ਅੰਮ੍ਰਿਤਸਰ, 7 ਜਨਵਰੀ (ਪੰਜਾਬ ਪੋਸਟ ਬਿਊਰੋ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸਮੂਹ ’ਚ ਸਥਿਤ ਗੁਰਦੁਆਰਾ ਝੰਡਾ ਬੁੰਗਾ ਸਾਹਿਬ ਵਿਖੇ ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕੇਹਰ ਸਿੰਘ ਦੀ ਬਰਸੀ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਦੇ ਜਥੇ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ।ਅਰਦਾਸ …
Read More »Monthly Archives: January 2023
ਸੀਨੀਅਰ ਪੱਤਰਕਾਰ ਐਨ.ਐਸ ਪਰਵਾਨਾ ਦੇ ਦਿਹਾਂਤ ’ਤੇ ਐਡਵੋਕੇਟ ਧਾਮੀ ਪ੍ਰਗਟਾਇਆ ਦੁੱਖ
ਅੰਮ੍ਰਿਤਸਰ, 7 ਜਨਵਰੀ (ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੀਨੀਅਰ ਪੱਤਰਕਾਰ ਐਨ.ਐਸ ਪਰਵਾਨਾ ਦੇ ਚਲਾਣੇ ’ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।ਐਡਵੋਕੇਟ ਧਾਮੀ ਨੇ ਕਿਹਾ ਕਿ ਪਰਵਾਨਾ ਨੇ ਪੱਤਰਕਾਰੀ ਕਰਦਿਆਂ ਹਮੇਸ਼ਾ ਹੀ ਸਮਾਜਿਕ ਸਰੋਕਾਰਾਂ ਦੇ ਨਾਲ-ਨਾਲ ਪੰਥਕ ਮੁੱਦਿਆਂ ਦੀ ਵੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਰਵਾਨਾ ਦਾ ਅਕਾਲ ਚਲਾਣਾ ਪੱਤਰਕਾਰੀ …
Read More »ਜਨਮ ਦਿਨ ਮੁਬਾਰਕ – ਵੀਰਕਮਲਪ੍ਰੀਤ ਕੌਰ ਹੰਜ਼ਰਾ
ਅੰਮ੍ਰਿਤਸਰ, 7 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰਦੇਵ ਸਿੰਘ ਹੰਜ਼ਰਾ ਅਤੇ ਮਨਦੀਪ ਕੌਰ ਹੰਜ਼ਰਾ ਵਾਸੀ ਪਿੰਡ ਰੂੜੇਵਾਲ ਜਿਲ੍ਹਾ ਅੰਮ੍ਰਿਤਸਰ ਨੇ ਆਪਣੀ ਹੋਣਹਾਰ ਬੇਟੀ ਵੀਰਕਮਲਪ੍ਰੀਤ ਕੌਰ ਹੰਜ਼ਰਾ ਦਾ ਜਨਮ ਦਿਨ ਮਨਾਇਆ। www.punjabpost.in
Read More »ਸਹਾਰਾ ਫਾਊਂਡੇਸ਼ਨ ਨੇ ਐਸ.ਐਸ.ਪੀ ਸੁਰਿੰਦਰ ਲਾਂਬਾ ਨੂੰ ਦਿੱਤੀਆਂ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ
ਅੱਖਾਂ ਦੇ ਮਾਹਿਰ ਡਾ. ਪਰਮਜੀਤ ਸਿੰਘ ਦੇ ਸਹਿਯੋਗ ਨਾਲ ਤਿਆਰ ਕੀਤਾ ਨਵੇਂ ਵਰ੍ਹੇ ਦਾ ਕੈਲੰਡਰ ਰਲੀਜ਼ ਸੰਗਰੂਰ, 6 ਜਨਵਰੀ (ਜਗਸੀਰ ਲੌਂਗੋਵਾਲ) – ਪ੍ਰਸਿੱਧ ਸਮਾਜ ਸੇਵੀ ਸੰਸਥਾ ਸਹਾਰਾ ਫਾਊਂਡੇਸ਼ਨ ਦੇ ਮੈਂਬਰਾਂ ਨੇ ਸਰਬਜੀਤ ਸਿੰਘ ਰੇਖੀ ਚੇਅਰਮੈਨ ਦੀ ਅਗਵਾਈ ਵਿੱਚ ਸੁਰਿੰਦਰ ਲਾਂਬਾ ਐਸ.ਐਸ.ਪੀ ਸੰਗਰੂਰ ਨਾਲ ਮੁਲਾਕਾਤ ਕੀਤੀ।ਇਸ ਵਫਦ ਵਿੱਚ ਡਾ. ਦਿਨੇਸ਼ ਗਰੋਵਰ ਡਾਇਰੈਕਟਰ ਮੈਡੀਕਲ ਵਿੰਗ, ਅਸ਼ੋਕ ਕੁਮਾਰ ਸਕੱਤਰ, ਸੁਰਿੰਦਰ ਪਾਲ ਸਿੰਘ ਸਿਦਕੀ …
Read More »ਅੰਗ੍ਰੇਜ਼ਾਂ ਦੇ ਵੇਲੇ ਬਣੇ ਰੀਗੋ ਬ੍ਰਿਜ਼ ਉਪਰ ਚਾਰ ਪਹੀਆ ਵਾਹਨਾਂ ਦੀ ਆਵਾਜਾਈ ’ਤੇ ਲਾਈ ਰੋਕ
ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ) – ਜਿਲ੍ਹਾ ਮੈਜਿਸਟਰੇਟ ਹਰਪ੍ਰੀਤ ਸਿੰਘ ਸੂਦਨ ਨੇ ਅੰਗ੍ਰੇਜ਼ਾਂ ਦੇ ਵੇਲੇ ਬਣੇ ਰੀਗੋ ਬ੍ਰਿਜ਼ ਦੀ ਮੌਜ਼ੂਦਾ ਹਾਲਤ ਸਬੰਧੀ ਉਪ-ਮੰਡਲ ਮੈਜਿਸਟਰੇਟ ਅੰਮ੍ਰਿਤਸਰ-1 ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਕਮੇਟੀ ਬਣਾਈ ਸੀ ਨੇ ਕਮੇਟੀ ਦੀ ਰਿਪੋਰਟ ਉਪਰੰਤ ਰੀਗੋ ਬ੍ਰਿਜ਼ ਤੋਂ ਚਾਰ ਪਹੀਆ ਵਾਹਨਾਂ ਦੀ ਆਵਾਜਾਈ ‘ਤੇ ਰੋਕ ਲਗਾ ਦਿੱਤੀ ਹੈ।ਆਪਣੇ ਹੁਕਮਾਂ ਵਿੱਚ ਉਨਾਂ ਦੱਸਿਆ ਕਿ ਉਪਮੰਡਲ ਮੈਜਿਸਟਰੇਟ ਅੰਮ੍ਰਿਤਸਰ-1 ਨੇ ਰੇਲਵੇ …
Read More »ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੀ ਮਹੀਨਾਵਾਰ ਮੀਟਿੰਗ ‘ਚ ਖੇਤੀਬਾੜੀ ਡਾਇਰੈਕਟਰ ਦੀ ਬਦਲੀ ਦਾ ਸਵਾਗਤ
ਕਣਕ ਦੀ ਫਸਲ ਨੂੰ ਪਾਣੀ ਦੇਣ ਲਈ ਦਿਨ ਵੇਲੇ ਦਿੱਤੀ ਜਾਵੇ ਬਿਜਲੀ – ਬਿੱਕਰ ਸਿੰਘ ਮਾਨ ਸਮਰਾਲਾ, 6 ਜਨਵਰੀ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੀ ਮਹੀਨਾਵਾਰ ਮੀਟਿੰਗ ਸਥਾਨਕ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਵਿਖੇ ਯੂੂਨੀਅਨ ਦੇ ਲੁਧਿਆਣਾ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਅਤੇ ਬਲਾਕ ਮਾਛੀਵਾੜਾ ਦੇ ਪ੍ਰਧਾਨ ਬਿੱਕਰ ਸਿੰਘ ਮਾਨ ਕੋਟਲਾ ਸਮਸ਼ਪੁਰ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੌਰਾਨ ਕਿਸਾਨੀ …
Read More »ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹਾ ਵਾਸੀਆਂ ਨੂੰ ਆਪਣਾ ਆਧਾਰ ਕਾਰਡ ਅਪਡੇਟ ਰੱਖਣ ਦੀ ਅਪੀਲ
ਪਠਾਨਕੋਟ, 6 ਜਨਵਰੀ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸਨਰ ਪਠਾਨਕੋਟ ਹਰਬੀਰ ਸਿੰਘ ਨੇ ਜਿਲ੍ਹਾ ਪਠਾਨਕੋਟ ਦੇ ਨਿਵਾਸੀਆਂ ਨੂੰ ਆਪਣਾ ਆਧਾਰ ਕਾਰਡ ਅਪਡੇਟ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹਾ ਪਠਾਨਕੋਟ ਦੇ ਸਮੂਹ ਆਧਾਰ ਕਾਰਡ ਧਾਰਕ ਜਿਨ੍ਹਾਂ ਨੇ ਪਿਛਲੇ 8 ਸਾਲਾਂ ਤੋਂ ਆਪਣਾ ਆਧਾਰ ਅਪਡੇਟ ਨਹੀਂ ਕੀਤਾ ਹੈ, ਉਹ ਆਪਣਾ ਆਧਾਰ ਕਾਰਡ ਆਨਲਾਈਨ ਪੋਰਟਲ ਜਾਂ ਐਮ ਅਧਾਰ ਐਪ ਰਾਹੀਂ ਜਾਂ ਆਫ਼ਲਾਈਨ …
Read More »ਇੰਟਰਲਾਕਿੰਗ ਟਾਈਲਾਂ ਲਗਾ ਕੇ ਸੜਕ ਨੂੰ ਚੌੜਾ ਕਰਨ ਦੇ ਕੰਮਾਂ ਦਾ ਉਦਘਾਟਨ
ਅੰਮ੍ਰਿਤਸਰ, 6 ਜਨਵਰੀ (ਜਗਦੀਪ ਸਿੰਘ ਸੱਗੂ) – ਸਥਾਨਕ ਦਸੌਂਧਾ ਸਿੰਘ ਰੋਡ ਦੇ ਕਿਨਾਰਿਆਂ ‘ਤੇ ਇੰਟਰਲਾਕਿੰਗ ਟਾਈਲਾਂ ਲਗਾ ਕੇ ਚੌੜਾ ਕਰਨ ਦੇ ਕੰਮ ਦਾ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਉਦਘਾਟਨ ਕੀਤਾ ਗਿਆ।ਇਸ ਕੰਮ ‘ਤੇ ਲਗਭਗ 50 ਲੱਖ ਰੁਪਏ ਦੀ ਲਾਗਤ ਆਵੇਗੀ।ਉਹਨਾਂ ਕਿਹਾ ਕਿ ਦਸੌਂਧਾ ਸਿੰਘ ਰੋਡ ਸਿਵਲ ਲਾਈਨ ਏਰੀਏ ਨੂੰ ਪੁਰਾਤਨ ਸ਼ਹਿਰ ਨਾਲ ਜੋੜਨ ਵਾਲੀ ਇੱਕ ਪ੍ਰਮੁੱਖ ਸੜ੍ਹਕ ਹੈ, ਇਹ ਸੜ੍ਹਕ …
Read More »ਕੰਪਿਊਟਰ ਅਧਿਆਪਕਾਂ ਵਲੋਂ 7 ਜਨਵਰੀ ਦੇ ਐਕਸ਼ਨ ‘ਚ ਡੀ.ਟੀ.ਐਫ ਵੀ ਹੋਵੇਗੀ ਸ਼ਾਮਲ – ਹਰਭਗਵਾਨ ਗੁਰਨੇ
ਸੰਗਰੂਰ, 6 ਜਨਵਰੀ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਕੰਪਿਊਟਰ ਅਧਿਆਪਕਾਂ ਨਾਲ ਲਗਾਤਾਰ ਧੱਕਾ ਕਰਦੀ ਆ ਰਹੀ ਹੈ ਤੇ ਇਸ ਵਾਰ ਕੰਪਿਊਟਰ ਅਧਿਆਪਕਾਂ ਨੂੰ ਦੀਵਾਲੀ ਦੇ ਤੋਹਫ਼ੇ ਦਾ ਐਲਾਨ ਕਰਕੇ ਸਰਕਾਰ ਨੇ ਇਹਨਾਂ ਅਧਿਆਪਕਾਂ ਨੂੰ ਕੁਝ ਵੀ ਨਹੀਂ ਦਿੱਤਾ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡੈਮੋਕ੍ਰੇਟਿਕ ਟੀਚਰਜ਼ ਫਰੰਟ ਸੰਗਰੂਰ ਦੇ ਜਿਲ੍ਹ੍ਹਾ ਪ੍ਰਧਾਨ ਬਲਬੀਰ ਚੰਦ ਲੌਂਗੋਵਾਲ ਤੇ ਜਿਲ੍ਹਾ ਸਕੱਤਰ ਹਰਭਗਵਾਨ ਗੁਰਨੇ ਨੇ ਕੀਤਾ।ਉਹਨਾਂ ਕਿਹਾ ਕਿ …
Read More »ਯੂਨੀਵਰਸਿਟੀ ਤੋਂ ਡਾ. ਮਨਜਿੰਦਰ ਸਿੰਘ ਸਾਹਿਤ ਅਕਾਦਮੀ ਦਿੱਲੀ ਦੇ ਮੈਂਬਰ ਨਾਮਜ਼ਦ
ਅੰਮ੍ਰਿਤਸਰ, 6 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਦੇ ਮੁੱਖੀ ਡਾ. ਮਨਜਿੰਦਰ ਸਿੰਘ ਨੂੰ ਭਾਰਤ ਦੀ ਰਾਸ਼ਟਰੀ ਪੱਧਰ ਦੀ ਸਿਰਮੌਰ ਸਾਹਿਤਕ ਸੰਸਥਾ ਸਾਹਿਤ ਅਕਾਦਮੀ ਦਿੱਲੀ ਦੀ ਜਰਨਲ ਕੌਂਸਲ ਦੇ ਮੈਂਬਰ ਵਜੋਂ ਨਾਮਜ਼ਦ ਕਰ ਲਿਆ ਗਿਆ ਹੈ। ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਦੀ ਖੁਦਮਖ਼ਤਿਆਰ ਸੰਸਥਾ ਸਾਹਿਤ ਅਕਾਦਮੀ ਦਿੱਲੀ ਵਲੋਂ ਜਰਨਲ ਕੌਂਸਲ ਦਾ ਗਠਨ ਪੰਜ …
Read More »