Friday, October 18, 2024

ਸਿਖਿਆ ਬਲਾਕ ਬਟਾਲਾ ਦੇ ਵੱਖ-ਵੱਖ ਸਕੂਲਾਂ ‘ਚ ਮਨਾਇਆ ਅਧਿਆਪਕ ਦਿਵਸ

PPN06091404
ਬਟਾਲਾ,  6 ਸਤੰਬਰ (ਨਰਿੰਦਰ ਬਰਨਾਲ)- ਡਾਇਰੈਕਟਰ ਜਨਰਲ ਸਕੂਲਜ਼ ਦੇ ਸਿਖਿਆ ਵਿਭਾਗ ਦੀਆਂ ਸਮੇ ਸਮੇ ਤੇ ਜਾਰੀ ਹਦਾਇਤਾਂ, ਸਿਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ, ਸ੍ਰੀ ਕਮਲ ਗਰਗ, ਮੈਡਮ ਅੰਜਲੀ ਭਾਂਵੜਾ , ਤੇ ਜਿਲਾ ਸਿਖਿਆ ਅਫਸਰ ਸੰਕੈਡਰੀ  ਗੁਰਦਾਸਪੁਰ ਦੇ ਦਿਸ਼ਾ ਨਿਰਦੇਸਾਂ ਦੀ ਰੋਸਨੀ ਵਿਚ ਬਟਾਲਾ ਬਲਾਕ ਦੇ ਵੱਖ ਵੱਖ ਸਕੂਲਾਂ ਵਿਚ ਗੁਰੂ ਚੇਲੇ ਦੇ ਸੱਚੇ ਤੇ ਸੁਚੇ ਰਿਸ਼ਤੇ  ਦੀ ਸੁਗੰਧ ਘਰ ਘਰ ਤੱਕ ਪਹੁੰਚਾਉਣ ਦੇ ਮਕਸਦ ਨਾਲ ਅਧਿਆਪਕ ਦਿਵਸ ਮਨਾਇਆ ਗਿਆ, ਪ੍ਰਾਪਤ ਜਾਣਕਾਰੀ ਵਿਚ ਸਰਕਾਰੀ ਸੀਨੀਅਰ ਸੈਕੰਡਰੀ  ਸਕੂਲ ਜੈਤੋਸਰਜਾ ਗੁਰਦਾਸਪੁਰ ਵਿਖੇ ਪ੍ਰਿੰਸੀਪਲ ਭਾਰਤ ਭੂਸ਼ਨ ਤੇ ਵਾਇਸ ਪ੍ਰਿੰਸੀਪਲ ਲਖਵਿੰਦਰ ਸਿੰਘ ਢਿਲੋ ਦੇ ਜਤਨਾ ਸਦਕਾ ਅਧਿਆਪਕ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ, ਵਿਦਿਆਰਥੀਆਂ ਵੱਲੋ ਗੀਤ ਤੇ ਕਵਿਤਾਵਾਂ ਪੇਸ ਕੀਤੀਆਂ ਗਈਆਂ , ਮਨਪ੍ਰੀਤ ਕੌਰ ਸਾਂਇੰਸ ਮਿਸਟ੍ਰੈਸ ਵੱਲੋ ਅਧਿਆਪਕ ਵਿਦਿਆਰਥੀ ਦੇ ਰਿਸਤੇ ਬੋਲਦਿਆਂ ਕਿਹਾ ਕਿ ਇਸ ਪਵਿੱਤਰ ਰਿਸਤੇ ਦੀ ਪਹਿਚਾਣ ਬੱਚਿਆਂ ਨੂੰ ਤਾਂ ਹੀ ਹੋ ਸਕਦੀ ਹੈ ਜੇਕਰ ਅਧਿਆਪਕ ਵਰਗ ਸਮਰਪਨ ਦੀ ਭਾਂਵਨਾ  ਨਾਲ ਵਿਦਿਆਰਥੀਆਂ ਨੂੰ ਵਿਦਿਆ ਦੇਵੇਗਾ, ਤੇ ਵਿਦਿਆਰਥੀਆਂ ਨੂੰ ਵੀ ਚਾਹੀਦਾ ਹੈ ਕਿ ਅਧਿਆਪਕਾਂ ਦਾ ਤੇ ਆਪਣੇ ਮਾਤਾ ਪਿਤਾ ਸਤਿਕਾਰ ਕਰਨ, ਇਸ ਮੌਕੇ ਸਕੂਲ ਦੇ ਅਧਿਆਪਕਾ ਨੂੰ ਸਨਮਾਨ ਚਿੰਨ ਦੇ ਸਨਮਾਨਿਆ ਗਿਆ, ਇਸ ਅਧਿਆਪਕ ਦਿਵਸ ਦੇ ਸਮਾਗਮ ਦੌਰਾਨ ਸਾਮ ਕੁਮਾਰ, ਪਰਮਜੀਤ ਸਿੰਘ, ਸੁਖਦੇਵ ਸਿੰਘ, ਸੰਪੂਰਨ ਸਿੰਘ ਜੈਤੋਸਰਜਾ,  ਅਜਮੇਰ ਸਿੰਘ, ਪ੍ਰਮਪ੍ਰੀਤ ਸਿੰਘ , ਗੁਰਭੇਜ ਸਿੰਘ , ਹਰਪ੍ਰੀਤ ਸਿੰਘ, ਨੀਰੂ ਬਾਲਾ, ਪਰਦੀਪ ਕੌਰ, ਸੁਖਜੀਤ ਕੌਰ ਆਦਿ ਸਟਾਫ ਮੈਬਰ ਹਾਜਰ ਸਨ। ਸਰਕਾਰੀ  ਕੰਨਿਆ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਕਲੌਨੀ  ਬਟਾਲਾ ਵਿਖੇ ਵੀ ਪ੍ਰਿੰਸੀਪਲ ਇੰਦਰਜੀਤ ਕੌਰ ਵਾਲੀਆਂ , ਹਰਪ੍ਰੀਤ ਸਿੰਘ, ਹਰੀ ਕਿਸ਼ਨ, ਹਰੀ ਉਮਜੋਸੀ, ਜੀਵਨ ਸਿੰਘ, ਅਨਿਲ ਕੁਮਾਰ, ਸੁਮਨ ਬਾਲਾ,ਰਜਨੀ ਬਾਲਾ ਹਿੰਦੀ ਮਿਸਟ੍ਰੈਸ ਦੀ ਯੋਗ ਅਗਵਾਈ ਵਿਚ  ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋ ਅਧਿਆਪਕ ਦਿਵਸ ਮਨਾਇਆ ਤੇ ਗੁਰੂ ਚੇਲੇ ਦੇ ਰਿਸਤੇ ਬੋਲਦਿਆਂ ਪ੍ਰਿੰਸੀਪਲ ਮੈਡਲ ਇੰਦਰਜੀਤ ਕੌਰ ਵਾਲੀਆ  ਨੇ ਕਿਹਾ ਕਿ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਸੇਵਾ ਭਾਂਵਨਾ ਵਿਦਿਆਰਥੀਆਂ ਨੂੰ ਸਿਖਿਆ ਦੇਣ ਤਾ ਜੋ ਬੱਚੇ ਚੰਗੇ ਨਾਗਰਿਕ ਬਣ ਕੇ ਆਪਣੇ ਦੇਸ ਦੀ ਤਰੱਕੀ ਵਿਚ ਵਧ ਚੜ ਕੇ ਹਿਸਾ ਪਾਊਣ ਤੇ ਅਧਿਆਪਕਾਂ ਦਾ ਮਾਣ ਵੀ ਵਧ ਸਕੇ । ਇਸੇ ਹੀ ਤਰਜਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਪੁਰਾ ਗੁਰਦਾਸਪੁਰ ਵਿਖੇ ਵੀ ਪ੍ਰਿੰਸੀਪਲ ਮਨਜੀਤ ਸਿੰਘ ਸੰਧੂ ਦੀਆਂ ਨਵੀਆਂ ਪੈੜਾ ਅਨੁਸਾਰ ਅਧਿਆਪਕ ਦਿਵਸ ਮਨਾਇਆ ਗਿਆ।ਇਸ ਮੌਕੇ ਸਕੂਲ ਵਿਚ ਵਧੀਆਂ ਕਾਰਗੂਜਾਰੀ ਵਾਲੇ ਅਧਿਆਪਕਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਸਮਾਗਮ ਦੌਰਾਨ  ਸੰਦੀਪ ਕੁਮਾਰ ਤੇ ਡਾ ਸਰਵਨ ਸਿੰਘ ਹਾਜਰ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply