Sunday, December 22, 2024

ਨਹੀਂ ਭੁਲਣੀਆਂ ਮੌਜਾਂ

             ਪਤਾ ਨਹੀਂ ਕਿੰਨੀਆਂ ਕੁ ਆਸਾਂ ਮੰਨ ਅੰਦਰ ਧਾਰੀ ਬਜ਼ੁੱਰਗ, ਸੇਵਾਮੁਕਤ ਅਤੇ ਹੋਰ ਲੋੜਵੰਦ ਲਾਇਨ ਵਿੱਚ ਧੀਰਜ ਬੰੰਨ ਕੇ ਖੜਿਆਂ ਨੂੰ ਕਾਫ਼ੀ ਸਮਾਂ ਹੋ ਗਿਆ ਸੀ ਅਤੇ ਬਾਬੂ ਦੀ ਉਡੀਕ ਕਰ ਰਹੇ ਸਨ ਕਿ ਕਦੋਂ ਆ ਕੇ ਆਪਣੀ ਖਾਲੀ ਪਈ ਕੁਰਸੀ ਤੇ ਬਿਰਾਜਮਾਨ ਹੋਣ ਤੇ ਅਸੀਂ ਵੀ ਫ਼ਾਰਗ ਹੋ ਕੇ ਆਪਣੇ ਘਰਾਂ ਨੂੰੰ ਜਾਈਏ।ਮੈਂ ਵੀ ਕੰਮ ਲਈ ਬੈਠਾ ਉਡੀਕ ਕਰ ਰਿਹਾ ਸੀ।ਹੌਲੀ-ਹੌਲੀ ਲੋੜਵੰਦਾਂ ਦੀ ਕਤਾਰ ਹੋਰ ਲੰਮੀ ਹੋਣ ਲਗੀ।ਅੱਜਕਲ ਸਰਦੀ ਦਾ ਮੋਸਮ ਸੀ ਕਈ ਬੁੱਕਲਾਂ ਮਾਰੀ ਸੋਟੀ ਦੇ ਸਹਾਰੇ ਖੜੇ ਸਨ।ਆਪਸ ਵਿੱਚ ਦੋ ਬਜ਼ੁੱਰਗ ਗੱਲਾਂ ਕਰਦੇ ਹੋਏ ਦੂਜੇ ਨੂੰ ਕਿਹਾ “ਬਈ ਪੈਨਸ਼ਨ ਨਹੀਂ ਆਈ ਬੜਾ ਚਿਰ ਹੋ ਗਿਆ, ਪੈਸੇ ਪੈਸੇ ਤੋਂ ਅਵਾਜ਼ਾਰ ਹੋਏ ਪਏ ਹਾਂ, ਪੁੱਤ ਆਖਦੇ ਨੇ ਸਾਡੇ ਤਾਂ ਬਾਪੂ ਪਹਿਲਾਂ ਹੀ ਬੜੇ ਖਰਚੇ ਨੇ ਤੈਨੂੰ ਰੋਜ਼ ਕਿੱਥੋਂ ਖਰਚਾ ਦਿੰਦੇ ਰਹਿਏ” ਪਿੱਛਲਾ ਬਜ਼ੁੱਰਗ ਜਿਸ ਦੇ ਚਿਹਰੇ ਤੇ ਲਾਲੀ ਝਲਕਦੀ ਸੀ ਕਹਿਣ ਲੱਗਾ “ਅਸੀਂ ਤਾਂ ਵਾਹਗੁਰੂ ਦੇ ਸੁ਼਼ਰਕਗੁਜਾਰ ਹਾਂ ਜਿਸ ਨੇ ਭਲੇ ਸਮੇਂ ਸਰਕਾਰੀ ਨੋਕਰ ਭਰਤੀ ਕਰਵਾ ਦਿੱਤਾ ਗਿਆ ਅੇਸੈ ਲਈ ਤਾਂ ਸਾਨੂੰ ਸਮੇਂ ਸਿਰ ਪੈਨਸ਼ਨ ਮਿਲ ਜਾਂਦੀ ਹੈ” ਉਸ ਦੀਆਂ ਅੱਖਾਂ ਵਿੱਚ ਚਮਕ ਸਾਫ਼ ਨਜ਼ਰ ਆ ਰਹੀ ਸੀ ਤੇ ਗੱਲ ਕਰਨ ਦੇ ਲਹਿਜੇ ਤੋਂ ਵੀ ਪਤਾ ਲਗਦਾ ਸੀ ਕਿ ਇਸ ਬਜ਼ੁੱਰਗ ਦੀਆਂ ਲੋੜਾਂ ਪੂਰੀਆਂ ਹੋ ਰਹੀਆਂ ਹਨ, ਅਤੇ ਪਹਿਲੇ ਵਾਲੇ ਦੀ ਵਾਲੇ ਦੀ ਹਾਲਤ ਤਰਸਯੋਗ ਜਹੀ ਜਾਪੀ।
ਐਨੇ ਨੂੰ ਬਾਬੂ ਆ ਕੇ ਬੈਠਿਆ ਤੇ ਕਹਿਣ ਲੱਗਾ “ਲਿਆਓ ਜੀ ਆਪਣੀਆਂ ਕਾਪੀਆਂ” ਹਰ ਇੱਕ ਨੂੰ ਕਾਹਲੀ ਜਹੀ ਪੈ ਗਈ ਹੱਥ ਅੱਗੇ ਵਧਾ ਕੇ ਕਾਪੀਆਂ ਫੜਾਉਣ ਲੱਗੇ ਤਾਂ ਬਾਬੂ ਨੇ ਕਿਹਾ “ਬਈ ਕੱਲਾ ਕੱਲਾ ਕਾਪੀ ਦੋਵੋ, ਇੰਝ ਕੁੱਝ ਨਹੀਂ ਪਤਾ ਲੱਗਣਾ”
ਮੇਰੇ ਕੰਮ ਨੂੰ ਹਾਲੇ ਥੋੜ੍ਹੀ ਦੇਰ ਲੱਗਣੀ ਸੀ ਦੇਖਦੇ ਹੀ ਦੇਖਦੇ ਬਾਬੂ ਨੇ ਬਾਬੇ ਦੀ ਕਾਪੀ ਚੈੱਕ ਕਰਕੇ ਸਿਰ ਫੇਰ ਦਿੱਤਾ ਤੇ ਕਿਹਾ “ਬਜ਼ੁੱਰਗੋ ਥੋਡੀ ਪੈਨਸ਼ਨ ਨਹੀਂ ਆਈ”, ਬਜ਼ੁੱਰਗ ਨੇ ਤਰਲਾ ਜਿਹਾ ਲੈ ਕੇ ਕਿਹਾ “ਬਾਓ ਜੀ ਇੱਕ ਵਾਰੀ ਹੋਰ ਨਿਗਾਹ ਮਾਰ ਲਵੋਂ ਬੜੇ ਗੇੜੇ ਮਾਰੇ ਨੇ ਆਖਦੇ ਸਨ ਕਿ ਇਸ ਬਾਰ ਆ ਜਾਓਗੀ” “ਬਾਬਾ ਜੀ ਨਹੀਂ ਆਈ ਮੈ ਚੰਗੀ ਤਰ੍ਹਾਂ ਵੇਖ ਲਿਆ ਹੈ ਫਿਰ ਜਾ ਕੇ ਦਫ਼ਤਰੋਂ ਪਤਾ ਕਰੋ” ਬਜ਼ੁੱਰਗ ਹੌਕਾ ਜਿਹਾ ਭਰ ਕੇ ਇੱਕ ਕੋਨੇ ਨਾਲ ਲੱਗ ਕੇ ਬੈਠ ਗਿਆ ।ਮੇਰਾ ਦਿਲ ਤਾਂ ਕਰੇ ਇਸ ਦੀ ਕੋਈ ਮਾਲੀ ਸਹਾਇਤਾ ਕਰਾਂ ਇਹੋ ਸੋਚ ਮੈਂ ਕੋਲ ਜਾ ਕੇ ਕਿਹਾ “ਬਾਬਾ ਜੀ ਕੋਈ ਨਾ ਪਤਾ ਕਰਕੇ ਦੇਖ ਲਵੋ ਮਿਲ ਜਾਵੇਗੀ” ਜਦੋਂ ਬਜੁਰਗ ਨੇ ਆਪਣੀਆਂ ਸਿੱਲੀਆਂ ਅੱਖਾਂ ਨੂੰ ਉਪਰ ਨੂੰ ਚੁੱਕੀਆਂ ਤਾਂ ਭਰ ਹੋਏ ਮਨ ਨਾਲ ਲੜਖੜਾਉਂਦੀ ਅਵਾਜ’ਚ ਕਹਿਣ ਲੱਗਾ “ਪੁੱਤਰਾ ਕਈ ਵਾਰ ਤਾਂ ਪੁੱਤਾਂ ਪੋਤਿਆਂ ਨੂੰ ਕਿਹਾ ਹੈ ਜਾ ਕੇ ਪਤਾ ਕਰ ਆਉਣ ਜਾਂ ਮੈਨੂੰ ਨਾਲ ਹੀ ਲੈ ਜਾਣ, ਅੱਗੋਂ ਖਾਣ ਨੂੰ ਪੇੈਦੇਂ ਹਨ ਲੈ ਕੇ ਤਾਂ ਗਏ ਪਰ ਨਾਲ ਹੀ ਆਖ ਦਿੰਦੇ ਹਨ।ਇਸੇ ਵਾਰੀ ਹੀ ਜਾਣਾ ਹੈ ਤੇਰੇ ਨਾਲ ਅਗਾਂਹ ਤੋਂ ਇਹੋ ਜਿਹਾ ਸਿਆਪਾ ਨਾ ਖੜ੍ਹਾ ਕਰੀਂ, ਹੋਰ ਮੈ ਕਿ ਕਰਾਂ ਕਾਕਾ” ਉਹ ਬਜੁਰਗ ਕਰੀਬ ਅੱਠ ਦਹਾਕੇ ਦੇ ਲਾਗੇ ਸੀ।ਉਸ ਦੀ ਇਹ ਗਲ ਸੁਣ ਕੇ ਮੇਰਾ ਮੰਨ ਸੋਚਾਂ’ਚ ਡੁੱਬ ਗਿਆ ਕਿ ਇਸ ਬਜੁਰਗ ਨੇ ਆਪਣੇ ਪੁੱਤਾਂ ਤੇ ਆਏ ਔਖੇ ਸਮੇਂ ਤੇ ਕਿਹਾ ਹੋਵੇਗਾ ਕਿ ਮੈਨੂੰ ਮੁੜ ਨਾ ਪਾਉਣਾ ਇਸ ਸਿਆਪੇ’ਚ ਕਿੰਨੇ ਚਆ ਅਤੇ ਉਮੀਦਾਂ ਲਾਈਆ ਹੋਈਆਂ ਹੋਣੀਆਂ ਜਦੋਂ ਉਸ ਦੇ ਘਰੇ ਪੁੱਤਾਂ ਅਤੇ ਪੋਤਿਆਂ ਦਾ ਜਨਮ ਲਿਆ ਹੋਣਾ ਜਿੰਨੀ ਕੁ ਪੈਨਸ਼ਨ ਦੀ ਆਸ’ਚ ਸਵੇਰੇ ਦਾ ਇਹ ਬਜੁਰਗ ਬੈਠਾ ਹੈ ਉਨ੍ਹੇ ਕੁ ਪੈਸ਼ੇ ਤਾਂ ਇਸ ਨੇ ਉਸ ਸਮੇਂ ਭੰਡਾਂ ਤੇ ਡੂਮਾਂ ਨੂੰ ਸ਼ਗਨਾ ਵਿੱਚ ਹੀ ਦਿੱਤੇ ਹੋਣੇ ਹਨ।
ਮੈਂ ਸਹਾਰਾ ਦੇ ਕੇ ਉਠਾਲਿਆ ਅਤੇ ਕਿਹਾ ਬਾਪੂ ਜੀ ਫਿ਼ਕਰ ਨਾ ਕਰੋ ਹੋਸਲਾ ਰੱਖੋ ਕਹਿੰਦੇ ਹੋਏ ਕੁੱਝ ਪੈਸੇ ਦੇਣ ਦੀ ਕੋਸਿ਼ਸ਼ ਕੀਤੀ ਤਾਂ ਬਾਪੂ ਨੇ ਪੈਸੇ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤਾਂ ਕਿਹਾ “ਕਾਕਾ ਜੀ ਤੁਸੀਂ ਹੋਸਲਾ ਰੱਖਣ ਲਈ ਕਿਹਾ ਹੈ, ਇਸ ਲਈ ਹੀ ਮੈਂ ਤੇਰਾ ਧੰਨਵਾਦੀ ਹਾਂ ਪੁੱਤਰਾ ਤੂੰ ਇਹ ਤਾਂ ਨਹੀਂ ਕਿਹਾ ਕਿਹੜੇ ਸਿਆਪੇ ’ਚ ਪਿਆ ਹੈਂ”
ਬਜ਼ੁੱਰਗ ਖੇਸ਼ੀ ਦੀ ਬੁੱਕਲ ਮਾਰੀ ਸੋਟੀ ਦੇ ਆਸਰੇ ਵਾਪਸ ਪਰਤਣ ਲੱਗਾ।ਜਿਉਂ ਜਿਉਂ ਮੇਰੀਆਂ ਅੱਖਾਂ ਤੋਂ ਦੂਰ ਹੁੰਦਾ ਗਿਆ ਤਾਂ ਮੈਨੂੰ ਉਸ ਦੇ ਕਹੇ ਬੋਲ ਹੋਰ ਦਿਲ ਤੱਕ ਉਤਰਨ ਲੱਗੇ ਕਿ ਜਿਵੇ ਗੱਡੀਆਂ ਦੇ ਪਿੱਛੇ ਲਿਖਵਾਇਆ ਹੁੰਦਾ ਹੈ ਅਤੇ ਕਿਹਾ ਵੀ ਜਾਂਦਾ ਹੈ ਕਿ “ਨਹੀਂ ਭੁਲਣੀਆਂ ਮੌਜਾਂ ਜ਼ੋ ਬਾਪੂ ਦੇ ਸਿਰ `ਤੇ ਮਾਣੀਆਂ”, ਇਸ ਤੋਂ ਇਹ ਜਾਪਦਾ ਹੈ ਕਿ ਮੋਜਾਂ ਮਾਣੀਆਂ ਤਾਂ ਸਦਾ ਯਾਦ ਰਹਿਣੀਆਂ ਹਨ, ਪਰ ਬਾਪੂ ਦੇ ਕੰਮ ਬਿਰਧ ਅਵੱਸਥਾ ਵਿੱਚ ਸਿਆਪੇ ਜਾਪਣ ਲੱਗ ਪੈਂਦੇ ਹਨ।

Vinod Faqira - 1

 

 

 

 

 

 

ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ- 98721 97326

vinodfaqira8@gmial.com

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply