Sunday, September 8, 2024

ਭਗਤ ਪੂਰਨ ਸਿੰਘ ਜੀ ਦੀ ਬਰਸੀ ਸਬੰਧੀ ਅਖੰਡ ਪਾਠ ਦੇ ਭੋਗ ਪਾਏ- ਖੂਨਦਾਨ ਕੈਂਪ ਅੱਜ

PPN030809

ਅੰਮ੍ਰਿਤਸਰ, 3 ਅਗਸਤ (ਸੁਖਬੀਰ ਸਿੰਘ) ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ ਭਗਤ ਪੂਰਨ ਸਿੰਘ, ਬਾਨੀ ਪਿੰਗਲਵਾੜਾ ਦੀ 22ਵੀਂ ਬਰਸੀ 2 ਤੋਂ 5  ਅਗਸਤ 2014 ਨੂੰ ਹਰ ਸਾਲ ਦੀ ਤਰ੍ਹਾਂ ਮੁੱਖ ਦਫ਼ਤਰ ਪਿੰਗਲਵਾੜਾ ਅਤੇ ਮਾਨਾਂਵਾਲਾ ਕੰਪਲੈਕਸ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ ।  ਭਗਤ ਪੂਰਨ ਸਿੰਘ ਜੀ ਦੀ 22ਵੀਂ ਬਰਸੀ ਦੇ ਮੌਕੇ ਤੇ ਰਖੇ ਪ੍ਰੋਗਰਾਮਾਂ ਵਿਚ ਅੱਜ ਇਥੇ ਮੁੱਖ ਦਫ਼ਤਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਖੰਡ ਪਾਠ ਅਰੰਭ ਕਰਵਾਇਆ ਗਿਆ । ਹਰ ਸਾਲ ਦੀ ਤਰ੍ਹਾਂ ਇਹ ਸੇਵਾ ਇਸ ਸਾਲ ਵੀ ਸ਼ਹੀਦ ਬਾਬਾ ਦੀਪ ਸਿੰਘ ਅਖੰਡ ਪਾਠ ਸੋਸਾਇਟੀ ਅੰਮ੍ਰਿਤਸਰ ਵਲੋਂ ਨਿਭਾਈ ਗਈ ।
ਇਸ ਦੇ ਨਾਲ ਹੀ 3 ਅਗਸਤ 2014  ਨੂੰ ਪਿੰਗਲਵਾੜਾ ਦੀ ਮਾਨਾਂਵਾਲ ਬ੍ਰਾਂਚ ਵਿਖੇ ਜ਼ੀਰੋ ਬਜਟ ਕੁਦਰਤੀ ਖੇਤੀ ‘ਤੇ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ। ਇਸ ਕਾਰਜਸ਼ਾਲਾ ਵਿਚ ਪੰਜਾਬ ਤੋਂ ਉੱਘੇ ਖੇਤੀ ਮਾਹਿਰ, ਖੇਤੀ ਵਿਗਿਆਨ ਅਤੇ ਅਗਾਂਹ ਵਧੂ ਕਿਸਾਨਾਂ ਨੇ ਹਿੱਸਾ ਲਿਆ। ਇਸ ਸੈਮੀਨਾਰ ਦੇ ਮੁਖ ਮਹਿਮਾਨ ਦੇ ਤੌਰ ‘ਤੇ ਸ੍ਰ. ਹਰਦਿਆਲ ਸਿੰਘ ਸਰਗਲਾ, ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਸ੍ਰੀ ਫਤਹਿਗੜ੍ਹ ਸਾਹਿਬ ਅਤੇ ਡਾ. ਮਹਿਲ ਸਿੰਘ ਪ੍ਰਿੰਸੀਪਲ ਖਾਲਸਾ ਕਾਲਜ ਅੰਮ੍ਰਿਤਸਰ ਸ਼ਾਮਿਲ ਸਨ।
ਡਾ. ਇੰਦਰਜੀਤ ਕੋਰ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਕਿਹਾ ਕਿ ਅਜ ਪੰਜਾਬ ਇਕ ਬਹੁਤ ਕਠਿਨ ਸਮੇਂ ਵਿਚੋ ਲੰਘ ਰਿਹਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਸਾਡਾ ਕੁਦਰਤ ਦੇ ਅਸੂਲਾਂ ਤੋਂ ਉਲਟ ਚਲਣਾ ਹੈ। ਅਜ ਸਾਡੇ ਕਿਸਾਨ ਵੀਰਾਂ ਦੀ ਤਰਾਸਦੀ ਦਾ ਸਭ ਤੋਂ ਵਡਾ ਕਾਰਨ ਕੁਦਰਤ ਦੇ ਅਸੂਲਾਂ ਦੀ ਉਲੰਘਣਾ, ਖੇਤਾਂ ਵਿਚ ਬੇਲੋੜੀਆਂ ਜ਼ਹਿਰੀਲੀਆਂ ਖਾਦਾਂ ਅਤੇ ਕੀੜੇ ਮਾਰ ਦਵਾਈਆਂ ਦੇ ਇਸਤੇਮਾਲ ਨਾਲ ਹੋ ਰਿਹਾ ਹੈ। ਸਮਾਜ ਵਿਚ ਕੈਂਸਰ, ਜਿਹੀਆਂ ਭਿਆਨਕ ਬੀਮਾਰੀਆਂ, ਮੰਦ ਬੁਧੀ ਅਤੇ ਅੰਗ-ਵਿਹੀਨ ਬੱਚਿਆਂ ਦਾ ਜਨਮ ਇਨ੍ਹਾਂ ਜ਼ਹਿਰੀਲੀਆਂ ਖਾਦਾਂ ਦੇ ਲਗਾਤਾਰ ਵਰਤਨ ਦਾ ਹੀ ਸਿੱਟਾ ਹੈ। ਇਸ ਵਜੋਂ ਅਜ ਸਮਾਜ ਵਿਚ ਦੁੱਖ-ਤਕਲੀਫਾਂ, ਭਿਆਨਕ ਬੀਮਾਰੀਆਂ ਤੇ ਮੌਤਾਂ ਸਾਡੇ ਸਾਹਮਣੇ ਇਕ ਸਜ਼ਾ ਦੇ ਰੂਪ ਵਿਚ ਆ ਰਹੀਆਂ ਹਨ।
ਇਸ ਸੈਮੀਨਾਰ ਵਿਚ ਡਾ.ਗੁਰਬਖਸ਼ ਸਿੰਘ, ਡਾ. ਹਰਨੇਕ ਸਿੰਘ, ਉਪਕਾਰ ਸਿੰਘ ਢਿੱਲੋਂ, ਕਾਮਰੇਡ ਜਗਤਾਰ ਸਿੰਘ ਅਤੇ ਕਈ ਹੋਰ ਉਚੇਚੇ ਤੌਰ ‘ਤੇ ਸ਼ਾਮਿਲ ਸਨ।  ਡਾ. ਮਹਿਲ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖੁਦਕੁਸ਼ੀਆਂ ਅਤੇ ਬੀਮਾਰੀਆਂ ਤੋਂ ਬਚਾਉਣ ਲਈ, ਉਨ੍ਹਾਂ ਨੂੰ ਸਵੈ-ਨਿਰਭਰ ਬਨਾਉਣ ਲਈ ਅਤੇ ਬਹੁ-ਰਾਸ਼ਟਰੀ ਕੰਪਨੀਆਂ ਦੇ ਪੰਜਿਆਂ ਤੋਂ ਨਿਜ਼ਾਤ ਦਿਲਾਉਣ ਲਈ, ਵਿਸ਼ਵ ਵਾਤਾਵਰਨ ਸੁਧਾਰ ਅਤੇ ਸਰਬਤ ਦੇ ਭਲੇ ਲਈ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ(ਰਜਿ.), ਅੰਮ੍ਰਿਤਸਰ ਦੁਆਰਾ ਇਸ ਕਾਰਜਸ਼ਾਲਾ ਦਾ ਉਪਰਾਲਾ ਕੀਤਾ ਜਾ ਰਿਹਾ ਹੈ ।ਕੁਦਰਤੀ ਖੇਤੀ ਦੇ ਬਾਨੀ ਸ੍ਰੀ ਸੁਭਾਸ਼ ਪਾਲੇਕਰ ਜੋ ਕਿ ਅਮਰਾਵਤੀ ਮਹਾਰਾਸ਼ਟਰ ਵਿਚ ਇਸ ਖੇਤੀ ਨੂੰ ਬਹੁਤ ਕਾਮਯਾਬੀ ਨਾਲ ਚਲਾ ਰਹੇ ਹਨ ਅਤੇ ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਪਿੰਗਲਵਾੜੇ ਨੇ ਧੀਰੇਕੋਟ ਵਿਖੇ ਆਪਣੇ ੩੨ ਏਕੜ ਦੇ ਫਾਰਮ ਵਿਚ ਇਸ ਨੂੰ ਬਹੁਤ ਹੀ ਕਾਮਯਾਬੀ ਨਾਲ ਅਪਣਾ ਕੇ ਚਲਾਇਆ ਹੈ । ਇਸ ਵਿਧੀ ਨਾਲ ਨਾ ਕਿ ਕਿਰਸਾਨੀ ਵਿਚ ਨਾਂ ਮਾਤਰ ਦਾ ਖਰਚਾ ਹੁੰਦਾ ਹੈ ਸਗੋਂ ਫਸਲ ਵੀ ਨਿਰੋਈ ਤੇ ਰੋਗ ਰਹਿਤ ਹੁੰਦੀ ਹੈ ਜਿਸ ਨਾਲ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੇ ਜ਼ਹਿਰ ਦੇ ਅੰਨੇਵਾਹ ਇਸਤੇਮਾਲ ਤੋਂ ਨਜਾਤ ਮਿਲ ਜਾਂਦੀ ਹੈ । ਧੀਰੇਕੋਟ ਫਾਰਮ ਵਿਚ ਇਸ ਵਿਧੀ ਨਾਲ ਰਿਕਾਰਡ ਤੋੜ ਝਾੜ ਪ੍ਰਾਪਤ ਕੀਤਾ ਗਿਆ ਹੈ । ਇਸ ਮੌਕੇ ਸ੍ਰ: ਰਾਜਬੀਰ ਸਿੰਘ (ਇੰਚਾਰਜ ਭਗਤ ਪੂਰਨ ਸਿੰਘ ਕੁਦਰਤੀ ਖੇਤੀ ਫਾਰਮ ਅਤੇ ਖੋਜ ਕੇਂਦਰ), ਡਾ. ਜਗਦੀਪਕ ਸਿੰਘ ਵਾਈਸ ਪ੍ਰੈਜ਼ੀਡੈਂਟ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਸ੍ਰੀ. ਤਿਲਕ ਰਾਜ ਜਰਨਲ ਮੈਨੇਜਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ ।

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply