ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਵਲੋਂ ਪ੍ਰਧਾਨ, ਮੀਤ ਪ੍ਰਧਾਨ, ਆਨਰੇਰੀ ਸਕੱਤਰ ਦੀਆਂ 25-3-18 ਨੂੰ ਹੋਣ ਵਾਲੀਆਂ ਹੋਣਾਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਉਮੀਦਵਾਰਾਂ ਦੀ ਸਾਂਝੀ ਇਕੱਤਰਤਾ ਬੁਲਾਈ ਗਈ, ਜਿਸ ਵਿੱਚ ਚੋਣ ਪ੍ਰਕਿਰਿਆ ਨੂੰ ਸਚਾਰੂ ਤੇ ਨਿਰਪੱਖ ਢੰਗ ਨਾਲ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਕਈ ਅਹਿਮ ਫੈਸਲੇ ਲਏ ਗਏ।ਖੁਰਾਣਾ ਨੇ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 25-3-18 ਦਿਨ ਐਤਵਾਰ ਦੁਪਹਿਰ 1:30 ਵਜੇ ਤੋਂ ਸ਼ਾਮ 5:30 ਵਜੇ ਤੱਕ ਉਪ ਚੋਣ ਚੀਫ ਖਾਲਸਾ ਦੀਵਾਨ ਕੰਪਲੈਕਸ ਵਿੱਚ ਗੁਪਤ ਬੈਲਟ ਪੇਪਰ ਰਾਹੀਂ ਹੋਵੇਗੀ ਅਤੇ ਉਸੇ ਦਿਨ ਹੀ ਵੋਟਾਂ ਦੀ ਗਿਣਤੀ ਕਰਕੇ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ।ਚੋਣਾਂ ਦੌਰਾਨ ਪਾਰਦਰਸ਼ਿਤਾ ਲਿਆਉਣ ਦੇ ਮੰਤਵ ਨਾਲ ਨਾਮਜ਼ੱਦਗੀ ਭਰ ਚੁੱਕੇ ਤਿੰਨ ਗੁਰੱਪਾਂ ਦੇ 2-2 ਪੋਲਿੰਗ ਏਜੰਟ ਸਾਂਝੇ ਤੌਰ `ਤੇ ਲਗਾਏ ਜਾਣਗੇ।ਚੋਣ ਸਥਾਨ `ਤੇ ਵੋਟਰ ਚੀਫ ਖਾਲਸਾ ਦੀਵਾਨ ਦਫਤਰ ਵਲੋਂ ਜਾਰੀ ਕੀਤੇ ਗਏ ਮੈਂਬਰਸ਼ਿਪ ਸ਼ਨਾਖਤੀ ਕਾਰਡ ਦੁਆਰਾ ਹੀ ਪ੍ਰਵੇਸ਼ ਕਰ ਸਕਦੇ ਹਨ।ਜਿਹਨਾਂ ਨੂੰ ਕਿਸੇ ਕਾਰਣ ਮੈਂਬਰਸ਼ਿਪ ਸ਼ਨਾਖਤੀ ਕਾਰਡ ਜਾਰੀ ਨਹੀਂ ਕੀਤੇ ਜੇ ਸਕੇ, ਉਨ੍ਹਾਂ ਲਈ ਅਧਾਰ ਕਾਰਡ, ਵੋਟਰ ਕਾਰਡ ਜਾਂ ਹੋਰ ਪਛਾਣ ਪੱਤਰ ਲਿਆਉਣਾ ਜਰੂਰੀ ਹੈ।
ਜਿਕਰਯੋਗ ਹੈ ਕਿ ਤਿੰਨ ਅਹੁੱਦਿਆਂ ਲਈ ਤਿੰਨ ਗਰੁੱਪਾਂ ਦੇ ਕੁੱਲ 9 ਉਮੀਦਵਾਰ ਨਾਮਜ਼ੱਦ ਹਨ। ਚੀਫ ਖਾਲਸਾ ਦੀਵਾਨ ਪ੍ਰਧਾਨ ਦੇ ਅਹੁਦੇ ਲਈ ਧੰਨਰਾਜ ਸਿੰਘ, ਰਾਜਮਹਿੰਦਰ ਸਿੰਘ ਮਜੀਠਾ, ਡਾ. ਸੰਤੋਖ ਸਿੰਘ, ਮੀਤ ਪ੍ਰਧਾਨ ਲਈ ਨਿਰਮਲ ਸਿੰਘ, ਸਰਬਜੀਤ ਸਿੰਘ, ਬਲਦੇਵ ਸਿੰਘ ਚੌਹਾਨ ਅਤੇ ਆਨਰੇਰੀ ਸਕੱਤਰ ਦੇ ਅਹੁੱਦੇ ਲਈ ਗੁਰਿੰਦਰ ਸਿੰਘ ਚਾਵਲਾ, ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਸੰਤੋਖ ਸਿੰਘ ਸੇਠੀ ਉਮੀਦਵਾਰ ਹਨ।
ਕੰਪਲੈਕਸ ਵਿੱਚ ਚੀਫ ਖਾਲਸਾ ਦੀਵਾਨ ਦੀਆਂ ਚੋਣਾਂ ਸਮੇਂ ਮੈਂਬਰਾਂ ਤੇ ਚੋਣ ਅਮਲੇ ਤੋਂ ਇਲਾਵਾ ਹੋਰ ਕਿਸੇ ਨੂੰ ਵੀ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ।ਚੀਫ ਖਾਲਸਾ ਦੀਵਾਨ ਵਲੋਂ ਬਜ਼ੁੱਰਗ ਤੇ ਬਿਮਾਰ ਵੋਟਰਾਂ ਦੀ ਸਹੂਲਤ ਲਈ ਵਹੀਲ ਚੇਅਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ।ਬਾਹਰਲੇ ਸਟੇਸ਼ਨਾਂ ਤੋਂ ਪੁੱਜਣ ਵਾਲੇ ਚੀਫ ਖਾਲਸਾ ਦੀਵਾਨ ਦੇ ਮੈਬਰਾਂ ਲਈ ਪਹਿਲ ਦੇ ਅਧਾਰ `ਤੇ ਵੋਟਾਂ ਪਾਉਣ ਦਾ ਇੰਤਜਾਮ ਵੀ ਕੀਤਾ ਜਾਵੇਗਾ।ਸਾਰੇ ਉਮੀਦਵਾਰਾਂ ਨੇ ਸਾਂਝੇ ਰੂਪ ਵਿੱਚ ਚੋਣਾਂ ਸਫਲਤਾਪੂਰਵਕ ਨੇਪਰੇ ਚੜ੍ਹਾੳਣ ਲਈ ਤੇ ਚੋਣਾਂ ਉਪਰੰਤ ਜੇਤੂ ਉਮੀਦਵਾਰ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਨੇ ਸਾਰੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਸ਼ਾਂਤਮਈ ਤੇ ਨਿਰਵਿਘਨ ਚੋਣਾਂ ਦੀ ਸੰਪੂਰਨਤਾ ਲਈ ਆਸ ਪ੍ਰਗਟਾਈ ਤਾਂ ਜੋ ਭਵਿੱਖ ਵਿੱਚ ਸਾਰੇ ਮੈਂਬਰ ਸਹਿਬਾਨ ਇਕਮੁਠ ਹੋਕੇ ਚੀਫ ਖਾਲਸਾ ਦੀਵਾਨ ਦੀ ਚੜ੍ਹਦੀ ਕਲਾ ਲਈ ਕੰਮ ਕਰ ਸਕਣ।
ਮੀਟਿੰਗ ਵਿੱਚ ਧੰਨਰਾਜ ਸਿੰਘ, ਡਾ. ਸੰਤੋਖ ਸਿੰਘ, ਰਾਜਮਹਿੰਦਰ ਸਿੰਘ ਮਜੀਠਾ, ਨਿਰਮਲ ਸਿੰਘ, ਸਰਬਜੀਤ ਸਿੰਘ, ਸੰਤੌਕ ਸਿੰਘ ਸੇਠੀ, ਸੁਰਿੰਦਰ ਸਿੰਘ ਰੁਮਾਲ਼ਿਆ ਵਾਲੇ, ਡਾ. ਜਸਵਿੰਦਰ ਸਿੰਘ ਢਿੱਲੋਂ, ਸਵਿੰਦਰ ਸਿੰਘ ਕੱਥੂਨੰਗਲ, ਜਸਵਿੰਦਰ ਸਿੰਘ ਐਡਵੋਕੇਟ. ਹਰਮਿੰਦਰ ਸਿੰਘ, ਕੁਲਜੀਤ ਸਿੰਘ ਸਿੰਘ ਬ੍ਰਦਰਜ਼, ਹਿਰਦੇਪਾਲ ਸਿੰਘ ਸੇਠੀ ਤੇ ਰਿਟਰਨਿੰਗ ਅਫਸਰ ਬਲਜਿੰਦਰ ਸਿੰਘ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …