ਰਾਜਪੁਰਾ, 8 ਜੁਲਾਈ (ਡਾ. ਅਮਨ) – ਲੋਕ ਸਾਹਿਤ ਸੰਗਮ (ਰਜਿ.) ਰਾਜਪੁਰਾ ਦਾ ਸਾਹਿਤਕ ਸਮਾਗਮ ਰੋਟਰੀ ਭਵਨ ਵਿਖੇ ਅਮਰਿੰਦਰ ਸਿੰਘ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੀ ਪ੍ਰਧਾਨਗੀ ਹੇਠ ਹੋਇਆ।ਜਿਸ ਵਿੱਚ ਪ੍ਰਿੰਸੀਪਲ ਲਵਲੀ ਸਲੂਜਾ `ਪੰਨੂ` ਦੀ ਕਿਤਾਬ `ਪੁਆਧੀ ਲੋਕ-ਕਾਵਿ, ਪੇਸ਼ਕਾਰੀ ਤੇ ਜਾਣਕਾਰੀ ਦਾ ਲੋਕ ਅਰਪਣ ਕੀਤਾ। ਡਾ. ਗੁਰਸੇਵਕ ਲੰਬੀ ਸਮਾਗਮ ਦੇ ਮੁੱਖ ਮਹਿਮਾਨ ਸਨ ਅਤੇ ਵਿਸ਼ੇਸ਼ ਮਹਿਮਾਨ ਡਾ. ਅਮਰਜੀਤ ਕੌਂਕੇ, ਧਰਮ ਕੰਮੇਆਣਾ …
Read More »Monthly Archives: July 2024
ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 8 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ।ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਤੇਜਿੰਦਰ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ।ਅਰਦਾਸ ਭਾਈ …
Read More »2024 ਚੋਣਾਂ ਦੋਰਾਨ ਵੋਟਰਾਂ ਨੂੰ ਜਾਗਰੂਕ ਕਰਨ ‘ਚ ਅੰਮ੍ਰਿਤਸਰ ਜ਼ਿਲ੍ਹਾ ਦੁਸਰੇ ਨੰਬਰ ‘ਤੇ ਰਿਹਾ
ਅੰਮ੍ਰਿਤਸਰ, 8 ਜੁਲਾਈ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਵੋਟਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ 16 ਮਈ ਤੋਂ 01 ਜੂਨ 2024 ਤੱਕ ਕਰਵਾਈਆਂ ਗਈਆਂ ਜਾਗਰੂਕਤਾ ਗਤੀਵਿਧੀਆਂ ਵਿੱਚ ਪੂਰੇ ਪੰਜਾਬ ਵਿਚੋਂ ਅੰਮ੍ਰਿਤਸਰ ਜ਼ਿਲ੍ਹੇ ਨੇ ਪੂਰੇ ਰਾਜ ਵਿਚੋਂ ਦੁਸਰਾ ਸਥਾਨ ਹਾਸਿਲ ਕੀਤਾ ਹੈ।ਅੰਮ੍ਰਿਤਸਰ ਜਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਸਾਰੀਆਂ ਪੰਦਰਵਾੜਾ ਰਿਪੋਰਟਾਂ ਅਨੁਸਾਰ ਲਗਾਤਾਰ ਪਹਿਲੀਆਂ ਪੰਜ ਪੁਜੀਸ਼ਨਾਂ ਵਿੱਚ …
Read More »ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦਾ ‘ਬੈਸਟ ਕਾਲਜ ਰੈਂਕਿੰਗ ਲਿਸਟ ਇੰਡੀਆ’ ‘ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 7 ਜੁਲਾਈ (ਜਗਦੀਪ ਸਿੰਘ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਨੇ ਇੰਡੀਆ ਟੂਡੇ 2024 ਐਡੀਸ਼ਨ ‘ਚ ‘ਬੈਸਟ ਕਾਲਜ ਰੈਂਕਿੰਗ ਲਿਸਟ ਆਫ ਇੰਡੀਆ’ ਦੀਆਂ ਵੱਖ-ਵੱਖ ਸ਼਼੍ਰੇਣੀਆਂ ਵਿੱਚ ਸ਼ਾਨਦਾਰ ਰੈਂਕ ਹਾਸਲ ਕੀਤੇ ਹਨ।`ਬੈਸਟ ਵੈਲਯੂ ਫਾਰ ਮਨੀ` ਦੀ ਪੇਸ਼ਕਸ਼ ਕਰਨ ਵਾਲੇ ਕਾਲਜਾਂ ਵਿੱਚ ਬੀ.ਬੀ.ਕੇ ਡੀ.ਏ.ਵੀ ਕਾਲਜ ਦੇਸ਼ ਭਰ ਵਿੱਚ 5ਵੇਂ ਸਥਾਨ `ਤੇ ਰਿਹਾ।ਜ਼ਿਕਰਯੋਗ ਹੈ ਕਿ ਕਾਲਜ ਹਰ ਸਾਲ ਇਹਨਾਂ ਦਰਜ਼ਾਬੰਦੀਆਂ ਲਈ …
Read More »100 ਫੀਸਦੀ ਰਿਹਾ ਨੈਸ਼ਨਲ ਕਾਲਜ ਐਮ.ਏ ਇੰਗਲਿਸ਼ ਸਮੈਸਟਰ-1 ਦਾ ਨਤੀਜਾ
ਭੀਖੀ, 7 ਜੁਲਾਈ (ਕਮਲ ਜ਼ਿੰਦਲ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਐਮ.ਏ ਇੰਗਲਿਸ਼ ਸਮੈਸਟਰ ਪਹਿਲਾ ਦੇ ਨਤੀਜੇ ਵਿੱਚ ਸਥਾਨਕ ਨੈਸ਼ਨਲ ਕਾਲਜ ਭੀਖੀ ਦਾ ਨਤੀਜਾ 100 ਫੀਸਦੀ ਰਿਹਾ।ਕਾਲਜ ਪ੍ਰਿੰਸੀਪਲ ਡਾ. ਐਮ.ਕੇ ਮਿਸ਼ਰਾ ਨੇ ਦੱਸਿਆ ਕਿ ਨੁਪਮ ਸ਼ਰਮਾ ਅਤੇ ਪਵਨਦੀਪ ਕੌਰ ਨੇ 80% ਅੰਕਾਂ ਨਾਲ ਸਾਂਝੇ ਤੌਰ ‘ਤੇ ਪਹਿਲਾ ਅਤੇ ਚੰਨਣਦੀਪ ਕੌਰ, ਜਗਮੀਤ ਕੌਰ ਅਤੇ ਰੀਆ ਸਿੰਗਲਾ ਨੇ 75% ਅੰਕਾਂ ਨਾਲ …
Read More »ਸਿਵਲ ਜੱਜ (ਸੀਨੀਅਰ ਡਵੀਜਨ)-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਵਲੋਂ ਜੇਲ੍ਹ ਦਾ ਦੌਰਾ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਮਾਨਯੋਗ ਜਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਦੇ ਹੁਕਮਾਂ ਤਹਿਤ ਅੱਜ ਜੱਜ ਸਾਹਿਬ ਸ਼੍ਰੀ ਰਛਪਾਲ ਸਿੰਘ ਵਲੋਂ ਜੇਲ੍ਹ ਦਾ ਦੌਰਾ ਕੀਤਾ ਗਿਆ।ਜੇਲ੍ਹ ਸੁਪਰਡੈਂਟ ਅਨੁਰਾਗ ਕੁਮਾਰ ਅਜ਼ਾਦ ਵੀ ਜੇਲ੍ਹ ਦੇ ਹੋਰਨਾਂ ਅਫਸਰਾਂ ਸਮੇਤ ਮੌਕੇ ‘ਤੇ ਮੌਜ਼ੂਦ ਸਨ।ਇਹ ਦੌਰਾ ਜੱਜ ਸਾਹਿਬ ਵਲੋਂ ਜੇਲ੍ਹ ਵਿਚ ਬਣੇ ਟਾਇਲਟਾਂ, ਸ਼ਨਾਨ-ਘਰ, ਲੰਗਰ-ਘਰ, ਪੀਣ ਵਾਲੇ ਪਾਣੀ ਅਤੇ ਪਾਣੀ ਦੀਆਂ ਟੰਕੀਆਂ ਆਦਿ ਦੀ …
Read More »ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਤੁੰਗ ਢਾਬ ਡਰੇਨ ਦੀ ਸਫਾਈ ਦੇ ਕੰਮਾਂ ਦਾ ਜਾਇਜ਼ਾ ਲਿਆ।ਉਨਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਡਰੇਨ ਦੀ ਸਫਾਈ ਦਾ ਕੰਮ ਨਿਸ਼ਚਤ ਸਮੇਂ ਅੰਦਰ ਮੁਕੰਮਲ ਕੀਤਾ ਜਾਵੇ, ਤਾਂ ਜੋ ਇਸ ਡਰੇਨ ਨੂੰ ਸਾਫ ਕਰਕੇ ਇਲਾਕੇ ਨੂੰ ਗੰਦਗੀ ਤੋਂ …
Read More »ਪੀ.ਟੀ.ਸੀ ਪੰਜਾਬੀ ਚੈਨਲ ‘ਤੇ ਡਾਂਸ ਪੰਜਾਬੀ ਡਾਂਸ ‘ਚ ਵਿਸ਼ਾਲ ਨੇ ਮਾਰੀ ਬਾਜ਼ੀ
ਸੰਗਰੂਰ, 7 ਜੁਲਾਈ (ਜਗਸੀਰ ਲੌਂਗੋਵਾਲ) – ਸੰਗਰੂਰ ਦੇ ਦਲਿਤ ਸਮਾਜ ਨਾਲ ਸੰਬੰਧਿਤ ਨੌਜਵਾਨ ਵਿਸ਼ਾਲ ਸਵੇਗਰ ਵਲੋਂ ਬੀਤੇ ਦਿਨੀਂ ਪੀ.ਟੀ.ਸੀ ਪੰਜਾਬੀ ਚੈਨਲ ‘ਤੇ ਹੋਏ ਡਾਂਸ ਪੰਜਾਬੀ ਡਾਂਸ ਮੁਕਾਬਿਲਆਂ ਵਿੱਚ ਅਹਿਮ ਪੁਜੀਸ਼ਨ ਹਾਸਲ ਕਰਕੇ ਆਪਣੇ ਪਰਿਵਾਰ ਅਤੇ ਸਮਾਜ ਦਾ ਨਾਮ ਰੌਸ਼ਨ ਕੀਤਾ ਹੈ।ਪ੍ਰਸਿੱਧ ਸਮਾਜਿਕ ਜਥੇਬੰਦੀ ਭਾਰਤੀਯ ਅੰਬੇਡਕਰ ਮਿਸ਼ਨ ਅਤੇ ਘਰ ਘਰ ਸੰਵਿਧਾਨ ਮੁਹਿੰਮ ਤਹਿਤ ਟੀਮ ਦੀਪ ਚੰਡਾਲੀਆ ਆਸਟ੍ਰੇਲੀਆ ਵਲੋਂ ਮਿਸ਼ਨ ਦੇ ਕੌਮੀ …
Read More »ਆਗਮਨ ਪੁਰਬ ਨੂੰ ਸਮਰਪਿਤ ਸ਼ਬਦ ਚੌਕੀ ਸਜਾਈ
ਸੰਗਰੂਰ, 7 ਜੁਲਾਈ (ਜਗਸੀਰ ਲੌਂਗੋਵਾਲ) – ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਆਗਮਨ ਪੁਰਬ ਸਬੰਧੀ ਸਥਾਨਕ ਗੁਰਦੁਆਰਾ ਸਾਹਿਬ ਹਰਗੋਬਿੰਦ ਪੁਰਾ ਤੋਂ ਸ਼ਾਮ ਦੀ ਸ਼ਬਦ ਚੌਕੀ ਸਜਾਈ ਗਈ।ਇਸ ਦੀ ਆਰੰਭਤਾ ਦੀ ਅਰਦਾਸ ਭਾਈ ਗੁਰਧਿਆਨ ਸਿੰਘ ਨੇ ਕੀਤੀ।ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਰਵਾਨਾ ਹੋਈ ਸ਼ਬਦ ਚੌਕੀ ਦੀ ਦੇਖ-ਰੇਖ ਜਗਤਾਰ ਸਿੰਘ ਪ੍ਰਧਾਨ, ਹਰਪ੍ਰੀਤ ਸਿੰਘ ਪ੍ਰੀਤ, ਹਮੀਰ ਸਿੰਘ, ਕੁਲਵੀਰ ਸਿੰਘ, ਭਾਈ ਸਤਵਿੰਦਰ ਸਿੰਘ ਭੋਲਾ …
Read More »ਸਵੈਇੱਛਕ ਰਿਟਾਇਰਮੈਂਟ ਲੈਣ ਵਾਲੇ ਵਿਜੈ ਸਿੰਗਲਾ ਦਾ ਸਨਮਾਨ
ਸੰਗਰੂਰ, 7 ਜੁਲਾਈ (ਜਗਸੀਰ ਲੌਂਗੋਵਾਲ) – 31 ਸਾਲ ਦੀ ਸੇਵਾ ਉਪਰੰਤ ਸਵੈਇੱਛਕ ਰਿਟਾਇਰਮੈਂਟ ਲੈਣ ਵਾਲੇ ਵਿਜੈ ਸਿੰਗਲਾ ਸੀਨੀਅਰ ਐਸ.ਆਈ ਮੂਨਕ ਨੂੰ ਜਿਲ੍ਹਾ ਸੰਗਰੂਰ ਦੇ ਸਮੂਹ ਐਸ.ਆਈ.ਕੇਡਰ ਸਿਹਤ ਵਿਭਾਗ ਵਲੋਂ ਸੰਗਰੂਰ ਵਿਖੇ ਸ਼ਾਨਦਾਰ ਰਿਟਾਇਰਮੈਂਟ ਪਾਰਟੀ ਦਿੱਤੀ ਗਈ।ਤਸਵੀਰ ਵਿੱਚ ਵਿਜੈ ਸਿੰਗਲਾ ਨੂੰ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼।
Read More »