Monday, December 23, 2024

ਖਿਡਾਰੀ ਹਾਰ ਜਿੱਤ ਦੀ ਭਾਵਨਾ ਤਿਆਗ ਕੇ ਖੇਡਣ ਖੇਡਾਂ – ਕਮਲਜੀਤ ਬਰਾੜ

ਜਗਰਾਉਂ, 9 ਜੂਨ (ਪੰਜਾਬ ਪੋਸਟ- ਲੋਹਟ) – ਨਵੀਂ ਪੀੜ੍ਹੀ ਵਿਚ ਖੇਡਾਂ ਦੀ ਜਾਗ ਲਾ ਕੇ ਨਰੋਏ ਸਮਾਜ ਦੀ ਸਿਰਜਣਾ ਲਈ ਹੋਂਦ `ਚ ਆਈ ਚੈਂਪੀਅਨ ਕਲੱਬ ਡੱਲਾ ਨੇ PPN0906201806ਪਿੰਡ ਦੇ ਐਨ.ਆਰ.ਆਈ ਤੇ ਗ੍ਰਾਮ ਪੰਚਾਇਤ ਦੇ ਉਦਮ ਸਦਕਾ ਪੇਂਡੂ ਖਿੱਤੇ ਵਿੱਚ ਖੇਡ ਕਲਚਰ ਨਾਲ ਜੁੜੇ ਚੈਂਪੀਅਨ ਪੈਦਾ ਕਰਨ ਦਾ ਸੰਕਲਪ ਲਿਆ ਹੈ, ਜਿਸ ਦੇ ਚਲਦਿਆਂ ਪਿਛਲੇ ਕਈ ਦਿਨਾਂ ਤੋਂ ਕ੍ਰਿਕੇਟ ਟੂਰਨਾਮੈਂਟ ਵਿਚ ਭਾਗ ਲੈਣ ਵਾਲੀਆਂ ਟੀਮਾਂ ਦਾ ਖੇਡ ਪ੍ਰਦਰਸ਼ਨ ਪੂਰੇ ਜੋਬਨ `ਤੇ ਦੇਖਣ ਨੂੰ ਮਿਲਿਆ।
ਇਸ ਟੂਰਨਾਮੈਂਟ ਦੇ ਤੀਜੇ ਦਿਨ ਨੌਜਵਾਨ ਆਗੂ ਤੇ ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਦੇ ਸਪੋਕਸਮੈਨ ਕਮਲਜੀਤ ਸਿੰਘ ਬਰਾੜ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਉਚੇਚੇ ਤੌਰ `ਤੇ ਪਹੁੰਚੇ।ਉਨ੍ਹਾਂ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਦਾ ਮਕਸਦ ਜਿੱਤ ਹਾਰ ਤੱਕ ਸੀਮਤ ਨਹੀਂ ਹੁੰਦਾ ਸਗੋਂ ਖੇਡਾਂ ਸਾਡੇ ਨਿਰੋਏ ਤੇ ਇਖਲਾਕੀ ਸਮਾਜ ਦੀ ਸਿਰਜਣਾ ਲਈ ਵੀ ਅਹਿਮ ਰੋਲ ਅਦਾ ਕਰਦੀਆਂ ਹਨ।ਉਨਾਂ ਖਿਡਾਰੀਆਂ ਨੂੰ ਹਾਰ ਜਿੱਤ ਦੀ ਭਾਵਨਾ ਦਾ ਤਿਆਗ ਕਰਕੇ ਖੇਡ ਭਾਵਨਾ ਨਾਲ ਮੈਦਾਨ ਵਿੱਚ ਦੀ ਪ੍ਰੇਰਨਾ ਵੀ ਦਿੱਤੀ।ਉਨ੍ਹਾਂ ਚੈਂਪੀਅਨ ਕਲੱਬ ਨੂੰ ਇਸ ਉਪਰਾਲੇ ਲਈ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਨੂੰ ਪ੍ਰਫੁੱਲਤ ਅਤੇ ਨੌਜਵਾਨ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਕਾਰਜਾਂ ਦੀ ਅਜੋਕੇ ਸਮੇਂ `ਚ ਬਹੁਤ ਲੋੜ ਹਨ।ਇਸ ਮੌਕੇ ਗੋਪੀ ਸਿੱਧੂ ਡੱਲਾ, ਪਰਮਿੰਦਰ ਸਿੰਘ, ਸੋਨੀ ਡੱਲਾ, ਅਮਨ ਡੱਲਾ, ਦਲਜੀਤ ਸਿੰਘ ਤੇ ਹਰਦੀਪ ਕਾਹਲੋਂ ਨੇ ਬਰਾੜ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply