ਅੰਮ੍ਰਿਤਸਰ, 8 ਮਾਰਚ (ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ ਦੀ ਅਗਵਾਈ ਵਿੱਚ ਬੁੱਢਾ ਦਲ ਨੇ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਸਹਿਯੋਗ ਨਾਲ ਸਿੰਘ ਸਾਹਿਬ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਦੂਜੀ ਸ਼ਹੀਦੀ ਸ਼ਤਾਬਦੀ ਮਨਾਉਣ ਲਈ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਅਰੰਭੀਆਂ ਹੋਈਆਂ ਹਨ। ਬੁੱਢਾ ਦਲ ਦੇ ਸਕੱਤਰ …
Read More »Monthly Archives: March 2023
ਵਿਆਹ ਦੀ ਪਹਿਲੀ ਵਰ੍ਹੇਗੰਢ ਮੁਬਾਰਕ – ਰਵਿੰਦਰਪਾਲ ਸਿੰਘ ਸਿੱਧੂ ਅਤੇ ਅਰਨਦੀਪ ਕੌਰ ਸਿੱਧੂ
ਸੰਗਰੂਰ, 8 ਮਾਰਚ (ਜਗਸੀਰ ਲੌਂਗੋਵਾਲ) – ਰਵਿੰਦਰਪਾਲ ਸਿੰਘ ਸਿੱਧੂ ਅਤੇ ਅਰਨਦੀਪ ਕੌਰ ਸਿੱਧੂ ਵਾਸੀ ਪਿੰਡ ਸ਼ੇਰੋਂ (ਸੰਗਰੂਰ) ਨੇ ਆਪਣੇ ਪਹਿਲੀ ਵਰ੍ਹੇਗੰਢ ਮਨਾਈ।
Read More »ਕਾਫਲਾ
ਜਦੋਂ ਦੇ ਅਸੀਂ ਜੁਗਾੜੀ ਹੋ ਗਏ ਹਾਂ ਹਾਕਮਾਂ ਦੇ ਆੜੀ ਹੋ ਗਏ ਹਾਂ ਗਿੱਟੇ ਵੱਢ ਕੁਹਾੜੀ ਹੋ ਗਏ ਹਾਂ ਲੋਕ ਭਰੋਸਾ ਟੁੱਟਿਆ ਏ ਤਾਂ ਹੀ ਕਾਫਲਾ ਲੁੱਟਿਆ ਏ… ਲੋਕ ਯੁੱਧਾਂ ਵਿੱਚ ਮੂਹਰੇ ਖੜ੍ਹਨਾ ਵੋਟਾਂ ਵੇਲੇ ਗੋਦੀ ਚੜਨਾ ਉੱਚੀ ਸੋਚ ਨੂੰ ਚੌਧਰ ਖਾਤਿਰ ਹਾਕਮਾਂ ਦੇ ਪੈਰਾਂ ਵਿੱਚ ਧਰਨਾ ਲੂਣ ਜ਼ਖਮਾਂ ‘ਤੇ ਭੁੱਕਿਆ ਏ ਤਾਂ ਹੀ ਕਾਫ਼ਲਾ ਲੁੱਟਿਆ ਏ… ਲਾਲ ਝੰਡੇ ਨਾਲ …
Read More »ਲੋਕਾਂ ਦੀ ਹੋਲੀ ਤੇ ਖਾਲਸੇ ਦਾ ਹੋਲਾ …
ਹੋਲੀ ਅਤੇ ਹੋਲਾ ਮਹੱਲਾ ਪੰਜਾਬੀਆਂ ਦਾ ਖਾਸ ਤਿਉਹਾਰ ਹੈ।ਇਸ ਮੌਜ ਮਸਤੀ, ਸੱਭਿਆਚਾਰਕ ਅਤੇ ਧਾਰਮਿਕ ਤਿਉਹਾਰ ਨੂੰ ਰੰਗਾਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ।ਪੰਜਾਬ ਤੋਂ ਇਲਾਵਾ ਦੂਜੇ ਪ੍ਰਾਂਤਾਂ ਵਿੱਚ ਹੋਲੀ ਜਿਆਦਾ ਧੂਮ-ਧਾਮ ਨਾਲ ਮਨਾਈ ਜਾਂਦੀ ਹੈ, ਜਦਕਿ ਪੰਜਾਬ ਵਿੱਚ ਹੋਲਾ-ਮਹੱਲਾ ਜਿਆਦਾ ਮਹੱਤਤਾ ਰੱਖਦਾ ਹੈ।ਬੱਚੇ ਰੰਗਾਂ ਨਾਲ ਖੇਡ ਕੇ ਹੋਲੀ ਮਨਾਉਂਦੇ ਹਨ। ਸਿੱਖਾਂ ਲਈ ਹੋਲਾ ਮਹੱਲਾ ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਹੈ।ਹੋਲਾ ਮਹੱਲਾ …
Read More »ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਹੋਲਾ ਮਹੱਲਾ
ਭਾਰਤ ਅੰਦਰ ਮਨਾਏ ਜਾਂਦੇ ਮੌਸਮੀ ਤਿਉਹਾਰਾਂ ਨੂੰ ਖਾਲਸਾ ਪੰਥ ਨਵੇਕਲੇ ਅਤੇ ਖ਼ਾਲਸੀ ਰੰਗ-ਢੰਗ ਨਾਲ ਮਨਾਉਂਦਾ ਹੈ।ਇਨ੍ਹਾਂ ਮਹੱਤਵਪੂਰਨ ਤਿਉਹਾਰਾਂ ਵਿਚੋਂ ਇਕ ਤਿਉਹਾਰ ਹੋਲਾ ਮਹੱਲਾ ਹੈ, ਜੋ ਬਸੰਤ ਰੁੱਤ ਦੇ ਤਿਉਹਾਰ ਹੋਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ।ਦਸਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੇਤ ਵਦੀ ਇਕ ਸੰਮਤ 1757 ਬਿਕ੍ਰਮੀ ਵਾਲੇ ਦਿਨ, ਸ੍ਰੀ ਅਨੰਦਪੁਰ ਸਾਹਿਬ ਵਿਖੇ ਕਿਲ੍ਹਾ ਹੋਲਗੜ੍ਹ ਦੇ ਸਥਾਨ ’ਤੇ …
Read More »ਲੰਗਰ ਸੇਵਾ ਸਭ ਤੋਂ ਉੱਤਮ ਸੇਵਾ – ਡਿਪਟੀ ਕਮਿਸ਼ਨਰ
ਸਿਵਲ ਹਸਪਤਾਲ ਬਾਬਾ ਬਕਾਲਾ ਵਿਖੇ ਲੰਗਰ ਦੀ ਕੀਤੀ ਸ਼ੁਰੂਆਤ ਅੰਮ੍ਰਿਤਸਰ, 7 ਮਾਰਚ (ਸੁਖਬੀਰ ਸਿੰਘ) – ਲੰਗਰ ਸੇਵਾ ਸਭ ਤੋਂ ਉੱਤਮ ਸੇਵਾ ਹੈ ਅਤੇ ਹਰੇਕ ਵਿਅਕਤੀ ਦਾ ਨੈਤਿਕ ਕਰਤੱਵ ਬਣਦਾ ਹੈ ਕਿ ਉਹ ਲੰਗਰ ਵਿੱਚ ਆਪਣਾ ਬਣਦਾ ਸਹਿਯੋਗ ਪਾਵੇ ਤਾਂ ਜੋ ਕੋਈ ਵੀ ਲੋੜਵੰਦ ਵਿਅਕਤੀ ਭੁੱਖਾ ਨਾ ਰਹਿ ਸਕੇ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਅੱਜ …
Read More »ਪੰਜਾਬੀ ਵਿੱਚ ਤਕਨੀਕੀ ਤੇ ਰਾਸ਼ਟਰੀ ਸਿੱਖਿਆ ਨੀਤੀ `ਤੇ ਜੀ-20 ਰਾਸ਼ਟਰੀ ਸੈਮੀਨਾਰ ਲਈ ਉਤਰੀ ਖੇਤਰ ‘ਚ ਜੀ.ਐਨ.ਡੀ.ਯੂ ਦੀ ਚੋਣ
ਅੰਮ੍ਰਿਤਸਰ, 7 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਜੀ-20 ਪ੍ਰੋਗਰਾਮ ਅਧੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੌਨਿਕਸ ਤਕਨਾਲੋਜੀ ਅਤੇ ਭਾਰਤ ਸਰਕਾਰ ਸਿੱਖਿਆ ਵਿਭਾਗ ਦੇ ਤਕਨੀਕੀ ਸ਼ਬਦਾਵਲੀ ਕਮਿਸ਼ਨ (ਸੀਐਸਟੀਟੀ) ਦੇ ਸਹਿਯੋਗ ਨਾਲ 10-11 ਮਾਰਚ, 2023 ਨੂੰ “ਪੰਜਾਬੀ ਵਿੱਚ ਤਕਨੀਕੀ ਸਿੱਖਿਆ ਅਤੇ ਤਕਨੀਕੀ ਸ਼ਬਦਾਵਲੀ ਵਿੱਚ ਰਾਸ਼ਟਰੀ ਸਿੱਖਿਆ ਨੀਤੀ (2020) ਨੂੰ ਲਾਗੂ ਕਰਨ” ਵਿਸ਼ੇ `ਤੇ 2-ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। …
Read More »20ਵਾਂ ਨੈਸ਼ਨਲ ਥੀਏਟਰ ਫੈਸਟੀਵਲ- ਨਾਟਕ ‘ਸੰਮਾਂ ਵਾਲੀ ਡਾਂਗ’ ਦਾ ਮੰਚਨ
ਅੰਮ੍ਰਿਤਸਰ, 7 ਮਾਰਚ (ਦੀਪ ਦਵਿੰਦਰ ਸਿੰਘ ) – ਪੰਜਾਬ ਸੰਗੀਤ ਨਾਟਕ ਅਕਾਦਮੀ ਅਤੇ ਮੰਚ ਰੰਗਮੰਚ ਅੰਮਿ੍ਰਤਸਰ ਵਲੋਂ ਨਾਰਥ ਜੋਨ ਕਲਚਰ ਸੈਂਟਰ ਪਟਿਆਲਾ, ਸਭਿਆਚਾਰਕ ਮਾਮਲੇ ਵਿਭਾਗ ਭਾਰਤ ਸਰਕਾਰ ਅਮਨਦੀਪ ਹਸਪਤਾਲ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਸ਼ੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਚੱਲ ਰਹੇ 20ਵੇਂ ਰਾਸ਼ਟਰੀ ਰੰਗਮੰਚ ਉਸਤਵ 2023 ਦੇ ਤੀਸਰੇ ਦਿਨ ਅਦਾਕਾਰ ਮੰਚ ਮੋਹਾਲੀ ਦੀ ਟੀਮ ਵਲੋਂ ਡਾ. …
Read More »ਸਮਰਾਲਾ ਇਲਾਕੇ ‘ਚ ਕਹਾਣੀ ਵਕਰਸ਼ਾਪ ਸ਼ੁਰੂ, ਨਵੇਂ ਕਹਾਣੀਕਾਰਾਂ ’ਚ ਖੁਸ਼ੀ ਦੀ ਲਹਿਰ
ਵਰਕਸ਼ਾਪ ਨਵੇਂ ਸਿਖਾਂਦਰੂ ਕਹਾਣੀਕਾਰਾਂ ਲਈ ਬਣੇਗੀ ਸੰਜੀਵਨੀ ਬੂਟੀ – ਡਾ. ਕਜ਼ਾਕ ਸਮਰਾਲਾ, 7 ਮਾਰਚ (ਪ.ਪ) : ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਅਤੇ ਕਹਾਣੀਕਾਰ ਸੁਖਜੀਤ ਦੀ ਰਹਿਨੁਮਾਈ ਹੇਠ ਸਾਹਿਤ ਸਭਾ (ਰਜਿ:) ਸਮਰਾਲਾ ਨੇ ਇੱਕ ਨਿੱਗਰ ਅਤੇ ਨਿਵੇਕਲੀ ਪਹਿਲਕਦਮੀ ਕਰਦੇ ਹੋਏ ‘ਕਹਾਣੀ- ਵਰਕਸ਼ਾਪ’ ਦੀ ਸ਼ੁਰੂਆਤ ਕੀਤੀ। ਇਸ ਕਹਾਣੀ-ਵਰਕਸ਼ਾਪ ਦੀ ਸ਼ੁਰਆਤ ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਸਮਰਾਲਾ ਵਿਖੇ ਉੱਘੇ ਕਹਾਣੀਕਾਰ ਤੇ ਚਿੰਤਕ ਡਾ. ਕ੍ਰਿਪਾਲ …
Read More »ਸਟਾਫ ਨਰਸ ਰਮਨਜੀਤ ਕੌਰ ‘ਮਦਰ ਟਰੇਸਾ ਯਾਦਗਾਰੀ ਪੁਰਸਕਾਰ’ ਨਾਲ ਸਨਮਾਨਿਤ
ਸਮਰਾਲਾ, 7 ਮਾਰਚ (ਇੰਦਰਜੀਤ ਸਿੰਘ ਕੰਗ) – ਕੋਰੋਨਾ ਮਹਾਂਮਾਰੀ ਮੌਕੇ ਫਰੰਟਲਾਈਨ ‘ਤੇ ਕੰਮ ਕਰਨ ਵਾਲਿਆਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕਰਵਾਏ ਇੱਕ ਸਮਾਗਮ ਦੌਰਾਨ ਵੱਖ-ਵੱਖ ਵਿਭਾਗਾਂ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੰਡਿਆਲੀ ਵਿਖੇ ਕਰਵਾਏ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਇਨ੍ਹਾਂ ਵਿੱਚ ਸਮਰਾਲਾ ਦੇ ਸਿਵਲ ਹਸਪਤਾਲ ਵਿਖੇ ਸੇਵਾਵਾਂ ਨਿਭਾਅ ਰਹੀ ਸਟਾਫ ਨਰਸ ਰਮਨਜੀਤ ਕੌਰ …
Read More »