Monday, July 8, 2024

ਪੁਲੀਸ ਸਾਂਝ ਕੇਂਦਰਾਂ ਵਿੱਚ 3200 ਦਰਖਾਸਤਾਂ ਵਿਚੋਂ 2097 ਦਾ ਨਿਪਟਾਰਾ

PPN0812201513

ਪਠਾਨਕੋਟ, 8 ਦਸੰਬਰ (ਪ.ਪ)- ਜ਼ਿਲ੍ਹਾ ਪਠਾਨਕੋਟ ਦੇ ਵੱਖ-ਵੱਖ ਪੁਲੀਸ ਸਾਂਝ ਕੇਂਦਰਾਂ ਵਿੱਚ ਮਹੀਨਾ ਨਵੰਬਰ 2015 ਦੌਰਾਨ ਵੱਖ ਵੱਖ ਕੇਸਾਂ ਨਾਲ ਸਬੰਧਤ 2193 ਦਰਖਾਸਤਾਂ ਪ੍ਰਾਪਤ ਹੋਈਆਂ ਅਤੇ ਵੱਖ ਵੱਖ ਕੇਸਾਂ ਨਾਲ ਸਬੰਧਤ 1007 ਦਰਖਾਸਤਾਂ ਪਹਿਲਾ ਵੀ ਪੈਡਿੰਗ ਸਨ।ਇਸ ਤਰ੍ਹਾਂ ਕੁੱਲ 3200 ਦਰਖਾਸਤਾਂ ਵਿਚੋਂ 2097 ਦਰਖਾਸਤਾਂ ਵੱਖ ਵੱਖ ਥਾਣਿਆਂ ਨੂੰ ਭੇਜ ਕੇ ਉਨ੍ਹਾਂ ਦਾ ਨਿਪਟਾਰਾ ਕਰ ਦਿੱਤਾ ਗਿਆ। ਇਹ ਜਾਣਕਾਰੀ ਸ਼੍ਰੀ ਆਰ.ਕੇ. ਬਖਸ਼ੀ ਐਸ.ਐਸ.ਪੀ. ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਇੰਨ੍ਹਾਂ ਦਰਖਾਸਤਾਂ ਵਿੱਚ 691 ਦਰਖਾਸਤਾਂ ਐਫ.ਆਈ.ਆਰ ਅਤੇ ਡੀ.ਡੀ.ਆਰ ਦੀਆਂ ਨਕਲਾਂ ਲੈਣ ਨਾਲ ਸਬੰਧਤ ਸਨ। ਜਿਨ੍ਹਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਾਸਪੋਰਟ ਵੈਰੀਫਿਕੇਸ਼ ਕਰਨ ਸਬੰਧੀ 533 ਅਰਜੀਆਂ ਪ੍ਰਾਪਤ ਹੋਈਆਂ ਸਨ, ਜਿੰਨ੍ਹਾਂ ਵਿਚੋਂ 490 ਅਰਜ਼ੀਆਂ ਦੀ ਵੈਰੀਫਿਕੇਸ਼ਨ ਕਰ ਦਿੱਤੀ ਗਈ ਹੈ।
ਸ਼੍ਰੀ ਬਖਸ਼ੀ ਨੇ ਅੱਗੇ ਦੱਸਿਆ ਕਿ ਸਰਵਿਸ ਵੈਰੀਫਿਕੇਸ਼ਨ ਕਰਨ ਲਈ 177 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਜਿੰਨ੍ਹਾਂ ਵਿਚੋਂ 113 ਅਰਜੀਆਂ ਦੀ ਸਰਵਿਸ ਵੈਰੀਫਿਕੇਸ਼ਨ ਕਰ ਦਿੱਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਵਿਅਕਤੀਆਂ ਦੇ ਕਰੈਕਟਰ ਵੈਰੀਫਿਕੇਸ਼ਨ ਕਰਨ ਲਈ 140 ਅਤੇ ਆਰਮਜ਼ ਲਾਈਸੈਂਸ ਦੀ ਰੀਨਿਊਵਲ ਦੀ ਵੈਰੀਫਿਕੇਸ਼ਨ ਕਰਨ ਲਈ 85 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਜਿੰਨ੍ਹਾਂ ਵਿਚੋਂ ਕ੍ਰਮਵਾਰ 94 ਕਰੈਕਟਰ ਵੈਰੀਫਿਕੇਸ਼ਨ ਤੇ 60 ਆਰਮਜ਼ ਲਾਈਸੈਂਸ ਰੀਨਿਊਵਲ ਕਰਨ ਲਈ ਵੈਰੀਫਿਕੇਸ਼ਨ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕਿਰਾਏਦਾਰ/ਨੌਕਰ ਜੋ ਦੂਸਰੇ ਜ਼ਿਲ੍ਹਿਆਂ ਅਤੇ ਰਾਜਾਂ ਦੇ ਵਸਨੀਕ ਹਨ, ਉਨ੍ਹਾਂ ਦੀ ਪੜਤਾਲ ਸਬੰਧੀ 16 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿੰਨ੍ਹਾਂ ਵਿਚੋਂ 12 ਦੀ ਪੜਤਾਲ ਮੁਕੰਮਲ ਕਰ ਦਿੱਤੀ ਗਈ ਹੈ ਅਤੇ 4 ਦੀ ਵੀ ਵੈਰੀਫਿਕੇਸ਼ਨ ਮਿਥੇ ਸਮੇਂ ਦੌਰਾਨ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਲੋਕਾਂ ਦੇ ਕੰਮ ਨਿਯਮਾਂ ਅਨੁਸਾਰ ਤੇ ਸਮੇਂ ਸਿਰ ਕੀਤੇ ਜਾ ਰਹੇ ਹਨ ਅਤੇ ਜੋ ਵੀ ਕੰਮ ਪੈਡਿੰਗ ਹੈ, ਉਸ ਨੂੰ ਵੀ ਜਲਦੀ ਤੋਂ ਜਲਦੀ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਸਾਂਝ ਕੇਂਦਰਾਂ ਤੋਂ ਲੋਕਾਂ ਨੂੰ ਪੁਲੀਸ ਵਿਭਾਗ ਦੀਆਂ ਵੱਖ-ਵੱਖ ਸੇਵਾਵਾਂ ਦਾ ਲਾਭ ਮਿਲ ਰਿਹਾ ਹੈ, ਜੋ ਲੋਕਾਂ ਲਈ ਬਹੁਤ ਲਾਹੇਵੰਦ ਸਾਬਤ ਹੋ ਰਿਹਾ ਹੈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply