Sunday, December 22, 2024

ਹੁਣ ਬਲੀ ਦਾ ਬੱਕਰਾ ਬਣਨਗੇ ਸਰਕਾਰੀ ਅਧਿਆਪਕ

(ਸੰਪਾਦਕ ਦੀ ਡਾਕ)
ਪੰਜਾਬ ਸਰਕਾਰ ਦੇ ਇੱਕ ਫੈਸਲੇ ਮੁਤਾਬਿਕ ਪਹਿਲੀ ਅਪ੍ਰੈਲ ਤੋਂ ਸਰਕਾਰੀ ਮਾਸਟਰ ਰਜਿਸਟਰ ਪ੍ਰਥਾ ਛੱਡ ਕੇ ‘ਬਾਇਓਮੈਟ੍ਰਿਕ ਮਸ਼ੀਨ ’ ਰਾਹੀਂ ਹਾਜ਼ਰੀ ਲਾਉਣਗੇ।ਇਹ ਪੰਜਾਬ ਸਰਕਾਰ ਦਾ ਬਹੁਤ ਹੀ ਸ਼ਲਾਘਾਯੋਗ ਫੈਸਲਾ ਹੈ ਬਾਇਓਮੈਟ੍ਰਿਕ ਮਸ਼ੀਨ ਤੇ ਹਾਜਰੀ ਲਾ ਕੇ ਅਧਿਆਪਕ ਹੁਣ ਕੋਈ ਫਰਲੋ ਨਹੀਂ ਮਾਰ ਸਕਣਗੇ ਅਤੇ ਪੂਰੇ ਟਾਇਮ ਤੇ ਸਕੂਲ ਆਉਣਗੇ ਅਤੇ ਛੁੱਟੀ ਟਾਇਮ ਹੀ ਘਰ ਨੂੰ ਜਾ ਸਕਣਗੇ।ਹੁਣ ਜੇਕਰ ਸਭ ਕੁੱਝ ਦੀ ਸਮੀਖਿਆ ਕਰਕੇ ਦੇਖੀ ਜਾਵੇ ਤਾਂ ਇਸ ਤਰਾਂ ਲੱਗ ਰਿਹਾ ਹੈ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਸਾਸ਼ਤਰੀ ਆਪਣੀ ਸਾਰੀ ਜੋਰ ਅਜਮਾਈ ਸਿਰਫ ਸਰਕਾਰੀ ਅਧਿਆਪਕਾਂ ਤੇ ਹੀ ਕਰਨ ਲੱਗੇ ਹੋਏ ਹਨ।ਪੰਜਾਬ ਸਰਕਾਰ ਨੂੰ ਪੰਜਾਬ ਅੰਦਰ ਹੋਰ ਕੋਈ ਮਹਿਕਮਾ ਹੀ ਦਿਖਾਈ ਨਹੀਂ ਦੇ ਰਿਹਾ ਲੱਗਦਾ ਜਾਂ ਂਿੲਸ ਤਰਾਂ ਲੱਗਦਾ ਹੈ ਕਿ ਸਰਕਾਰ ਨੂੰ ਇਸ ਤਰਾਂ ਲੱਗਦਾ ਹੈ ਕਿ ਬਾਕੀ ਮਹਿਕਮਿਆਂ ਅੰਦਰ ਕੰਮ ਕਰਦੇ ਸਰਕਾਰੀ ਮੁਲਾਜਮ ਆਪਣੀ ਡਿਊਟੀ ਪੂਰੀ ਇਮਾਨਦਾਰ ਅਤੇ ਸੁਹਿਰਦਤਾ ਨਾਲ ਕੰਮ ਕਰਦੇ ਹਨ।ਸਿਰਫ ਅਧਿਆਪਕ ਹੀ ਜੋ ਵਿਹਲੇ ਬੈਠ ਕੇ ਬੱਚਿਆਂ ਨੂੰ ਬਿਨਾਂ ਪੜਾਏ ਹੀ ਵਾਪਸ ਘਰਾਂ ਨੂੰ ਮੁੜ ਜਾਂਦੇ ਹਨ। ਇੱਥੇ ਸਰਕਾਰ ਨੂੰ ਇੱਕ ਸਵਾਲ ਪੁੱਛਣਾ ਬਣਦਾ ਹੈ ਕਿ ਸਰਕਾਰ ਦੀ ਜਾਂ ਸਿੱਖਿਆ ਦੇ ਉੱਚ ਅਧਿਕਾਰੀਆਂ ਦੀ ਬਾਇਓਮੈਟ੍ਰਿਕ ਮਸ਼ੀਨ ਤੇ ਹਾਜਰੀ ਕਿਵੇਂ ਲੱਗੇਗੀ ਜਿਨਾਂ ਨੇ ਦਸੰਬਰ ਤੱਕ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਿਤਾਬਾਂ ਤੋਂ ਵਿਰਵੇ ਰੱਖਿਆ ਹੈ।
ਜੇਕਰ ਸਰਕਾਰ ਅਧਿਆਪਕਾਂ ਦੀ ਹਾਜਰੀ ਲਈ ਬਾਇਓਮੈਟ੍ਰਿਕ ਮਸ਼ੀਨਾਂ ਲਾਉਣਾ ਚਾਹੰੁਦੀ ਹੈ, ਜਰੂਰ ਲਾਵੇ, ਪ੍ਰੰਤੂ ਉੱਚ ਅਧਿਕਾਰੀਆਂ ਨੂੰ ਉਨਾਂ ਦੀਆਂ ਡਿਊਟੀਆਂ ਸਬੰਧੀ ਜਾਣੂ ਕਰਾਵੇ ਅਤੇ ਉਨਾਂ ਨੂੰ ਵੀ ਬਾਇਓਮੈਟ੍ਰਿਕ ਮਸ਼ੀਨ ਦੇ ਘੇਰੇ ਵਿੱਚ ਲਿਆਵੇ।ਪ੍ਰੰਤੂ ਕੌਮ ਦੇ ਨਿਰਮਾਤਾ ਕਹੇ ਜਾਂਦੇ ਅਧਿਆਪਕ ਨੂੰ ਗੈਰ ਵਿੱਦਿਅਕ ਕੰਮਾਂ ਵਿੱਚ ਉਲਝਾ ਕੇ ਇੰਨਾ ਜਲੀਲ ਨਾ ਕੀਤਾ ਜਾਵੇ ਕਿ ਉਹ ਪੁਰਾਣੇ ਸਮੇਂ ਵਿੱਚ ਗੁਰੂ ਦੀ ਉਪਾਧੀ ਪਾਉਣ ਵਾਲਾ ਆਪਣੀ ਪਹਿਚਾਣ ਹੀ ਭੁੱਲ ਜਾਵੇ।ਸਰਕਾਰ ਜਮੀਨੀ ਹਕੀਕਤ ਪਹਿਚਾਣ ਕੇ ਫੈਸਲੇ ਲਵੇ, ਆਪਣੀ ਜਿੰਮੇਵਾਰੀ ਕੇਵਲ ਅਧਿਆਪਕਾਂ ਸਿਰ ਪਾ ਕੇ ਆਪਣੀ ਖੁਦ ਦੀ ਜਿੰਮੇਵਾਰੀ ਤੋਂ ਰੁਖਸਤ ਨਾ ਹੋਵੇ। ਸਿਰਫ ਅਧਿਆਪਕਾਂ ਨੂੰ ਸਮੇਂ ਸਿਰ ਸਕੂਲ ਸੱਦਕੇ ਜਾਂ ਪੂਰੇ ਸਮੇਂ ਤੋਂ ਬਾਅਦ ਘਰ ਜਾਣ ਲਈ ਬਾਇਓਮੈਟਿ੍ਰਕ ਮਸ਼ੀਨਾਂ ਲਾ ਕੇ ਸਿੱਖਿਆ ਵਿੱਚ ਕੋਈ ਸੁਧਾਰ ਨਹੀਂ ਹੋਣਾ। ਇਸ ਸਮੇਂ ਬਾਇਓਮੈਟ੍ਰਿਕ ਮਸ਼ੀਨਾਂ ਲਾਉਣ ਦਾ ਸਿਰਫ ਇੱਕੋ ਮਕਸਦ ਸਿਰਫ ਅਧਿਆਪਕਾਂ ਨੂੰ ਜਲੀਲ ਕਰਕੇ ਮਾਨਸਿਕ ਤੌਰ ਤੇ ਪਰੇਸ਼ਾਨ ਕਰਨਾ ਹੈ।ਸਰਕਾਰ ਅਤੇ ਉੱਚ ਅਫਸਰਸ਼ਾਹੀ ‘ਵਿੱਦਿਆ ਵੀਚਾਰੀ ਤਾਂ ਪਰਉਪਕਾਰੀ’ ਵਾਲੀ ਅਖਾਣ ਨੂੰ ‘ਵਿੱਦਿਆ ਵਿਚਾਰੀ ਕਰਮਾਂ ਮਾਰੀ’ ਨਾ ਬਣਾਵੇ।

Inderjit S Kang

ਇੰਦਰਜੀਤ ਸਿੰਘ ਕੰਗ
ਕੋਟਲਾ ਸਮਸ਼ਪੁਰ (ਸਮਰਾਲਾ)
ਜ਼ਿਲਾ ਲੁਧਿਆਣਾ
ਮੋਬਾ: 98558-82722

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply