ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ- ਸੰਧੂ) – ਸਥਾਨਕ ਸਪਰਿੰਗ ਡੇਲ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਚੂੜ੍ਹੀਆਂ ਰੋਡ ਦੀਆਂ ਸੱਤਵੀਂ ਜਮਾਤ ਦੀਆਂ ਦੋ ਰਿਧਮਿਕ ਜਿਮਨਾਸਟਿਕ ਖਿਡਾਰਨਾਂ ਕੁਲਨੂਰ ਕੌਰ ਤੇ ਗੁਰਸੀਰਤ ਕੌਰ ਨੇ ਛੋਟੀ ਉਮਰੇ ਖੇਡ ਖੇਤਰ ਵਿੱਚ ਉਹ ਕਰ ਦਿਖਾਇਆ ਹੈ, ਜੋ ਕਿਸੇ ਵੀ ਖਿਡਾਰੀ ਵਾਸਤੇ ਕਰਨਾ ਸੰਭਵ ਹੀ ਨਹੀਂ।ਅੰਤਰਰਾਸ਼ਟਰੀ ਜਿਮਨਾਸਟਿਕ ਕੋਚ ਮੈਡਮ ਨੀਤੂ ਬਾਲਾ ਦੀਆਂ ਲਾਡਲੀਆਂ ਕੁਲਨੂਰ ਕੌਰ ਤੇ ਗੁਰਸੀਰਤ ਕੌਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਹੁ-ਮੰਤਵੀਂ ਇੰਡੋਰ ਸਟੇਡੀਅਮ ਵਿਖੇ ਅੰਤਰਰਾਸ਼ਟਰੀ ਪੱਧਰ ਦੇ ਜੂਨੀਅਰ ਖੇਡ ਮੁਕਾਬਲਿਆਂ ਦੀ ਤਿਆਰੀ ਕਰ ਰਹੀਆਂ ਹਨ।ਕੁਲਨੂਰ ਕੌਰ ਨੇ ਕਲਕੱਤਾ ਵਿਖੇ ਸੰਨ 2017 ਵਿੱਚ ਹੋਈ ਸਕੂਲ ਨੈਸ਼ਨਲ ਪ੍ਰਤੀਯੋਗਤਾ ਵਿੱਚ ਕਾਂਸੀ ਦਾ ਮੈਡਲ, ਸੰਨ 2018 ਵਿੱਚ ਮੋਹਾਲੀ ਵਿਖੇ ਹੋਈ ਓੁਪਨ ਨੈਸ਼ਨਲ ਪ੍ਰਤੀਯੋਗਤਾ ਵਿੱਚ ਸਿਲਵਰ ਮੈਡਲ ਜਦੋਂ ਕਿ ਮਾਰਚ 2018 ਦੇ ਵਿੱਚ ਗਵਾਲੀਅਰ ਵਿਖੇ ਹੋਈ ਐਸ.ਪੀ ਨੈਸ਼ਨਲ ਪ੍ਰਤੀਯੋਗਤਾ ਵਿੱਚ ਗੋਲਡ ਮੈਡਲ ਹਾਸਲ ਕਰਕੇ ਆਪਣੀ ਕਲਾ ਦਾ ਲੋਹਾ ਮੰਨਵਾਇਆ ਹੈ।ਇਸੇ ਤਰ੍ਹਾਂ ਗੁਰਸੀਰਤ ਕੌਰ ਨੇ ਸੰਨ 2017 `ਚ ਯਮੁਨਾਨਗਰ ਵਿੱਖੇ ਹੋਈ ਸੀ.ਬੀ.ਐਸ.ਸੀ ਪ੍ਰਤੀਯੋਗਤਾ ਵਿੱਚ 2 ਗੋਲਡ, 1 ਸਿਲਵਰ, ਫਿਰ ਇਸੇ ਵਰ੍ਹੇ ਕਲਕੱਤਾ ਵਿਖੇ ਹੋਈ ਸਕੂਲ ਨੈਸ਼ਨਲ ਪ੍ਰਤੀਯੋਗਤਾ ਵਿੱਚ ਇੱਕ ਬਰਾਉਂਜ ਮੈਡਲ ਹਾਂਸਲ ਕੀਤਾ।ਮਾਰਚ 2018 ਦੇ ਵਿੱਚ ਮੋਹਾਲੀ ਵਿਖੇ ਹੋਈ ਓਪਨ ਨੈਸ਼ਨਲ ਪ੍ਰਤੀਯੋਗਤਾ ਵਿੱਚ ਇੱਕ ਸਿਲਵਰ ਜਦੋਂ ਕਿ ਇਸੇ ਵਰ੍ਹੇ ਗਵਾਲੀਅਰ ਵਿਖੇ ਹੋਈ ਐਸ.ਪੀ ਨੈਸ਼ਨਲ ਪ੍ਰਤੀਯੋਗਤਾ ਵਿੱਚ 3 ਗੋਲਡ ਤੇ 3 ਸਿਲਵਰ ਮੈਡਲ ਹਾਸਲ ਕਰਕੇ ਆਪਣੀ ਬੇਮਿਸਾਲ ਖਿਡਾਰਨ ਹੋਣ ਸਬੂਤ ਦਿੱਤਾ।ਕੋਚ ਨੀਤੂ ਬਾਲਾ ਨੇ ਦੱਸਿਆ ਕਿ ਰਿਧਮਿਕ ਜਿਮਨਾਸਟਿਕ ਖੇਡ ਖੇਤਰ ਅਤੇ ਸਪਰਿੰਗ ਡੇਲ ਸਕੂਲ ਪ੍ਰਬੰਧਕਾਂ ਨੂੰ ਇੰਨ੍ਹਾਂ ਕੋਲੋਂ ਬਹੁਤ ਆਸਾਂ ਹਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …