Saturday, June 28, 2025
Breaking News

Monthly Archives: December 2023

ਸੁਨਾਮ ਨੇਤਰ ਬੈਂਕ ਸਮਿਤੀ ਵਲੋਂ ਅੱਖਾਂ ਦਾ ਵਿਸ਼ਾਲ ਕੈਂਪ ਆਯੋਜਿਤ

ਸੰਗਰੂਰ, 11 ਦਸੰਬਰ (ਜਗਸੀਰ ਲੌਂਗੋਵਾਲ) – ਸੁਨਾਮ ਨੇਤ੍ਰ ਬੈਂਕ ਸਮਿਤੀ ਵਲੋਂ 61ਵਾਂ ਫ੍ਰੀ ਅੱਖਾਂ ਦੇ ਓਪਰੇਸ਼ਨ ਕੈਂਪ ਸਵ: ਸ਼੍ਰੀਮਤੀ ਉਰਮਿਲਾ ਦੇਵੀ ਦੀ ਯਾਦ ਵਿੱਚ ਮਨੋਹਰ ਲਾਲ ਬਾਂਸਲ ਅਤੇ ਉਨ੍ਹਾਂ ਦੇ ਸਪੁੱਤਰ ਕਰੁਣ ਬਾਂਸਲ ਦੇ ਸੇਵਾ ਸਹਿਯੋਗ ਨਾਲ ਸੇਠ ਸੋਹਣ ਲਾਲ ਜੈਨ ਮੈਮੋਰੀਅਲ ਸੁਨਾਮ ਨੇਤ੍ਰ ਬੈਂਕ ਸਮਿਤੀ ਚੈਰੀਟੇਬਲ ਹਸਪਤਾਲ ਵਿਖੇ ਲਗਾਇਆ ਗਿਆ।ਇਸ ਦੌਰਾਨ 33 ਮਰੀਜ਼ਾ ਨੂੰ ਆਪ੍ਰੇਸ਼ਨ ਲਈ ਹਾਂਡਾ ਹਸਪਤਾਲ ਪਟਿਆਲਾ …

Read More »

ਖ਼ਾਲਸਾ ਕਾਲਜ ਨਰਸਿੰਗ ਵਿਖੇ ਅਰਦਾਸ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 11 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਯੋਗ ਅਗਵਾਈ ਅਧੀਨ ਚੱਲ ਰਹੀਆਂ ਖ਼ਾਲਸਾ ਕਾਲਜ ਸੰਸਥਾਵਾ ਦੀਆਂ ਰਵਾਇਤਾਂ ਅਨੁਸਾਰ ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਨਵੇਂ ਵਿੱਦਿਅਕ ਸੈਸ਼ਨ ਦੀ ਆਰੰਭਤਾ ਮੌਕੇ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਅਰਦਾਸ ਦਿਵਸ ਮਨਾਇਆ ਗਿਆ।‘ਸ੍ਰੀ ਸਹਿਜ ਪਾਠ’ ਜੀ ਦੇ ਭੋਗ ਉਪਰੰਤ ਕਾਲਜ ਵਿਦਿਆਰਥਣਾਂ ਵੱਲੋਂ ਸਮੂਹ ਸੰਗਤ ਨੂੰ ਰਸਭਿੰਨੀ ਬਾਣੀ ਦਾ ਕੀਰਤਨ ਸਰਵਣ …

Read More »

24ਵੀਆਂ ਪੰਜਾਬ ਸਟੇਟ ਸਪੈਸ਼ਲ ਉਲੰਪਿਕਸ ਖੇਡਾਂ ‘ਚ ਪਿੰਗਲਵਾੜਾ ਦੇ ਖਿਡਾਰੀਆਂ ਨੇ ਮੈਡਲ ਤੇ ਰਨਰਅੱਪ ਟਰਾਫੀ ਜਿੱਤੀ

ਅੰਮ੍ਰਿਤਸਰ, 11 ਦਸੰਬਰ (ਜਗਦੀਪ ਸਿੰਘ) – ਪਿੰਗਲਵਾੜਾ ਸੋਸਾਇਟੀ ਵਲੋਂੇ ਬੀਤੇ ਦਿਨੀ ਸਟੇਟ ਪੱਧਰੀ 24ਵੀਆਂ ਪੰਜਾਬ ਸਟੇਟ ਸਪੈਸ਼ਲ ਉਲੰਪਿਕਸ ਖੇਡਾਂ ਲੁਧਿਆਣਾ ਵਿਖੇ ਕਰਵਾਈ ਗਈ।ਪਿੰਗਲਵਾੜਾ ਸੋਸਾਇਟੀ ਆਫ ਓਨਟਾਰੀਉ (ਕੈਨੇਡਾ) ਅਤੇ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ (ਰਜਿ.) ਅੰਮ੍ਰਿਤਸਰ ਦੇ ਸਾਂਝੇ ਸਹਿਯੋਗ ਨਾਲ ਚਲਾਏ ਜਾ ਰਹੇ ਭਗਤ ਪੂਰਨ ਸਿੰਘ ਸਕੂਲ ਫਾਰ ਸਪੈਸ਼ਲ ਐਜੂਕੇਸ਼ਨ, ਮਾਨਾਂਵਾਲਾ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿੱਚ ਭਾਗ ਲੈ ਕੇ ਹੂੰਝਾ ਫੇਰ …

Read More »

ਪਿੰਡ ਮੱਲ ਕੇ ਵਿਖੇ ਨਵੰਬਰ 2015 ’ਚ ਹੋਈ ਬੇਅਦਬੀ ਦੇ ਗਵਾਹ ਗੁਰਸੇਵਕ ਸਿੰਘ ਫ਼ੌਜੀ ਦਾ ਸਨਮਾਨ

ਅੰਮ੍ਰਿਤਸਰ, 11 ਦਸੰਬਰ (ਜਗਦੀਪ ਸਿੰਘ) – ਜਿਲ੍ਹਾ ਮੋਗਾ ਦੇ ਪਿੰਡ ਮੱਲਕੇ ਵਿਖੇ ਨਵੰਬਰ 2015 ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮੁੱਖ ਗਵਾਹ ਗੁਰਸੇਵਕ ਸਿੰਘ ਫ਼ੌਜੀ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਨਮਾਨਿਤ ਕੀਤਾ ਗਿਆ।ਗੁਰਸੇਵਕ ਸਿੰਘ ਇਸ ਬੇਅਦਬੀ ਮਾਮਲੇ ਦਾ ਮੁੱਖ ਗਵਾਹ ਸੀ, ਜਿਸ ਦੀ ਗਵਾਹੀ ’ਤੇ ਡੇਰਾ ਪ੍ਰੇਮੀਆਂ ਨੂੰ ਸਜ਼ਾਵਾਂ ਹੋਈਆਂ ਹਨ।ਕਮੇਟੀ ਪ੍ਰਧਾਨ …

Read More »

ਗੁ. ਝੰਡਾ ਬੁੰਗਾ ਸਾਹਿਬ ਦੀ ਡਿਓੜੀ ਉਪਰ ਤਿਆਰ ਕੀਤੇ ਕਮਰਿਆਂ ’ਚ ਸ੍ਰੀ ਅਖੰਡ ਪਾਠ ਆਰੰਭ

ਅੰਮ੍ਰਿਤਸਰ, 11 ਦਸੰਬਰ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਿਤ ਗੁਰਦੁਆਰਾ ਝੰਡਾ ਬੁੰਗਾ ਸਾਹਿਬ ਦੀ ਡਿਓੜੀ ਉਪਰ ਸ੍ਰੀ ਅਖੰਡ ਪਾਠ ਸਾਹਿਬ ਲਈ ਤਿਆਰ ਕੀਤੇ ਕਮਰੇ ਅਰਦਾਸ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਸੰਗਤ ਅਰਪਣ ਕੀਤੇ ਗਏ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ …

Read More »

ਜਥੇਦਾਰ ਕੁਲਦੀਪ ਸਿੰਘ ਤੇੜਾ ਦੇ ਚਲਾਣੇ ’ਤੇ ਐਡਵੋਕੇਟ ਧਾਮੀ ਵੱਲੋਂ ਦੁੱਖ ਪ੍ਰਗਟ

ਸ਼੍ਰੋਮਣੀ ਕਮੇਟੀ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼ੋਕ ਸਭਾ ਕਰਕੇ ਦਿੱਤੀ ਸ਼ਰਧਾਜਲੀ ਅੰਮ੍ਰਿਤਸਰ, 11 ਦਸੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਸਵਰਨ ਕੌਰ ਤੇੜਾ ਦੇ ਪਤੀ ਜਥੇਦਾਰ ਕੁਲਦੀਪ ਸਿੰਘ ਤੇੜਾ ਦੇ ਅਕਾਲ ਚਲਾਣਾ ਕਰ ਜਾਣ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਜਥੇਦਾਰ …

Read More »

ਦਿਨੋ ਦਿਨ ਵਧਦਾ ਜਾ ਰਿਹਾ ਆਮ ਆਦਮੀ ਪਾਰਟੀ ਦਾ ਕੁਨਬਾ – ਈ.ਟੀ.ਓ

ਅੰਮ੍ਰਿਤਸਰ, 10 ਦਸੰਬਰ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਸਰਕਾਰ ਦੇ ਕੰਮਾਂ ਅਤੇ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਆਮ ਆਦਮੀ ਪਾਰਟੀ ਵਿਕਾਸ ਦੀ ਰਾਜਨੀਤੀ ਕਰ ਰਹੀ ਹੈ ਅਤੇ ਬਿਨਾਂ ਕਿਸੇ ਪੱਖਪਾਤ ਦੇ ਸੂਬੇ ਦਾ ਵਿਕਾਸ ਕੀਤਾ ਜਾ ਰਿਹਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ …

Read More »

ਕੈਬਨਿਟ ਮੰਤਰੀ ਨੇ 3.76 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਦੋ ਪੁਲਾਂ ਦਾ ਰੱਖਿਆ ਨੀਂਹ ਪੱਥਰ

ਸੰਗਰੂਰ, 10 ਦਸੰਬਰ (ਜਗਸੀਰ ਲੌਂਗੋਵਾਲ) – ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਸੁਨਾਮ ਦੀ ਨੁਹਾਰ ਬਦਲਣ ਦਾ ਟੀਚਾ ਸਾਕਾਰ ਕਰਨ ਲਈ ਸਰਗਰਮ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਅੱਜ ਇਥੇ ਦੋ ਹੋਰ ਪੁਲਾਂ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਦਿਆਂ ਲੋਕਾਂ ਨੂੰ ਸਰਵੋਤਮ ਸੁਵਿਧਾਵਾਂ ਮੁਹੱਈਆ ਕਰਵਾਉਣ ਪੱਖੋਂ ਕੋਈ ਕਸਰ ਬਾਕੀ ਨਾ ਛੱਡਣ ਦਾ ਵਿਸ਼ਵਾਸ ਦਿਵਾਇਆ। ਕੈਬਨਿਟ …

Read More »

ਸੁਨਾਮ ਵਿਖੇ ਲੋਕ ਅਦਾਲਤ ਰਾਹੀਂ ਸੈਂਕੜੇ ਕੇਸਾਂ ਦਾ ਨਿਪਟਾਰਾ

ਸੁਨਾਮ,9 ਦਸੰਬਰ (ਜਗਸੀਰ ਲੌਂਗੋਵਾਲ )- ਸੁਨਾਮ ਮਾਨਯੋਗ ਜਿਲਾ ਸੈਸ਼ਨ ਜੱਜ ਕਮ ਚੇਅਰਮੈਨ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਅਤੇ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੁਨਾਮ ਵਿਖੇ 9 ਦਸੰਬਰ 2023 ਨੂੰ ਨੈਸ਼ਨਲ ਲੋਕ ਅਦਾਲਤ ਦਾ ਗਠਨ ਕੀਤਾ ਗਿਆ।ਜਿਥੇ ਸ੍ਰੀ ਗੁਰਭਿੰਦਰ ਸਿੰਘ ਜੌਹਲ ਮਾਣਯੋਗ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਅਤੇ ਸ਼੍ਰੀ ਦਲੀਪ ਕੁਮਾਰ ਮਾਨਯੋਗ ਸਿਵਲ ਜੱਜ ਜੂਨੀਅਰ ਡਿਵੀਜ਼ਨ …

Read More »

ਐਨ.ਐਨ.ਐਸ ਵਲੰਟੀਅਰਾਂ ਨੇ ਪਿੰਗਲਵਾੜਾ ਸ਼ਾਖਾ ਦਾ ਕੀਤਾ ਦੌਰਾ

ਸੰਗਰੂਰ, 10 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਧੂਰੀ ਰੋਡ ਸਥਿਤ ਪਿੰਗਲਵਾੜਾ ਸ਼ਾਖਾ ਵਿਖੇ ਮਾਸਟਰ ਕਰਤਾਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ (ਲੜਕੇ) ਸਕੂਲ ਭਵਾਨੀਗੜ੍ਹ ਵਿਖੇ ਚੱਲ ਰਹੇ 7 ਰੋਜ਼ਾ ਐਨ.ਐਨ.ਐਸ ਕੈਂਪ ਦੇ ਵਲੰਟੀਅਰ ਵਿਦਿਆਰਥੀ ਇੱਕ ਦਿਨਾ ਫੇਰੀ ਦੌਰਾਨ ਪਹੁੰਚੇ।ਪ੍ਰਿੰਸੀਪਲ ਤਰਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ ਅਧੀਨ ਪ੍ਰੋਗਰਾਮ ਅਫ਼ਸਰ ਗਗਨਦੀਪ ਸਿੰਘ ਮੜਕਨ ਕੰਪਿਊਟਰ ਫੈਕਲਟੀ ਅਤੇ ਹਰਜਿੰਦਰ ਸਿੰਘ ਦੀ ਅਗਵਾਈ 33 ਵਿਦਿਆਰਥੀਆਂ ਦੇ ਗਰੁੱਪ …

Read More »