Saturday, December 28, 2024

ਖੇਡ ਕੈਲੰਡਰ ਦੇ ਸਬੰਧ ਵਿਚ ਟੂਰਨਾਮੈਂਟ ਕਮੇਟੀ ਦੀ ਇਕੱਤਰਤਾ

PPN811402ਬਟਾਲਾ, 31 ਜੁਲਾਈ (ਬਰਨਾਲ) – ਜਿਲਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ  ਪ੍ਰਧਾਂਨ ਜਿਲਾ ਟੂਰਨਾਮੈਂਟ ਕਮੇਟੀ ਗੁਰਦਾਸਪੁਰ ਤੇ ਸਹਾਇਕ ਜਿਲਾ ਖੇਡ ਅਫਸਰ ਸ੍ਰੀ ਬੂਟਾ ਸਿੰੰਘ ਦੇ ਯਤਨਾ ਸਦਕਾ ਬਣਾਂਈ ਗਈ ਜਿਲਾ ਟੂਰਨਾਮੈਟ ਕਮੇਟੀ ਦੀ ਇਕ ਜਰੂਰੀ ਮੀਟਿੰਗ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਵਿਖੇ ਸੀਨੀਅਰ ਮੀਤ ਪ੍ਰਧਾਂਨ ਸ੍ਰੀ ਭਾਰਤ ਭੂਸ਼ਨ ਤੇ ਜਨਰਲ ਸਕੱਤਰ ਪਰਮਿੰਦਰ ਦੀ ਪ੍ਰਧਾਂਨਗੀ ਹੇਠ ਹੋਈ । ਇਸ ਮੀਟਿੰਗ ਵਿਚ ਜਿਲਾ ਜੋਨ ਪੱਧਰ, ਤਹਿਸੀਲ ਤੇ ਜਿਲਾ ਪੱਧਰ ਤੇ ਕਰਵਾਈਆਂ ਜਾਂਣ ਵਾਲੀਆ ਖੇਡਾਂ ਦੀ ਸਮੀਖਿਆ ਕੀਤੀ ਗਈ ਤੇ ਕਨਵੀਨਰਾਂ ਦੇ ਸਬੰਧ Øਵਿਚ ਖੁਲ ਕੇ ਵਿਚਾਰ ਵਟਾਦਰਾ ਕੀਤਾ ਗਿਆ। ਜਿਲੇ ਦਾ ਖੇਡ ਕੈਲੰਡਰ ਬਣਾਂਊਣ ਸਬੰਧੀ ਵੀ ਵਿਚਾਰਾਂ ਕੀਤੀਆਂ ਗਈਆਂ। ਜਿਲੇ ਭਰ ਵਿਚ ਖੇਡਾ ਦੀ ਮਹੱਤਤਾ ਨੂੰ ਕਾਇਮ ਰੱਖਣ ਵਾਸਤੇ ਅਨੂਸਾਸਨ ਮਈ ਖੇਡਾ ਕਰਵਾਊਣ ਦਾ ਫੈਸਲਾ ਕੀਤਾ ਗਿਆ।  ਜਿਲਾ ਟੂਰਨਾਮੈਟ ਕਮੇਟੀ  ਗੁਰਦਾਸਪੁਰ ਦੀ ਅਗਲੀ ਮੀØਟਿੰਗ ਮਿਤੀ ੪ ਅਗਸਤ ਨੂੰ ੧੨ ਵਜੇ  ਸਰਕਾਰੀ ਕੰਨਿਆ ਸਕੂਲ ਗੁਰਦਾਸਪੁਰ ਵਿਖੇ ਹੀ ਕਰਨ ਦੀ ਪ੍ਰਵਾਨਗੀ ਸਰਵ ਸੰਮਤੀ ਨਾਲ ਦਿਤੀ ਗਈ। ਇਸ ਅੱਜ ਦੀ ਜਿਲਾ ਪੱਧਰੀ ਮੀਟਿੰਗ ਦੌਰਾਨ ਪ੍ਰਿੰਸੀਪਲ ਮੈਡਮ ਸ਼ਾਰਦਾ , ਮੀਤ ਪ੍ਰਧਾਂਨ ਅਨਿਲ ਕੁਮਾਰ ਬਟਾਲਾ, ਆਡਿਟ ਇੰਚਾਰਜ ਰਮਨ ਪ੍ਰੀਤ ਕੌਰ, ਟੈਕਨੀਕਲ ਮੈਬਰ ਮਹਿੰਦਰ ਸਿੰਘ ਟਾਕਰਾ, ਵਿਜੈ ਕੁਮਾਰ ਸੋਹਲ, ਵੀਨਾ ਕੁਮਾਰੀ ਡੀ ਪੀ ਈ, ਦਲਜੀਤ ਕੌਰ ਡੀ ਪੀ ਈ, ਸੰਤੋਖ ਰਾਜ , ਨਰਿੰਦਰ ਬਰਨਾਲ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਅਦਾਰਿਆਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ

ਅੰਮ੍ਰਿਤਸਰ, 27 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਧਰਮ ਅਤੇ ਮਜ਼ਲੂਮਾਂ ਦੀ ਰੱਖਿਆ, ਹੱਕ-ਸੱਚ ਲਈ ਅਵਾਜ਼ …

Leave a Reply