Friday, October 18, 2024

ਕਿਸਾਨ ਸੰਘਰਸ਼ ਕਮੇਟੀ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

PPN02091409

ਤਰਨ ਤਾਰਨ, 2 ਸਤੰਬਰ (ਰਾਣਾ) – ਕਿਸਾਨ ਜਥੇਬੰਦੀ ਦੀ ਮੀਟਿੰਗ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਭਿੱਖੀਵਿੰਡ ਵਿਖੇ ਗੁਰਸਾਹਿਬ ਸਿੰਘ ਪਹੂਵਿੰਡ ਤੇ ਪੂਰਨ ਸਿੰਘ ਵਰਨਾਲਾ ਦੀ ਪ੍ਰਧਾਨਗੀ ਵਿੱਚ ਹੋਈ, ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ ਤੇ ਸੂਖਦੇਵ ਸਿੰਘ ਦੁੱਬਲੀ ਨੇ ਦੱਸਿਆ ਕਿ 14 ਸਤੰਬਰ ਨੂੰ ਤਰਨ ਤਾਰਨ ਦੀ ਦਾਣਾ ਮੰਡੀ ਵਿਖੇ ਸ਼ਹੀਦਾਂ ਨੂੰ ਸਮਰਪਿਤ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ।ਜਿਸ ਵਿੱਚ ਕਿਸਾਨ ਸੰਘਰਸ਼ ਕਮੇਟੀ ਅਤੇ ਜਨਤਕ ਜਥੇਬੰਦੀਆਂ ਦੀ ਅਗਲੀ ਰਣਨੀਤੀ ਤਹਿ ਕੀਤੀ ਜਾਵੇਗੀ।ਸਰਕਾਰ ਵਿਰੁੱਧ ਸੰਗਰਸ਼ ਤੇਜ ਕੀਤਾ ਜਾਵੇਗਾ,ਕਿਉਕਿ ਸਰਕਾਰ ਨੇ 20 ਫਰਵਰੀ ਨੂੰ ਚੀਫ ਦਫਤਰ ਤੇ ਇੱਕ ਰੁ: ਯੂਨਿੰਟ ਬਿਜਲੀ ਅਤੇ ਕਿਸਾਨ ਮਜਦੂਰਾਂ ਨੂੰ ਪਾਏ ਨਜਾਇਜ ਜੁਰਮਾਨੇ ਖਤਮ ਕਰਨ ਵਾਸਤੇ ਜੋ ਸਮਝੋਤਾ ਹੋਇਆ ਸੀ ਉਸਨੂੰ ਲਾਗੂ ਨਾ ਕਰਕੇ ਸਗੋ ਖਪਤਕਾਰਾਂ ਤੇ ਹੋਰ ਘਰੇਲੂ ਬਿਜਲੀ ਦਾ ਬੋਝ ਪਾ ਦਿੱਤਾ ਗਿਆ,ਜਿਸ ਦੀ ਪਹਿਲੀ ਕਿਸ਼ਤ 594 ਕਰੋੜ ਬਣਦੀ ਹੈ ਇਸ ਤੋ ਬਾਅਦ 2500 ਕਰੋੜ ਦਾ ਹੋਰ ਬੋਝ ਪਾਉਣ ਦੀ ਤਿਆਰੀ ਹੈ,ਪਾਏ ਹੋਏ ਜੁਰਮਾਨੇ ਸਰਕਾਰ ਵਾਪਿਸ ਲਏ ਕਿਉਕਿ ਜੁਰਮਾਨੇ ਹੱਦ ਤੋ ਵੱਧ ਪਏ ਨੇ ਮੀਟਿੰਗ ਤੋ ਬਾਅਦ ਭਿੱਖੀਵਿੰਡ ਚੌਕ ਵਿੱਚ ਵਧੇ ਹੋਏ ਬਿਜਲੀ ਰੇਟਾਂ ਤੇ ਜਮਰੂਹੀ ਹੱਕਾਂ ਦਾ ਘਾਣ ਕਰਨ ਲਈ ਬਣਾਏ ਕਨੂੰਨ ਖਿਲਾਫ ਪੰਜਾਬ ਸਰਕਾਰ ਦਾ ਪੁਤਲਾ ਫੁਕਿਆ ਗਿਆ।ਇਸ ਮੌਕੇ ਸੁੱਚਾ ਸਿੰਘ ਵੀਰਮ, ਜੱਸਾ ਸਿੰਘ ਮੱਖੀ ਕਲਾ, ਅਵਤਾਰ ਸਿੰਘ ਮਰਗਿੰਦਪੁਰਾ, ਕਰਨਬੀਰ ਸਿੰਘ ਪਹੁਵਿੰਡ, ਦਿਲਬਾਗ ਸਿੰਘ ਵੀਰਮ, ਹਰਬੰਸ ਸਿੰਘ ਪਹੁਵਿੰਡ, ਸੁਖਖਵਿੰਦਰ ਸਿੰਘ ਚੇਲਾ, ਜਬਰਜੀਤ ਸਿੰਘ, ਮਨਦੀਪ ਚੌਧਰੀ ਪਹੁਵਿੰਡ, ਤਰਸੇਮ ਸਿੰਘ, ਬਿੱਕਰ ਸਿੰਘ ਮੱਖੀ ਕਲਾ ਆਦਿ ਹਾਜਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply