Saturday, December 28, 2024

ਜਿਲਾ ਸਿਖਿਆ ਅਫਸਰ ਸੈਕੰਡਰੀ ਵੱਲੋਂ ਸਕੂਲਾਂ ਦੀ ਚੈਕਿੰਗ

PPN811403

ਬਟਾਲਾ, 31 ਜੁਲਾਈ (ਬਰਨਾਲ) – ਸਿਖਿਆ ਵਿਭਾਗ ਪੰਜਾਬ ਚੰਡੀਗੜ ਤੇ ਸਿਖਿਆ ਮੰਤਰੀ ਦਲਜੀਤ ਸਿੰਘ ਚੀਮਾਂ ਦੀਆਂ ਹਦਾਇਤਾਂ ਨੂੰ ਮੁਖ ਰੱਖਦਿਆਂ ਜਿਲਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਵੱਲੋ ਅੱਜ ਸਕੂਲਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ , ਇਸ ਵਿਚ ਸਰਕਾਰੀ ਹਾਈ ਸਕੂਲ ਕਾਲਾ ਬਾਲਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਧਵਾਂ ਮੁਖ ਸਨ। ਇਹਨਾ ਸਕੂਲਾਂ ਵਿਚ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਹਾਜ਼ਰੀ ਤੇ ਤਸੱਲੀ ਪ੍ਰਗਟ ਕੀਤੀ ਗਈ। ਕਾਲਾ ਬਾਲਾ ਹਾਈ ਸਕੂਲ ਵਿਚ ਸਟਾਫ ਨਾਲ ਕੀਤੀ ਮੀਟਿੰਗ ਦੌਰਾਨ ਬੱਚਿਆਂ ਨੂੰ ਕੁਆਲਟੀ ਐਜੂਕੇਸਨ ਦੇਣ ਵਾਸਤੇ ਹਦਾਇਤ ਕਰਦਿਆਂ  ਆਪਣੇ ਕਿਹਾ ਬੱਚਿਆਂ ਦੇ ਬਹੁ ਪੱਖੀ ਵਿਕਾਸ ਵਾਸਤੇ ਅਧਿਆਪਕ ਵਰਗ ਨੂੰ ਹਮੇਸਾ ਹੀ ਤਤਪਰ ਰਹਿਣਾ ਚਾਹੀਦਾ ਹੇ। ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਸਿਧਵਾ ਵਿਖੇ ਸਕੂਲ ਦੀ ਸਾਫ ਸਫਾਈ ਵੱਲ ਵਿਸੇਸ ਧਿਆਨ ਦੇਣ, ਐਜੂਸੈਟ ਲੈਬ ਤੇ ਕੰਪਿਊਟਰ ਲੈਬ ਦੀ ਵੱਧ ਤੋ ਵੱਧ ਵਰਤੋ ਕਰਕੇ ਵਿਦਿਆਰਥੀਆਂ ਨੂੰ ਗੁਣਾਂਮਿਕ ਸਿਖਿਆ ਦੇਣ ਦੀ ਹਦਾਇਤ ਕੀਤੀ ਗਈ। ਇਸ ਚੈਕਿੰਗ ਦੌਰਾਨ ਜਿਲਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਦੇ ਨਾਲ ਸ ਸੁਖਚੈਨ ਸਿੰਘ ਕੋਆਰਡੀਨੇਟਰ ,ਪਰਦੀਪ ਕੁਮਾਰ ਤੇ ਨਰਿੰਦਰ ਸਿੰਘ ਬਰਨਾਲ ਹਾਜ਼ਰ ਸਨ। 

Check Also

ਖਾਲਸਾ ਕਾਲਜ ਅਦਾਰਿਆਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ

ਅੰਮ੍ਰਿਤਸਰ, 27 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਧਰਮ ਅਤੇ ਮਜ਼ਲੂਮਾਂ ਦੀ ਰੱਖਿਆ, ਹੱਕ-ਸੱਚ ਲਈ ਅਵਾਜ਼ …

Leave a Reply