ਧੂਰੀ, 9 ਜਨਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਮਨਜ਼ੂਰੀ ਤੋਂ ਬਿਨਾ ਕੋਈ ਵੀ ਕਲੋਨੀ ਨਹੀ ਕੱਟੀ ਜਾ ਸਕਦੀ ਇਹ ਐਲਾਨ ਨਗਰ ਕੌਸ਼ਲ ਦੇ ਈ.ਓ ਚੰਦਰ ਪ੍ਰਕਾਸ਼ ਬਦਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਹਨ ਕਿ ਬਿਨਾਂ ਮਨਜ਼ੂਰੀ ਦੇ ਗੈਰ ਕਨੂੰਨੀ ਕਲੋਨੀਆਂ ਜਲਦ ਮਨਜ਼ੂਰ ਕਰਵਾ ਲਈਆਂ ਜਾਣ, ਨਹੀ ਤਾਂ ਸਰਕਾਰ ਵਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।ਧੂਰੀ ਦੇ ਧਰਮਪੁਰਾ ਮੁੱਹਲੇ ਦੇ ਪਿਛਲੇ ਰਜਵਾਹੇ ਦੇ ਨਜ਼ਦੀਕ 18 ਏਕੜ ਵਿਚ ਕੱਟੀ ਜਾ ਰਹੀ ਕਲੋਨੀ ਦੀ ਚਰਚਾ ਬਾਰੇ ਨਗਰ ਕੌਸਲ ਦੇ ਈ.ਓ ਚੰਦਰ ਪ੍ਰਕਾਸ਼ ਬਦਵਾ ਨੇ ਕਿਹਾ ਕਿ ਕੋਈ ਵੀ ਕਲੋਨੀ ਉਦੋਂ ਤੱਕ ਨਹੀ ਕੱਟੀ ਜਾ ਸਕਦੀਅਤੇ ਨਾ ਹੀ ਕੋਈ ਪਲਾਟ ਵੇਚਿਆ ਜਾ ਸਕਦਾ ਹੈ। ਜਦ ਤੱਕ ਸਾਰੀਆਂ ਸਰਤਾਂ ਪੁਰੀਆਂ ਨਹੀ ਕੀਤੀਆਂ ਜਾਂਦੀਆਂ।ਉਨ੍ਹਾਂ ਕਿਹਾ ਕਿ ਛੋਟੀਆਂ ਤੋਂ ਛੋਟੀਆ ਕਲੋਨੀਆਂ ਦੇ ਲਈ 30 ਫੁੱਟ ਚੋੜੀ ਸੜਕ, ਸੀਵਰੇਜ ਤੇ ਪਾਣੀ ਦਾ ਪ੍ਰਬੰਧ ਕਰਨਾ ਅਤੇ ਉਸ ਥਾਂ `ਤੇ ਦਰਖ਼ਤ ਹੈ ਤਾਂ ਉਸ ਦੀ ਮਨਜ਼ੂਰੀ ਗਰੀਨ ਟ੍ਰਿਬਿਊਨਲ ਤੋਂ ਲੈਣੀ ਜਰੂਰੀ ਹੈ।ਸਿ ਤੋਂ ਇਲਾਵਾ ਸਭ ਤੋਂ ਪਹਿਲਾਂ ਸੀ.ਐਲ.ਯੂ ਵੀ ਲੈਣਾ ਜਰੂਰੀ ਹੈ।ਈ.ਓ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਤੋਂ ਮਨਜ਼ੂਰਸ਼ੁਦਾ ਕਲੋਨੀ ਵਿਚ ਹੀ ਆਪਣਾ ਪਲਾਟ ਖਰੀਦਣ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …