Sunday, September 8, 2024

ਖਾਲਸਾ ਕਾਲਜ ਫ਼ਾਰ ਵੂਮੈਨ ਨੇ ਮਨਾਇਆ ‘ਅਰਦਾਸ ਦਿਵਸ’

PPN0307810
ਅੰਮ੍ਰਿਤਸਰ, 3  ਅਗਸਤ (ਪ੍ਰੀਤਮ ਸਿੰਘ)-ਖਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਨਵੇਂ ਅਕਾਦਮਿਕ ਸ਼ੈਸ਼ਨ ੨੦੧੪-੧੫ ਦੀ ਸ਼ੁਰੂਆਤ ‘ਤੇ ‘ਅਰਦਾਸ ਦਿਵਸ’ ਦੌਰਾਨ ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸ਼ਬਦ ਕੀਰਤਨ ਕਰਵਾਏ ਗਏ।  ਜਿਸ ‘ਚ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਨਵੇਂ ਸ਼ੈਸ਼ਨ ਦੀ ਕਾਮਯਾਬੀ ਵਾਸਤੇ ਅਰਦਾਸ ਕੀਤੀ ਗਈ। ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਆਈਆਂ ਹੋਈਆਂ ਸਮੂੰਹ ਸੰਗਤਾਂ ਨੂੰ ਗੁਰੂ ਜਸ ਸੁਣਾਕੇ ਨਿਹਾਲ ਕੀਤਾ ਗਿਆ। 
                    ਵਿਦਿਆਰਥਣਾਂ ਅਤੇ ਸਟਾਫ਼ ਨੂੰ ਸੰਬੋਧਨ ਕਰਦਿਆਂ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ (ਧਾਰਮਿਕ) ਸ: ਸੁਖਦੇਵ ਸਿੰਘ ਅਬਦਾਲ ਨੇ ਕੌਂਸਲ ਦੀਆਂ ਰਵਾਇਤਾਂ ਮੁਤਾਬਕ ਕਰਵਾਏ ਗਏ ਇਸ ਅਰਦਾਸ ਦਿਵਸ ‘ਤੇ ਕਾਲਜ ਪ੍ਰਿੰਸੀਪਲ, ਸਮੂੰਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਵੱਲੋਂ ਨਿਭਾਈ ਜਾ ਰਹੀ ਵਧੀਆ ਕਾਰਗੁਜ਼ਾਰੀ ਲਈ ਉਹ ਪ੍ਰਸੰਸਾ ਦੇ ਪਾਤਰ ਹਨ ਤੇ ਇਹ ਉਨ੍ਹਾਂ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਜਿੱਥੇ ਕਾਲਜ ਦੀਆਂ ਵਿਦਿਆਰਥਣਾਂ ਪੜ੍ਹਾਈ ‘ਚ ਚੰਗੇ ਸਥਾਨ ਹਾਸਲ ਕਰਕੇ ਕਾਲਜ ਅਤੇ ਆਪਣਾ ਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰ ਰਹੀਆਂ ਹਨ, ਉੱਥੇ ਧਾਰਮਿਕ, ਸੱਭਿਆਚਾਰਕ, ਕੰਪਿਊਟੀਕਰਨ ਅਤੇ ਖੇਡਾਂ ‘ਚ ਵੀ ਮੱਲ੍ਹਾਂ ਮਾਰਕੇ ਨਾਮਣਾ ਖੱਟ ਰਹੀਆਂ ਹਨ। 

PPN030811
                   ਪ੍ਰਿੰ: ਡਾ. ਮਾਹਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਆਪਣੇ ਨਵੇਂ ਅਕਾਦਮਿਕ ਸ਼ੈਸ਼ਨ ਦੀ ਸ਼ੁਰਆਤ ਕਰ ਰਿਹਾ ਹੈ ਅਤੇ ਸਮੂੰਹ ਕਾਲਜ ਸਟਾਫ਼ ਕਾਲਜ ਦੀ ਦਿਨ ਦਗੁਣੀ ਰਾਤ ਚੋਗੁਣੀ ਤਰੱਕੀ ਲਈ ਦਿਨ-ਰਾਤ ਇਕ ਕਰ ਦੇਵਾਂਗੇ। ਇਸ ਮੌਕੇ ਜੁਆਇੰਟ ਸਕੱਤਰ ਸ: ਅਜਮੇਰ ਸਿੰਘ ਹੇਰ, ਸ: ਸੁਖਦੇਵ ਸਿੰਘ ਅਬਦਾਲ ਤੇ ਪ੍ਰਿੰਸੀਪਲ ਡਾ. ਮਾਹਲ ਨੇ ਅਮਰੀਕਾ ਦੇ ਸ਼ਹਿਰ ਨਿਊਜੀਨ (ਓਰੇਗਾਨ) ਵਿਖੇ ਹੋਏ ਵਰਲਡ ਜੂਨੀਅਰ ਐਥਲੈਟਿਕਸ ਮੀਟ ‘ਚ ਕਾਂਸੇ ਦਾ ਤਮਗਾ ਜਿੱਤ ਕੇ ਆਈ ਕਾਲਜ ਵਿਦਿਆਰਥਣ ਨਵਜੀਤ ਕੌਰ ਨੂੰ ਉਸਦੇ ਮਾਪਿਆਂ ਦੀ ਹਾਜ਼ਰੀ ‘ਚ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਡਾ. ਮਾਹਲ ਨੇ ਨਵੀਆਂ ਵਿਦਿਆਰਥਣਾਂ ਨੂੰ ‘ਜੀ ਆਇਆ’ ਆਖਦਿਆਂ ਉਨ੍ਹਾਂ ਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਉਚੇਚੇ ਤੌਰ ‘ਤੇ ਪੁੱਜੇ ਵਧੀਕ ਜੁਆਇੰਟ ਸਕੱਤਰ ਸ: ਸਵਿੰਦਰ ਸਿੰਘ ਕੱਥੂਨੰਗਲ ਤੋਂ ਇਲਾਵਾ ਜੁਆਇੰਟ ਸਕੱਤਰ ਸਰੂਦਲ ਸਿੰਘ ਮੰਨਣ, ਮੈਂਬਰ ਗੁਰਮਹਿੰਦਰ ਸਿੰਘ, ਖਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਖਾਲਸਾ ਕਾਲਜ ਪਬਲਿਕ ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ, ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਪ੍ਰਿੰਸੀਪਲ ਦਵਿੰਦਰ ਕੌਰ ਸੰਧੂ, ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਤੇਜਿੰਦਰ ਕੌਰ ਬਿੰਦਰਾ, ਖਾਲਸਾ ਕਾਲਜ ਪਬਲਿਕ ਸਕੂਲ (ਹੇਰ) ਪ੍ਰਿੰਸੀਪਲ ਗੁਰਿੰਦਰਜੀਤ ਕੌਰ, ਡਾ. ਜਤਿੰਦਰ ਕੌਰ, ਡਾ. ਸੁਮਨ ਨਈਅਰ, ਡਾ. ਚੈਂਚਲ ਬਾਲਾ, ਡਾ. ਅਮਰਜੀਤ ਕੌਰ, ਡਾ. ਸਤਨਾਮ ਭੱਲਾ ਰਵਿੰਦਰ ਕੌਰ, ਮੈਡਮ ਮਨਪ੍ਰੀਤ ਕੌਰ, ਮੈਡਮ ਨੀਲਮਜੀਤ, ਮੈਡਮ ਮਨਬੀਰ ਕੌਰ, ਰਾਕੇਸ਼ ਕੁਮਾਰ, ਮਨਜੀਤ ਸਿੰਘ ਆਦਿ ਨੇ ਵੀ ਹਾਜ਼ਰੀ ਭਰੀ। 

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …

Leave a Reply