ਅੰਮ੍ਰਿਤਸਰ 14 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਜਿੱਥੇ ਪ੍ਰੀਖਿਆ ’ਚ ਸ਼ਾਨਦਾਰ ਹਾਸਲ ਕਰਨ ਰਹੀਆਂ ਹਨ, ਉਥੇ ਸੱਭਿਆਚਾਰਕ ਗਤੀਵਿਧੀਆਂ ’ਚ ਆਪਣੇ ਹੁਨਰ ਦਾ ਸ਼ਾਨਦਾਰ ਮੁਜ਼ਾਹਰਾ ਕਰਕੇ ਕਾਲਜ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰ ਰਹੀਆਂ ਹਨ।ਇਸੇ ਲੜੀ ਨੂੰ ਅਗਾਂਹ ਵਧਾਉਂਦਿਆਂ ਤੀਸਰੇ ‘ਯੂਥ ਫ਼ੈਸਟੀਵਲ ਆਫ਼ ਖ਼ਾਲਸਾ ਕਾਲਜਸ’ ’ਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਆਉਂਦੇ ਵੱਖ-ਵੱਖ 12 ਕਾਲਜਾਂ ਦੇ ਵਿਦਿਆਰਥੀਆਂ ਉਤਸ਼ਾਹ ਨਾਲ ਭਾਗ ਲਿਆ।ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਜੇਤੂਆਂ ਨੂੰ ਇਨਾਮ ਵੰਡੇ ਅਤੇ ਸ਼ੁਭ ਇੱਛਾਵਾਂ ਦਿੰਦਿਆ ਜੀਵਨ ’ਚ ਸਿਖ਼ਰਾਂ ਛੂਹਣ ਲਈ ਉਤਸ਼ਾਹਿਤ ਕੀਤਾ।
ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੇਜ਼ਬਾਨ ਖ਼ਾਲਸਾ ਕਾਲਜ ਫ਼ਾਰ ਵੂਮੈਨ ਨੇ 22 ’ਚੋਂ 15 ਵੰਨਗੀਆਂ ’ਚ ਇਨਾਮ ਪ੍ਰਾਪਤ ਕਰਦੇ ਹੋਏ 5 ਕੈਟਾਗਰੀਜ਼ ’ਚੋਂ ਸੰਗੀਤ ਦੀ ਓਵਰਆਲ ਫ਼ਸਟ ਟਰਾਫ਼ੀ, ਫ਼ਾਈਨ ਆਰਟਸ ਦੀ ਓਵਰਆਲ ਫ਼ਸਟ ਟਰਾਫ਼ੀ ਅਤੇ ਡਾਂਸ ਦੀ ਓਵਰਆਲ ਫ਼ਸਟ ਰਨਅਰਜ਼ ਅਪ ਟਰਾਫ਼ੀ ਆਪਣੇ ਨਾਮ ਕਰਕੇ ਕਾਲਜ ਦਾ ਮਾਣ ਵਧਾਇਆ ਹੈ।ਉਨ੍ਹਾਂ ਦੱਸਿਆ ਕਿਹਾ ਕਾਲਜ ਦੀਆਂ ਵਿਦਿਆਰਥਣਾਂ ਨੇ ਸ਼ਬਦ-ਭਜ਼ਨ ਮੁਕਾਬਲੇ ’ਚ ਖ਼ਾਲਸਾ ਕਾਲਜ ਫ਼ਾਰ ਵੂਮੈਨ ਪਹਿਲਾਂ, ਗੀਤ-ਗਜ਼ਲ ’ਚ ਖ਼ਾਲਸਾ ਕਾਲਜ ਫ਼ਾਰ ਵੂਮੈਨ ਪਹਿਲਾਂ, ਫ਼ੈਂਸੀ ਡਰੈੱਸ ’ਚ ਖ਼ਾਲਸਾ ਕਾਲਜ ਫ਼ਾਰ ਵੂਮੈਨ ਤੀਸਰਾ, ਪੋਸਟਰ ਮੇਕਿੰਗ ’ਚ ਖ਼ਾਲਸਾ ਕਾਲਜ ਫ਼ਾਰ ਵੂਮੈਨ ਦੂਜਾ, ਕਾਰਟੂਨਿੰਗ ’ਚ ਖ਼ਾਲਸਾ ਕਾਲਜ ਫ਼ਾਰ ਵੂਮੈਨ ਤੀਜਾ, ਮਹਿੰਦੀ ’ਚ ਖ਼ਾਲਸਾ ਕਾਲਜ ਫ਼ਾਰ ਵੂਮੈਨ ਦੂਜਾ, ਫੁਲਕਾਰੀ ’ਚ ਖ਼ਾਲਸਾ ਕਾਲਜ ਫ਼ਾਰ ਵੂਮੈਨ ਦੂਜਾ, ਐਕਟਿੰਗ ਸਾਗ ’ਚ ਖ਼ਾਲਸਾ ਕਾਲਜ ਫ਼ਾਰ ਵੂਮੈਨ ਦੂਜਾ ਸਥਾਨ ਹਾਸਲ ਕੀਤਾ। ਇਸ ਮੌਕੇ ਪ੍ਰਿੰ: ਡਾ. ਮਾਹਲ ਨੇ ਵਿਦਿਆਰਥਣਾਂ ਨੂੰ ਹੋਰ ਵੀ ਮੱਲ੍ਹਾਂ ਮਾਰਨ ਲਈ ਪ੍ਰੇਰਿਤ ਕੀਤਾ।ਯੂਥ ਫੈਸਟੀਵਲ ਦੇ ਕੋ-ਆਰਡੀਨੇਟਰ ਡਾ. ਜਤਿੰਦਰ ਕੌਰ ਨੇ ਵੀ ਖ਼ੁਸ਼ ਹੋ ਕੇ ਆਪਣੀ ਸਾਰੀ ਟੀਮ ਦਾ ਧੰਨਵਾਦ ਕੀਤਾ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …