ਬਠਿੰਡਾ, 14 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿਘ ਜੱਸੀ) – ਬਾਬਾ ਫ਼ਰੀਦ ਆਫ਼ ਐਜ਼ੂਕੇਸ਼ਨ ਵਿਖੇ ਕਾਲਜ ਦੀ ਗਿਆਰਵੀਂ ਸਲਾਨਾ ਐਥਲੈਟਿਕ-ਮੀਟ ਕਰਵਾਈ ਗਈ, ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।ਸਭ ਤੋਂ ਪਹਿਲਾਂ ਕਾਲਜ ਦੇ ਵਾਇਸ-ਪ੍ਰਿੰਸੀਪਲ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸੁਆਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਐਥਲੈਟਿਕ ਮੀਟ `ਚ ਸਕਾਰਾਤਮਕ ਨਜ਼ਰੀਏ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ।ਉਹਨਾਂ ਝੰਡਾ ਲਹਿਰਾ ਕੇ ਕਾਲਜ ਦੀ 11ਵੀਂ ਸਲਾਨਾ ਐਥਲੈਟਿਕ-ਮੀਟ ਦਾ ਸ਼ੁੱਭਆਰੰਭ ਕੀਤਾ।ਵਿਦਿਆਰਥੀਆਂ ਦੇ 800 ਮੀਟਰ, 400 ਮੀਟਰ, 200 ਮੀਟਰ,100 ਮੀਟਰ ਦੌੜਾਂ, ਲੰਮੀ ਛਾਲ, ਸ਼ਾਟ-ਪੁੱਟ ਅਤੇ ਡਿਸਕਸ ਥਰੋ ਦੇ ਮੁਕਾਬਲੇ ਕਰਵਾਏ ਗਏ।ਸਦਨ ਵਾਰ ਰੱਸਾਕਸ਼ੀ ਦੇ ਮੁਕਾਬਲੇ ਵੀ ਕਰਵਾਏ ਗਏ।ਵਿਦਿਆਰਥੀਆਂ ਨੇ ਖੇਡ ਭਾਵਨਾ ਦਾ ਮੁਜ਼ਾਹਰਾ ਕਰਦੇ ਹੋਏ ਬਹੁਤ ਹੀ ਉਤਸ਼ਾਹ ਅਤੇ ਜੋਸ਼ ਨਾਲ ਆਪਣੇ ਖੇਡ ਹੁਨਰ ਦਾ ਪ੍ਰਦਰਸ਼ਨ ਕੀਤਾ।ਮੁੰਡਿਆਂ ਵਿੱਚੋਂ ਬੈਸਟ ਐਥਲੀਟ ਕੁਲਦੀਪ ਸਿੰਘ (ਬੀ.ਐਡ ਭਾਗ-1) ਨੂੰ ਐਲਾਨਿਆ ਗਿਆ ਅਤੇ ਕੁੜੀਆਂ ਵਿੱਚੋਂ ਰਮਨਦੀਪ ਕੌਰ (ਬੀ.ਐਡ ਭਾਗ-2) ਬੈਸਟ ਐਥਲੀਟ ਰਹੀ।ਰੱਸਾਕਸ਼ੀ ਦੇ ਮੁਕਾਬਲੇ ਵਿੱਚ ‘ਰਹੀਮ’ ਸਦਨ ਜੇਤੂ ਰਿਹਾ।ਸਮੁੱਚੇ ਰੂਪ ਵਿੱਚ ਬੈਸਟ ਸਦਨ ਦੀ ਟਰਾਫੀ ‘ਵਾਰਿਸ-ਸ਼ਾਹ’ ਸਦਨ ਨੇ ਜਿੱਤੀ।ਇਨਾਮ ਵੰਡ ਸਮਾਰੋਹ ਦੌਰਾਨ ਸੰਸਥਾ ਦੇ ਡਿਪਟੀ ਡਾਇਰੈਕਟਰ (ਅਕਾਦਮਿਕ) ਡਾ. ਪ੍ਰਦੀਪ ਕੌੜਾ ਨੇ ਜੇਤੂਆਂ ਨੂੰ ਇਨਾਮ ਵੰਡੇ।ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਖਿਡਾਰੀਆਂ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …