Monday, December 23, 2024

ਸੀ.ਆਈ.ਏ ਸਟਾਫ਼-2 ਦੀ ਪੁਿਲਸ ਟੀਮ ਵਲੋਂ ਬੈਂਕ ਡਕੈਤੀਆਂ ਦੇ ਦੋ ਦੋਸ਼ੀ ਗਿ੍ਫਤਾਰ

PPN2808201813ਬਠਿੰਡਾ, 28 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੇ ਸੀ.ਆਈ.ਏ.ਸਟਾਫ਼-2 ਦੀ ਪੁਿਲਸ ਟੀਮ ਵਲੋਂ ਮੁਕੱਦਮਾ ਨੰਬਰ 163 ਮਿਤੀ 15 ਅਗਸਤ 18, ਅ/ਧ 399,402,395,457,380 ਹਿੰ: ਦੰ: ਤਹਿਤ 25/54/59 ਅਸਲਾ ਐਕਟ ਥਾਣਾ ਨਥਾਣਾ ਦਰਜ ਕਰਕੇ ਪੁਲਿਸ ਨੇ ਬੈਂਕ ਡਕੈਤੀਆਂ ਦੇ ਦੇ ਹੋਰ ਦੋਸ਼ੀ ਸੁਖਮੰਦਰ ਸਿੰਘ ਉਰਫ਼ ਗੱਗੀ ਪੁੱਤਰ ਮੁਕੰਦ ਸਿੰਘ ਵਾਸੀ ਕਲਿਆਣ ਸੁੱਖਾ ਅਤੇ ਜਸਵੀਰ ਸਿੰਘ ਉਰਫ਼ ਪ੍ਰਧਾਨ ਪੁੱਤਰ ਸੁਰਿੰਦਰ ਸਿੰਘ ਕੌਮ ਜੱਟ ਸਿੱਖ ਵਾਸੀ ਬਾਜਾਖਾਨਾ ਰੋਡ ਕੋਠੇ ਰਾਮਸਰ ਬਰਨਾਲਾ ਨੂੰ ਗਿ੍ਰਫਤਾਰ ਕਰਕੇ ਇਕ ਬੰਦੂਕ 12 ਬੋਰ ਅਤੇ 6 ਕਾਰਤੂਸ 12 ਬੋਰ ਜਿੰਦਾ ਬਰਾਮਦ ਕੀਤੇ। ਜਾਣਕਾਰੀ ਅਨੁਸਾਰ ਇਨ੍ਹਾਂ ਨੇ ਪਿੰਡ ਲਧੂਵਾਲ ਜ਼ਿਲ੍ਹਾ ਫਾਜਿਲਕਾ ਦੇ ਕੋ-ਆਪਰੇਟਿਵ ਬੈਂਕ ਵਿਚੋਂ ਚੋਰੀ ਵਿੱਚ ਦੋ ਕੰਪਿੳੂਟਰ ਐਲ.ਸੀ.ਡੀ. ਅਤੇ 40 ਇੰਚੀ ਐਲ.ਸੀ.ਡੀ.ਕੋ-ਆਪਰੇਟਿਵ ਬੈਂਕ ਪਿੰਡ ਢੱਡੇ ਅਤੇ ਹਰਰਾਏਪੁਰ ਵਿਚੋਂ ਚੋਰੀਆਂ ਕੀਤੀਆਂ ਸਨ ਅਤੇ ਇਕ ਕੜਾ ਸੋਨਾ ਜੋ ਸਟੇਟ ਬੈਂਕ ਆਫ਼ ਇੰਡੀਆ ਬਰਾਂਚ ਪਿੰਡ ਸਰਾਵਾਂ ਬੋਦਲਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਲੁੱਟਿਆ ਸੀ ਵੀ ਬਰਾਮਦ ਕੀਤਾ ਗਿਆ ਹੈ।ਦੋਸ਼ੀਆਨ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨਾਂ ਦਾ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਗਿਆ ਹੈ। ਤਫ਼ਤੀਸ਼ੀ ਅਫਸਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ, ਇਨ੍ਹਾਂ ਦੇ ਪੰਜ ਸਾਥੀ ਪਹਿਲਾਂ ਹੀ 15 ਅਗਸਤ ਨੂੰ ਗਿ੍ਰਫਤਾਰ ਕੀਤੇ ਜਾ ਚੁੱਕੇ ਹਨ।

 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply