ਫੁੱਲਾਂ ਦੀ ਖੇਤੀ ਵਿਚ ਇਨਕਲਾਬ ਲਿਆ ਰਹੇ ਹਨ ਪੰਜਾਬ ਦੇ ਕਿਸਾਨ – ਵੀ.ਸੀ
ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਜਾਗ੍ਰਿਤ ਹੋ ਰਹੇ ਹਨ ਅਤੇ ਉਨ੍ਹਾਂ ਦਾ ਪ੍ਰਕਿਰਤੀ ਨਾਲ ਲਗਾਅ ਵੱਧ ਰਿਹਾ ਜਦੋਂ ਕਿ ਪੰਜਾਬ ਦੇ ਕਿਸਾਨ ਹਰੇ, ਚਿੱਟੇ ਅਤੇ ਨੀਲੇ ਇਨਕਲਾਬ ਤੋਂ ਬਾਅਦ ਸਤਰੰਗੇ (ਫੁਲਾਂ ਦੀ ਖੇਤੀ) ਇਨਕਲਾਬ ਵੱਲ ਵਧ ਰਿਹਾ ਹੈ।ਇਸ ਨੂੰ ਹੋਰ ੳਤਸ਼ਾਹਿਤ ਕਰਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਾਰਚ 2019 ਵਿਚ ਗੋਲਡਨ ਜੁਬਲੀ ਬਸੰਤ ਬਹਾਰ ਫਲਾਵਰ ਸ਼ੋਅ ਕੌਮੀ ਪੱਧਰ `ਤੇ ਮਨਾਇਆ ਜਾ ਰਿਹਾ ਹੈ ਅਤੇ ਇਸ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ ।
ਯੂਨੀਵਰਸਿਟੀ `ਚ ਸ਼ੂਰੂ ਹੋਈ ਤਿੰਨ ਦਿਨਾਂ ਫੁੱਲਾਂ ਦੀ ਪ੍ਰਦਰਸ਼ਨੀ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੀ.ਸੀ ਸੰਧੂ ਨੇ ਦੱਸਿਆ ਕਿ ਵਿਚ ਪੰਜਾਬ ਭਰ ਦੇ ਕਾਲਜਾਂ ਤੇ ਯੁਨਵਿਰਸਿਟੀਆਂ ਤੋਂ ਇਲਾਵਾ ਫੁੱਲਾਂ ਦੀ ਕਾਸ਼ਤਕਾਰੀ ਕਰਨ ਵਾਲਿਆਂ ਵੱਲੋਂ ਉਤਸ਼ਾਹ ਦੇ ਨਾਲ ਹਿੱਸਾ ਲਿਆ ਜਾ ਰਿਹਾ ਹੈ।ਸਵੇਰੇ 10 ਵਜੇ ਤੋਂ ਹੀ ਫੁੱਲਾਂ, ਬੂਟਿਆ ਅਤੇ ਰੰਗੋਲੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਭਵਨ ਦਾ ਵਿਹੜਾ ਭਰਨਾਂ ਸ਼ੁਰੂ ਹੋ ਗਿਆ ਸੀ ।
ਪ੍ਰੋ. ਡਾ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਲੋਕਾਂ ਦੀ ਮਾਨਸਿਕਤਾ ਨੂੰ ਕੁਦਰਤ ਦੇ ਨਾਲ ਜੋੜਨ ਦੇ ਲਈ ਯੂਨੀਵਰਸਿਟੀ ਵੱਲੋਂ ਭਾਈ ਵੀਰ ਸਿੰਘ ਦੇ ਨਾਂ ਤੇ ਫੁੱਲਾਂ ਅਤੇ ਪੌਦਿਆਂ ਦੀ ਤਿੰਨ ਦਿਨਾਂ ਪ੍ਰਦਰਸ਼ਨੀ ਤੇ ਸੈਮੀਨਾਰ ਕਰਵਾਉਣ ਦਾ ਕਦਮ ਪੁੱਟਿਆ ਗਿਆ ਹੈ ਉਨ੍ਹਾਂ ਨੇ ਕਿਹਾ ਕਿ ਘਰ ਘਰ ਲੋਕ ਫੁੱਲ ਬੂਟੇ ਲਾਉਣ ਅਤੇ ਆਪਣੇ ਚੌਗਿਰਦੇ ਨੂੰ ਖੂਬਸੁਰਤ ਬਣਾਉਣ ਦੇ ਮਕਸਦ ਨਾਲ ਇਹ ਪ੍ਰਦਰਸ਼ਨੀ ਸ਼ੁਰੂ ਕੀਤੀ ਗਈ ਹੈ। ਇਨ੍ਹਾਂ ਮੁਕਾਬਲਿਆਂ ਚ ਭਾਗ ਲੈਣ ਵਾਲਿਆਂ ਦਾ ਮਾਣ ਸਨਮਾਣ ਯੂਨੀਵਰਸਿਟੀ ਵੱਲੋਂ ਕੀਤਾ ਜਾਇਆ ਕਰੇਗਾ। ਉਨ੍ਹਾ ਕਿਹਾ ਕਿ ਪਹਿਲੇ ਦਿਨ ਯੁਨੀਵਰਸਿਟੀ ਦਾ ਵਿਹੜਾ ਫੁੱਲਾਂ ਨਾਲ ਭਰ ਗਿਆ ਹੈ ਜਿਸ ਤੋਂ ਉਹ ਬਹੁਤ ਖੁਸ਼ ਹਨ।
ਹੌਰਟੀਕਲਚਰ ਕੰਸਲਟੈਂਟ ਡਾ. ਜੇ ਐਸ ਬਿਲਗਾ ਨੇ ਦੱਸਿਆ ਕਿ ਪਹਿਲੇ ਦਿਨ ਦੀ ਫੁੱਲਾਂ ਦੀ ਪ੍ਰਦਰਸ਼ਨੀ ਵਿਚ ਪੰਜਾਬ ਭਰ ਤੋਂ 500 ਤੋਂ ਵੱਧ ਐਂਟਰੀਆਂ ਹੋ ਚੁੱਕੀਆ ਹਨ।ਜਿਨਾਂ ਨੂੰ ਫੁੱਲਾਂ ਦੇ ਸੁਹੱਪਣ, ਅਕਾਰ, ਰੰਗ ਅਤੇ ਕਿਸਮਾਂ ਅਨੁਸਾਰ ਵੱਖ-ਵੱਖ ਹਿਸਿਆਂ `ਚ ਵੰਡ ਕੇ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਅਤੇ ਮੌਸਮੀ ਫੁੱਲ, ਸਜਾਵਟੀ ਬੂਟੇ ਅਤੇ ਬੌਣੇ ਬੂਟੇ ਇਸ ਪ੍ਰਦਰਸ਼ਨੀ ਵਿੱਚ ਪੁੱਜੇ ਹਨ।ਉਨ੍ਹਾਂ ਕਿਹਾ ਕਿ 75 ਤਰ੍ਹਾਂ ਦੀਆਂ ਗੁਲਦਾਉਦੀਆਂ ਅਤੇ 26 ਤਰਾਂ ਦੇ ਸਜਾਵਟੀ ਬੂਟਿਆਂ ਦੀ ਖੂਬਸੂਰਤੀ ਮੋਹਿਤ ਕਰਨ ਵਾਲੀ ਹੈ।ਰੰਗੋਲੀ ਵਿਚ 20 ਐਂਟਰੀਆਂ ਹੋਈਆਂ ਹਨ, ਜੋ ਫੁੱਲਾਂ ਦੀਆਂ ਪੱਤੀਆਂ ਨਾਲ ਤੇ ਇੰਨਾਂ ਤੋਂ ਬਿਨਾਂ ਸ਼ਾਮਲ ਹਨ।ਆਮ ਲੋਕਾਂ ਦੇ ਲਈ ਸਵੇਰੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਫੁੱਲਾਂ ਦੀ ਪ੍ਰਦਰਸ਼ਨੀ ਲੱਗੀ ਰਹੇਗੀ।ਫੁੱਲਾਂ ਅਤੇ ਪੌਦਿਆਂ ਦੀ ਜਜਮੈਂਟ ਕਰਨ ਦੇ ਲਈ ਚਾਰ ਮਾਹਿਰਾਂ ਦੀ ਟੀਮ ਤਿਆਰ ਕੀਤੀ ਗਈ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …