Friday, September 20, 2024

ਚੇਤਨਾ ਕੈਂਪ ਵਿਚ ਲਾਹਾ ਲੈਣ ਪਹੁੰਚੇ 12 ਹਜ਼ਾਰ ਤੋਂ ਵੱਧ ਲੋਕ

ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ- ਮਨਜੀਤ ਸਿੰਘ) – ਪਿੰਡ ਕੋਹਾਲਾ ਵਿਖੇ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਹਿਯੋਗ ਨਾਲ ਜਿਲ੍ਹਾ ਪ੍ਰਸਾਸ਼ਨ ਵੱਲੋਂ ਲਗਾਏ ਗਏ PPN1203201808ਕੈਂਪ ਵਿਚ ਵੱਖ-ਵੱਖ ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ 12500 ਦੇ ਕਰੀਬ ਲੋਕਾਂ ਨੇ ਪਹੁੰਚ ਕੀਤੀ।ਇਸ ਬਾਰੇ ਜਾਣਕਾਰੀ ਦਿੰਦੇ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਨੇ ਦੱਸਿਆ ਕਿ ਸ਼ਾਮ ਤੱਕ ਇਕੱਤਰ ਕੀਤੇ ਗਏ ਵੇਰਵੇ ਅਨੁਸਾਰ ਵੱਖ-ਵੱਖ ਵਿਭਾਗਾਂ ਦੇ ਸਟਾਲਾਂ ਵਿਚ ਦੰਦਾਂ ਦੇ ਕੈਂਪ ਵਿਚ 186 ਮਰੀਜਾਂ ਦੀ ਜਾਂਚ ਕੀਤੀ ਗਈ।ਇਸੇ ਤਰਾਂ 948 ਵਿਅਕਤੀਆਂ ਦਾ ਡਾਕਟਰੀ ਮੁਆਇਨਾ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ।70 ਅਪਾਹਜ਼ਾਂ ਨੂੰ ਸਰਟੀਫਿਕੇਟ ਦਿੱਤੇ ਗਏ, ਓਟਸ ਇਲਾਜ ਲਈ 16 ਵਿਅਕਤੀ ਰਜਿਸਟਰਡ ਕੀਤੇ ਗਏ, ਜੱਚਾ-ਬੱਚਾ ਸਿਹਤ ਸੰਭਾਲ ਲਈ 369 ਔਰਤਾਂ ਦੇ ਨਾਮ ਦਰਜ ਕੀਤੇ ਗਏ। ਉਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਸ ਮੌਕੇ 170 ਨਵੀਆਂ ਜੰਮੀਆਂ ਧੀਆਂ ਨੂੰ ਕੰਬਲ ਤੋਹਫੇ ਵਜੋਂ ਦਿੱਤੇ ਗਏ ਅਤੇ 50 ਨਾਮ ਪ੍ਰਧਾਨ ਮੰਤਰੀ ਯੋਜਨਾ ਅਧੀਨ ਦਰਜ ਕੀਤੇ ਗਏ।ਉਨਾਂ ਦੱਸਿਆ ਕਿ ਸਕਿਲ ਡਿਵਲਪਮੈਂਟ ਮਿਸ਼ਨ ਤਹਿਤ ਉਬਰ ਵੱਲੋਂ 50 ਲੜਕਿਆਂ ਨਾਲ ਉਬਰ ਟੈਕਸੀ ਲਈ ਇਕਰਾਰ ਕੀਤਾ ਗਿਆ।ਸਿਪਟ ਵੱਲੋਂ 150 ਨਾਮ ਸਿਖਲਾਈ ਵਾਸਤੇ ਰਜਿਸਟਰਡ ਕੀਤੇ ਗਏ ਅਤੇ 30 ਨੌਜਵਾਨਾਂ ਨੂੰ ਮੁੱਖ ਮਹਿਮਾਨ ਐਸ.ਜੇ ਵਜੀਫਦਾਰ ਨੇ ਸਰਟੀਫਿਕੇਟ ਵੰਡੇ।
             ਉਨਾਂ ਦੱਸਿਆ ਕਿ ਇਸੇ ਤਰਾਂ ਪੰਜਾਬ ਰੋਡਵੇਜ਼ ਵੱਲੋਂ ਵਿਦਿਆਰਥੀਆਂ ਦੇ ਮੌਕੇ ’ਤੇ ਪਾਸ ਬਣਾਏ ਗਏ।ਉਨਾਂ ਦੱਸਿਆ ਕਿ 444 ਵਿਅਕਤੀਆਂ ਦੀ ਬੁੱਢਾਪਾ, ਵਿਧਵਾ ਅਤੇ ਆਸ਼ਰਿਤ ਪੈਨਸ਼ਨ ਲਈ ਫਾਰਮ ਭਰੇ ਗਏ ਅਤੇ 320 ਪ੍ਰਵਾਨ ਹੋ ਚੁੱਕੀਆਂ ਪੈਨਸ਼ਨਾਂ ਦੇ ਮਨਜ਼ੂਰੀ ਪੱਤਰ ਮੌਕੇ ’ਤੇ ਵੰਡੇ ਗਏ। ਬਾਗਬਾਨੀ ਵਿਭਾਗ ਦੀਆਂ ਸਕੀਮਾਂ ਦਾ ਪਤਾ ਲੈਣ ਲਈ 257 ਵਿਅਕਤੀ ਪੁੱਜੇ ਅਤੇ 40 ਵਿਅਕਤੀਆਂ ਨੂੰ ਮੁਫ਼ਤ ਬੀਜ ਕਿੱਟਾਂ ਵੰਡੀਆਂ ਗਈਆਂ।ਇਸੇ ਤਰਾਂ ਪੰਜਾਬ ਬਿਜਲੀ ਵਿਭਾਗ ਵੱਲੋਂ 300 ਤੋਂ ਵੱਧ ਵਿਅਕਤੀਆਂ ਨੂੰ ਐਲ.ਈ.ਡੀ ਲਾਇਟਾਂ ਸਬਸਿਡੀ ’ਤੇ ਦਿੱਤੀਆਂ ਗਈਆਂ।ਵਧੀਕ ਡਿਪਟੀ ਨੇ ਦੱਸਿਆ ਕਿ ਮੌਕੇ ’ਤੇ 500 ਮਨਰੇਗਾ ਜਾਬ ਕਾਰਡ ਅਤੇ ਸਵੱਛ ਭਾਰਤ ਸਕੀਮ ਤਹਿਤ 500 ਲਾਭਪਾਤਰੀਆਂ ਨੂੰ ਲੈਟਰੀਨ ਬਨਾਉਣ ਲਈ ਚੈਕ ਵੰਡੇ ਗਏ।ਇਸੇ ਤਰਾਂ ਖੇਡ ਵਿਭਾਗ ਵੱਲੋਂ ਖੇਡ ਕਿੱਟਾਂ, ਰੈਡ ਕਾਰਸ ਵੱਲੋਂ ਟਰਾਈ ਸਾਈਕਲ, ਸਿਲਾਈ ਮਸ਼ੀਨਾਂ, ਵੀਹਲ ਚੇਅਰ ਆਦਿ ਮੁਫਤ ਦਿੱਤੇ ਗਏ।ਉਨਾਂ ਦੱਸਿਆ ਕਿ ਝੋਨੇ ਦਾ ਨਾੜ ਸਾੜੇ ਬਿਨਾਂ ਕਣਕ ਬੀਜਣ ਵਾਲੀ ਨਬੀਪੁਰ ਦੀ ਪੰਚਾਇਤ ਅਤੇ ਹੋਰ ਅਗਾਂਗਵਧੂ ਕਿਸਾਨਾਂ ਨੂੰ ਮੁੱਖ ਮਹਿਮਾਨ ਵਲੋਂ ਸਨਮਾਨਿਤ ਕੀਤਾ ਗਿਆ।ਉਨਾਂ ਕੈਂਪ ਦੀ ਅਪਾਰ ਸਫਲਤਾ ਲਈ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਵਧਾਈ ਦਿੰਦੇ ਇਸੇ ਤਰਾਂ ਲਗਨ ਤੇ ਮਿਹਨਤ ਨਾਲ ਕੰਮ ਕਰਦੇ ਰਹਿਣ ਦੀ ਅਪੀਲ ਕੀਤੀ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply