ਨਵੀਂ ਦਿੱਲੀ, 7 ਮਾਰਚ (ਪੰਜਾਬ ਪੋਸਟ ਬਿਊਰੋ) – ਖ਼ਾਲਸਾ ਕਾਲਜ ਆਫ਼ ਲਾਅ ਦੀ ਬੀ.ਏ ਐਲ.ਐਲ.ਬੀ (5 ਸਾਲਾ ਕੋਰਸ) ਦੀ ਵਿਦਿਆਰਥਣ ਮੁਸਕਾਨ ਪੁਰੀ ਨੇ ਨੈਸ਼ਨਲ ਪੱਧਰ ’ਤੇ 3 ਰੋਜ਼ਾ ਰੈਡ ਕਰਾਸ ਕੈਂਪ ’ਚ ਭਾਗ ਲਿਆ।ਇਸ ਕੈਂਪ ਦਾ ਆਯੋਜਨ ਇੰਡੀਅਨ ਰੈਡ ਕਰਾਸ ਸੋਸਾਇਟੀ ਨੈਸ਼ਨਲ ਹੈਡਕਵਾਟਰ ਵੱਲੋਂ ਕੀਤਾ ਗਿਆ ਅਤੇ ਕੈਂਪ ’ਚ ਸਮੁੱਚੇ ਭਾਰਤ ’ਚੋਂ ਕੁਲ 27 ਟੀਮਾਂ ਨੇ ਹਿੱਸਾ ਲਿਆ। ਕੈਂਪ ਦੌਰਾਨ ਪ੍ਰਤੀਯੋਗੀਆਂ ਨੂੰ ਫ਼ਸਟ-ਏਡ ਟ੍ਰੇਨਿੰਗ, ਡੀਜ਼ਾਸਟਰ ਮੈਨੇਜ਼ਮੈਂਟ, ਪਰਸਨੈਲਟੀ ਡਿਵੈੱਲਪਮੈਂਟ, ਕੈਰੀਅਰ ਅੋਪਰਚੂਨਟੀ ਅਤੇ ਇੰਟਰਨੈਸ਼ਨਲ ਕਮੇਟੀ ਆਫ਼ ਰੈਡ ਕਰਾਸ ਦੇ ਮੌਲਿਕ ਨਿਯਮਾਂ ਬਾਰੇ ਟ੍ਰੇਨਿੰਗ ਦਿੱਤੀ ਗਈ।
ਇਸ ਸਬੰਧੀ ਕਾਲਜ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕੁਲ 400 ਵਲੰਟੀਅਰਾਂ ’ਚੋਂ ਕਾਲਜ ਦੀ ਵਿਦਿਆਰਥਣ ਮੁਸਕਾਨ ਪੁਰੀ ਨੂੰ ਦਰਬਾਰ ਹਾਲ, ਰਾਸ਼ਟਰਪਤੀ ਭਵਨ, ਨਵੀਂ ਦਿੱਲੀ ਵਿਖੇ ਮਾਣਯੋਗ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਦੀ ਹਾਜ਼ਰੀ ’ਚ ਸੰਬੋਧਨ ਕਰਨ ਦਾ ਮਾਣ ਹਾਸਲ ਹੋਇਆ। ਉਨ੍ਹਾਂ ਦੱਸਿਆ ਕਿ ਆਪਣੇ ਸੰਬੋਧਨ ਵਿਦਿਆਰਥਣ ਪੁਰੀ ਨੇ ਰੈਡ ਕਰਾਸ ਨਾਲ ਸਬੰਧਿਤ ਆਪਣੇ ਤਜ਼ਰਬਿਆਂ ਤੋਂ ਜਾਣੂ ਕਰਵਾਇਆ। ਇਸ ਤੋਂ ਇਲਾਵਾ ਵਿਦਿਆਰਥਣ ਪੁਰੀ ਨੇ ਇੰਡੀਅਨ ਰੈਡ ਕਰਾਸ ਸੋਸਾਇਟੀ ਨੈਸ਼ਨਲ ਹੈਡਕਵਾਟਰ ਵਲੋਂ ਕਰਵਾਈ ਗਈ ਕਵਿੱਜ਼ ਪ੍ਰਤੀਯੋਗਤਾ ’ਚ ਵੀ ਪਹਿਲਾਂ ਸਥਾਨ ਹਾਸਲ ਕੀਤਾ।
ਪ੍ਰਿੰ: ਡਾ. ਜਸਪਾਲ ਸਿੰਘ ਨੇ ਵਿਦਿਆਰਥਣ ਦੀ ਇਸ ਸਫ਼ਲਤਾ ’ਤੇ ਵਧਾਈ ਦਿੰਦਿਆ ਉਸਦੀ ਹੌਂਸਲਾ ਅਫ਼ਜਾਈ ਕੀਤੀ। ਉਨ੍ਹਾਂ ਕਿਹਾ ਕਿ ਮੁਸਕਾਨ ਪੁਰੀ ਦੀ ਤਰ੍ਹਾਂ ਹਰੇਕ ਵਿਦਿਆਰਥੀ ਨੂੰ ਵਿੱਦਿਅਕ ਗਤੀਵਿਧੀਆਂ ਦੇ ਨਾਲ-ਨਾਲ ਸਮਾਜਿਕ ਗਤੀਵਿਧੀਆਂ ’ਚ ਵੀ ਵੱਧ ਚੜ੍ਹ ਕੇ ਹਿੱਸਾ ਲੈ ਕੇ ਆਪਣੇ ਮਾਤਾ-ਪਿਤਾ ਅਤੇ ਸੰਸਥਾ ਦੇ ਮਾਣ ਨੂੰ ਵਧਾਉਣਾ ਚਾਹੀਦਾ ਹੈ।
Check Also
ਸਕੂਲੀ ਵਿਦਿਆਰਥੀਆਂ ਨੇ ਪਿੰਗਲਵਾੜਾ ਸ਼ਾਖਾ ਦਾ ਕੀਤਾ ਦੌਰਾ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦੇਵਾਲਾ ਜਿਲ੍ਹਾ ਮਾਨਸਾ ਦੇ ਵਿਦਿਆਰਥੀਆਂ …