Wednesday, November 25, 2026

Monthly Archives: December 2015

ਦਿੱਲੀ ਪਬਲਿਕ ਸਕੂਲ ਅਤੇ ਐਸ.ਜੀ.ਐਸ.ਪੀ ਮਜੀਠਾ ਬਾਈਪਾਸ ‘ਚ ਫਾਈਨਲ ਮੈਚ

ਅੰਮ੍ਰਿਤਸਰ, 18 ਦਸੰਬਰ (ਜਗਦੀਪ ਸਿੰਘ ਸੱਗੂ)- ਦਿੱਲੀ ਪਬਲਿਕ ਸਕੂਲ ਦੇ ਪਰਿਸਰ ਵਿਚ ਪਹਿਲਾਂ ਤਿੰਨ ਦਿਨਾਂ ਇੰਟਰ ਸਕੂਲ ”ਖੇਡ ਉਤਸਵ” ਦਾ ਆਯੋਜਨ ਕੀਤਾ ਗਿਆ।ਇਨ੍ਹਾਂ ਵਿਚ ਵੱਖ ਵੱਖ ਸਕੂਲਾਂ ਦੀਆਂ 31-ਟੀਮਾਂ ਦੇ ਖਿਡਾਰੀਆਂ ਨੇ ਨਿਸ਼ਾਨੇਬਾਜ਼ੀ, ਫੁਟਬਾਲ ਅਤੇ ਸਕੇਟਿੰਗ ਮੁਕਾਬਲਿਆਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ। ਨਿਸ਼ਾਨੇਬਾਜੀ ਮੁਕਾਬਲਿਆਂ ਵਿੱਚ ਮੇਜਬਾਨ ਦਿੱਲੀ ਪਬਲਿਕ ਨੇ 04-ਸੋਨੇ ਦੇ ਤਗਮੇ ਜਿੱਤੇ, ਜਿਸ ਵਿਚ ਓਪਨ ਸਾਇਟ ਅੰਡਰ-17 ਅਤੇ ਅੰਡਰ-19 …

Read More »

1 ਜਨਵਰੀ ਨੂੰ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਲਈ ਚੱਲੇਗੀ ਪਹਿਲੀ ਦਰਸ਼ਨ ਯਾਤਰਾ ਰੇਲ

ਅੰਮ੍ਰਿਤਸਰ, 18 ਦਸੰੰਬਰ (ਗੁਰਚਰਨ ਸਿੰਘ)- ਧਾਰਮਿਕ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਪੰਜਾਬ ਸਰਕਾਰ ਇਸ ਨੂੰ ਅਮਲੀ ਜਾਮਾ ਪਹਿਨਾਉਣ ਜਾ ਰਹੀ ਹੈ, ਜਿਸ ਦੀ ਸ਼ੁਰੂਆਤ ਪਵਿੱਤਰ ਨਗਰੀ ਅੰਮ੍ਰਿਤਸਰ ਤੋਂ 1 ਜਨਵਰੀ 2016 ਨੂੰ ਨਾਂਦੇੜ ਸਾਹਿਬ ਲਈ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਤਹਿਤ ਵਿਸ਼ੇਸ਼ ਰੇਲ ਗੱਡੀ ਰਵਾਨਾ ਕਰਕੇ ਕੀਤੀ ਜਾ ਰਹੀ ਹੈ। ਇਹ ਰੇਲ 1000 ਤੋਂ ਵੱਧ …

Read More »

ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਸਵਾਇਨ ਫਲੂ ਲਈ ਜਾਗਰੁਕਤਾ ਭਾਸ਼ਣ

ਅੰਮ੍ਰਿਤਸਰ, 18 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿੱਚ ਇਕ ਅਭਿਆਨ ਦੇ ਅੰਤਰਗਤ ਵਿਦਿਆਰਥੀਆਂ ਵਿੱਚ ਸਵਾਇਨ ਫਲੂ ਲਈ ਜਾਗਰੁਕਤਾ ਲਿਆਉਣ ਲਈ ਇਕ ਭਾਸ਼ਣ ਦਾ ਆਯੋਜਨ ਕੀਤਾ ਗਿਆ।ਫੋਰਟਿਸ ਐਸਕੋਰਟ ਦੇ ਡਾਕਟਰਾਂ ਦੀ ਇਕ ਪ੍ਰਮੁੱਖ ਸਵਾਸਥ ਸੇਵਾ ਟੀਮ ਸਕੂਲ ਵਿੱਚ ਆਈ। ਟੀਮ ਵਿੱਚ ਬਾਲ ਵਿਸ਼ੇਸ਼ਣ ਅਤੇ ਨਿਯੋਨੈਟੋਲੋਜਿਸਟ ਡਾ. ਤਰਸੇਮ ਸਿੰਘ, ਡਾ. ਸ਼੍ਰੀਮਤੀ ਲੱਕੀ ਭੱਲਾ ਮੁੱਖ ਭੋਜਨ ਮਾਹਿਰ ਡਾ. …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਏਅਰਪੋਰਟ ਰੋਡ ਨੇ ਓਪਨ ਤਾਈਕਮਾਡੋਂ ਚੈਂਪੀਅਨਸ਼ਿਪ ‘ਚ ਤਗਮੇ ਜਿੱਤੇ

ਅੰਮ੍ਰਿਤਸਰ, 18 ਦਸੰਬਰ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰਪੋਰਟ ਰੋਡ ਦੇ ਵਿਦਿਆਰਥੀਆਂ ਨੇ ਓਪਨ ਤਾਈਕਮਾਡੋਂ ਚੈਂਪੀਅਨਸ਼ਿਪ-2015 ਵਿੱਚ ਹਿਸਾ ਲਿਆ ਅਤੇ 6 ਸੋਨੇ, 4 ਚਾਂਦੀ ਤੇ 4 ਕਾਂਸੀ ਦੇ ਤਗਮੇ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ।ਪੰਜਵੀਂ ਦੇ ਨਵਦੀਪ ਸ਼ਰਮਾ, ਅਰਪਣਦੀਪ ਸਿੰਘ, ਮਨਮੋਹਨ ਸਿੰਘ ਤੀਸਰੀ ਜਮਾਤ ਦੇ ਵਿਦਿਆਰਥੀ ਜੋਰਾਵਰ ਸਿੰਘ ਅਤੇ ਅਠਵੀਂ ਜਮਾਤ ਦੀ ਵਿਦਿਆਰਥਣ ਨਵਨੀਤ ਕੌਰ ਨੇ ਸੋਨੇ …

Read More »

ਬਾਡੀ ਬਿਲਡਿੰਗ ਮੁਕਾਬਲੇ ਦਾ ਪੋਸਟਰ ਰਿਲੀਜ਼

ਸੰਦੌੜ, 18 ਦਸੰਬਰ (ਹਰਮਿੰਦਰ ਸਿੰਘ ਭੱਟ)-ਸਥਾਨਕ ਕਿੰਗ ਹੈਲਥ ਕਲੱਬ ਦੇ 25 ਵਰ੍ਹੇ ਪੂਰੇ ਹੋਣ ਤੇ ਕਲੱਬ ਵੱਲੋਂ 20 ਦਸੰਬਰ ਦਿਨ ਬੁੱਧਵਾਰ ਨੂੰ ਸਥਾਨਕ ਸਰਕਾਰੀ ਕਾਲਜ ਦੇ ਯੂਥ ਹਾਲ ਵਿੱਚ ਕਰਵਾਏ ਜਾ ਰਹੇ ਬਾਡੀ ਬਿਲਡਿੰਗ ਕੰਪੀਟੀਸ਼ਨ ਦਾ ਪੋਸਟਰ ਐਸ.ਪੀ ਮਾਲੇਰਕੋਟਲਾ ਜਸਵਿੰਦਰ ਸਿੰਘ, ਡੀ.ਐਸ.ਪੀ ਗੁਰਪ੍ਰੀਤ ਸਿੰਘ ਸਿਕੰਦ ਤੇ ਡੀ.ਐਸ.ਪੀ ਅਮਰਗੜ੍ਹ ਗੁਰਮੀਤ ਸਿੰਘ ਨੇ ਪੋਸਟਰ ਰਿਲੀਜ਼ ਕੀਤਾ। ਉਨ੍ਹਾਂ ਕਲੱਬ ਦੇ ਪ੍ਰਧਾਨ ਮੁਹੰਮਦ ਅਖਤਰ …

Read More »

ਅਲਮਾਈਟੀ ਪਬਲਿਕ ਸਕੂਲ ਵਿਖੇ ਸਾਲਾਨਾ ਖੇਡ ਦਿਵਸ ਦਾ ਆਯੋਜਨ

ਸੰਦੌੜ, 18 ਦਸੰਬਰ (ਹਰਮਿੰਦਰ ਸਿੰਘ ਭੱਟ)- ਸਥਾਨਕ ਆਲਮਾਈਟੀ ਪਬਲਿਕ ਸਕੂਲ, ਵਿਖੇ ਸਕੂਲ ਵੱਲੋਂ ਸਾਲਾਨਾ ਖੇਡ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਵਿੱਚ 100 ਮੀਟਰ ਰੇਸ, 200 ਮੀਟਰ ਰੇਸ, 400 ਮੀਟਰ ਰੇਸ, ਬੋਰੀ ਰੇਸ, ਥ੍ਰੀ ਲੈੱਗ ਰੇਸ, ਸਾਈਕਲ ਰੇਸ, ਵਨ ਲੈੱਗ ਰੇਸ, ਰੱਸਾਕਸੀ, ਚਮਚ ਰੇਸ, ਰੋਪ ਸਕਿੱਪਿੰਗ, ਡਿਸਕਸ ਥ੍ਰੋ ਅਤੇ ਸ਼ਾਟਪੁੱਟ ਆਦਿ ਖੇਡਾਂ ਦਾ ਆਯੋਜਨ ਕੀਤਾ ਗਿਆ।ਇਸ ਵਿੱਚ ਬੱਚਿਆਂ ਦੇ ਅੰਡਰ …

Read More »

ਫਰੈਂਡਜ਼ ਵੈਲਫੇਅਰ ਐਂਡ ਸਪੋਰਟਸ ਕਲੱਬ ਦੀ ਭੁਮੱਸੀ ਵਿਖੇ ਹੋਈ ਇਕੱਤਰਤਾ

ਸੰਦੌੜ, 18 ਦਸੰਬਰ (ਹਰਮਿੰਦਰ ਸਿੰਘ ਭੱਟ)- ਫਰੈਂਡਜ਼ ਵੈਲਫੇਅਰ ਐਂਡ ਸਪੋਰਟਸ ਕਲੱਬ (ਰਜਿ.) ਮਾਲੇਰਕੋਟਲਾ ਦੀ ਇੱਕ ਇਕੱਤਰਤਾ ਮੁਹੱਲਾ ਭੁਮੱਸੀ ਵਿਖੇ ਹੋਈ। ਜਿਸ ਵਿੱਚ ਕਲੱਬ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਉਕਤ ਕਲੱਬ ਦਾ ਡਾ.ਅਬਦੁਲ ਗੱਫਾਰ ਨੂੰ ਪ੍ਰਧਾਨ, ਮੁਹੰਮਦ ਸ਼ਮਸ਼ਾਦ ਨੂੰ ਮੀਤ ਪ੍ਰਧਾਨ, ਆਰਿਫ ਸਲੀਮ ਨੂੰ ਸਕੱਤਰ, ਮੁਹੰਮਦ ਆਦਿਲ ਨੂੰ ਖਜਾਨਚੀ, ਮੁਹੰਮਦ ਦਿਲਸ਼ਾਦ ਨੂੰ ਐਡਵਾਇਜਰ, ਮੁਹੰਮਦ ਰਾਸ਼ਿਦ ਨੂੰ ਪ੍ਰੈੱਸ ਸਕੱਤਰ, ਰਿਜਵਾਨ …

Read More »

ਰੋਲਰ ਸਕੇਟਿੰਗ ਵਿੱਚ ਜੈਂਮਸ ਕੈਂਮਬ੍ਰਿਜ ਸਕੂਲ ਦਾ ਵਧੀਆ ਪ੍ਰਦਰਸ਼ਨ ਰਿਹਾ

ਬਟਾਲਾ, 18 ਦਿਸੰਬਰ (ਨਰਿੰਦਰ ਸਿੰਘ ਬਰਨਾਲ)-  ਜੀ. ਡੀ ਗੋਇਨਕਾ ਪਬਲਿਕ ਸਕੂਲ ਅੰਮ੍ਰਿਤਸਰ ਵਿਚ ਆਯੋਜਿਤ ਕੀਤੀ ਗਈ ਇੰਟਰ ਸਕੂਲ ਸਕੇਟਿੰਗ ਪ੍ਰਤੀਯੋਗਿਤਾ ਵਿੱਚ ਜੈਂਮਸ ਕੈਂਮਬ੍ਰਿਜ ਸਕੂਲ ਦਾ ਵਧੀਆ ਪ੍ਰਦਰਸ਼ਨ ਰਿਹਾ ਅਤੇ ਸਕੂਲ ਦੇ ਵਿਦਿਆਰਥੀਆ ਨੇ ਦੋ ਸਿਲਵਰ ਅਤੇ ਇਕ ਕਾਂਸੇ ਦਾ ਤਗਮਾ ਜਿੱਤਿਆ।ਸਕੂਲ ਦੇ ਪ੍ਰਿੰਸੀਪਲ ਸ਼੍ਰੀ ਪੁਸ਼ਪ ਰਾਜ ਸੋਨੀ ਨੇ ਦੱਸਿਆ ਕਿ ਇੰਟਰ ਸਕੂਲ ਸਕੇਟਿੰਗ ਪ੍ਰਤੀਯੋਗਿਤਾ ਵਿੱਚ ਜਿਲ੍ਹਾ ਅੰਮ੍ਰਿਤਸਰ, ਗੁਰਦਾਸਪੁਰ, ਨਵਾਂ ਸ਼ਹਿਰ, ਜਲੰਧਰ, …

Read More »

ਰਣਜੀਤ ਪੰਜਾਬੀ ਸਾਹਿਤ ਸਭਾ ਵੱਲੋਂ ਪਾਮਾ, ਔਲਖ ਅਤੇ ਰਾਜਨ ਦਾ ਸਨਮਾਨ ਕੱਲ

ਅੰਮ੍ਰਿਤਸਰ, 18  ਦਸੰਬਰ (ਜਗਦੀਪ ਸਿੰਘ  ਸੱਗੂ ) – ਸਥਾਨਕ ਰਣਜੀਤ ਪੰਜਾਬੀ ਸਾਹਿਤ ਸਭਾ ਰਜਿ: ਵੱਲੋਂ ਪੰਥਕ ਕਵੀ ਸ: ਬਲਵੰਤ ਸਿੰਘ ਤੇਗ ਦੀ ਯਾਦ ਵਿੱਚ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ 20 ਦਸੰਬਰ ਦਿਨ ਐਤਵਾਰ ਨੂੰ ਬਾਅਦ ਦਪਹਿਰ 2 ਵਜੇ ਤੋਂ 5 ਵਜੇ ਤੱਕ ਸ੍ਰੀ ਗੁਰੂ ਰਾਮਦਾਸ ਸੀਨੀ: ਸੈਕੰ: ਸਕੂਲ ਰਾਮਸਰ ਰੋਡ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਦੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਡਾ: ਗਿਆਨ ਸਿੰਘ ਘਈ …

Read More »

 ਪੰਜਾਬ ਦੇ ਲੋਕ ਅਕਾਲੀ ਦਲ ਦੇ ਨਾਲ – ਤਰਸੇਮਬੀਰ ਭਗਵਾਨਪੁਰਾ, ਬਿਕਰਮਜੀਤ ਚੱਕ

  ਅਲਗੋਂ ਕੋਠੀ, 18 ਦਸੰਬਰ (ਹਰਦਿਆਲ ਸਿੰਘ ਭੈਣੀ)- ਅਕਾਲੀ ਦਲ ਦੀ ਗੋਇੰਦਵਾਲ ਸਾਹਿਬ ਵਿਖੇ ਹੋਈ ਸਦਭਾਵਨਾ ਰੈਲੀ ਵਿੱਚ ਲੋਕਾਂ ਦੇ ਇਤਿਹਾਸਕ ਇਕੱਠ ਤੋਂ ਇਹ ਸਾਬਤ ਹੁੰਦਾ ਹੈ ਕਿ ਪੰਜਾਬ ਦੇ ਲੋਕ ਅਕਾਲੀ ਦਲ ਨਾਲ ਚਟਾਨ ਵਾਂਗ ਖੜੇ ਹਨ ਅਤੇ 2017 ਵਿੱਚ ਤੀਜੀ ਵਾਰ ਵੀ ਅਕਾਲੀ ਦਲ ਦੀ ਸਰਕਾਰ ਬਣੇਗੀ। ਇਹ ਪ੍ਰਗਟਾਵਾ ਤਰਸੇਮਬੀਰ ਸਿੰਘ ਭਗਵਾਨਪੁਰਾ, ਬਿਕਰਮਜੀਤ ਸਿੰਘ ਚੱਕ ਨੇ ਵਿਸ਼ੇਸ਼ ਮੁਲਾਕਾਤ …

Read More »