੋਤ ਹੋ ਗਈ ਸੀ, ਪੁਲਿਸ ਨੇ ਸ਼ਨੀਵਾਰ ਨੂੰ ਦੌਵਾਂ ਭਰਾਵਾਂ ਦੀਆਂ ਲਾਸ਼ਾਂ ਦਾ ਪੌਸਟਮਾਰਟਮ …

Read More »

 ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਚ ਐਨਸੀਸੀ ਕੈਂਪ ਦਾ ਆਯੋਜਨ

ਛੇਹਰਟਾ, 13 ਜੂਨ (ਪ.ਪ) – ਫਸਟ ਪੰਜਾਬ ਬਟਾਲੀਅਨ ਵਲੋਂ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿੱਚ ਕਰਨਲ ਅਰੁਣਵੀਰ ਸਿੰਘ ਦੇ ਦਿਸ਼ਾ ਨਿਰਦੇਸ਼ ਹੇਂਠ 10 ਦਿਨਾ ਐਨਸੀਸੀ  ਕੈਂਪ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਅੰਜਨਾ ਗੁਪਤਾ ਨੇ ਫਸਟ ਪੰਜਾਬ ਬਟਾਲੀਅਨ ਦੇ ਅਫਸਰਾਂ ਤੇ ਕੈਡਿਟਾਂ ਦਾ ਸਵਾਗਤ ਕੀਤਾ ਤੇ ਕੈਂਪ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਕੈਂਪ ਵਿਚ ਅੰਮ੍ਰਿਤਸਰ, ਗੁਰਦਾਸਪੁਰ ਤੇ ਤਰਨਤਾਰਨ ਜਿਲਿਆਂ ਦੇ ਕਰੀਬ 600 ਤੌਂ …

Read More »

ਗੱਡੀ ਦੀ ਲਪੇਟ ਵਿਚ ਆਉਣ ਨਾਲ ਇਕ ਵਿਅਕਤੀ ਦੀ ਮੌਤ

ਛੇਹਰਟਾ, 13 ਜੂਨ (ਪ.ਪ) – ਬੀਤੀ ਦੇਰ ਰਾਤ ਛੇਹਰਟਾ ਰੇਲਵੇ ਫਾਟਕ ਨਜਦੀਕ ਅਰਜੁਨ ਨਗਰ ਭੱਠਾ ਵਿਖੇ ਡੀਐਮਯੂ ਨਾਲ ਟਕਰਾ ਕੇ ਇਕ ਵਿਅਕਤੀ ਦੀ ਮੌਤ ਹੋ ਗਈ।ਜੀਆਰਪੀ ਛੇਹਰਟਾ ਦੇ ਇੰਚਾਰਜ ਸੁਖਬੀਰ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ 8:15 ਵਜੇ ਡੀਐਮਯੂ ਗੱਡੀ 74644 ਅਟਾਰੀ ਤੌਂ ਅੰਮ੍ਰਿਤਸਰ ਵੱਲ ਜਾ ਰਹੀ ਸੀ, ਜਿਵੇਂ ਗੱਡੀ ਅਰਜੁਨ ਨਗਰ ਭੱਠਾ ਨਜਦੀਕ ਪਹੁੰਚੀ ਤਾਂ ਇਕ ਵਿਅਕਤੀ ਇਸ …

Read More »

ਪਿੰਡ ਬਰਵਾਲਾ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਪੱਟੀ, 13 ਜੂਨ ((ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) ਨੇੜਲੇ ਪਿੰਡ ਬਰਵਾਲਾ ਪਿੰਡ ਦੀ ਸਮੁਹ ਸੰਗਤ ਨੇ ਮਿਲ ਕੇ ਠੰਡੇ ਮਿੰਠੇ ਜਲ ਦੀ ਛਬੀਲ ਲਗਾਈ ਗਈ ।ਇਸ ਦੌਰਾਨ ਸਾਰਾ ਦਿਨ ਠੰਡੇ ਮਿੰਠੇ ਜਲ ਦੀ ਸੇਵਾ ਕੀਤੀ ਗਈ ਅਤੇ ਨਾਲ ਛੋਲੇ ਪੂੜੀਆ ਦਾ ਲੰਗਰ ਵੀ ਲਾਇਆ ਗਿਆ।

Read More »