ਮਾਮਲੇ ਦੀ ਕੀਤੀ ਜਾ ਰਹੀ ਜਾਂਚ – ਕੈਨ ਕਮਿਸ਼ਨਰ
ਧੂਰੀ, 9 ਜਨਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਸ਼ੁਗਰ ਮਿੱਲ ਵਿਖੇ ਬੀਤੇ ਦਿਨੀ ਕੁੱਝ ਕਿਸਾਨਾਂ ਨੇ ਮਿੱਲ ਅੰਦਰ ਚੱਲ ਰਹੇ ਕੰਡੇ `ਤੇ ਉਨ੍ਹਾਂ ਦਾ ਗੰਨਾ ਘੱਟ ਤੋਲਣ ਦਾ ਦੋਸ਼ ਲਾਉਂਦੇ ਹੋਏ, ਸਾਰਾ ਕੰਮ ਠੱਪ ਕਰਕੇ ਕੇ ਪ੍ਰਬੰਧਕਾਂ ਖਿਲਾਫ ਰੋਸ ਜ਼ਾਹਿਰ ਕੀਤਾ ਸੀ, ਤਾਂ ਪ੍ਰਸਾਸ਼ਨ ਨੇ ਮਿਲ ਬੈਠ ਕੇ ਮਾਮਲੇ ਨੂੰ ਨਿਪਟਾ ਦਿੱਤਾ ਸੀ।ਪਰ ਹੁਣ ਪੀੜਤ ਕਿਸਾਨਾਂ ਨੇ ਉਕਤ ਸਮਝੌਤੇ ‘ਤੇ ਅਸਹਿਮਤੀ ਪ੍ਰਗਟਾਉਂਦੇ ਹੋਏ ਮਿੱਲ ਦੇ ਪ੍ਰਬੰਧਕਾਂ `ਤੇ ਉਨ੍ਹਾਂ ਨੂੰ ਤੰਗ ਪ੍ਰੇਸਾਨ ਕਰਨ ਦਾ ਦੋਸ਼ ਲਗਾਇਆ ਹੈ।ਇਸ ਸਬੰਧੀ ਪੀੜਤ ਕਿਸਾਨ ਮਨਜੀਤ ਸਿੰਘ ਬੁੱਗਰਾ, ਨਿਰਮਲ ਸਿੰਘ, ਗੁਰਦੀਪ ਸਿੰਘ ਬੇਨੜਾ ਤੇ ਕਰਮਜੀਤ ਸਿੰਘ ਬੇਨੜਾ ਨੇ ਪੱਤਰਕਾਰਾਂ ਨਾਲ ਗੱਲ-ਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਕ੍ਰਮਵਾਰ 52 ਕਿੱਲੇ ਜ਼ਮੀਨ ‘ਚ ਗੰਨੇ ਦੀ ਖੇਤੀ ਕੀਤੀ ਹੈ। ਜਿਸ ਵਿਚੋਂ ਕੁੱਝ ਗੰਨਾ ਉਨ੍ਹਾਂ ਮਿੱਲ ਨੂੰ ਵੇਚਿਆ ਸੀ।ਕੁੱਝ ਦਿਨ ਪਹਿਲਾਂ ਖੰਡ ਮਿੱਲ ਦੇ ਕੰਡੇ `ਤੇ ਉਨ੍ਹਾਂ ਦੀ ਟਰਾਲੀ ‘ਚ 22 ਕੁਇੰਟਲ 90 ਕਿਲੋ ਗੰਨਾ ਘੱਟ ਤੋਲਣ ਕਾਰਨ ਉਨ੍ਹਾਂ ਪ੍ਰਬੰਧਕਾਂ ਖਿਲਾਫ ਰੋਸ ਜਾਹਿਰ ਕੀਤਾ ਸੀ।ਜਿਸ ਕਾਰਨ ਹੁਣ ਪ੍ਰਬੰਧਕਾਂ ਵੱਲੋਂ ਕਿੜ ਕੱਢਦੇ ਹੋਏ ਨਾ ਤਾਂ ਉਨ੍ਹਾਂ ਨੂੰ ਗੰਨਾ ਸੁੱਟਣ ਲਈ ਪਰਚੀਆਂ ਦਿੱਤੀਆਂ ਜਾ ਰਹੀਆ ਹਨ ਅਤੇ ਨਾ ਹੀ ਉਨ੍ਹਾਂ ਦਾ ਗੰਨਾ ਖ਼ਰੀਦਿਆ ਜਾ ਰਿਹਾ ਹੈ।
ਮਾਮਲੇ ਦੀ ਕੀਤੀ ਜਾ ਰਹੀ ਜਾਂਚ -ਕੈਨ ਕਮਿਸ਼ਨਰ
ਇਸ ਸਬੰਧੀ ਕੈਨ ਕਮਿਸ਼ਨਰ ਪੰਜਾਬ ਜਸਵੰਤ ਸਿੰਘ ਨਾਲ ਗੱਲ ਕਰਨ `ਤੇ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ‘ਚ ਹੈ ਤੇ ਕਿਸੇ ਵੀ ਕਿਸਾਨ ਜਾਂ ਮਿੱਲ ਦੇ ਮਾਲਕਾ ਨਾਲ ਪੱਖਪਾਤ ਨਹੀ ਕੀਤਾ ਜਾਵੇਗਾ।ਇਸ ਮਾਮਲੇ ਦੀ ਜਾਂਚ ਧੂਰੀ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ੱਲੋਂ ਕੀਤੀ ਜਾ ਰਹੀ ਹੈ।ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਕਿਸੇ ਵੀ ਕਿਸਾਨ ਨਾਲ ਪੱਖਪਾਤ ਨਹੀ ਕੀਤਾ ਜਾਵੇਗਾ – ਜੀ.ਐਮ
ਸੂਗਰ ਮਿੱਲ ਦੇ ਜਨਰਲ ਮੈਨੇਜਰ ਜੈ ਠਾਕੁਰ ਨੇ ਪੱਖਪਾਤ ਦੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਮਿੱਲ ਵੱਲੋਂ ਹਰ ਕਿਸਾਨ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਂਦਾ ਹੈ, ਤੇ ਕਿਸੇ ਵੀ ਕਿਸਾਨ ਨਾਲ ਕਿਸੇ ਤਰਾਂ ਦਾ ਪੱਖਪਾਤ ਨਹੀ ਕੀਤਾ ਜਾਂਦਾ।ਕੁੱਝ ਕਿਸਾਨਾਂ ਵੱਲੋਂ ਆਪਣਾ ਗੰਨਾ ਪਹਿਲਾ ਸੁੱਟਣ ਲਈ ਮਿੱਲ `ਤੇ ਦਬਾਅ ਪਾਇਆ ਜਾ ਰਿਹਾ ਹੈ, ਜਦਕਿ ਹਰ ਕਿਸਾਨ ਨੂੰ ਪਰਚੀ ਕੈਲੰਡਰ ਮੁਤਾਬਕ ਹੀ ਦਿਤੀ ਜਾ ਰਹੀ ਹੈ।ਉਨਾਂ ਕਿਹਾ ਕਿ ਪਿਛਲੇ ਦਿਨੀਂ ਕਿਸਾਨਾਂ ਵੱਲੋਂ ਕੰਡਾ ਜਾਮ ਕਰਨ ਕਰਕੇ ਖੰਡ ਮਿੱਲ ਦਾ ਲੱਖਾਂ ਰੁਪੇੲ ਦਾ ਨੁਕਸਾਨ ਹੋਈਆ ਸੀ।ਜਿਸ ਸਬੰਧੀ ਉਹ ਕਾਰਵਾਈ ਕਰ ਰਹੇ ਹਨ।