ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ, ਐਨ.ਸੀ.ਆਰ ਤੇ ਚੰਡੀਗੜ ਸਮੇਤ ਉਤਰੀ ਭਾਰਤ `ਚ ਲੱਗੇ ਭੂਚਾਲ ਦੇ ਝਟਕੇ ਲੱਗਣ ਦੀਆਂ ਖਬਰਾਂ ਹਨ।ਮਿਲੀ ਜਾਣਕਾਰੀ ਅਨੁਸਾਰ ਅੱਜ ਰਾਤ ਤਕਰੀਬਨ 10.17 ਵਜੇ ਕੁੱਝ ਸਕਿੰਟਾਂ ਲਈ ਆਏ ਇਹ ਭੁਚਾਲ ਦੇ ਝਟਕੇ, ਰਿਐਕਟਰ ਸਕੇਲ `ਤੇ 5.6 ਰਿਕਾਰਡ ਕੀਤੇ ਗਏ।ਇਹ ਝਟਕੇ ਜੰਮੂ ਕਸ਼ਮੀਰ ਦੇ ਸ੍ਰੀਨਗਰ ਤੋਂ ਇਲਾਵਾ ਪਾਕਿਸਤਾਨ ਦੇ ਲਾਹੌਰ, ਰਾਵਲਪਿੰਡੀ, ਇਸਲਾਮਾਬਾਦ, ਪੇਸ਼ਾਵਰ ਤੇ ਹੋਰਨਾਂ ਇਲਾਕਿਆਂ ਵਿੱਚ ਵੀ ਮਹਿਸੂਸ ਕੀਤੇ ਗਏ।ਭੂਚਾਲ ਨਾਲ ਕਿਸੇ ਤਰਾਂ ਦੇ ਜਾਨੀ ਤੇ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੱਜ ਹਿਮਾਚਲ ਪ੍ਰਦੇਸ਼ ਦੇ ਮੰਡੀ ਅਤੇ ਚੰਬਾ ਦੇ ਇਲਾਕਿਆਂ ਵਿੱਚ ਵੀ ਭੁਚਾਲ ਦੇ ਝਟਕੇ ਲੱਗਣ ਦੀਆਂ ਖਬਰਾਂ ਹਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …