Tuesday, December 3, 2024

ਅਬੋਹਰ ਵਪਾਰ ਮੰਡਲ ਨੇ ਦਿੱਤਾ ਸਾਝੇ ਮੋਰਚੇ ਨੂੰ ਆਪਣਾ ਸਮਰਥਨ

PPN020802
ਫਾਜਿਲਕਾ, 2  ਅਗਸਤ (ਵਿਨੀਤ ਅਰੋੜਾ/ਸ਼ਾਇਨ ਕੁੱਕੜ) –  ਰੇਲਵੇ ਦੀ ਸਮਸਿੱਆਵਾਂ ਦੇ ਸਮਾਧਾਨ ਦੇ ਚਲਦਿਆਂ ਨਾਰਦਨ ਰੇਲਵੇ ਪੇਸੇਜਂਰ ਸਮਿਤਿ ਦੁਆਰਾ ਚਲਾਏ ਜਾ ਰਹੇ ਸਾਂਝੇ ਮੋਰਚੇ ਦੁਆਰਾ ਭੁੱਖ ਹੜਤਾਲ ਅਭਿਆਨ ਸ਼ਨਿਵਾਰ ਨੂੰ 23ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ।ਪੰਜਾਬ ਦੇ ਵੱਖਰੇ ਭਾਗਾਂ ਵਿਭਾਗਾਂ ਵਿੱਚ ਦਰਜਾ ਚਾਰ ਕਰਮਚਾਰੀ  ਪ੍ਰਧਾਨ ਗਿਆਨ ਸਿੰਘ ਅਤੇ ਜਨ: ਸਕੱਤਰ ਹਰਬੰਸ ਸਿੰਘ ਦੀ ਅਗਵਾਈ ਹੇਠ ਭੁੱਖ ਹੜਤਾਲ ਵਿੱਚ  ਸ਼ਾਮਿਲ ਹੋਏ।ਇਹਨਾਂ ਨੂੰ ਸਾਂਝਾ ਮੋਰਚਾ ਦੇ  ਪ੍ਰਧਾਨ ਡਾ ਅਮਰ ਲਾਲ ਬਾਘਲਾ, ਸਚਿਵ ਕਾਮਰੇਡ ਸ਼ਕਤੀ, ਪ੍ਰਬੰਧਕ ਅਮ੍ਰਿਤ ਕਰੀਰ, ਸੂਰਜ ਪ੍ਰਕਾਸ਼, ਕਂਵਲਜੀਤ ਸਿੰਘ ਬੇਦੀ, ਹਰਸਰਨ ਸਿੰਘ ਬੇਦੀ ਨੇ ਹਾਰ ਪਾ ਕੇ ਭੁੱਖ ਹੜਤਾਲ ਤੇ ਬਿਠਾਇਆ ਹਰਬੰਸ ਸਿੰਘ ਨੇ ਆਪਣੇ ਸਬੋਧਨ ਵਿੱਚ ਕਿਹਾ ਕਿ ਦਰਜਾ ਚਾਰ ਯੂਨਿਅਨ ਸਾਂਝਾ ਮੋਰਚੇ ਦੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲੇਗੀ।ਜਿੱਥੇ ਇਹਨਾਂ ਦਾ ਪਸੀਨਾ ਵੱਗੇਗਾ ਉੱਥੇ ਸਾਡੇ ਵਰਕਰਾਂ ਦਾ ਖੂਨ ਵੱਗੇਗਾ ।ਭੁੱਖ ਹੜਤਾਲਿਯਾਂ ਵਿੱਚ ਪ੍ਰਧਾਨ ਗਿਆਨ ਸਿੰਘ, ਸਚਿਵ ਹਰਬੰਸ ਸਿੰਘ, ਜੋਗਿੰਦਰ ਸਿੰਘ, ਸੁਰਜੀਤ ਸਿੰਘ, ਅਮਰਜੀਤ ਸਿੰਘ, ਸੋਮ ਰਾਜ, ਕੋਸ਼ਲ, ਰਘੂਨਾਥ ਸਿੰਘ, ਛਿੰਦਰਪਾਲ ਸਿੰਘ, ਲਾਲ ਸਿੰਘ  ਭਾਗ ਲਿੱਤਾ ।ਸ਼ਨਿਵਾਰ ਨੂੰ ਹੋਈ ਭੁੱਖ ਹੜਤਾਲ ਵਿੱਚ ਅਬੋਹਰ ਦੇ ਵਪਾਰ ਮੰਡਲ ਦੇ ਮੈਬੰਰ ਪ੍ਰਧਾਨ ਅਸ਼ਵਨੀ ਕੁਮਾਰ ਦੀ ਅਗਵਾਈ  ਵਿੱਚ ਭੁੱਖ ਹੜਤਾਲ ਸਥਾਨ ਤੇ ਪਹੁੰਚੇ ।ਉਹਨਾਂ ਨਾਲ ਸਚਿਵ ਰਾਜੇਸ਼ ਗੁਪਤਾ, ਸੁਰੇਸ਼, ਅਸ਼ੋਕ ਕੁਮਾਰ, ਲਾਲ ਚੰਦ ਜੈਨ ਅਤੇ ਹਨੁਮਾਨ ਦਾਸ ਗੋਇਲ ਵੀ ਸ਼ਾਮਿਲ ਸਨ ।ਅਸ਼ਵਨੀ ਕੁਮਾਰ ਨੇ ਅਪਣੇ ਸਬੋਧੰਨ ਵਿੱਚ ਕਿਹਾ ਕਿ ਅਬੋਹਰ ਦਾ ਵਪਾਰ ਮੰਡਲ ਜਿਸ ਵਿੱਚ ਕਈ ਤਰ੍ਹਾਂ ਦੀਆਂ ਯੂਨਿਅਨ ਸ਼ਾਮਿਲ ਹਨ  ਦਾ ਫ਼ਾਜਿਲਕਾ ਦੇ ਸਾਂਝੇ ਮੋਰਚੇ ਨੂੰ ਪੂਰਾ ਪੂਰਾ ਸਮਰਥਣ ਰਹੇਗਾ ।ਫ਼ਾਜਿਲਕਾ ਅਤੇ ਅਬੋਹਰ ਦਾ ਆਪਸ ਵਿੱਚ ਸ਼ਰੀਰ ਅਤੇ ਆਤਮਾ, ਸਾਮ ਅਤੇ ਨਾਖੂਨ ਦਾ ਰਿਸ਼ਤਾ ਹੈ । ਸਾਂਝਾ ਮੋਰਚੇ ਦੁਆਰਾ ਚਲਾਏ ਗਏ ਸਘਰਸ਼ ਦੀ ਉਹਨਾਂ ਪ੍ਰਸ਼ੰਸ਼ਾ ਕੀਤੀ ਅਤੇ ਵਿਸ਼ਵਾਸ ਦਵਾਇਆ ਕਿ ਅਬੋਹਰ ਦਾ ਵਪਾਰ ਮੰਡਲ ਵੀ ਫ਼ਾਜਿਲਕਾ ਵਿੱਚ ਆ ਕੇ ਭੁੱਖ ਹੜਤਾਲ ਵਿੱਚ ਸ਼ਾਮਿਲ ਹੋ ਗਏ ਹਨ ।

Check Also

ਆਤਮ ਪਬਲਿਕ ਸਕੂਲ ਦੇ ਸਲਾਨਾ ਸਮਾਗਮ ‘ਚ ਪੁੱਜੀ ਫਿਲਮੀ ਅਦਾਕਾਰਾ ਗੁਰਪ੍ਰੀਤ ਭੰਗੂ

ਅਮ੍ਰਿਤਸਰ, 2 ਦਸੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਨਾਮਵਰ ਸ਼ਾਇਰ ਮਰਹੂਮ ਦੇਵ ਦਰਦ ਸਾਹਬ …

Leave a Reply