ਫਾਜਿਲਕਾ, 2 ਅਗਸਤ (ਵਿਨੀਤ ਅਰੋੜਾ/ਸ਼ਾਇਨ ਕੁੱਕੜ) – ਸਿਹਤ ਮੰਤਰੀ ਚੋ. ਸੁਰਜੀਤ ਕੁਮਾਰ ਜਿਆਣੀ ੪ ਅਗਸਤ ਦਿਨ ਸੋਮਵਾਰ ਨੂੰ ਨਸ਼ਾ ਛਡਾਉ ਕੇਂਦਰ ਅਬੋਹਰ ਅਤੇ ਫਾਜਿਲਕਾ ਦੀਆਂ ਨਵੀਆਂ ਬਨੀਆਂ ਇਮਾਰਤਾਂ ਦਾ ਉਦਘਾਟਨ ਕਰਨਗੇ।ਸ਼੍ਰੀ ਜਿਆਣੀ ਸਵੇਰੇ 10 ਵਜੇ ਨਸ਼ਾ ਛਡਾਉ ਕੇਂਦਰ ਅਬੋਹਰ ਅਤੇ ਸਵੇਰੇ 11.30 ਵਜੇ ਨਸ਼ਾ ਛਡਾਉ ਕੇਂਦਰ ਫਾਜਿਲਕਾ ਦੀ ਇਮਾਰਤ ਦਾ ਉਦਘਾਟਨ ਆਪਣੇ ਕਰ ਕਮਲਾਂ ਨਾਲ ਕਰਨਗੇ।ਸਿਹਤ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨਸ਼ਾ ਛਡਾਉ ਕੇਂਦਰ ਅਬੋਹਰ ਦੀ ਇਮਾਰਤ ਤੇ 55 ਲੱਖ ਦੀ ਲਾਗਤ ਆਈ ਹੈ ਅਤੇ ਇਹ ਕੇਂਦਰ 10 ਬਿਸਤਰਿਆਂ ਦਾ ਹੋਵੇਗਾ।ਇਸੇ ਤਰਾਂ ਹੀ ਨਸ਼ਾ ਛਡਾਉ ਕੇਂਦਰ ਫਾਜਿਲਕਾ ਦੀ ਨਵੀਂ ਬਣੀ ਇਮਾਰਤ ਤੇ ਵੀ 55 ਲੱਖਦੀ ਲਾਗਤ ਆਈ ਹੈ ਅਤੇ ਇਹ ਨਸ਼ਾ ਛਡਾਉ ਕੇਂਦਰ ਵੀ 10 ਬਿਸਤਰਿਆਂ ਦਾ ਹੋਵੇਗਾ। ਇਨ੍ਹਾਂ ਇਮਾਰਤਾਂ ਦੇ ਬਨਣਨਾਲ ਫਾਜਿਲਕਾ ਜਿਲ੍ਹੇ ਦੇ ਨਸ਼ਿਆਂ ਦਾ ਸ਼ਿਕਾਰ ਲੋਕਾਂ ਦੇ ਇਲਾਜ ਅਤੇ ਉਨ੍ਹਾਂ ਨੂੰ ਦਾਖਲ ਕਰਨ ਲਈ ਵੱਡੀ ਸਹੂਲਤ ਮਿਲੇਗੀ ।
Check Also
ਪ੍ਰਕਾਸ਼ ਗੁਰਪੁਰਬ ਸਬੰਧੀ ਬਾਲ ਕਵੀ ਦਰਬਾਰ 5 ਜਨਵਰੀ ਨੂੰ
ਸੰਗਰੂਰ, 26 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਨਾਨਕਪੁਰਾ ਵਿਖੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ …