Thursday, May 22, 2025
Breaking News

Monthly Archives: May 2023

ਹਰਮਨਦੀਪ ਕੌਰ ਨੇ ਪੰਜਾਬ ਚੋਂ ਤੀਜ਼ਾ ਸਥਾਨ ਹਾਸਲ ਕਰਕੇ ਚਮਕਾਇਆ ਪਿੰਡ ਪਿਪਲੀਆਂ ਦਾ ਨਾਮ – ਗੁਰਦੀਪ ਸਿੰਘ

ਸੰਗਰੂਰ, 30 ਮਈ (ਜਗਸੀਰ ਲੌਂਗੋਵਾਲ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੇ 2022-23 ਦੇ ਨਤੀਜੇ ‘ਚੋਂ ਸਰਕਾਰੀ ਹਾਈ ਸਕੂਲ ਮੰਢਾਲੀ ਦੀ ਵਿਦਿਆਰਥਣ ਹਰਮਨਦੀਪ ਕੌਰ ਨੇ ਪੰਜਾਬ ਵਿੱਚੋਂ (650/646) ਅੰਕ ਲੈ ਕੇ ਤੀਜਾ ਸਥਾਨ ਹਾਸਲ ਕਰਕੇ ਜਿਥੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ, ਓਥੇ ਜ਼ਿਲ੍ਹਾ ਮਾਨਸਾ ਦਾ ਵੀ ਮਾਣ ਵਧਾਇਆ ਹੈ।ਬੇਟੀ ਹਰਮਨਦੀਪ ਕੌਰ ਦੀ ਹੌਸਲਾ ਅਫਜ਼ਾਈ ਕਰਨ …

Read More »

ਮਾਤਾ ਦਰਸ਼ਨਾ ਦੇਵੀ ਦੀ ਯਾਦ ‘ਚ ਸਮਾਜ ਸੇਵਾ ਦੇ ਕੰਮ ਨਿਰੰਤਰ ਜਾਰੀ ਰਹਿਣਗੇ- ਸੰਜੀਵ ਬਾਂਸਲ

ਸੰਗਰੂਰ, 30 ਮਈ (ਜਗਸੀਰ ਲੌਂਗੋਵਾਲ) – ਬਾਂਸਲ’ਜ ਗਰੁੱਪ ਸੂਲਰ ਘਰਾਟ ਵਲੋਂ ਮਾਤਾ ਦਰਸ਼ਨਾ ਦੇਵੀ ਦੀ ਯਾਦ ਵਿੱਚ ਮੈਡੀਕਲ ਚੈਕਅਪ ਕੈਂਪ ਬਾਬਾ ਬੈਰਸੀਆਣਾ ਸਾਹਿਬ ਚੈਰੀਟੇਬਲ ਹਸਪਤਾਲ ਦਿੜੵਬਾ ਵਿਖੇ ਡਾ. ਕਿਰਪਾਲ ਸਿੰਘ ਐਸ.ਐਮ.ਓ ਦੀ ਅਗਵਾਈ ਵਿੱਚ ਲਗਾਇਆ ਗਿਆ।ਡਾ. ਐਸ.ਕੇ ਗੋਇਲ, ਡਾ. ਗੌਰਵ ਬਾਠਲਾ, ਡਾ. ਹਿਮਾਂਗ ਅਗਰਵਾਲ ਅੱਖਾਂ ਦੇ ਮਾਹਿਰ, ਅਭਿਸ਼ੇਕ ਬਾਂਸਲ, ਡਾ. ਵੰਦਿਨਾ ਪਾਹਵਾ, ਡਾ. ਤਰੁਣ ਆਹੂਜਾ, ਰੁਚਿਕਾ ਗੋਇਲ ਆਦਿ 14 ਵੱਖ-ਵੱਖ …

Read More »

ਸਹਾਰਾ ਫਾਊਂਡੇਸ਼ਨ ਅਤੇ ਜੀਵਨ ਆਸ਼ਾ ਵੈਲਫੇਅਰ ਕਲੱਬ ਵਲੋਂ ਵਿਸ਼ਾਲ ਖੂਨਦਾਨ ਕੈਂਪ

ਸੰਗਰੂਰ, 30 ਮਈ (ਜਗਸੀਰ ਲੌਂਗੋਵਾਲ) – ਪੀ.ਜੀ.ਆਈ ਸੈਟੇਲਾਇਟ ਸੈਂਟਰ ਘਾਬਦਾਂ ਸੰਗਰੂਰ ਵਿਖੇ ਸਹਾਰਾ ਫਾਊਂਡੇਸ਼ਨ ਅਤੇ ਜੀਵਨ ਆਸ਼ਾ ਵੈਲਫੇਅਰ ਕਲੱਬ ਵਲੋਂ ਸੀਨੀਅਰ ਡਾ. ਅਸੋਕ ਕੁਮਾਰ ਪੀ.ਜੀ.ਆਈ ਚੰਡੀਗੜ੍ਹ ਨੋਡਲ ਅਫ਼ਸਰ ਸੈਟੇਲਾਇਟ ਸੈਂਟਰ ਘਾਬਦਾਂ ਅਤੇ ਡਾ. ਸ਼ਰੂਤੀ ਸ਼ਰਮਾ ਇੰਚਾਰਜ਼ ਪੀ.ਜੀ.ਆਈ ਘਾਬਦਾਂ ਦੀ ਅਗਵਾਈ ਵਿੱਚ ਪਹਿਲਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ ਪੀ.ਜੀ.ਆਈ ਚੰਡੀਗੜ੍ਹ ਦੇ ਬਲੱਡ ਬੈਂਕ ਦੀ ਟੀਮ ਡਾ. ਸ਼ਬੀਲ, ਡਾ. ਆਰਚਿਸਮੈਨ …

Read More »

ਸਰਕਾਰੀ ਸਕੂਲ ਬਡਬਰ ਦੇ ਵਿਦਿਆਰਥੀਆਂ ਨੇ ਲਗਾਇਆ ਵਿਦਿਅਕ ਟੂਰ

ਸੰਗਰੂਰ, 30 ਮਈ (ਜਗਸੀਰ ਲੌਂਗੋਵਾਲ)- ਸਰਕਾਰੀ ਸੀਨੀਅਰ ਸਕੈਂਡਰੀ ਸਮਾਰਟ ਸਕੂਲ ਬਡਬਰ (ਜਿਲ੍ਹਾ ਬਰਨਾਲਾ) ਵਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਜਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਬਲਜਿੰਦਰ ਪਾਲ ਸਿੰਘ, ਬਲਾਕ ਨੋਡਲ ਅਫਸਰ ਹਰਪ੍ਰੀਤ ਕੌਰ, ਪ੍ਰਿੰਸੀਪਲ ਸੁਰਜੀਤ ਸਿੰਘ ਭੈਣੀ ਮਹਿਰਾਜ ਦੀ ਰਹਿਨੁਮਾਈ ਹੇਠ ਅਤੇ ਪ੍ਰਿੰਸੀਪਲ ਜਸਬੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ, ਲੈਕਚਰਰ ਗੁਰਪ੍ਰੀਤ ਕੌਰ, ਐਸ.ਐਸ ਮਾਸਟਰ …

Read More »

‘ਮਾਮਲਾ ਆਨਲਾਈਨ ਪੋਰਟਲ ਦਾ’ ਸਮੂਹ ਏਡਿਡ ਤੇ ਅਨ-ਏਡਿਡ ਵਿਦਿਅਕ ਅਦਾਰੇ ਤਿੰਨ ਦਿਨ ਰਹਿਣਗੇ ਬੰਦ

ਯੂਨੀਵਰਸਿਟੀ ਦੀਆਂ ਸਾਰੀਆਂ ਪ੍ਰੀਖਿਆਵਾਂ ਦਾ ਸਮੂਹ ਕਾਲਜਾਂ ਵਲੋਂ ਮੁਕੰਮਲ ਬਾਈਕਾਟ- ਛੀਨਾ ਅੰਮ੍ਰਿਤਸਰ, 30 ਮਈ (ਸੁਖਬੀਰ ਸਿੰਘ ਖੁਰਮਣੀਆਂ) – ਏਡਿਡ ਅਤੇ ਅਨ-ਏਡਿਡ ਕਾਲਜ ਮੈਨੇਜਮੈਂਟਸ, ਤਿੰਨ ਰਾਜ ਯੂਨੀਵਰਸਿਟੀਆਂ ਦੇ ਪ੍ਰਿੰਸੀਪਲ ਐਸੋਸੀਏਸ਼ਨਾਂ, ਪੰਜਾਬ ਚੰਡੀਗੜ੍ਹ ਕਾਲਜਿਜ਼ ਟੀਚਰਜ਼ ਯੂਨੀਅਨ (ਪੀ.ਸੀ.ਸੀ.ਟੀ.ਯੂ) ਦੀ ਸਾਂਝੀ ਐਕਸ਼ਨ ਕਮੇਟੀ (ਜੈਕ) ਨੇ ਅੱਜ ਇਥੇ ਆਪਣੀ ਆਨਲਾਈਨ ਮੀਟਿੰਗ ਉਪਰੰਤ ਫ਼ੈਸਲਾ ਲੈਂਦਿਆਂ ਸੂਬੇ ਦੇ ਸਮੂਹ ਕਾਲਜਾਂ ਦੀ 3 ਦਿਨ ‘ਤਾਲਾਬੰਦੀ’ ਕਰਨ ਦਾ ਐਲਾਨ …

Read More »

‘ਲੇਖਕਾਂ ਸੰਗ ਸੰਵਾਦ’ ਤਹਿਤ ਹਰਭਜਨ ਖੇਮਕਰਨੀ ਨਾਲ ਹੋਈ ਸਾਹਿਤਕ ਗੁਫ਼ਤਗੂ

ਅੰਮ੍ਰਿਤਸਰ, 30 ਮਈ (ਦੀਪ ਦਵਿੰਦਰ ਸਿੰਘ) – ਪੰਜਾਬੀ ਸਾਹਿਤਕ ਜਥੇਬੰਦੀ ਜਨਵਾਦੀ ਲੇਖਕ ਸੰਘ ਅਤੇ ਅੰਮ੍ਰਿਤਸਰ ਸਰਹੱਦੀ ਸਾਹਿਤ ਸਭਾ ਵਲੋਂ ਅਰੰਭੀ ‘ਲੇਖਕਾਂ ਸੰਗ ਸੰਵਾਦ’ ਸਮਾਗਮਾਂ ਦੀ ਲੜੀ ਤਹਿਤ ਅੱਜ ਏਥੇ ਬਜ਼ੁਰਗ ਸਾਹਿਤਕਾਰ ਹਰਭਜਨ ਸਿੰਘ ਖੇਮਕਰਨੀ ਨਾਲ਼ ਉਹਨਾਂ ਦੇ ਗ੍ਰਹਿ ਵਿਖੇ ਸਾਹਿਤਕ ਮਿਲਣੀ ਦਾ ਆਯੋਜਨ ਕੀਤਾ ਗਿਆ।ਸਮਾਗਮ ਦੇ ਕਨਵੀਨਰ ਦੀਪ ਦੇਵਿੰਦਰ ਸਿੰਘ ਨੇ ਸਵਾਗਤੀ ਸ਼ਬਦ ਆਖਦਿਆਂ ਕਿਹਾ ਕਿ ਅਜਿਹੇ ਸਮਾਗਮਾਂ ਦੀ ਪਿਰਤ …

Read More »

ਇੰਜ. ਰੰਧਾਵਾ ਨੇ ਇੰਜੀਨੀਅਰ-ਇਨ-ਚੀਫ਼ ਬਾਰਡਰ ਜ਼ੋਨ ਪੀ.ਐਸ.ਪੀ.ਸੀ.ਐਲ ਵਜੋਂ ਅਹੁੱਦਾ ਸੰਭਾਲਿਆ

ਅੰਮ੍ਰਿਤਸਰ, 29 ਮਈ (ਸੁਖਬੀਰ ਸਿੰਘ) – ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸਭ ਤੋਂ ਸੀਨੀਅਰ ਇੰਜੀਨੀਅਰ-ਇਨ-ਚੀਫ ਰੁਪਿੰਦਰਜੀਤ ਸਿੰਘ ਰੰਧਾਵਾ ਨੇ ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ਦੇ ਡਿਸਟ੍ਰੀਬਿਊਸ਼ਨ ਬਾਰਡਰ ਜ਼ੋਨ ਦੇ ਚੀਫ ਇੰਜੀਨੀਅਰ ਵਜੋਂ ਆਪਣੇ ਅਹੁੱਦੇ ਦਾ ਚਾਰਜ਼ ਸੰਭਾਲ ਲਿਆ ਹੈ।1989 ਵਿੱਚ ਉਨਾਂ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪਹਿਲਾਂ ਪੰਜਾਬ ਸਟੇਟ ਇਲੈਕਟ੍ਰੀਸਿਟੀ ਬੋਰਡ) ਵਿੱਚ ਏ.ਈ ਵਜੋਂ ਆਪਣੀ ਸੇਵਾ ਸ਼ੁਰੂ ਕੀਤੀ ਅਤੇ …

Read More »

ਨੀਦਰਲੈਂਡ ਦੇ ਪ੍ਰਸਿੱਧ ਉਦਯੋਗਪਤੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਨਕਿਊਬੇਸ਼ਨ ਸੈਂਟਰ ਦਾ ਦੌਰਾ

ਅੰਮ੍ਰਿਤਸਰ, 29 ਮਈ (ਸੁਖਬੀਰ ਸਿੰਘ ਖੁਰਮਣੀਆਂ) – ਨੀਦਰਲੈਂਡ ਤੋਂ ਪ੍ਰਸਿੱਧ ਉਦਯੋਗਪਤੀ ਅਤੇ ਪ੍ਰ੍ਰੋਗਰਾਮਾ ਯੁਟੀਜ਼ੈਂਡਿੰਗ ਮੈਨੇਜਰਜ਼, ਨੀਦਰਲੈਂਡ ਤੋਂ ਸੀਨੀਅਰ ਮਾਹਿਰ, ਮਿਸ਼ੇਲ ਵੈਸਟਰਮੈਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਨਕਿਊਬੇਸ਼ਨ ਸੈਂਟਰ, ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰਿਨਿਓਰਸ਼ਿਪ ਐਂਡ ਇਨੋਵੇਸ਼ਨ (ਇਨਫਿਨਿਟੀ) ਦਾ ਦੌਰਾ ਕੀਤਾ।ਮਿਸ਼ੇਲ ਵੈਸਟਰਮੈਨ ਦੁਨੀਆ ਦੇ ਮੋਹਰੀ ਉਦਮੀਆਂ ਵਿਚੋਂ ਇੱਕ ਹੈ, ਜਿਨ੍ਹਾਂ ਦੀ ਨੀਦਰਲੈਂਡ ਵਿੱਚ ਬਹੁਤ ਸਾਰੀਆਂ ਕੰਪਨੀਆਂ ਸਥਾਪਤ ਕਰਨ ਵਿੱਚ ਅਹਿਮ ਭੂਮਿਕਾ …

Read More »

ਬੀ.ਕੇ.ਯੂ (ਲੱਖੋਵਾਲ) ਵਲੋਂ ਡਾ. ਬਰਜਿੰਦਰ ਸਿੰਘ ਹਮਦਰਦ ਖਿਲਾਫ਼ ਵਿਜੀਲੈਂਸ ਕਾਰਵਾਈ ਦੀ ਨਿੰਦਾ

ਸਮਰਾਲਾ, 29 ਮਈ (ਇੰਦਰਜੀਤ ਸਿੰਘ ਕੰਗ) – ਪੰਜਾਬੀ ਦੇ ਨਾਮਵਰ ਅਖ਼ਬਾਰ ਅਜੀਤ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਵਿਜੀਲੈਂਸ ਵਲੋਂ ਸੰਮਨ ਜਾਰੀ ਕਾਰਵਾਈ ਸ਼ੁਰੂ ਕਰਨਾ ਬੇਹੱਦ ਹੀ ਮੰਦਭਾਗਾ ਹੈ।ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਲੁਧਿਆਣਾ ਪ੍ਰਧਾਨ ਮਨਜੀਤ ਸਿੰਘ ਢੀਂਡਸਾ ਨੇ ਇਹ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਪੈਸ ਨੂੰ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ ਹੈ।ਪੰਜਾਬ ਸਰਕਾਰ ਨੇ ਪ੍ਰੈਸ …

Read More »