Friday, July 26, 2024

Daily Archives: February 2, 2024

ਸਮਾਜ ਸੇਵੀ ਅਤੇ ਲੇਖਕ ਗੁਰਸ਼ਰਨ ਸਿੰਘ ਬੱਬਰ ਨਮਿਤ ਅੰਤਿਮ ਅਰਦਾਸ 4 ਫਰਵਰੀ ਨੂੰ

ਅੰਮ੍ਰਿਤਸਰ, 2 ਫਰਵਰੀ (ਜਗਦੀਪ ਸਿੰਘ) – ਉਘੇ ਸਮਾਜ ਸੇਵੀ ਅਤੇ ਲੇਖਕ ਗੁਰਸ਼ਰਨ ਸਿੰਘ ਬੱਬਰ ਨਮਿਤ ਅੰਤਿਮ ਅਰਦਾਸ 4 ਫਰਵਰੀ 2024 (ਐਤਵਾਰ) ਨੂੰ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਤਹਿਸੀਲ ਪੁਰਾ ਗੋਲਡਨ ਐਵਨਿਊ ਅੰਮ੍ਰਿਤਸਰ ਵਿਖੇ ਬਾਅਦ ਦੁਪਹਿਰ 1-00 ਤੋਂ 2-00 ਵਜੇ ਤੱਕ ਹੋਵੇਗੀ।ਉਨਾਂ ਦੇ ਸਪੁੱਤਰ ਪਰਮਜੀਤ ਸਿੰਘ ਬੱਬਰ ਨੇ ਦੱਸਿਆ ਹੈ ਕਿ ਇਸ ਤੋਂ ਪਹਿਲਾਂ ਉਨਾਂ ਦੇ ਗ੍ਰਹਿ ਤਹਿਸੀਲਪੁਰਾ ਵਿਖੇ ਸ੍ਰੀ ਅਖੰਡ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਸਾਬਕਾ ਵਿਦਿਆਰਥੀ ਮਿਲਣੀ-2024

ਬ੍ਰਿਗੇਡੀਅਰ ਹਰਚਰਨ ਸਿੰਘ, ਡਾ. ਵਿਨੇ ਕੁਮਾਰ ਤੇ ਵਿਕਰਮ ਚੌਧਰੀ ਦਾ ਆਊਟਸੈਂਡਿੰਗ ਅਲੂਮਿਨੀ ਐਵਾਰਡ ਨਾਲ ਸਨਮਾਨ ਅੰਮ੍ਰਿਤਸਰ, 2 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਹੜੇ ਵਿਚ ਅੱਜ ਜਿਥੇ ਪੁਰਾਣੇ ਵਿਦਿਆਰਥੀਆਂ ਨੇ ਘੁੱਟ ਕੇ ਗਲਵਕੜੀਆਂ ਪਾਈਆਂ ਅਤੇ ਯੂਨੀਵਰਸਿਟੀ ਨਾਲ ਜੁੜੀਆਂ ਵਿਦਿਆਰਥੀ ਜੀਵਨ ਦੀਆਂ ਪੁਰਾਣੀਆਂ ਯਾਦਾਂ ਨੂੂੰ ਤਾਜ਼ਾ ਕੀਤਾ, ਉਥੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਵੀ ਅੱਜ ਦੇ …

Read More »

1076 ’ਤੇ ਕਾਲ ਕਰਕੇ ਲਈਆਂ ਜਾ ਸਕਣਗੀਆਂ 43 ਨਾਗਰਿਕ ਸੇਵਾਵਾਂ- ਡੀ.ਸੀ

ਅੰਮ੍ਰਿਤਸਰ, 2 ਫਰਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਹੁਣ ਘਰੇ ਬੈਠੇ ਨਾਗਰਿਕ ਸੇਵਾਵਾਂ ਮੁਹੱਈਆ ਕਾਰਵਾਈਆਂ ਜਾਣਗੀਆਂ।ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ 1076 ’ਤੇ ਕਾਲ ਕਰਕੇ (ਡੋਰ ਸਟੈਪ ਡਲਿਵਰੀ) ਤਹਿਤ 43 ਸੇਵਾਵਾਂ ਦਾ ਲਾਭ ਲਿਆ ਜਾ ਸਕਦਾ ਹੈ।ਜਿਨ੍ਹਾਂ ਵਿੱਚ ਜਨਮ/ਐਨ.ਏ.ਸੀ ਸਰਟੀਫਿਕੇਟ, ਜਨਮ ਸਰਟੀਫਿਕੇਟ ਵਿੱਚ ਨਾਮ ਜੋੜਨਾ, ਮੌਤ ਸਰਟੀਫਿਕੇਟ ਦੀਆਂ ਕਾਪੀਆਂ, ਜਨਮ ਸਰਟੀਫਿਕੇਟ ਐਂਟਰੀ ਵਿੱਚ ਸੋਧ, ਮੌਤ/ਐਨ.ਏ.ਸੀ ਸਰਟੀਫਿਕੇਟ …

Read More »

ਜਨਮ ਦਿਨ ਮੁਬਾਰਕ – ਰੂਪਨਪ੍ਰੀਤ ਸਿੰਘ ਰੋਮਨ

ਜਵੰਦਾ (ਫਤਹਿਗੜ੍ਹ ਸਾਹਿਬ), 2 ਫਰਵਰੀ (ਪੰਜਾਬ ਪੋਸਟ ਬਿਊਰੋ) – ਰੁਪਿੰਦਰ ਸਿੰਘ ਪਿਤਾ ਅਤੇ ਮਾਤਾ ਰਮਨਦੀਪ ਕੌਰ ਵਾਸੀ ਪਿੰਡ ਜਵੰਦਾ ਤਹਿਸੀਲ ਬੱਸੀ ਪਠਾਣਾ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਨੇ ਆਪਣੇ ਹੋਣਹਾਰ ਬੇਟੇ ਰੂਪਨਪ੍ਰੀਤ ਸਿੰਘ ਰੋਮਨ ਦਾ ਜਨਮ ਦਿਨ ਮਨਾਇਆ।

Read More »

ਸੂਬੇ ਦੇ ਸੜ੍ਹਕੀ ਢਾਂਚੇ ਨੂੰ ਕੀਤਾ ਜਾਵੇਗਾ ਮਜ਼ਬੂਤ – ਈ.ਟੀ.ਓ

ਕਰੀਬ 24 ਕਰੋੜ ਦੀ ਲਾਗਤ ਨਾਲ ਦੋ ਸੜ੍ਹਕਾਂ ਦੀ ਰਿਪੇਅਰ ਤੇ ਮਜ਼ਬੂਤੀ ਦੇ ਰੱਖੇ ਨੀਂਹ ਪੱਥਰ ਅੰਮ੍ਰਿਤਸਰ, 2 ਫਰਵਰੀ (ਪੰਜਾਬ ਪੋਸਟ ਬਿਊਰੋ) – ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਸੜ੍ਹਕੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਅਨੇਕਾਂ ਕਦਮ ਚੁੱਕੇ ਜਾ ਰਹੇ ਹਨ।ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਇਹ ਪ੍ਰਗਟਾਵਾ ਅੱਜ ਕਰੀਬ 23 …

Read More »

ਕਮਿਸ਼ਨਰ ਨਗਰ ਨਿਗਮ ਹਰਪ੍ਰੀਤ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਸਫਾਈ ਤੇ ਕੂੜਾ ਚੁੱਕਣ ਦੇ ਕੰਮ ਦੀ ਕੀਤੀ ਜਾਂਚ

ਅੰਮ੍ਰਿਤਸਰ, 2 ਫਰਵਰੀ (ਜਗਦੀਪ ਸਿੰਘ) – ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਸਵੱਛਤਾ ਮੁਹਿੰਮ ਦੀ ਸ਼ੁਰੂਆਤ ਅੱਜ ਕਮਿਸ਼ਨਰ ਨਗਰ ਨਿਗਮ ਹਰਪ੍ਰੀਤ ਸਿੰਘ ਨੇ ਕੀਤੀ ਅਤੇ ਚਾਰਦੀਵਾਰੀ ਵਾਲੇ ਸ਼ਹਿਰ ਅਧੀਨ ਆਉਂਦੇ ਖੇਤਰਾਂ ਦਾ ਦੌਰਾ ਕੀਤਾ।ਉਨ੍ਹਾਂ ਨੇ ਸਫ਼ਾਈ ਕਰਮਚਾਰੀਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਸਾਰੇ ਰਸਤਿਆਂ `ਤੇ ਝਾੜੂ ਲਗਾਉਣ ਅਤੇ ਕੂੜਾ ਚੁੱਕਣ ਵਾਲੀ ਕੰਪਨੀ ਦੇ ਅਧਿਕਾਰੀਆਂ ਨੂੰ ਰੋਜ਼ਾਨਾ ਕੂੜਾ ਚੁੱਕਣ ਦੇ …

Read More »

ਖ਼ਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ‘7ਵਾਂ ਖ਼ਾਲਸਾ ਕਾਲਜਿਜ਼ ਇੰਟਰਨੈਸ਼ਨਲ ਫ਼ੋਕ ਫ਼ੈਸਟੀਵਲ’

ਮੈਕਸੀਕੋ ਅਤੇ ਪੰਜਾਬੀ ਫੋਕ ਸੁਮੇਲ ਦਾ ਦਿੱਸਿਆ ਅਦਭੁੱਤ ਨਜ਼ਾਰਾ ਅੰਮ੍ਰਿਤਸਰ, 2 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਇੰਜ਼ੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਿਖੇ ਅੱਜ ਮੈਕਸੀਕੋ ਤੋਂ ਆਏ ਕਲਾਕਾਰਾਂ ਨੇ ‘7ਵੇਂ ਖਾਲਸਾ ਕਾਲਜਿਸ ਇੰਟਰਨੈਸ਼ਨਲ ਫ਼ੋਕ ਫ਼ੈਸਟੀਵਲ’ ਦੌਰਾਨ ਕਲਾ ਦੇ ਜੌਹਰ ਵਿਖਾਏ।ਇਸ ਰੰਗਾਰੰਗ ਪ੍ਰੋਗਰਾਮ ਦੌਰਾਨ ਮੈਕਸੀਕੋ ਤੋਂ ਮੈਕਸੀਕਨ ਲੋਕ ਸੰਗ੍ਰਹਿ ‘ਟਿਏਰਾ ਮੇਸਟੀਜ਼ਾ’ ਦੁਆਰਾ ਮੈਕਸੀਕਨ ਡਾਂਸ ਗਰੁੱਪ ਨੇ ਆਪਣੇ ਦੇਸ਼ ਦੇ …

Read More »

ਜਨਮ ਦਿਨ ਮੁਬਾਰਕ – ਨੂਰਪ੍ਰੀਤ ਕੌਰ

ਸੰਗਰੂਰ, 2 ਫਰਵਰੀ (ਜਗਸੀਰ ਲੌਂਗੋਵਾਲ) – ਜਸਪਾਲ ਸਿੰਘ ਸਰਾਓ ਪਿਤਾ ਅਤੇ ਮਾਤਾ ਹਰਪ੍ਰੀਤ ਕੌਰ ਸੰਗਰੂਰ ਵਲੋਂ ਆਪਣੀ ਹੋਣਹਾਰ ਬੇਟੀ ਨੂਰਪ੍ਰੀਤ ਕੌਰ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਸਰਕਲ ਕਬੱਡੀ ‘ਚ ਜਿੱਤਿਆ ਗੋਲਡ ਮੈਡਲ

ਸੰਗਰੂਰ, 2 ਫਰਵਰੀ (ਜਗਸੀਰ ਲੌਂਗੋਵਾਲ) – ਵਿਦਿਅਕ ਸੰਸਥਾ ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਲੌਂਗੋਵਾਲ ਦੇ ਖਿਡਾਰੀ ਪਰਦੀਪ ਸਿੰਘ ਅਤੇ ਕੋਮਲਪ੍ਰੀਤ ਸਿੰਘ ਨੇ ਸਰਕਲ ਕਬੱਡੀ 19 ਸਾਲ ਲੜਕਿਆਂ ਦੇ ਵਰਗ ਵਿੱਚ ਪੰਜਾਬ ਸਕੂਲ ਸਟੇਟ ਪੱਧਰੀ ਮੁਕਾਬਲਿਆਂ ਵਿੱੱੱੱੱੱੱਚ ਪਹਿਲਾ ਸਥਾਨ ਪ੍ਰਾਪਤ ਕੀਤਾ।ਸੰਗਰੂਰ ਅਤੇ ਮੋਗਾ ਵਿਚਕਾਰ ਹੋਏ ਫਾਈਨਲ ਮੁਕਾਬਲੇ ਵਿੱਚ ਪ੍ਰਦੀਪ ਸਿੰਘ ਅਤੇ ਕੋਮਲਪ੍ਰੀਤ ਸਿੰਘ ਦੀ ਭੂਮਿਕਾ ਅਹਿਮ ਰਹੀ।ਇਸ ਸ਼ਾਨਦਾਰ ਪ੍ਰਾਪਤੀ ‘ਤੇ …

Read More »

ਪੁਲਿਸ ਅਤੇ ਨਗਰ ਨਿਗਮ ਕਮਿਸ਼ਨਰਾਂ ਨੇ ਏਕੀਕ੍ਰਿਤ ਕੰਟਰੋਲ ਅਤੇ ਕਮਾਂਡ ਸੈਂਟਰ (ICCC) ਦੀ ਪ੍ਰਗਤੀ ਦਾ ਜਾਇਜ਼ਾ ਲਿਆ

ਅੰਮ੍ਰਿਤਸਰ, 2 ਫਰਵਰੀ (ਸੁਖਬੀਰ ਸਿੰਘ) – ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਕਮਿਸ਼ਨਰ ਨਗਰ ਨਿਗਮ ਹਰਪ੍ਰੀਤ ਸਿੰਘ ਨੇ ਨਗਰ ਨਿਗਮ ਦਫਤਰ ਰਣਜੀਤ ਐਵਨਿਊ ਅੰਮ੍ਰਿਤਸਰ ਵਿਖੇ ਸਥਾਪਿਤ ਇੰਟੈਗਰੇਟਿਡ ਕੰਟਰੋਲ ਐਂਡ ਕਮਾਂਡ ਸੈਂਟਰ ਦਾ ਦੌਰਾ ਕੀਤਾ।ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਅਤੇ ਜੁਆਇੰਟ ਕਮਿਸ਼ਨਰ ਹਰਦੀਪ ਸਿੰਘ ਵੀ ਮੌਜ਼ੂਦ ਸਨ।ਸਾਰੇ ਅਧਿਕਾਰੀ ਕੇ.ਈ.ਸੀ ਕੰਪਨੀ ਜਿਸ ਨੂੰ ਸ਼ਹਿਰ ਵਿੱਚ ਸੀ.ਸੀ.ਟੀ.ਵੀ ਕੈਮਰੇ ਲਗਾਉਣ ਦਾ ਕੰਮ ਅਲਾਟ ਕੀਤਾ ਗਿਆ …

Read More »