Sunday, December 22, 2024

ਡਾ. ਓਬਰਾਏ ਦੇ ਯਤਨਾਂ ਸਦਕਾ ਦੁਬਈ ਤੋਂ ਵਤਨ ਪੁੱਜੀ ਸ਼ਰਨਜੀਤ ਦੀ ਮ੍ਰਿਤਕ ਦੇਹ ਓਬਰਾਏ ਦੀ ਮਦਦ ਨਾਲ ਪੁੱਤਰ ਦੇ ਅੰਤਿਮ ਦਰਸ਼ਨ ਹੋਏ ਹਨ ਸੰਭਵ – ਪੀੜਤ ਪਰਿਵਾਰ

ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ) – ਬੀਤੀ 20 ਮਾਰਚ ਨੂੰ ਦੁਬਈ `ਚ ਹੋਏ ਝਗੜੇ ਦੌਰਾਨ ਆਪਣੀ ਜਾਨ ਗੁਵਾ ਬੈਠੇ ਕਸਬਾ ਸੁਲਤਾਨਪੁਰ ਲੋਧੀ PPN0206201806ਨਾਲ ਸਬੰਧਿਤ ਮਾਪਿਆਂ ਦੇ 28 ਸਾਲਾ ਨੌਜਵਾਨ ਇੱਕਲੌਤੇ ਪੁੱਤਰ ਸ਼ਰਨਜੀਤ ਸਿੰਘ ਦੀ ਮ੍ਰਿਤਕ ਦੇਹ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਤੇ ਅੰਤਰਰਾਸ਼ਟਰੀ ਪੱਧਰ ਦੇ ਉੱਘੇ ਸਮਾਜ ਸੇਵਕ ਡਾ. ਐਸ.ਪੀ ਸਿੰਘ ਓਬਰਾਏ ਦੇ ਅਣਥੱਕ ਯਤਨਾਂ ਸਦਕਾ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਹੁੰਚ ਗਈ।
      ਜਿਕਰਯੋਗ ਹੈ ਕਿ ਸ਼ਰਨਜੀਤ ਸਿੰਘ ਪੁੱਤਰ ਸਾਧੂ ਸਿੰਘ ਬੀਤੀ 7 ਮਾਰਚ ਨੂੰ ਆਪਣੇ ਪਰਿਵਾਰ ਨੂੰ ਆਰਥਿਕ ਮੰਦਹਾਲੀ ਦੇ ਬੋਝ ਤੋਂ ਮੁਕਤ ਕਰਾਉਣ ਦੇ ਸੁਪਨੇ ਦਿਲ `ਚ ਲੈ ਕੇ ਦੁਬਈ ਗਿਆ ਸੀ ਕਿ ਦੁਬਈ ਪਹੁੰਚਣ ਤੋਂ ਮਹਿਜ 14 ਦਿਨ ਬਾਅਦ ਹੀ 20 ਮਾਰਚ ਨੂੰ ਉੱਥੇ ਇੱਕ ਗਰੁੱਪ `ਚ ਹੋਈ ਲੜਾਈ ਦੌਰਾਨ ਉਸ ਦੀ ਦਰਦਨਾਕ ਮੌਤ ਹੋ ਗਈ ਸੀ।     
        ਇੱਥੇ ਇਹ ਵੀ ਦੱਸਣਯੋਗ ਹੈ ਕਿ ਓਬਰਾਏ ਨਾਲ ਕਿਸੇ ਅਣਜਾਣ ਵਿਅਕਤੀ ਨੇ ਫ਼ੌਨ `ਤੇ ਸੰਪਰਕ ਕਰ ਕੇ ਸ਼ਰਨਜੀਤ ਸਿੰਘ ਦੀ ਮੌਤ ਤੇ ਇਸ ਦੇ ਪਰਿਵਾਰ ਦੀ ਬਹੁਤ ਹੀ ਪਤਲੀ ਆਰਥਿਕ ਹਾਲਤ ਦੀ ਜਾਣਕਾਰੀ ਦੇਣ ਤੋਂ ਇਲਾਵਾ ਮ੍ਰਿਤਕ ਦੀ ਫ਼ੋਟੋ ਤੇ ਉਸ ਦੇ ਵਾਰਸਾਂ ਦਾ ਸੰਪਰਕ ਨੰਬਰ ਦੇ ਕੇ ਫ਼ੌਨ ਬੰਦ ਕਰ ਦਿੱਤਾ ਸੀ, ਜਿਸ ਉਪਰੰਤ ਡਾ. ਓਬਰਾਏ ਨੇ ਮ੍ਰਿਤਕ ਦੀ ਫ਼ੋਟੋ ਦੀ ਮਦਦ ਨਾਲ ਮੁਰਦਾ ਘਰ `ਚੋਂ ਸ਼ਰਨਜੀਤ ਦੀ ਪਛਾਣ ਕਰਵਾ ਕੇ ਉਸ ਦੇ ਘਰ ਫ਼ੌਨ `ਤੇ ਸੰਪਰਕ ਕਰਕੇ ਦੱਸਿਆ ਕਿ ਕਰੀਬ ਢਾਈ ਮਹੀਨੇ ਪਹਿਲਾਂ ਸ਼ਰਨਜੀਤ ਦੀ ਮੌਤ ਹੋ ਚੁੱਕੀ ਹੈ, ਆਪਣੇ ਪੁੱਤ ਦਾ ਰੋਜ਼ ਫ਼ੌਨ ਉਡੀਕਣ ਵਾਲੇ ਬੇਵੱਸ ਮਾਪਿਆਂ ਨੇ ਰੋਦਿਆਂ ਹੋਇਆਂ ਆਪਣੇ ਨੌਜਵਾਨ ਇਕਲੌਤੇ ਪੁੱਤਰ ਦੀ ਮ੍ਰਿਤਕ ਦੇਹ ਦੁਬਈ ਤੋਂ ਭਾਰਤ ਭੇਜਣ ਦੀ ਅਰਜੋਈ ਕੀਤੀ, ਜਿਸ ਤੇ ਕਾਰਵਾਈ ਕਰਦਿਆਂ ਡਾ. ਓਬਰਾਏ ਨੇ ਦੁਬਈ  ਅੰਦਰ ਭਾਰਤੀ ਦੂਤਾਵਾਸ ਦੇ ਵੱਡੇ ਸਹਿਯੋਗ ਨਾਲ ਸਾਰੀ ਜਰੂਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਮ੍ਰਿਤਕ ਦੇਹ ਨੂੰ ਭਾਰਤ ਉਨਾਂ ਦੇ ਘਰ ਤੱਕ ਪਹੁੰਚਾਣ ਦਾ ਸਾਰਾ ਜਿੰਮਾ ਆਪਣੇ ਸਿਰ ਲਿਆ ਸੀ ।
      ਹਵਾਈ ਅੱਡੇ `ਤੇ ਸ਼ਰਨਜੀਤ ਦਾ ਮ੍ਰਿਤਕ ਸਰੀਰ ਲੈਣ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਨਾਲ ਦੁੱਖ ਪ੍ਰਗਟ ਕਰਨ ਪਹੁੰਚੇ ਟਰੱਸਟ ਦੀ ਅੰਮ੍ਰਿਤਸਰ ਜਿਲਾ ਇਕਾਈ ਦੇ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ, ਨਵਜੀਤ ਸਿੰਘ ਘਈ ਅਤੇ ਸ਼ਿਸ਼ਪਾਲ ਸਿੰਘ ਲਾਡੀ ਨੇ ਦੱਸਿਆ ਕਿ ਉਕਤ ਨੌਜਵਾਨ ਸਮੇਤ ਸਰਬੱਤ ਦਾ ਭਲਾ ਟਰੱਸਟ ਵੱਲੋਂ ਹੁਣ ਤੱਕ ਵੱਖ-ਵੱਖ ਧਰਮਾਂ ਦੇ 62 ਨੌਜਵਾਨਾਂ ਦੇ ਮ੍ਰਿਤਕ ਸਰੀਰ ਉਨਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।ਉਨਾਂ ਇਹ ਵੀ ਦੱਸਿਆ ਕਿ ਸ਼ਰਨਜੀਤ ਸਿੰਘ ਦੀ ਮ੍ਰਿਤਕ ਦੇਹ ਭਾਰਤ ਭੇਜਣ `ਚ ਓਬਰਾਏ ਦੇ ਨਿੱਜੀ ਸਕੱਤਰ ਬਲਦੀਪ ਸਿੰਘ ਨੇ ਜ਼ਿਕਰਯੋਗ ਭੂਮਿਕਾ ਨਿਭਾਈ ਹੈ ਜਦਕਿ ਮ੍ਰਿਤਕ ਦੇਹ ਲੈ ਕੇ ਸਰਬੱਤ ਦਾ ਭਲਾ ਟਰੱਸਟ ਦੇ ਮੈਂਬਰ ਕੁਲਵੰਤਬੀਰ ਸਿੰਘ ਦੁਬਈ ਤੋਂ ਅੰਮ੍ਰਿਤਸਰ ਪਹੁੰਚੇ ।
      ਏਅਰਪੋਰਟ `ਤੇ ਮ੍ਰਿਤਕ ਦੇਹ ਲੈਣ ਪਹੁੰਚੇ ਸ਼ਰਨਜੀਤ ਦੇ ਕਰੀਬੀ ਰਿਸ਼ਤੇਦਾਰ ਤੇ ਪਰਿਵਾਰਕ ਮੈਂਬਰ ਸਤਨਾਮ ਸਿੰਘ, ਜਸਬੀਰ ਸਿੰਘ, ਬਗੀਚਾ ਸਿੰਘ, ਕਾਲਾ ਸਿੰਘ, ਗੌਰਵ ਸ਼ਰਮਾ ਆਦਿ ਨੇ ਡਾ. ਓਬਰਾਏ ਦਾ ਇਸ ਕਾਰਜ ਲਈ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਡਾ. ਓਬਰਾਏ ਉਨਾਂ ਦੀ ਮਦਦ ਨਾ ਕਰਦੇ ਤਾਂ ਉਹ ਆਪਣੇ ਪੁੱਤਰ ਦੇ ਕਦੇ ਵੀ ਅੰਤਿਮ ਦਰਸ਼ਨ ਨਹੀਂ ਕਰ ਸਕਦੇ ਸਨ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply