ਨਵੀਂ ਦਿੱਲੀ, 28 ਅਗਸਤ (ਪੰਜਾਬ ਪੋਸਟ ਬਿਊਰੋ) -ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ਼ਨੀਵਾਰ ਨੂੰ ਭਾਰਤ ਸਰਕਾਰ ਵਿੱਚ ਸੇਵਾ ਕਰਦੇ 80 ਐਡੀਸ਼ਨਲ ਸਕੱਤਰਾਂ ਅਤੇ ਸੰਯੁਕਤ ਸਕੱਤਰਾਂ ਦੇ ਗਰੁੱਪ ਨਾਲ ਗੱਲਬਾਤ ਕੀਤੀ। ਇਹ ਗੱਲਬਾਤ ਪੰਜ ਅਜਿਹੇ ਪ੍ਰੋਗਰਾਮਾਂ ਵਿੱਚੋਂ ਤੀਜੀ ਸੀ।
ਗੱਲਬਾਤ ਦੌਰਾਨ, ਅਧਿਕਾਰੀਆਂ ਨੇ ਖੇਤੀਬਾੜੀ, ਪੀਣ ਵਾਲੇ ਪਾਣੀ, ਨਾਗਰਿਕ-ਕੇਂਦਰਤ ਸਾਸ਼ਨ, ਇਨੋਵੇਸ਼ਨ, ਸਾਸ਼ਨ ਵਿੱਚ ਟੀਮ ਵਰਕ, ਪ੍ਰੋਜੈਕਟ ਲਾਗੂ ਕਰਨ, ਸਿੱਖਿਆ, ਨਿਰਮਾਣ, ਅੰਦਰੂਨੀ ਸੁਰੱਖਿਆ ਅਤੇ ਸੂਰਜੀ ਊਰਜਾ ਵਰਗੇ ਵਿਸਿਆਂ ‘ਤੇ ਆਪਣੇ ਅਨੁਭਵ ਸਾਂਝੇ ਕੀਤੇ ।
ਪ੍ਰਧਾਨ ਮੰਤਰੀ ਨੇ ਪ੍ਰੋਜੈਕਟ ਨਿਗਰਾਨੀ ਲਈ ਆਪਣੀ ਪ੍ਰਗਤੀ (PRAGATI) ਪਹਿਲਕਦਮੀ ਦਾ ਜ਼ਿਕਰ ਕੀਤਾ । ਨਿਰਮਾਣ ਬਾਰੇ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਇਲੈਕਟ੍ਰੋਨਿਕਸ ਉਤਪਾਦਾਂ ਲਈ ਈਕੋ ਸਿਸਟਮ-ਪਰਿਆਵਰਣ ਪ੍ਰਬੰਧ (eco system) ਨੂੰ ਹੁਣ ਮੈਡੀਕਲ ਸਾਜ਼ੋ-ਸਮਾਨ ਦੇ ਯੰਤਰਾਂ’ `ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਸਰਕਾਰ ਨੂੰ “ਆਰਗੈਨਿਕ(ਜੈਵਿਕ) ਸੰਸਥਾ” ਬਣਾਉਣ ਲਈ ਇੱਕ ਸਕਾਰਾਤਮਕ ਕੰਮਕਾਜੀ ਮਾਹੌਲ ਨੂੰ ਕਾਇਮ ਰੱਖਣ ਦੇ ਮਹੱਤਵ ਨੂੰ ਉਜਾਗਰ ਕੀਤਾ । ਉਨ੍ਹਾਂ ਨੇ ਕਿਹਾ ਕਿ ਨਵੇਂ ਕਾਨੂੰਨ ਬਣਾਏ ਹਨ, ਪੁਰਾਣਿਆਂ ਦੀ ਸਮੀਖਿਆ ਕਰਕੇ ਜੇ ਬੇਲੋੜੇ ਲਗਣ ਤਾਂ ਇਨ੍ਹਾਂ ਨੂੰ ਖ਼ਤਮ ਕਰ ਦਿੱਤਾ ਜਾਣਾ ਚਾਹੀਦਾ ਹੈ।
ਭਾਰਤ ਦੇ ਪੱਖ ਵਿੱਚ ਮੌਜੂਦਾ ਸਕਾਰਾਤਮਕ ਗਲੋਬਲ ਵਾਤਾਵਰਨ ਨੂੰ ਉਜਾਗਰ ਕਰਦਿਆਂ, ਪ੍ਰਧਾਨ ਮੰਤਰੀ ਨੇ 2022 ਤੱਕ ਇੱਕ ਨਵੇਂ ਭਾਰਤ ਸਿਰਜਣਾ ਲਈ ਅਧਿਕਾਰੀਆਂ ਨੂੰ ਸਪਸ਼ਟ ਉਦੇਸ਼ਾਂ ਨਾਲ ਕੰਮ ਕਰਨ ਲਈ ਕਿਹਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਭਾਰਤ ਦੇ 100 ਸਭ ਤੋਂ ਵੱਧ ਪਿਛੜੇ ਜ਼ਿਲ੍ਹਿਆਂ `ਤੇ ਧਿਆਨ ਕੇਂਦਰਤ ਕਰਨ ਲਈ ਕਿਹਾ ਤਾਂ ਕਿ ਉਹ ਵੱਖ-ਵੱਖ ਵਿਕਾਸ ਪੈਰਾਮੀਟਰਾਂ ਦੇ ਅਧਾਰ `ਤੇ ਰਾਸ਼ਟਰੀ ਔਸਤ ਪੱਧਰ ‘ਤੇ ਲਿਆਏ ਜਾ ਸਕਣ ।