ਅੰਮ੍ਰਿਤਸਰ, 10 ਮਈ (ਪੰਜਾਬ ਪੋਸਟ – ਦੀਪ ਦਵਿੰਦਰ) – ਸਥਾਨਕ ਆਰਟ ਗੈਲਰੀ ਵਿਖੇ ਇੱਕ ਹੈ ਦਿਵਿਆਂਗ ਕਲਾਕਾਰ ਜਪਨੀਤ ਕੌਰ ਨੂੰ ਸੰਸਥਾ ਦੇ ਪ੍ਰਧਾਨ ਸ਼ਿਵਦੇਵ ਸਿੰਘ, ਜਰਨਲ ਸੈਕਟਰੀ ਡਾ. ਏ.ਐਸ ਚਮਕ, ਡਾ. ਪੀ.ਐਸ ਗਰੋਵਰ ਅਤੇ ਹੋਰ ਮੈਂਬਰਾਂ ਵਲੋਂ ਸਨਮਾਨਿਤ ਕੀਤਾ ਗਿਆ ਅਤੇ ਉਸ ਨੂੰ ਜੀਵਨ ਵਿੱਚ ਅੱਗੇ ਵਧਣ ਦੀਆਂ ਕਾਮਨਾਵਾਂ ਦਿੱਤੀਆਂ।ਇਸ ਬਾਰੇ ਜਾਣਕਾਰੀ ਦਿੰਦਿਆਂ ਆਰਟ ਗੈਲਰੀ ਦੇ ਜਰਨਲ ਸੈਕਟਰੀ ਡਾ. ਏ.ਐਸ …
Read More »Monthly Archives: May 2019
ਮਹਿਰਮ ਸਾਹਿਤ ਸਭਾ ਗੁਰਦਾਸਪੁਰ ਵਲੋਂ ਕਵੀ ਦਰਬਾਰ ਤੇ ਕੈਸਿਟ ਰਲੀਜ਼ ਸਮਾਰੋਹ
ਗੁਰਦਾਸਪੁਰ, 9 ਮਈ (ਪੰਜਾਬ ਪੋਸਟ – ਬੱਬੀ) – ਸਥਾਨਕ ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ ਵਲੋਂ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡਾ: ਮਲਕੀਅਤ ਸੁਹਲ, ਸ਼ੀਤਲ ਗੁਨੋਪੁਰੀ, ਸੁਭਾਸ਼ ਦੀਵਾਨਾ ਨੇ ਕੀਤੀ।ਸਮਾਰੋਹ ਦੌਰਾਨ ਵਿਜੇ ਬੱਧਣ ਦੀ ਕੈਸਿਟ ਦਾ ਸਿੰਗਲ ਟ੍ਰੈਕ ‘ਵਿਸਾਖੀ’ ਰਲੀਜ਼ ਕੀਤੀ ਗਈ, ਜਿਸ ਦੇ ਲੇਖਕ ਸੁਰਿੰਦਰ ਪਾਮਾਂ ਹਨ।ਹਸਪਤਾਲ ਜਲੰਧਰ ਵਿਖੇ ਜੇਰੇ ਇਲਾਜ਼ ਮੁਕੇਰੀਆਂ ਨੇੜੇ ਸੜਕ ਹਾਦਸੇ ਦਾ ਸ਼ਿਕਾਰ …
Read More »ਮਹਿਕਪ੍ਰੀਤ ਕੌਰ ਨੇ ਮੈਰਿਟ ਸੂਚੀ `ਚ ਆ ਕੇ ਸਰਕਾਰੀ ਹਾਈ ਸਕੂਲ ਕੋਟਲਾ ਸਮਸ਼ਪੁਰ ਨਾਂ ਰੁਸ਼ਨਾਇਆ
ਸਮਰਾਲਾ, 9 ਮਈ (ਪੰਜਾਬ ਪੋਸਟ – ਇੰਦਰਜੀਤ ਕੰਗ) – ਇਥੋਂ ਨਜਦੀਕੀ ਸਰਕਾਰੀ ਹਾਈ ਸਕੂਲ ਕੋਟਲਾ ਸਮਸ਼ਪੁਰ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਪੁੱਤਰੀ ਲਖਵੀਰ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਜਮਾਤ ਦੇ ਸਲਾਨਾ ਨਤੀਜੇ ਵਿੱਚ 97.69 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਮੈਰਿਟ ਲਿਸਟ ਵਿੱਚ ਸਥਾਨ ਹਾਸਲ ਕੀਤਾ।ਸਕੂਲ ਵਿੱਚ ਕਰਵਾਏ ਇੱਕ ਸਾਦੇ ਸਮਾਗਮ ਦੌਰਾਨ ਸਕੂਲ ਇੰਚਾਰਜ ਨਵਕਿਰਨਜੀਤ ਕੌਰ, ਡੀ.ਡੀ.ਓ ਤੇਜਿੰਦਰਪਾਲ ਕੌਰ, ਬੀ.ਐਮ …
Read More »ਅਧਿਆਪਕ ਚੇਤਨਾ ਮੰਚ ਨੇ ਸਵ: ਮਹਿਮਾ ਸਿੰਘ ਕੰਗ ਨੂੰ 10ਵੀਂ ਬਰਸੀ `ਤੇ ਕੀਤਾ ਯਾਦ
ਸਮਰਾਲਾ, 9 ਮਈ (ਪੰਜਾਬ ਪੋਸਟ – ਇੰਦਰਜੀਤ ਕੰਗ) – ਅਧਿਆਪਕ ਚੇਤਨਾ ਮੰਚ ਸਮਰਾਲਾ ਦੀ ਇੱਕ ਵਿਸ਼ੇਸ਼ ਮੀਟਿੰਗ ਮੰਚ ਦੇ ਪ੍ਰਧਾਨ ਲੈਕ: ਵਿਜੈ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ।ਇਹ ਮੀਟਿੰਗ ਅਧਿਆਪਕ ਚੇਤਨਾ ਮੰਚ ਦੇ ਬਾਨੀ ਸਵ: ਮਹਿਮਾ ਸਿੰਘ ਕੰਗ ਦੀ ਦਸਵੀਂ ਬਰਸੀ ਮੌਕੇ ਸੱਦੀ ਗਈ, ਜਿਸ ਵਿੱਚ ਸਵ: ਕੰਗ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।ਇਸ ਤੋਂ ਇਲਾਵਾ ਮੰਚ ਦੇ ਮੈਂਬਰ …
Read More »ਮੰਟੋ ਉਤਸਵ `ਚ ਸ਼ਿਰਕਤ ਕਰਨਗੇ 6 ਪ੍ਰਸਿੱਧ ਕਹਾਣੀਕਾਰ
ਸਮਰਾਲਾ, 9 ਮਈ (ਪੰਜਾਬ ਪੋਸਟ – ਇੰਦਰਜੀਤ ਕੰਗ) – ਸਮਰਾਲਾ ਦੇ ਨਜਦੀਕ ਪਿੰਡ ਪਪੜੌਦੀ ਜੰਮਪਲ ਵਿਸ਼ਵ ਪ੍ਰਸਿੱਧ ਕਹਾਣੀਕਾਰ ਸਆਦਤ ਹਸਨ ਮੰਟੋ ਦੇ 107ਵੇਂ ਜਨਮ ਦਿਨ `ਤੇ ਲੇਖਕ ਮੰਚ ਸਮਰਾਲਾ (ਰਜਿ:) ਵਲੋਂ ‘ਮੰਟੋ ਉਸਤਵ’ 11 ਮਈ ਸਵੇਰੇ 9:30 ਵਜੇ ਸਥਾਨਕ ਸੰਘੂ ਬੈਕੁੰਟ ਹਾਲ ਵਿਖੇ ਮਨਾਇਆ ਜਾ ਰਿਹਾ ਹੈ।ਸੰਸਥਾ ਦੇ ਪ੍ਰਧਾਨ ਦਲਜੀਤ ਸਿੰਘ ਸ਼ਾਹੀ ਅਤੇ ਜਨਰਲ ਸਕੱਤਰ ਰਾਜਵਿੰਦਰ ਸਮਰਾਲਾ ਨੇ ਦੱਸਿਆ ਕਿ …
Read More »ਕਾਗਜ਼ ਦੇ ਜਹਾਜ਼ (ਚੋਣ ਵਿਅੰਗ)
`ਹਰ ਘਰ ਵਿੱਚ ਹੋਵੇਗਾ ਵਿੱਦਿਆ ਦਾ ਚਾਨਣ ਹਰ ਚੁੱਲਾ ਮਾਣੇਗਾ ਰੋਟੀ ਦੀ ਮਹਿਕ ਕਿਸੇ ਘਰ ਵਿੱਚ ਰਹੇਗਾ ਨਾ ਦੁੱਖ ਦਾ ਹਨੇਰਾ ਹਰ ਵਿਹੜੇ ਵਿੱਚ ਚੰਨ ਉਭਰੇਗਾ ਪੁੰਨਿਆ ਦਾ।` ਸੁਣ ਕੇ ਰੇਡੀਓ `ਤੇ ਇਹ ਨੇਤਾ ਜੀ ਦਾ ਭਾਸ਼ਣ ਯਾਦ ਆਉਂਦੇ ਹਨ ਮੈਨੂੰ ਉਹ ਬਚਪਨ ਦੇ ਦਿਨ ਬਣਾ ਕੇ ਉਡਾਉਂਦੇ ਸੀ ਹਵਾ ਵਿੱਚ ਇਸੇ ਤਰਾਂ ਹੀ ਅਸੀਂ ਵੀ ਕਾਗਜ਼ ਦੇ ਜਹਾਜ਼। …
Read More »ਦਾਖਲਾ ਰੈਲੀ (ਮਿੰਨੀ ਕਹਾਣੀ)
ਪਿਛਲੀ ਵਾਰ ਦੀ ਤਰਾਂ ਇਸ ਵਾਰ ਵੀ ਪਿੰਡ ਦੇ ਸਰਕਾਰੀ ਹਾਈ ਸਕੂਲ ਵਿੱਚ ਨਵੇਂ ਬੱਚਿਆਂ ਦੇ ਦਾਖਲੇ ਨਾਮਾਤਰ ਹੀ ਹੋ ਰਹੇ ਸਨ। ਸਭ ਦੇਖ ਕੇ ਸਕੂਲ ਸਟਾਫ ਨੇ ਬੱਚਿਆਂ ਨੂੰ ਨਾਲ ਲੈ ਕੇ ਪਿੰਡ ਵਿੱਚ ਦਾਖਲਾ ਰੈਲੀ ਸ਼ੁਰੂ ਕੀਤੀ।ਬੱਚੇ ਲਾਈਨਾਂ ਵਿੱਚ ਵਧੀਆ ਤਰੀਕੇ ਨਾਲ ਤੁਰਦੇ ਜਾਂਦੇ ਤੇ ਅਵਾਜਾਂ ਕੱਸਦੇ, ਬੱਚੇ ਸਰਕਾਰੀ ਸਕੂਲਾਂ ਵਿੱਚ ਪੜਾਓ-ਸਭੇ ਸਹੂਲਤਾਂ ਮੁਫਤ ਵਿੱਚ ਪਾਓ… ਆਦਿ। …
Read More »ਬਚਪਨ ਆਉਂਦੈ ਯਾਦ ਜੀ…
ਚੂਪਣ ਲਈ ਸੀ ਮਿਲਦੇ ਗੰਨੇ। ਪੀਂਦੇ ਸੀ ਦੁੱਧ ਭਰ ਭਰ ਛੰਨੇ। ਚੂਰੀ ਕੁੱਟ ਕੇ ਰੋਟੀ ਖਾਣ ਦਾ, ਆਉਂਦਾ ਬੜਾ ਸਵਾਦ ਸੀ। ਨਹੀਂ ਭੁੱਲਦਾ ਸਾਨੂੰ ਨਹੀਂ ਭੁੱਲਦਾ, ਬਚਪਨ ਆਉਂਦੈ ਯਾਦ ਜੀ। ਨਹੀਂ ਭੁੱਲਦਾ ਸਾਨੂੰ ਨਹੀਂ ਭੁੱਲਦਾ, ਪਹਿਲਾਂ ਵਾਲਾ ਪੰਜਾਬ ਜੀ।। ਘਾਟ ਭੁਨਾ ਕੇ ਭੱਠੀ ਉਤੋਂ ਸ਼ੱਕਰ ਵਿੱਚ ਰਲਾ ਲੈਣੀ। ਘਰ ਪਹੁੰਚਣ ਤੋਂ ਪਹਿਲਾਂ ਪਹਿਲਾਂ ਖੀਸੇ ਦੇ ਵਿੱਚ ਪਾ ਲੈਣੀ।। ਛੱਪੜੋਂ ਮੱਝਾਂ …
Read More »ਵੋਟ ਅਸਾਂ ਨੂੰ… (ਕਾਵਿ ਵਿਅੰਗ)
ਵੋਟ ਅਸਾਂ ਨੂੰ ਪਾਇਓ ਜੀ ਮੁਫ਼ਤ ਬਣਾ ਕੇ ਘਰ ਦੇਵਾਂਗੇ, ਘਰ ਵੀ ਤੁਹਾਡੇ ਭਰ ਦੇਵਾਂਗੇ। ਇੱਕ ਗੱਲ ਮਨ `ਚ ਵਸਾਇਓ ਜੀ। ਵੋਟ ਅਸਾਂ ਨੂੰ ਪਾਇਓ ਜੀ। ਭਲਾਈ ਦੀਆਂ ਸਕੀਮਾਂ ਚਲਾਵਾਂਗੇ, ਰਾਸ਼ਨ ਪਾਣੀ ਮੁਫ਼ਤ ਵਰਤਾਵਾਂਗੇ। ਬੈਠ ਵਿਹਲੇ ਰੱਜ ਰੱਜ ਖਾਇਓ ਜੀ। ਵੋਟ ਅਸਾਂ ਨੂੰ ਪਾਇਓ ਜੀ। ਹਰ ਬੱਚੇ ਕੋਲ ਫੋਨ ਹੋਵੇਗਾ, ਦਿਮਾਗ ਉਨ੍ਹਾਂ ਦਾ ਖੂਬ ਧੋਵੇਗਾ। ਨੈਟ ਫ੍ਰੀ ਚਲਾਇਓ ਜੀ । …
Read More »ਨੇਤਾ ਜੀ ਥੋਡੇ ਘਰੇ………
ਨੇਤਾ ਜੀ ਥੋਡੇ ਘਰੇ ਆਉਣਗੇ ਪੈਰੀਂ ਵੀ ਹੁਣ ਹੱਥ ਲਾਉਣਗੇ ਹੋ ਸਕਦਾ ਏ ਖਾਣਾ ਖਾਵਣ ਪੰਜ-ਸੱਤ ਮਿੰਟ ਤੋਂ ਘੰਟਾ ਲਾਵਣ ਫੇਰ ਲਾਉਣਗੇ ਥੋਡੇ ਅੱਗੇ ਰਟੇ ਹੋਏ ਅਲਾਪ ਨੂੰ ਆਗੀਆਂ ਨੇ ਚੋਣਾਂ, ਸੰਭਾਲੋ ਆਪਣੇ-ਆਪ ਨੂੰ ਕੋਹ-ਕੋਹ ਲੰਮੇ ਵਾਅਦੇ ਕਰਨੇ ਦੁੱਖ ਥੋਡੇ ਵਿਚ ਹਾਉਕੇ ਭਰਨੇ ਨੌਕਰੀ, ਸ਼ਗਨ-ਸਕੀਮਾਂ, ਪੈਨਸ਼ਨ ਚੱਕਣਗੇ ਸਾਰੀ ਹੀ ਟੈਨਸ਼ਨ ਘਰ-ਬਾਰ ਵੀ ਨਵਾਂ ਦੇਣਗੇ, ਪਾ ਕੇ ਗੱਡੀ ਟਾਪ ਨੂੰ ਆਗੀਆਂ …
Read More »
Punjab Post Daily Online Newspaper & Print Media