Thursday, November 21, 2024

ਪਿੰਡ ਨਾਨੋਵਾਲ ਕਲਾਂ ਵਿਖੇ ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ

PPN2601201914ਸਮਰਾਲਾ, 26 ਜਨਵਰੀ (ਪੰਜਾਬ ਪੋਸਟ – ਇੰਦਰਜੀਤ ਕੰਗ) – ਫਰੈਂਡਜ਼ ਫਾਊਂਡੇਸ਼ਨ ਐਨ.ਜੀ.ਓ. ਸਮਰਾਲਾ ਵੱਲੋਂ ਪਿੰਡ ਨਾਨੋਵਾਲ ਕਲਾਂ ਵਿਖੇ ਅੱਖਾਂ ਦਾ ਮੁਫਤ ਚੈੱਕਅੱਪ ਕੈਂਪ ਲਗਾਇਆ ਗਿਆ।ਕੈਂਪ ਵਿੱਚ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੀ ਟੀਮ ਵੱਲੋਂ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾ ਗਿਆ।ਕੈਂਪ ਦੇ ਪ੍ਰਬੰਧਕ ਪਰਵਿੰਦਰ ਸਿੰਘ ਬੱਲੀ ਅਤੇ ਰਾਜੀਵ ਕੁਮਾਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਕੈਂਪ ਵਿੱਚ 409 ਮਰੀਜ਼ਾਂ ਦਾ ਮੁਫ਼ਤ ਚੈਕਅੱਪ ਕੀਤਾ ਗਿਆ।ਜਿਨ੍ਹਾਂ ਵਿੱਚੋਂ 190 ਮਰੀਜ਼ ਮੁਫ਼ਤ ਐਨਕਾਂ ਲਈ ਅਤੇ 57 ਮਰੀਜ਼ ਚਿੱਟੇ ਮੋਤੀਏ ਦੇ ਅਪ੍ਰੇਸ਼ਨ ਲਈ ਚੁਣੇ ਗਏ।ਇਨ੍ਹਾਂ 57 ਮਰੀਜ਼ਾਂ ਨੂੰ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਵਿਖੇ ਭੇਜਿਆ ਗਿਆ, ਜਿਥੇ ਉਨ੍ਹਾਂ ਦੇ ਆਪਰੇਸ਼ਨ ਕਰਕੇ ਮੁਫ਼ਤ ਲੈਂਜ ਪਾਏ ਜਾਣਗੇ।ਫਰੈਂਡਜ਼ ਫਾਊਂਡੇਸ਼ਨ ਐਨ.ਜੀ.ਓ ਦੇ ਮੈਂਬਰ ਤੇ ਉੱਘੇ ਸਮਾਜ ਸੇਵਕ ਵਰਿੰਦਰ ਸਿੰਘ ਯੂ.ਐਸ.ਏ ਦੇ ਪਿਤਾ ਗੁਰਮੁੱਖ ਸਿੰਘ ਯੂ.ਐਸ.ਏ ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ।
ਗੁਰਮੁੱਖ ਸਿੰਘ ਸੋਹੀ, ਸੁਦਾਗਰ ਸਿੰਘ ਸੋਹੀ ਅਤੇ ਹਰਬੰਸ ਸਿੰਘ ਪੰਧੇਰ ਵਲੋਂ ਫਰੈਂਡਜ਼ ਫਾਊਂਡੇਸ਼ਨ ਐਨ.ਜੀ.ਓ ਦੇ ਦਰਪਨ ਸ਼ਰਮਾ, ਜਤਿੰਦਰਪਾਲ ਜੱਗੀ, ਸਤਿੰਦਰਪਾਲ ਸਿੰਘ, ਹਰਿੰਦਰ ਸਿੰਘ ਸਰਪੰਚ, ਸਮੂਹ ਪੰਚ ਸਾਹਿਬਾਨ ਅਤੇ ਨਗਰ ਨਿਵਾਸੀ, ਦਰਸ਼ਨ ਸਿੰਘ ਢਿੱਲੋਂ, ਜੋਗਿੰਦਰ ਸਿੰਘ ਬਿੱਲੂ ਬਹਿਲੋਲਪੁਰ, ਮੋਹਣ ਸਿੰਘ ਸੋਹੀ, ਬਿੰਦਰ ਸਿੰਘ ਪੰਚ, ਜਗਰੂਪ ਸਿੰਘ, ਜਸਵੰਤ ਸਿੰਘ, ਛੋਟਾ ਸਿੰਘ, ਪ੍ਰੋ. ਹਮਦਰਦਵੀਰ ਨੌਸ਼ਹਿਰਵੀ, ਹਰਜਿੰਦਰ ਸਿੰਘ ਰਿਟਾਇਰਡ ਫਰਮਾਸਿਸਟ, ਸੋਹਣ ਸਿੰਘ ਨੰਬਰਦਾਰ ਦਾ ਇਸ ਕੈਂਪ ਵਿੱਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ।
 

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …

Leave a Reply