ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸਨ ਪਬਲਿਕ ਸਕੂਲਏਅਰ ਪੋਰਟ ਰੋਡ ਵਿਖੇ ਦੀਵਾਲੀ ਪ੍ਰਿੰਸੀਪਲ ਮੈਡਮ ਰਵਿੰਦਰ ਕੌਰ ਬਮਰਾਹ, ਸਮੂਹ ਸਟਾਫ ਅਤੇ ਵਿਦਿਆਰਥੀਆਂ ਵਲੋਂ ਧੂਮਧਾਮ ਨਾਲ ਮਨਾਈ ਗਈ।ਬੱਚਿਆਂ ਵਲੋਂ ਪੇਸ਼ ਕੀਤੇ ਗਏ ਨੁੱਕੜ ਨਾਟਕ ਰਾਹੀ ਲੋਕਾਂ ਨੂੰ ਪਟਾਖੇ ਨਾ ਚਲਾਉਣ ਤੇ ਗਰੀਨ ਦਿਵਾਲੀ ਮਨਾਉਣ ਦਾ ਸੰਦੇਸ਼ ਦਿਤਾ।ਪ੍ਰਿੰਸੀਪਲ ਨੇ ਸਮੂਹ ਸਟਾਫ ਨਾਲ ਕੇਕ ਕੱਟ ਕੇ ਸਕੂਲ ਨੂੰ ਮਿਲੀ ਆਈ.ਸੀ.ਐਸ.ਈ ਦੀ ਮਾਨਤਾ ਦਾ ਜਸ਼ਨ ਮਨਾਇਆ।ਇਸ ਮੌਕੇ ਕਲਾ ਪ੍ਰਤੀਗ਼ੋਗਤਾ ਦਾ ਅਯੋਜਨ ਵੀ ਕੀਤਾ ਗਿਆ। ਜਿਥੇ ਪ੍ਰੀ-ਨਰਸਰੀ ਤੋ ਛੇਵੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਕਾਰਡ, ਮੋਮਬੱਤੀਆਂ ਅਤੇ ਦੀਵਿਆਂ ਦੀ ਸਜਾਵਟ ਰਾਹੀ ਆਪਣੀ ਕੁਸ਼ਲਤਾ ਦਾ ਪ੍ਰਦਰਸ਼ਨ ਕੀਤਾ ਉਥੇ ਸਤੱਵੀ ਤੋਂ ਦੱਸਵੀ ਤੱਕ ਜਮਾਤ ਦੁਆਰਾ ਬਣਾਈ ਰੰਗੋਲੀ ਆਕਰਸ਼ਣ ਦਾ ਕੇਂਦਰ ਬਣੀ।ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਦੀਵਾਲੀ ਤੇ ਬੰਦੀਛੋੜ ਦਿਵਸ ਦੀ ਵਧਾਈ ਦਿਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …