Wednesday, November 25, 2026

Daily Archives: June 15, 2015

ਮੰਤਰੀ ਅਨਿਲ ਜੋਸ਼ੀ ਨੇ ਦਿੱਤਾ ਬਾਬਾ ਦੀਪ ਸਿੰਘ ਐਵਨਿਊ ਪੰਚਾਇਤ ਨੂੰ 10 ਲੱਖ ਦਾ ਚੈਕ

ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰ, ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਹਲਕਾ ਅੰਮ੍ਰਿਤਸਰ ਉੱਤਰੀ ਵਿਚ ਪੇਂਦੀ ਫ਼ਤਹਿਗੜ੍ਹ ਚੂੜੀਆਂ ਰੋਡ ਸਥਿਤ ਬਾਬਾ ਦੀਪ ਸਿੰਘ ਐਵਨਿਊ ਪੰਚਾਇਤ ਨੂੰ ਵਿਕਾਸ ਕੰਮਾਂ ਲਈ ਆਪਣੀ ਗ੍ਰਾਂਟ ਵਿਚ ੧੦ ਲੱਖ ਰੁਪਏ ਰਾਸ਼ੀ ਦਾ ਚੈਕ ਪ੍ਰਧਾਨ ਕੀਤਾ।ਇਸ ਮੋਕੇ ਸ਼੍ਰੀ ਜੋਸ਼ੀ ਨੇ ਦਸਿਆ ਕਿ ਉਹਨਾਂ ਦਾ ਏਜੰਡਾ ਸਿਰਫ ਅਤੇ …

Read More »

ਨਿਗਮ ਦੇ ਮ੍ਰਿਤਕ ਕਰਮਚਾਰੀਆਂ ਦੇ ਪਰਿਵਾਰਕ ਦੇ ਮੈਬਰਾਂ ਨੂੰ ਤਰਸ ਦੇ ਆਧਾਰ ‘ਤੇ ਨੋਕਰੀਆਂ

ਮੰਤਰੀ ਅਨਿਲ ਜੋਸ਼ੀ ਨੇ ਦਿੱਤੇ 64 ਨਿਯੁੱਕਤੀ ਪੱਤਰ ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਨਗਰ ਨਿਗਮ ਦੇ ਮ੍ਰਿਤਕ ਕਰਮਚਾਰੀਆਂ ਦੇ ਪਰਿਵਾਰ ਦੇ ਮੈਬਰਾਂ ਨੂੰ ਤਰਸ ਦੇ ਅਧਾਰ ‘ਤੇ ਨੋਕਰੀਆਂ ਦਿੰਦਿਆਂ ਹੋਇਆ ਨਗਰ ਨਿਗਮ ਦਫਤਰ ਵਿਖੇ 64 ਨਵ-ਨਿਯੁੱਕਤ ਕਰਮਚਾਰੀਆਂ ਨੂੰ ਨਿਯੁੱਕਤੀ ਪੱਤਰ ਦਿੱਤੇ ਗਏ।ਇਹ ਨਿਯੱਕਤੀ ਪੱਤਰ ਪੰਜਾਬ ਦੇ ਸਥਾਨਕ ਸਰਕਾਰ, ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ …

Read More »

ਮੰਤਰੀ ਅਨਿਲ ਜੋਸ਼ੀ ਨੇ ਵਾਰਡ ਨੰ: 7 ਦੇ ਨਿਵਾਸੀਆਂ ਦੀਆਂ ਘਰ ਘਰ ਜਾ ਕੇ ਸੁਣੀਆਂ ਮੁਸ਼ਕਿਲਾਂ

ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਵਾਰਡ ਨੰਬਰ 7 ਵਿਚ ਪੈਂਦੇ ਗੰਡਾ ਸਿੰਘ ਵਾਲਾ ਇਲਾਕੇ ਦਾ ਦੋਰਾ ਕਰਕੇ ਘਰ ਘਰ ਜਾ ਕੇ ਇਲਾਕਾ ਨਿਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਓਹਨਾ ਕੋਲੋਂ ਇਲਾਕੇ ਵਿਚ ਆ ਰਹੀਆਂ ਮੁਸ਼ਕਿਲਾਂ ਬਾਰੇ ਪੁਛਿਆ।ਦੋਰੇ ਦੋਰਾਨ ਲੋਕਾਂ ਨੇ ਮੁਖ ਤੋਰ ਤੇ ਬਿਜਲੀ ਦੀਆਂ …

Read More »

ਚੰਡੀਗੜ੍ਹ ਪੰਜਾਬ ਜਰਨਲਿਸਟ ਯੂਨੀਅਨ ਤੇ ਜੰਡਿਆਲਾ ਪ੍ਰੈਸ ਕਲੱਬ ਨੇ ਸਾੜਿਆ ਪੁਤਲਾ

ਜੰਡਿਆਲਾ ਗੁਰੁ, 15 ਜੂਨ (ਵਰਿੰਦਰ ਸਿੰਘ, ਹਰਿੰਦਰਪਾਲ ਸਿੰਘ) – ਕੀ ਪੱਤਰਕਾਰਾਂ ਨੂੰ ਸੱਚੀ ਖਬਰ ਲਿਖਣ ਦੇ ਬਦਲੇ ਅਪਨੀ ਜਾਨ ਗਵਾਉਣੀ ਪਵੇਗੀ? ਉਕਤ ਸ਼ਬਦਾ ਦਾ ਪ੍ਰਗਟਾਵਾ ਕਰਦੇ ਹੋਏ ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ ਨੇ ਜੀ.ਟੀ ਰੋਡ ਜੰਡਿਆਲਾ ਨੇੜੇ ਹੇਅ-ਡੇਅ ਰੈਸਟੋਰੈਂਟ ਵਿਖੇ ਯੂ. ਪੀ ਸਰਕਾਰ ਦੇ ਉਸ ਮੰਤਰੀ ਦਾ ਪੁਤਲਾ ਸਾੜਨ ਮੋਕੇ ਕਿਹਾ ਕਿ ਪੱਤਰਕਾਰ ਜੋਗਿੰਦਰ ਸਿੰਘ ਵਲੋਂ ਪ੍ਰਕਾਸ਼ਿਤ ਇਕ …

Read More »

ਯੂਨੀਵਰਸਿਟੀ ਵਿਖੇ ਐਰੋਬਿਕਸ ਯੋਗਾ, ਡਾਂਸ ਤੇ ਮਿਊਜਕ ਸ਼ਾਰਟ ਟਰਮ ਕੋਰਸ

ਅੰਮ੍ਰਿਤਸਰ, 15 ਜੂਨ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫ ਲੌਂਗ ਵਿਭਾਗ ਵੱਲੋ ਯੂਨੀਵਰਸਿਟੀ ਕੈਂਪਸ ਵਿਖੇ ਦਸਵੀਂ ਪਾਸ ਲੜਕੇ ਅਤੇ ਲੜਕੀਆਂ ਲਈ 20ਦਿਨਾਂ ਦਾ ਰੋਜ ਡੇਢ ਘੰਟੇ (30 ਘੰਟੇ) ਦੇ ਦੋ ਕਰੈਸ਼ ਕੋਰਸ/ਸ਼ਾਰਟ ਟਰਮ ਕੋਰਸ ਐਰੋਬਿਕਸ ਅਤੇ ਯੋਗਾ, ਡਾਂਸ ਅਤੇ ਮਿਊਜਕ (ਪਰਫਾਰਮਿੰਗ ਆਰਟਸ) ਸੁਰੂ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਡਾਇਰੈਕਟਰ ਡਾ. ਗੁਰਪ੍ਰੀਤ …

Read More »

ਐਨ. ਸੀ. ਸੀ ਕੈਡਿਟ ਸੰਦੀਪ ਕੌਰ ਦੀ ਵਾਈ. ਈ. ਪੀ ਵਿੱਚ ਹੋਈ ਚੋਣ

ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਐਨ. ਸੀ. ਸੀ. ਵਿਭਾਗ ਨੇ ਇਕ ਵਾਰ ਫਿਰ ਆਪਣੀਆਂ ਉਪਲਭਦੀਆਂ ਵਿੱਚ ਵਾਧਾ ਕਰਦਿਆਂ ਹੋਇਆਂ ਯੂਥ ਐਕਸਚੇਂਜ ਪ੍ਰੋਗਰਾਮ 6 ਅੰਤਰਰਾਸ਼ਟਰੀ ਕੈਂਪ) ਵਿੱਚ ਕੈਡੇਟ ਸੰਦੀਪ ਕੌਰ ਵੱਲੋਂ ਥਾਂ ਬਣਾ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ ਹੈ। ਫਸਟ ਪੰਜਾਬ ਗਰਲਜ਼ ਬਟਾਲੀਅਨ ਐਨ. ਸੀ. ਸੀ ਅੰਮ੍ਰਿਤਸਰ ਦੀ …

Read More »

ਬੁਲਾਰੀਆ ਵੱਲੋਂ ਬਟਾਲਾ ਵਿਖੇ ਯੂਥ ਅਕਾਲੀ ਦਲ ਦੀ ਭਰਤੀ ਮੁਹਿੰਮ ਦਾ ਅਗਾਜ਼

ਬਟਾਲਾ ਹਲਕੇ ‘ਚ ਯੂਥ ਵਿੰਗ ਦੀ ਰਿਕਾਰਡਤੋੜ ਭਰਤੀ ਕੀਤੀ ਜਾਵੇਗੀ – ਲੋਧੀਨੰਗਲ ਬਟਾਲਾ, 15 ਜੂਨ (ਨਰਿੰਦਰ ਬਰਨਾਲ) – ਸ਼੍ਰੋਮਣੀ ਅਕਾਲੀ ਦਲ ਦੇ ਹਰਿਆਵਲ ਦਸਤੇ ਯੂਥ ਅਕਾਲੀ ਦਲ ਦੀ ਭਰਤੀ ਮੁਹਿੰਮ ਨੂੰ ਮਾਝਾ ਖੇਤਰ ਦੇ ਨੌਜਵਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ਯੂਥ ਅਕਾਲੀ ਦਲ ਨਾਲ ਜੁੜ ਰਹੇ ਹਨ। ਯੂਥ ਅਕਾਲੀ ਦਲ ਵੱਲੋਂ ਚੱਲ ਰਹੀ ਭਰਤੀ ਮੁਹਿੰਮ …

Read More »

ਨਾਮ ਸਿਮਰਨ ਕੇਂਦਰ ਬਟਾਲਾ ਵੱਲੋਂ ਧਾਰਮਿਕ ਸਮਾਗਮ ਆਯੋਜਿਤ

ਬਟਾਲਾ, 15 ਜੂਨ (ਨਰਿੰਦਰ ਬਰਨਾਲ) – ਅੰਤਰਰਾਸ਼ਟਰੀ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜਲੰਧਰ ਰੋਡ ਬਟਾਲਾ ਵੱਲੋਂ ਸੰਗਰਾਂਦ ਦਿਹਾੜੇ ਨੂੰ ਸਮਪਿਤ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ। ਨਾਮ ਸਿਮਰਨ ਕੇਂਦਰ (ਰਜਿ) ਵਿਖੇ ਸ੍ਰੀ ਨਰਿੰਦਰ ਸਿੰਘ ਕਾਲੜਾ ਤੇ ਸਾਥੀਆਂ ਵੱਲੋ ਸ੍ਰੀ ਆਸਾ ਦੀ ਵਾਰ ਦੇ ਕੀਰਤਨ ਉਪਰੰਤ ਸੰਗਤਾਂ ਨੂੰ ਵਾਹਿਗੂਰ ਨਾਮ ਜੋੜਿਆ ਗਿਆ। ਇਲਾਕੇ ਦੀਆਂ ਸੰਗਤਾ ਦੇ ਭਾਰੀ ਇਕੱਠ ਵਿੱਚ ਪ੍ਰਧਾਨ ਡਾ. …

Read More »

ਬਾਬਾ ਪ੍ਰੇਮ ਦਾਸ ਦੇ ਡੇਰੇ ਵਿੱਚ 11 ਪਾਵਨ ਸਰੂਪ ਅਗਨ ਭੇਂਟ ਹੋਣਾ ਬੇਹੱਦ ਚਿੰਤਾ ਦਾ ਵਿਸ਼ਾ -ਜਥੇਦਾਰ

ਅੰਮ੍ਰਿਤਸਰ, 15 ਜੂਨ (ਗੁਰਪ੍ਰੀਤ ਸਿੰਘ) – ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪਿੰਡ ਬੰਗੀ ਕਲਾਂ ਬਾਬਾ ਪ੍ਰੇਮ ਦਾਸ ਦੇ ਡੇਰੇ ਵਿਚ ਵਾਪਰੀ ਮੰਦਭਾਗੀ ਘਟਨਾ, ਜਿਸ ਵਿਚ 11 ਪਾਵਨ ਸਰੂਪ ਅਗਨ ਭੇਂਟ ਹੋ ਗਏ ਹਨ ਨੂੰ ਇਕ ਚਿੰਤਾ ਦਾ ਵਿਸ਼ਾ ਦੱਸਿਆ ਹੈ। ਉਨਾਂ ਕਿਹਾ ਕਿ ਆਏ ਦਿਨ ਪਾਵਨ ਸਰੂਪ ਅਗਨ ਭੇਂਟ ਹੋਣ ਦੀਆਂ ਘਟਨਾਵਾਂ ਵਾਪਰ ਰਹੀਆਂ …

Read More »

ਸਿੱਧੂ ਮਾਰਕੀਟ ਵਿੱਚ ਦੁਕਾਨਦਾਰਾਂ ਨੇ ਠੰਡੇ ਮਿਠੇ ਜਲ ਦੀ ਛਬੀਲ ਲਗਾਈ

ਅਲਗੋਂ ਕੋਠੀ, 15 ਜੂਨ (ਹਰਦਿਆਲ ਸਿੰਘ ਭੈਣੀ) – ਅੱਡਾ ਅਗਲੋਂ ਕੋਠੀ ਦੇ ਦੁਕਾਨਦਾਰਾਂ ਨੇ ਹਰ ਸਾਲ ਦੀ ਤਰਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੇ-ਮਿਠੇ ਜਲ ਦੀ ਛਬੀਲ ਲਗਾਈ ਅਤੇ ਦਾਲ-ਫੁਲਕੇ ਦਾ ਲੰਗਰ ਵੀ ਸਵੇਰ ਤੋਂ ਸ਼ਾਮ ਤੱਕ ਸੰਗਤਾਂ ਨੂੰ ਛਕਾਇਆ ਗਿਆ। ਅੱਤ ਦੀ ਪੈ ਰਹੀ ਗਰਮੀ ਤੋਂ ਰਾਹਤ ਪਾਉਣ ਲਈ ਵੱਡੀ ਗਿਣਤੀ ਵਿੱਚ ਸੰਗਤਾਂ ਨੇ …

Read More »