ਅੰਮ੍ਰਿਤਸਰ, 7 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਆਰਿਆ ਰਤਨ ਡਾ. ਪੂਨਮ ਸੂਰੀ `ਪਦਮਸ਼੍ਰੀ ਅਲੰਕ੍ਰਿਤ` ਦੇ ਆਸ਼ੀਰਵਾਦ ਨਾਲ ਅਤੇ ਸਕੂਲ ਦੇ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਦੀ ਯੋਗ ਅਗਾਵਈ ਹੇਠ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ `ਰਾਮਾਇਣ` ਨਾਂ ਦੇ ਸਲਾਨਾ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਖੂਬਸੂਰਤ ਪੇਸ਼ਕਾਰੀ ਨੂੰ ਸਟੇਜ `ਤੇ ਜੀਵੰਤ ਕਰਨ ਲਈ ਤੀਜੀ ਜਮਾਤ ਦੇ 470 ਵਿਦਿਆਰਥੀਆਂ ਨੇ ਹਿੱਸਾ ਲਿਆ ।
ਸ਼ੋਅ ਨੂੰ ਸਵੇਰ ਅਤੇ ਸ਼ਾਮ ਦੇ ਦੋ ਭਾਗਾਂ ਵਿੱਚ ਵੰਡਿਆ ਗਿਆ ਸੀ।ਸਵੇਰ ਦੇ ਸ਼ੋਅ ਦੇ ਮੁੱਖ ਮਹਿਮਾਨ ਹਰਭਗਵੰਤ ਸਿੰਘ ਡਿਪਟੀ ਡੀ.ਈ.ਓ ਤੇ ਸ਼ਾਮ ਦੇ ਸ਼ੋਅ ਵਿੱਚ ਕੁੰਵਰ ਵਿਜੈ ਪ੍ਰਤਾਪ ਸਿੰਘ ਆਈ.ਜੀ.ਪੀ ਏ.ਟੀਐਸ ਪੰਜਾਬ ਨੇ ਸ਼ਿਰਕਤ ਕੀਤੀ ।
ਆਪਣੇ ਪ੍ਰਭਾਵਕਾਰੀ ਅਭਿਨੈ ਅਤੇ ਕਲਾ ਰਾਹੀਂ ਵਿਦਿਆਰਥੀਆਂ ਨੇ ਦਰਸ਼ਕਾਂ ਅੰਦਰ ਰਾਮਾਇਣ ਰਾਹੀਂ ਸਮੁੱਚੀ ਇਨਸਾਨੀਅਤ ਲਈ ਦਿੱਤੇ ਸੰਦੇਸ਼ ਦੀ ਨੀਂਹ ਨੂੰ ਮੁੜ ਪੱਕਿਆਂ ਕਰਨ ਅਤੇ ਨੈਤਿਕ ਗੁਣਾਂ ਦਾ ਵਿਕਾਸ ਕਰਨ ਦੀ ਪ੍ਰੇਰਨਾ ਦਿੱਤੀ ਹੈ।ਰਾਮ ਜੀ ਦੇ ਚਰਿੱਤਰ ਰਾਹੀਂ ਇਹ ਦਰਸਾਇਆ ਗਿਆ ਹੈ ਕਿ ਸਿਧਾਂਤਾਂ ਤੇ ਚੱਲਣਾ ਹੀ ਜੀਵਨ ਹੈ ਅਤੇ ਇਸ ਦਾ ਮਹੱਤਵਪੂਰਨ ਸੰਦੇਸ਼ ਸਾਨੂੰ ਸਮੁੱਚੀ ਮਨੁੱਖ ਜਾਤੀ ਤੱਕ ਪਹੁੰਚਾਉਣਾ ਹੈ ।
ਸਕੂਲ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਮਾਤਾ-ਪਿਤਾ ਦੀ ਸੇਵਾ ਕਰਨ ਅਤੇ ਉਨ੍ਹਾਂ ਦੀ ਆਗਿਆ ਦਾ ਪਾਲਣ ਕਰਨ ਦੀ ਸਿੱਖਿਆ ਦਿੱਤੀ।ਮੁੱਖ ਮਹਿਮਾਨ ਹਰਭਗਵੰਤ ਸਿੰਘ ਨੇ ਕਿਹਾ ਕਿ ਸਮਾਜਿਕ ਬੁਰਾਈਆਂ `ਤੇ ਜਿੱਤ ਹਾਸਲ ਕਰਨ ਲਈ ਅੱਜ ਦੇ ਸਮੇਂ ਵਿੱਚ ਰਾਮਾਇਣ ਤੋਂ ਮਿਲਣ ਵਾਲੀ ਹਰ ਸਿੱਖਿਆ ਤੇ ਅਮਲ ਕਰਨ ਦੀ ਜਰੂਰਤ ਹੈ।ਮਹਿਮਾਨ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕਿ ਸਾਨੂੰ ਸ਼੍ਰੀ ਰਾਮ ਜੀ ਵਾਂਗ ਇੱਕ ਆਦਰਸ਼ ਪਿਤਾ, ਪੁੱਤਰ, ਭਰਾ ਅਤੇ ਮਿੱਤਰ ਬਣਨਾ ਚਾਹੀਦਾ ਹੈ।
ਪੰਜਾਬ ਜੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਅੰਮ੍ਰਿਤਸਰ ਨੇ ਵੀ ਆਪਣੀਆਂ ਸ਼ੁੱਭ-ਕਾਮਨਾਵਾਂ ਦਿੱਤੀਆਂ।ਪ੍ਰੋਗਰਾਮ ਦੇ ਨਿਰਦੇਸ਼ਕ ਮੈਡਮ ਸ਼ਮਾ ਸ਼ਰਮਾ ਇੰਚਾਰਜ ਅਤੇ ਮੈਡਮ ਅਨੁਰਾਧਾ ਗਰੋਵਰ ਇੰਚਾਰਜ ਡੀ.ਏ.ਵੀ ਪਬਲਿਕ ਸਕੂਲ ਕੈਂਟ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸੁਆਗਤ ਕੀਤਾ।ਪ੍ਰੋਗਰਾਮ ਵਿੱਚ ਲੋਕਲ ਕਮੇਟੀ ਮੈਂਬਰ ਅਤੇ ਹੋਰਨਾਂ ਸਕੂਲਾਂ ਤੋਂ ਪ੍ਰਿੰਸਪਿਲ ਵੀ ਮੌਜੂਦ ਸਨ।
ਇਸ ਸਮੇਂ “ਬੁਰਾਈ ਤੇ ਹਮੇਸ਼ਾਂ ਸੱਚਾਈ ਦੀ ਜਿੱਤ ਹੁੰਦੀ ਹੈ“। ਇਸ ਕਥਨ ਨੂੰ ਉਜਾਗਰ ਕਰਨ ਵਾਲੀ ਇਸ ਰੰਗਾ-ਰੰਗ ਪੇਸ਼ਕਾਰੀ ਦੀ ਸਭ ਨੇ ਪ੍ਰਸੰਸਾ ਕੀਤੀ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …