ਅੰਮ੍ਰਿਤਸਰ, 23 ਅਗਸਤ (ਪੰਜਾਬ ਪੋਸਟ- ਦੀਪ ਦਵਿੰਦਰ) – ਮਾਤ ਭਾਸ਼ਾ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਨਿਰੰਤਰ ਯਤਨਸ਼ੀਲ ਰਹੇ ਪ੍ਰਮੁੱਖ ਕਾਲਮ ਨਵੀਸ ਅਤੇ ਸਾਹਿਤਕ ਪੱਤਰਕਾਰ ਕੁਲਦੀਪ ਨਈਅਰ ਦੇ ਦਿਹਾਂਤ `ਤੇ ਲੇਖਕ ਭਾਈਚਾਰੇ ਅਤੇ ਬੁੱਧੀਜੀਵੀ ਵਰਗ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਦੀਪ ਦੇਵਿੰਦਰ ਸਿੰਘ, ਜਨਵਾਦੀ ਲੇਖਕ ਸੰਘ ਦੇ ਪ੍ਰਧਾਨ ਦੇਵ ਦਰਦ ਅਤੇ ਡਾ. ਹਜ਼ਾਰਾ ਸਿੰਘ ਚੀਮਾ ਵੱਲੋਂ ਅੱਜ ਇਥੋਂ ਜਾਰੀ ਬਿਆਨ ਵਿੱਚ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਹੈ ਕਿ ਸ੍ਰੀ ਨਈਅਰ 1947 ਦੀ ਗੈਰ ਕੁਦਰਤੀ ਵੰਡ ਅਤੇ ਪੰਜਾਬ ਦੇ ਕਾਲੇ ਦੌਰ ਵਾਲੇ ਦਿਨਾਂ ਦੇ ਸੰਕਟ ਨੂੰ ਆਪਣੀ ਲੇਖਣੀ ਜਰੀਏ ਭਾਵੁਕ ਅਤੇ ਬੌਧਿਕ ਪੱਧਰ ਦੇ ਅਹਿਸਾਸ ਨਾਲ ਜਿਉਂਦੇ ਰਹੇ ਹਨ।ਉਹਨਾਂ ਜਿਥੇ ਪੱਤਰਕਾਰੀ ਦੇ ਖੇਤਰ `ਚ ਉੱਚੀਆਂ ਅਤੇ ਸੁੱਚੀਆਂ ਪੈੜਾਂ ਸਿਰਜੀਆਂ ਉਥੇ ਦੇਸ਼ ਵਿਦੇਸ਼ ਦੀਆਂ ਵੱਖ ਵੱਖ ਤਨਜੀਮਾਂ ਨਾਲ ਮਿਲ ਕੇ ਇਸ ਖਿੱਤੇ ਦੀ ਅਮਨ ਅਤੇ ਸ਼ਾਂਤੀ ਲਈ ਕੁੱਲ ਵਕਤੀ ਕੰਮ ਕਰਕੇ ਆਪਣੀ ਉਚੇਰੀ ਸੋਚ ਨੂੰ ਬੁਲੰਦੀਆਂ `ਤੇ ਪਹੁੰਚਾਇਆ।ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੇ ਤੁਰ ਜਾਣ ਨਾਲ ਪੰਜਾਬੀ ਅਦਬ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਸ੍ਰੀ ਕੁਲਦੀਪ ਨਈਅਰ ਪ੍ਰਤੀ ਅਕੀਕਤ ਦੇ ਫੁੱਲ ਭੇਂਟ ਕਰਨ ਵਾਲਿਆਂ ਵਿੱਚ ਅਰਤਿੰਦਰ ਸੰਧੂ, ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਡਾ. ਪਰਮਿੰਦਰ, ਡਾ. ਹਰਭਜਨ ਸਿੰਘ ਭਾਟੀਆ, ਡਾ. ਕਸ਼ਮੀਰ ਸਿੰਘ, ਨਿਰਮਲ ਅਰਪਣ, ਹਰਜੀਤ ਸੰਧੂ, ਸੁਮੀਤ ਸਿੰਘ, ਪ੍ਰਿ: ਮਹਿਲ ਸਿੰਘ, ਮਨਮੋਹਨ ਢਿੱਲੋਂ, ਜਸਬੀਰ ਸਿੰਘ ਸੱਗੂ, ਡਾ. ਦਰਿਆ, ਅਜਾਇਬ ਸਿੰਘ ਹੁੰਦਲ, ਸ਼ੈਲਿੰਦਰਜੀਤ ਰਾਜਨ, ਧਰਮਿੰਦਰ ਔਲਖ, ਸਰਬਜੀਤ ਸੰਧੂ, ਮੁਖਤਾਰ ਗਿੱਲ, ਜਗਤਾਰ ਗਿੱਲ, ਜਸਬੀਰ ਝਬਾਲ, ਚੰਨ ਅਮਰੀਕ ਆਦਿ ਪ੍ਰਮੁੱਖ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …