ਅੰਮ੍ਰਿਤਸਰ, 29 ਜੁਲਾਈ (ਦੀਪ ਦਵਿੰਦਰ)- ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਪਹਿਲਾਂ ਸਾਵਣ ਕਵੀ ਦਰਬਾਰ ੬ ਅਗਸਤ ਨੂੰ ਸ਼ਾਮ ਠੀਕ ੫ ਵਜੇ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਕਰਵਾਇਆ ਜਾ ਰਿਹਾ ਹੈ।ਵਿਰਸਾ ਵਿਹਾਰ ਦੇ ਪ੍ਰਧਾਨ ਸ੍ਰੀ ਕੇਵਲ ਧਾਲੀਵਾਲ ਨੇ ਦੱਸਿਆ ਕਿ ਇਸ ਕਵੀ ਦਰਬਾਰ ਵਿੱਚ ਸ਼ਹਿਰ ਦੇ ਨਾਮਵਰ ਕਵੀ ਆਪਣੀਆਂ ਰਚਨਾਵਾਂ ਦੀ ਛਹਿਬਰ ਲਾਉਣਗੇ। ਵਿਰਸਾ ਵਿਹਾਰ ਦਾ ਇਹ ਉਪਰਾਲਾ ਸਾਲਾਂ ਪਹਿਲਾਂ ਕੰਪਨੀ ਬਾਗ ਤੇ ਪਿਛੋਂ ‘ਮਲਕਾਂ ਬੁੱਤ ਚੌਕ’ ਵਿਖੇ ਹੁੰਦੇ ਰਹੇ ਸਾਵਣ ਕਵੀ ਦਰਬਾਰਾਂ ਦੀ ਪਿਰਤ ਨੂੰ ਅੱਗੇ ਤੋਰਨਾ ਹੈ। ਸਮੂਹ ਕਾਵਿ ਪ੍ਰੇਮੀਆਂ ਅਤੇ ਕਵੀ ਸੱਜਣਾਂ ਨੂੰ ਹਾਰਦਿਕ ਸੱਦਾ ਹੈ।
Check Also
ਖਾਲਸਾ ਕਾਲਜ ਅਦਾਰਿਆਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ
ਅੰਮ੍ਰਿਤਸਰ, 27 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਧਰਮ ਅਤੇ ਮਜ਼ਲੂਮਾਂ ਦੀ ਰੱਖਿਆ, ਹੱਕ-ਸੱਚ ਲਈ ਅਵਾਜ਼ …