ਭੀਖੀ, 2 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਅਤਲਾ ਕਲਾਂ ਦੇ ਹੈਡ ਗ੍ਰੰਥੀ ਬਾਬਾ ਨਾਜ਼ਰ ਸਿੰਘ ਦੇ ਮਾਤਾ ਜੀ ਸੋਹਨ ਪਿਛਲੇ ਦਿਨੀਂ ਸੰਖੇਪ ਬਿਮਾਰੀ ਦੇ ਚਲਦਿਆਂ ਅਕਾਲ ਚਲਾਣਾ ਕਰ ਗਏ ਸਨ।ਜਿਨ੍ਹਾਂ ਦੀ ਅੰਤਿਮ ਅਰਦਾਸ ਗੁਰਦੁਆਰਾ ਬਾਬਾ ਅਤਰ ਸਿੰਘ ਬਾਬਾ ਲੱਖਾ ਸਿੰਘ ਵਿਖੇ ਹੋਈ।ਕੀਰਤਨ ਦੀ ਹਾਜ਼ਰੀ ਬਾਬਾ ਬੂਟਾ ਸਿੰਘ ਜੀ ਗੁੜਥੜੀ ਵਾਲਿਆਂ ਨੇ ਭਰੀ।ਸਿਮਰਨਜੀਤ ਸਿੰਘ ਮਾਨ ਵੱਲੋਂ ਰਣਜੀਤ ਸਿੰਘ ਸੰਘੇੜਾ ਜਿਲਾ ਪ੍ਰਧਾਨ ਬਰਨਾਲਾ, ਮੈਡਮ ਮਨੋਜ਼ ਬਾਲਾ ਹਲਕਾ ਇੰਚਾਰਜ ਜਿਲ੍ਹਾ ਮਾਨਸਾ, ਮੈਇਕਲ ਹਰਸ਼ ਸਿੰਘ ਗਾਗੋਵਾਲ, ਜਿਲਾ ਪ੍ਰਧਾਨ ਬਿਕਰਮ ਸਿੰਘ ਮੋਫਰ, ਸੁਖਵਿੰਦਰ ਸਿੰਘ ਅੋਲਖ ਸਾਬਕਾ ਵਿਧਾਇਕ, ਧਰਮ ਪ੍ਰਚਾਰ ਕਮੇਟੀ ਮੈਂਬਰ ਜਥੇਦਾਰ ਮਨਜੀਤ ਸਿੰਘ ਬੱਪੀਆਣਾ, ਗੁਰਪ੍ਰੀਤ ਸਿੰਘ ਝੱਬਰ, ਬਲਵੀਰ ਸਿੰਘ ਬੱਛੋਆਣਾ ਜਿਲਾ ਪ੍ਰਧਾਨ ਮਾਨ ਦਲ, ਜੋਗਿੰਦਰ ਸਿੰਘ ਬੋਹਾ, ਮੇਜ਼ਰ ਸਿੰਘ ਅਕਲੀਆਂ, ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਸਰਕਲ ਜੋਗਾ ਦੇ ਪ੍ਰਧਾਨ ਲਵਪ੍ਰੀਤ ਸਿੰਘ ਅਕਲੀਆਂ, ਗਮਦੂਰ ਸਿੰਘ ਗੁੜਥੜੀ, ਮਨਜੀਤ ਸਿੰਘ ਢੈਪਈ, ਬਾਬਾ ਲਾਲ ਸਿੰਘ ਭੀਖੀ, ਨਿਰਭੈ ਸਿੰਘ ਗੁੜਥੜੀ, ਸੁਖਪਾਲ ਸਿੰਘ ਅਲੀਸ਼ੇਰ, ਨਾਜ਼ਮ ਸਿੰਘ ਮਾਖਾ, ਬਲਜੀਤ ਸਿੰਘ ਅਤਲਾ ਸਰਪੰਚ, ਗੁਰਜੰਟ ਸਿੰਘ ਅਤਲਾ ਸਾਬਕਾ ਸਰਪੰਚ ਅਤੇ ਇਲਾਕੇ ਦੇ ਕਈ ਗ੍ਰੰਥੀ ਸਿੰਘਾ ਨੇ ਹਾਜ਼ਰੀ ਲਵਾਈ।ਜਥੇਦਾਰ ਹਿੰਮਤ ਸਿੰਘ ਅਤਲਾ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ।ਇਸ ਸਮੇਂ ਪਰਿਵਾਰ ਵੱਲੋਂ ਮਾਤਾ ਜੀ ਦੀ ਯਾਦ ਵਿੱਚ ਪਿੰਡ ਮੱਤੀ ਤੋਂ 6 ਲੜਕੀਆਂ ਦੀ ਮਾਂ ਜੋ ਕੈਂਸਰ ਨਾਲ ਪੀੜਤ ਹੈ ਨੂੰ 2100 ਰੁਪਏ ਸਹਾਇਤਾ ਦਿੱਤੀ। ਸਟੇਜ ਸਕੱਤਰ ਦੀ ਭੂਮਿਕਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸੁਖਚੈਨ ਸਿੰਘ ਅਤਲਾ ਨੇ ਨਿਭਾਈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …