ਪੜਾਈ ਦੇ ਨਾਲ ਹਰ ਬੱਚੇ ਨੂੰ ਗੁਰਬਾਣੀ ਦਾ ਵੀ ਗਿਆਨ ਹੋਵੇ – ਭਾਈ ਗੁਰਇਕਬਾਲ ਸਿੰਘ
ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ – ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਪਬਲਿਕ ਸਕੂਲ ਤਰਨ ਤਾਰਨ ਰੋਡ ਵਿਖੇ ਸਕੂਲ ਦਾ ਦਸਵਾਂ ਸਲਾਨਾ ਇਨਾਮ ਵੰਡ ਸਮਾਗਮ ਭਾਈ ਗੁਰਇਕਬਾਲ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ।ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਨੇ ਸਕੂਲ਼ ਸ਼ਬਦ ਨਾਲ ਕੀਤੀ।ਉਪਰੰਤ ਬੱਚਿਆਂ ਵਲੋਂ ਅਨੁਸ਼ਾਸਨ ਨਾਲ ਸੰਬਧਿਤ ਨਾਟਕ ਅਤੇ ਯੋਗਾ ਪੇਸ਼ ਕੀਤਾ ਗਿਆ ਅਤੇ ਵਿਦਿਆਰਥੀਆਂ ਨੇ ਗੱਤਕੇ ਦੇ ਜੌਹਰ ਦਿਖਾਏ।ਫਿਰ ਰੰਗਲੇ ਪੰਜਾਬ ਦੇ ਸੱਭਿਆਚਾਰ ਦੀ ਸ਼ਾਨ ਭੰਗੜਾ ਤੇ ਗਿੱਧਾ ਪੇਸ਼ ਕੀਤਾ ਗਿਆ।ਪਿ੍ਰੰਸੀਪਲ ਜਸਲੀਨ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ `ਜੀ ਆਇਆਂ` ਕਿਹਾ ਅਤੇ ਸਲਾਨਾ ਰਿਪੋਰਟ ਪੜ੍ਹੀ।ਹਰ ਖੇਤਰ ਵਿੱਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਮੈਡਲ ਦਿੱਤੇ।
ਭਾਈ ਗੁਰਇਕਬਾਲ ਸਿੰਘ ਨੇ ਸਮੂਹ ਟੀਚਰਾਂ ਤੇ ਪ੍ਰਿੰਸੀਪਲ ਮੈਡਮ ਜਸਲੀਨ ਕੌਰ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਦੀ ਮੇਹਨਤ ਦਾ ਸਦਕਾ ਹੀ ਬੱਚਿਆਂ ਨੇ ਅਹਿਮ ਪੁਜੀਸ਼ਨਾਂ ਹਾਸਲ ਕਰ ਕੇ ਸਕੂਲ਼ ਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ।ਭਾਈ ਸਾਹਿਬ ਨੇ ਕਿਹਾ ਕਿ ਗੁਰਬਾਣੀ ਦਾ ਵੀ ਓਟ ਆਸਰਾ ਲੈ ਕੇ ਜੋ ਬੱਚੇ ਮਨ ਲਾ ਕੇ ਪੜ੍ਹਦੇ ਹਨ, ਉਹ ਹਰ ਕਾਮਯਾਬੀ ਹਾਸਲ ਕਰਦੇ ਹਨ ।
ਇਸ ਮੌਕੇ ਭਾਈ ਹਰਮਿੰਦਰ ਸਿੰਘ ਕਾਰ ਸੇਵਾ ਵਾਲੇ, ਰਜਿੰਦਰ ਸਿੰਘ ਰਾਣਾ, ਭੁਪਿੰਦਰ ਸਿੰਘ ਗਰਚਾ, ਪ੍ਰੀਤਮ ਸਿੰਘ, ਦਵਿੰਦਰਪਾਲ ਸਿੰਘ, ਪਰਮਜੀਤ ਕੌਰ ਪੰਮਾ ਭੈਣ, ਬੀਬੀ ਜਤਿੰਦਰ ਕੋਰ, ਅਮਰਜੀਤ ਸਿੰਘ ਸਿਲਕੀ ਵੀਰ ਹਰਵਿੰਦਰਪਾਲ ਸਿੰਘ ਲਿਟਲ, ਹਰਦੇਵ ਸਿੰਘ ਦੀਵਾਨਾ ਵੀ ਮੁੱਖ ਤੌਰ `ਤੇ ਹਾਜ਼ਰ ਸਨ ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …