Friday, March 29, 2024

 ਰੱਸਾ ਕੱਸੀ ਮੁਕਾਬਲੇ ਵਿੱਚ ਸਰਕਾਰੀ ਕੰਨਿਆਂ ਸੀਨੀ: ਸੰਕੈ: ਸਕੂਲ ਫਤਹਿਗੜ੍ਹ ਜੇਤੂ

ਜਿਲ੍ਹਾ ਸਿਖਿਆ ਅਫਸਰ ਵੱਲੋਂ ਰੱਸਾ ਕੱਸੀ ਮੁਕਾਬਲਿਆਂ ਦਾ ਉਦਘਾਟਨ

PPN18101401
ਬਟਾਲਾ 18 ਅਕਤੂਬਰ (ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜ੍ਹੀ ਵਿਖੇ ਅੱਜ ਜ਼ਿਲਾ ਪੱਧਰੀ ੬੭ ਵੀਂਆ ਖੇਡਾਂ ਦੌਰਾਨ ਪਿੰਡ ਧੁੱਪਸੜ੍ਹੀ ਦੇ ਸਕੂਲ ਵਿਖੇ ਰੱਸਾ ਕੱਸੀ ਦੇ ਮੁਕਾਬਲੇ ਕਰਵਾਏ ਗਏ।ਜਿਲਾ੍ਹ ਟੂਰਨਾਮੈਟ ਕਮੇਟੀ ਗੁਰਦਾਸਪੁਰ ਵੱਲੋ ਕਰਵਾਏ ਰੱਸਾ ਕੱਸੀ ਮੁਕਾਬਲਿਆਂ ਭਾਰੀ ਗਿਣਤੀ ਵਿਚ ਵੱਖ ਵੱਖ ਸਕੂਲਾਂ ਦੇ ਖੇਡ ਅਧਿਆਪਕਾਂ  ਨੇ ਹਿਸਾ ਲਿਆ।ਜਿਸ ਦਾ ਉਦਘਾਟਨ ਜ਼ਿਲਾ ਅਫਸਰ ਡੀ.ਈ.ਓ ਅਮਰਦੀਪ ਸਿੰਘ ਸੈਣੀ ਅਤੇ ਡਿਪਟੀ ਡੀ.ਓ.ਭਾਰਤ ਭੂਸ਼ਣ ਪ੍ਰਿੰਸੀਪਲ ਹਰਦੀਪ ਸਿੰਘ ਚਾਹਲ ਨੇ ਕੀਤਾ ਅਤੇ ਕਿਹਾ ਕਿ ਖੇਡਾਂ ਬੱਚਿਆਂ ਲਈ ਬਹੁਤ ਜ਼ਰੂਰੀ ਹਨ ਜਿਹੜੇ ਬੱਚੇ ਤਹਿਸੀਲ ਜ਼ਿਲਾ ਤੇ ਪੰਜਾਬ ਵਿੱਚ ਅਵੱਲ ਰਹਿੰਦੇ ਹਨ ਉਹ ਬੱਚੇ ਆਪਣੇ ਦੇਸ਼ ਤੇ ਮਾਂ ਬਾਪ ਦਾ ਨਾਂ ਰੋਸ਼ਨ ਕਰਦੇ ਹਨ। ਇਸ ਮੌਕੇ ਹਰਦੀਪ ਸਿੰਘ ਚਾਹਲ ਨੇ ਕਿਹਾ ਕਿ ਜੋ ਜ਼ਿਲਾ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਉਸ ਵਿਚ ੧੭ ਸਾਲ ਦੀਆਂ ਲੜਕੀਆਂ ਅਤੇ ੧੯ ਸਾਲ ਦੇ ਲੜਕਿਆਂ ਦੇ ਰੱਸਾ ਕੱਸੀ ਮੁਕਾਬਲੇ ਕਰਵਾਏ ਗਏ।ਜਿਸ ਵਿਚ ੧੯ ਸਾਲਾਂ ਫਤਿਹਗੜ੍ਹ ਚੂੜੀਆਂ ਦੀਆਂ ਲੜਕੀਆਂ ਪਹਿਲੇ ਸਥਾਨ ‘ਤੇ ਰਹੀਆਂ ਅਤੇ ਦੂਸਰੇ ਸਥਾਨ ਤੇ ਪਿੰਡ ਧੁੱਪਸੜ੍ਹੀ ਦੇ ਲੜਕੇ ਜ਼ਿਲਾ ਪੱਧਰੀ ਰੱਸਾ ਕੱਸੀ ਮੁਕਾਬਲੇ ਵਿਚ ਜੇਤੂ ਰਹੇ।ਅੰਡਰ PP ਵਰਗ ਵਿਚ ਦੂਜਾ ਸਥਾਨ ਡਿਵਾਈਨ ਵਿਲ ਸਕੂਲ ਬਟਾਲਾ ਦਾ ਰਿਹਾ ਤੇ ਇਸੇ ਤਰਾਂ ਅੰਡਰ -PP ਵਿਚ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਤਲਵੰਡੀ ਰਾਮਾ ਦਾ ਰਿਹਾ।
ਲੜਕੀਆਂ ਦੇ ਮੁਕਾਬਲਿਆਂ ਵਿਚ ਅੰਡਰ PP ਵਰਗ ਵਿਚ ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਫਤਹਿਗੜ੍ਹ ਚੂੜੀਆਂ ਤੇ ਅੰਡਰ PP ਵਿਚ ਵੀ ਪਹਿਲਾ ਸਥਾਨ ਸਰਕਾਰੀ ਕੰਨਿਆਂ ਸੀਨੀਅਰ ਸੰਕੈਡਰੀ ਸਕੂਲ ਫਤਹਿਗੜ ਚੂੜੀਆਂ ਦਾ ਰਿਹਾ।ਰੱਸਾ ਕੱਸੀ ਮੁਕਾਬਲਿਆਂ ਦੌਰਾਨ ਆਪਣੇ ਸੰਬੌਧਨੀ ਭਾਂਸਣ ਵਿਚ ਸ੍ਰੀ ਅਮਰਦੀਪ ਸਿੰਘ ਸੈਣੀ ਨੇ ਕਿਹਾ ਜਿਲਾ ਪੱਧਰੀ ਖੇਡਾਂ ਵਿਚ ਸਕੂਲਾਂ ਦੀ ਭਾਂਗੀ ਦਾਰੀ ਇਸ ਗੱਲ ਦਾ ਸਬੂਤ ਹੈ ਕਿ ਵਧੀਆਂ, ਪ੍ਰਭਾਂਵਸਾਲੀ ਤਰੀਕੇ ਨਾਲ ਜਿਲਾ ਟੂਰਨਾਮੈਟ ਖੇਡਾਂ ਕਰਵਾਈ ਜਾ ਰਹੀਆਂ ਹਨ। ਇਹ ਖੇਡਾਂ ਸਕੂਲ ਪੱਧਰ ਤੇ ਕਰਵਾਊਣ ਦਾ ਮਕਸਦ ਵਿਦਿਆਰਥੀਆਂ ਵਿਚ ਸਪੋਰਟਸਮੈਨ ਸਿਪ ਪੈਦਾ ਕਰਨਾ ਹੈ ਇਕ ਖਿਡਾਰੀ ਅਨੁਸਾਸਨ ਵਿਚ ਰਹਿੰਦਿਆਂ ਸਮਾਜ ਦੀ ਸੇਵਾ ਸਹੀ ਤਰੀਕ ਨਾਲ ਕਰਦਾ ਹੈ, ਖੇਡਾਂ ਦਾ ਮਨੋਰਥ ਸਮਾਜ ਵਿਚ ਏਕਤਾ ਤੇ ਪਿਆਰ ਦੀ ਭਾਵਨਾ ਪੈਦਾ ਕਰਨਾ ਹੈ।    ਇਸ ਮੌਕੇ ਡੀ.ਪੀ ਸਤਨਾਮ ਸਿੰਘ, ਕਾਹਨ ਚੰਦ, ਪ੍ਰੇਮ ਸਿੰਘ, ਬਲਰਾਜ ਸਿੰਘ, ਰਾਜ ਕੌਰ, ਪ੍ਰੇਮ ਸਿੰਘ,ਰਾਜਿੰਦਰ ਸਰਮਾ, ਬਲਵਿੰਦਰ ਸਿੰਘ, ਕੰਸ ਰਾਜ, ਸੁਖਵਿੰਦਰ ਸਿੰਘ, ਮੈਡਮ ਨਿਸ਼ਾ, ਅਸ਼ੋਕ ਕੁਮਾਰ, ਜਤਿੰਦਰ ਸਿੰਘ, ਬਲਦੇਵ ਸਿੰਘ, ਸੰਦੀਪ ਸਿੰਘ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਫ਼ਿਜ਼ੀਕਲ ਦੇ ਵਿਦਿਆਰਥੀਆਂ ਨੇ ਅੰਤਰ ’ਵਰਸਿਟੀ ਮੁਕਾਬਲੇ ’ਚ ਕਾਂਸੇ ਦੇ ਤਮਗੇ ਜਿੱਤੇ

ਅੰਮ੍ਰਿਤਸਰ 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਥਾਨਕ ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ …

Leave a Reply