ਨਵੀਂ ਦਿੱਲੀ, 29 ਮਾਰਚ (ਪੰਜਾਬ ਪੋਸਟ ਬਿਊਰੋ)- ਦਿੱਲੀ ਹਾਈ ਕੋਰਟ ਨੇ 1984 ਸਿੱਖ ਕਤਲੇਆਮ ਦੌਰਾਨ ਦਿੱਲੀ ਕੈਂਟ ਦੇ ਰਾਜਨਗਰ ਇਲਾਕੇ ਵਿਚ ਹੋਏ 25 ਸਿੱਖਾਂ ਦੇ ਕਤਲੇਆਮ ਨਾਲ ਸੰਬੰਧਿਤ ਐਫ.ਆਈ.ਆਰ.ਨੰਬਰ 416/84 ’ਚ ਸ਼ਾਮਿਲ 5 ਕੇਸਾਂ ਨੂੰ ਮੁੜ੍ਹ ਤੋਂ ਖੋਲਣ ਦਾ ਅੱਜ ਆਦੇਸ਼ ਦਿੱਤਾ ਹੈ।ਜਸਟਿਸ ਗੀਤਾ ਮਿੱਤਲ ਅਤੇ ਅਨੁ ਮਲਹੋਤਰਾ ਦੀ ਬੈਂਚ ਨੇ ਕੇਸ ਦੀ ਸੁਣਵਾਈ ਦੌਰਾਨ ਇਸ ਸੰਬੰਧੀ ਦਿੱਲੀ ਪੁਲਿਸ ਨੂੰ …
Read More »Monthly Archives: March 2017
ਪਿੰਡ ਤੇੜਾ ਵਿਖੇ ਨਸ਼ਾ ਛੁਡਾਓ ਕੈਂਪ ਲਗਾਇਆ
ਅੰਮ੍ਰਿਤਸਰ, 29 ਮਾਰਚ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਗੁਰਦੁਆਰਾ ਕਲਗੀਧਰ ਪਿੰਡ ਪਿੰਡ ਤੇੜਾ ਕਲਾ ਵਿਖੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਨਸ਼ਾ ਛੁਡਾਉਣ ਲਈ ਲਗਾਏ ਗਏ ਕੈਂਪ ਦੌਰਾਨ ਮਾਹਿਰ ਡਾ. ਹਰਜੋਤ ਸਿੰਘ ਮੱਕੜ ਨੇ ਲਗਭਗ 150 ਮਰੀਜਾਂ ਦਾ ਮੁਆਇਨਾ ਕਰਕੇ ਮੁਫਤ ਦਵਾਈਆਂ ਦਿਤੀਆ।ਡਾ. ਓਮ ਪ੍ਰਕਾਸ਼ ਤੇੜਾ ਦੀ ਅਗਵਾਈ ਵਿਚ ਲੱਗੇ ਇਸ ਕੈਂਪ ਦਾ ਉਦਘਾਟਨ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੇ ਬੇਟੇ …
Read More »ਸਟੇਟ ਬੈਂਕ ਪਟਿਆਲਾ ਲੀਡ ਬੈਂਕ ਵਲੋਂ ਜਿਲ੍ਹਾ ਬਠਿੰਡਾ ਲਈ 2017-18 ਲਈ ਸਾਲਾਨਾ ਕਰਜ਼ ਯੋਜਨਾ ਜਾਰੀ
ਬਠਿੰਡਾ, 29 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਟੇਟ ਬੈਂਕ ਆਫ਼ ਪਟਿਆਲਾ ਲੀਡ ਬੈਂਕ ਦੁਆਰਾ ਤਿਆਰ ਕੀਤਾ ਗਿਆ 2017-18 ਲਈ ਸਲਾਨਾ ਕਰਜ਼ਾ ਯੋਜਨਾ ਡਿਪਟੀ ਕਮਿਸ਼ਨਰ ਦੀਪ੍ਰਵਾ ਲਾਕਰਾ ਦੁਆਰਾ ਜਾਰੀ ਕੀਤਾ ਗਿਆ। ਇਹ ਕਰਜ਼ਾ ਯੋਜਨਾ ਨਾਬਾਰਡ ਦੁਆਰਾ ਜਾਰੀ ਪੀ.ਐਲ.ਪੀ ਦੇ ਰੁਪਏ 10111 ਕਰੋੜ ਦੇ ਅਧਾਰ ’ਤੇ ਪਿਛਲੇ ਸਾਲ ਨਾਲੋ 6.76 ਪ੍ਰਤੀਸ਼ਤ ਦੇ ਵਾਧੇ ਨਾਲ ਤਿਆਰ ਕੀਤਾ ਗਿਆ। …
Read More »ਬਾਬਾ ਫ਼ਰੀਦ ਕਾਲਜ ਵਿਖੇ ‘ਰਿਸਰਚ ਮੈਥਡੋਲੋਜੀ’ ਬਾਰੇ ਭਾਸ਼ਣ ਤੇ ‘ਮੈਥਮਰੇਟਸ’ ਮੁਕਾਬਲਾ
ਬਠਿੰਡਾ, 29 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਕਾਲਜ ਦੇ ਗਣਿਤ ਵਿਭਾਗ (ਪੋਸਟ ਗ੍ਰੇਜ਼ੂਏਸ਼ਨ) ਵੱਲੋਂ ਐਮ.ਐਸ.ਸੀ.ਦੂਜਾ ਸਾਲ ਦੇ ਵਿਦਿਆਰਥੀਆਂ ਲਈ ‘ਰਿਸਰਚ ਮੈਥਡੋਲੋਜੀ’ ਬਾਰੇ ਇੱਕ ਵਿਸਥਾਰ ਭਾਸ਼ਣ ਆਯੋਜਿਤ ਕੀਤਾ ਗਿਆ।ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ੍ਰੀ ਆਨੰਦਪੁਰ ਸਾਹਿਬ ਤੋਂ ਐਸੋਸੀਏਟ ਪ੍ਰੋਫੈਸਰ ਡਾ. ਅਮਨਪ੍ਰੀਤ ਸਿੰਘ ਨੇ ਇਹ ਵਿਸ਼ੇਸ਼ ਭਾਸ਼ਣ ਦਿੱਤਾ। ਉਨ੍ਹਾਂ ਨੇ ਰਿਸਰਚ ਮੈਥਡੋਲੋਜੀ ਦੇ ਸਾਰੇ …
Read More »‘ਵਿਸ਼ਵ ਰੰਗਮੰਚ ਦਿਵਸ’ ਦੇ ਸੰਬੰਧ ਵਿੱਚ ‘ਬਲਵੰਤ ਗਾਰਗੀ ਨਾਟ-ਮੰਚ ਸੈਮੀਨਾਰ’ ਕਰਵਾਇਆ
ਬਠਿੰਡਾ, 29 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਬਾਬਾ ਫ਼ਰੀਦ ਕਾਲਜ ਵੱਲੋਂ ‘ਵਿਸ਼ਵ ਰੰਗਮੰਚ ਦਿਵਸ’ ਦੇ ਸੰਬੰਧ ਵਿੱਚ ‘ਬਲਵੰਤ ਗਾਰਗੀ ਨਾਟ-ਮੰਚ ਸੈਮੀਨਾਰ’ ਕਰਵਾਇਆ ਗਿਆ।ਇਸ ਸੈਮੀਨਾਰ ਵਿੱਚ ਸੁਮਨ ਕੁਮਾਰ, ਡਿਪਟੀ ਸਕੱਤਰ, ਸੰਗੀਤ ਨਾਟਕ ਅਕਾਦਮੀ ਦਿੱਲੀ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ਮੁੱਖ ਬੁਲਾਰੇ ਸ੍ਰੀਮਤੀ ਕਿਰਨ ਭਟਨਾਗਰ, ਸਾਬਕਾ ਡਿਪਟੀ ਸਕੱਤਰ,ਸੰਗੀਤ ਅਕਾਦਮੀ …
Read More »ਰੇਸ਼ਮ ਦੇ ਕੀੜੇ ਪਾਲਣ ਬਾਰੇ ਵਿਦਿਆਰਥੀਆਂ ਨੂੰ ਦਿੱਤੀ ਸਿਖਲਾਈ
ਬਠਿੰਡਾ, 29 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਜ ਵਿੱਚ ਵਿਦਿਆ, ਖੋਜ ਅਤੇ ਪਸਾਰ ਕਾਰਜ ਖੇਤਰੀ ਲੋੜਾਂ ਮੁਤਾਬਕ ਚਲਾਏ ਜਾਂਦੇ ਹਨ। ਇਨ੍ਹਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਾਲਜ ਦੇ ਡੀਨ ਡਾ: ਅਜਮੇਰ ਸਿੰਘ ਸਿੱਧੂ ਨੇ ਦਸਿਆ ਕਿ ਹਾਲ ਹੀ ਵਿੱਚ ਰੇਸ਼ਮ ਦੇ ਕੀੜਿਆਂ ਨੂੰ ਸ਼ਹਿਤੂਤ ਦੇ ਪੱਤਿਆਂ ਉਪਰ ਪਾਲ ਕੇ ਰੇਸ਼ਮ ਤਿਆਰ …
Read More »ਕਿਸਾਨ ਮੇਲਾ ਖੇਤੀਬਾੜੀ ਯੂਨੀਵਰਸਿਟੀ ਦਾ ਬੀ.ਟੀ ਨਰਮੇ ਵੱਲ ਵੱਡਾ ਤੇ ਸਫ਼ਲ ਕਦਮ- ਡਾ. ਗੋਸਲ
ਬਠਿੰਡਾ, 29 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਕਿਸਾਨ ਮੇਲੇ ਦਾ ਉਦਘਾਟਨ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਸਤਬੀਰ ਸਿੰਘ ਗੋਸਲ ਹੋਰਾਂ ਨੇ ਕੀਤਾ।ਇਸ ਮੌਕੇ ਜ਼ਿਲ੍ਹੇ ਦੇ ਸੈਸ਼ਨ ਜੱਜ ਸਰਕਾਰ ਪਰਮਜੀਤ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।ਇਸ ਸਮੇਂ ਡਾ. ਗੋਸਲ ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ …
Read More »ਕੌਮੀ ਪਲਸ ਪੋਲੀਓ ਰਾਊਂਡ 2 ਤੋਂ 4 ਅਪ੍ਰੈਲ ਤੱਕ
ਬਠਿੰਡਾ, 29 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – 2 ਅਪ੍ਰੈਲ ਤੋਂ 4 ਅਪ੍ਰੈਲ ਤੱਕ ਚੱਲਣ ਵਾਲੇ ਕੌਮੀ ਪਲਸ ਪੋਲੀਓ ਰਾਊਂਡ ’ਚ ਜ਼ਿਲ੍ਹੇ ਦੇ 0 ਤੋਂ 5 ਸਾਲ ਉਮਰ ਦੇ 154950 ਬੱਚਿਆਂ ਨੂੰ ਪੋਲੀਓ ਵੈਕਸੀਨ ਦਿੱਤੀ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬਠਿੰਡਾ ਦੀਪ੍ਰਵ ਲਾਕੜਾ ਨੇ ਪੋਲੀਓ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਬੁਲਾਈ ਗਈ ਬੈਠਕ ਨੂੰ ਸੰਬੋਧਨ …
Read More »ਵਿਦਿਆਰਥੀ ਨੂੰ ਇੰਨਸ਼ੋਰੈਂਸ ਕੰਪਨੀ ਨੇ ਬੀਮਾ ਸਕੀਮ ਤਹਿਤ ਸਹਾਇਤਾ ਦਿੱਤੀ
ਬਠਿੰਡਾ, 29 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸ਼ਕੂਲ ਵਿੱਚ ਵਿਦਿਆਰਥੀਆਂ ਦੇ ਦਾਖਲੇ ਸਮੇਂ ਮੈਡੀਕਲ ਬੀਮਾ ਕਰਵਾਇਆ ਜਾਂਦਾ ਹੈ।ਜਿਸ ਵਿੱਚ ਵਿਦਿਆਰਥੀਆਂ ਨੂੰ ਸਕੂਲ ਸਮੇਂ ਦੌੌਰਾਨ ਕੋਈ ਵੀ ਸਰੀਰਿਕ ਸਮੱਸਿਆ ਆਉਣ `ਤੇ ਬੀਮਾ ਕੰਪਨੀ ਵਲੋਂ ਸਹਾਇਤਾ ਦਿੱਤੀ ਜਾਂਦੀ ਹੈ।ਸਕੂਲ ਦਾ ਅੱਠਵੀਂ ਕਲਾਸ ਦੇ ਵਿਦਿਆਰਥੀ ਜਸਮਨ ਨੂੰ ਸੱਟ ਲੱਗਣ `ਤੇ ਯੂਨਾਈਟਿਡ ਇੰਡੀਆ ਇੰਨਸ਼ੋਰੈਂਸ …
Read More »ਬਾਬਾ ਕਮਲ ਦਾਸ ਸ਼ਿਵ ਮੰਦਿਰ ਸੰਦੌੜ ਨੂੰ ਸੇਜ਼ਲ ਅੱਖਾਂ ਨਾਲ ਦਿੱਤੀ ਸਮਾਧੀ
ਸੰਦੌੜ, 28 ਮਾਰਚ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਸੰਦੌੜ ਇਲਾਕੇ ਦੀ ਉਘੀ ਧਾਰਮਿਕ ਸ਼ਖ਼ਸੀਅਤ ਸੰਤ ਬਾਬਾ ਕਮਲ ਦਾਸ ਜੀ ਸ਼ਿਵ ਮੰਦਿਰ ਸੰਦੌੜ ਵਾਲੇ ਜੋ ਕਿ ਬੀਤੇ ਦਿਨੀਂ ਗੁਰਪੁਰੀ ਸਿਧਾਰ ਗਏ ਸਨ, ਨੂੰ ਦੇਸ਼ ਵਿਦੇਸ਼ ਦੀਆਂ ਹਜ਼ਾਰਾਂ ਸੰਗਤਾਂ ਦੀ ਮੌਜੂਦਗੀ `ਚ ਸ਼ਿਵ ਮੰਦਿਰ ਸੰਦੌੜ ਵਿਖੇ ਸੇਜਲ ਅੱਖਾਂ ਨਾਲ ਸਮਾਧੀ ਦਿੱਤੀ ਗਈ। ਬਾਬਾ ਕਮਲ ਦਾਸ ਜੀ 103 ਵਰ੍ਹਿਆਂ ਦੀ ਉਮਰ ਦੇ …
Read More »
Punjab Post Daily Online Newspaper & Print Media