ਬਠਿੰਡਾ, 12 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਕਹਿੰਦੇ ਹਨ ਕਿ ਡਾਕਟਰ ਭਗਵਾਨ ਦਾ ਰੂਪ ਹੰੁਦੇ ਹਨ ਇਹ ਕਹਾਵਤ ਉਸ ਸਮੇਂ ਸੱਚ ਹੋਈ ਜਦਕਿ ਬਠਿੰਡਾ ਦੇ ਹੱਡੀਆਂ ਦੇ ਮਾਹਿਰ ਡਾ. ਮੋਹਿਤ ਗੁਪਤਾ ਨੇ ਮਰੀਜ ਹਰਵਿੰਦਰ ਕੌਰ ਦਾ ਗੋਡਾ ਬਦਲਿਆ ਗਿਆ।ਉਸ ਦੀ ਜਿੰਦਗੀ ਹੀ ਬਦਲ ਗਈ ਹੈ। ਇਥੇ ਜ਼ਿਕਰਯੋਗ ਇਹ ਹੈ ਕਿ ਫਾਜਿਲਕਾ ਦੀ ਹਰਵਿੰਦਰ ਕੌਰ ਪਤਨੀ ਕਰਮਜੀਤ ਸਿੰਘ ਨੂੰ ਵੀ ਹੌਲੀ-ਹੌਲੀ ਗੋਡਿਆਂ ਦੀਆਂ ਸਮੱਸਿਆ ਹੋਈ। ਆਮਦਨ ਦਾ ਸਾਧਨ ਖੇਤੀਬਾੜੀ ਹੋਣ ਦੇ ਕਾਰਨ ਘਰ ਵਿੱਚ ਵੀ ਬੇਹੱਦ ਕੰਮ ਰਹਿੰਦਾ।ਅਜਿਹੇ ਵਿੱਚ ਉਹ ਆਪਣੇ ਗੋਡਿਆਂ ਦੇ ਦਰਦ ਨੂੰ ਸਾਧਾਰਣ ਤੌਰ ’ਤੇ ਸਮਝਿਆ, ਲਾਪਰਵਾਹੀ ਕਰਦੀ ਰਹੀ।ਪਰ ਪਿਛਲੇ ਛੇ ਮਹੀਨੇ ਵਿੱਚ ਸਮੱਸਿਆ ਇੰਨੀ ਵਧੀ ਕਿ ਹਰਵਿੰਦਰ ਕੌਰ ਨੇ ਬਿਸਤਰਾ ਫੜ ਲਿਆ। ਗੋਡਿਆਂ ਦੇ ਦਰਦ ਦੀ ਵਜਾ ਨਾਲ ਉਹ ਬਿਸਤਰੇ ਤੋਂ ਉੱਠ ਵੀ ਨਹੀਂ ਪਾ ਰਹੀ ਸੀ।ਗੋਡਿਆਂ ਦੇ ਦਰਦ ਦੇ ਨਾਲ ਚੱਲਣ ਨਾਲ ਉਸਦੇ ਕੂਲੇ ਵਿੱਚ ਵੀ ਸਮੱਸਿਆਂ ਹੋਣ ਲੱਗੀ ਸੀ ਅਤੇ ਦਰਦ ਪੂਰੇ ਸ਼ਰੀਰ ਵਿੱਚ ਰਹਿਣ ਲੱਗ ਗਿਆ ਸੀ।ਅੰਤ ’ਚ ਡਾਕਟਰੀ ਸਲਾਹ ਲੈਣ ਪਾਵਰ ਹਾਊਸ ਰੋਡ ਗੁਪਤਾ ਹਸਪਤਾਲ ਲਿਆਇਆ ਗਿਆ। ਜਿੱਥੇ ਟੈਸਟ ਵਿੱਚ ਉਨਾਂ ਦਾ ਇੱਕ ਗੋਡਾ ਪੂਰੀ ਤਰਾਂ ਖ਼ਰਾਬ ਹੋ ਚੁੱਕਿਆ ਸੀ ਅਤੇ ਦੂਜਾ ਵੀ ਜਿਆਦਾ ਭਾਰ ਦੀ ਵਜਾ ਨਾਲ ਖ਼ਰਾਬ ਹੋਣਾ ਸ਼ੁਰੂ ਹੋ ਰਿਹਾ ਸੀ।ਜਿਸਦੇ ਨਾਲ ਹੁਣ ਉਸਨੂੰ ਰਾਹਤ ਮਹਿਸੂਸ ਹੋ ਰਹੀ ਹੈ।ਹਰਵਿੰਦਰ ਕੌਰ ਨੇ ਦੱਸਿਆ ਕਿ ਜਿਵੇਂ ਪਹਿਲਾਂ ਬਿਸਤਰੇ ਉੱਤੇ ਲਿਟਦੇ ਵਕਤ ਵੀ ਚਿਸ ਨਿਕਲਦੀ ਸੀ, ਪਰ ਹੁਣ ਇਸ ਤੋਂ ਕਾਫ਼ੀ ਰਾਹਤ ਹੈ।ਉਹ ਵਾਕਰ ਫੜ ਕੇ ਵੀ ਚੱਲ ਪਾ ਰਹੀ ਹੈ।ਡਾ. ਮੋਹਿਤ ਗੁਪਤਾ ਨੇ ਦੱਸਿਆ ਕਿ ਹਰਵਿੰਦਰ ਤਕਰੀਬਨ ਕੁੱਝ ਹਫ਼ਤੇ ਵਿੱਚ ਹੀ ਬਿਨਾਂ ਸਹਾਰੇ ਵੀ ਚੱਲ ਪਾਏਗੀ ਅਤੇ ਆਪਣੇ ਸਾਰੇ ਕੰਮ ਆਪਣੇ ਆਪ ਕਰ ਪਾਏਗੀ।ਉਥੇ ਹੀ ਹਰਵਿੰਦਰ ਕੌਰ ਦੇ ਪਤੀ ਕਰਮਜੀਤ ਕੌਰ ਨੇ ਦੱਸਿਆ ਕਿ ਗੋਡੇ ਦੇ ਦਰਦ ਦੀ ਵਜਾ ਨਾਲ ਹਰਵਿੰਦਰ ਬਾਥਰੂਮ ਤੱਕ ਵੀ ਨਹੀਂ ਜਾ ਪਾਉਂਦੀ ਸੀ ਅਤੇ ਨਹਾਉਣ ਲਈ ਵੀ ਦੋ ਲੋਕਾਂ ਦੀ ਜਰੂਰੀ ਪੈਂਦੀ ਸੀ, ਪਰ ਹੁਣ ਉਨਾਂ ਨੂੰ ਇਸ ਗੱਲ ਤੋਂ ਰਾਹਤ ਮਿਲ ਜਾਵੇਗੀ। ਸਮੂਹ ਪਰਿਵਾਰ ਵਲੋਂ ਡਾਂ: ਦਾ ਧੰਨਵਾਦ ਕੀਤਾ ਗਿਆ, ਜਿਨਾਂ ਦੀ ਬਦੌਲਤ ਬਿਸਤਰੇ ਉੱਤੇ ਸਿਮਟੀ ਜਿੰਦਗੀ ਨੂੰ ਨਵੀਂ ਜਿੰਦਗੀ ਪ੍ਰਦਾਨ ਹੋਈ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …