ਬਟਾਲਾ, 6 ਸਤੰਬਰ (ਨਰਿੰਦਰ ਬਰਨਾਲ)- ਬੀਤੇ ਦਿਨਾਂ ਤੋ ਮੌਸਮ ਦੀ ਖਰਾਬੀ ਤੇ ਤੇਜ ਬਾਰਸ਼ ਨਾਲ ਜਿਥੇ ਝੋਨੇ ਤੇ ਖਾਸ ਕਰਕੇ ਕਮਾਦ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ ਉਥੇ ਅਸਮਾਨੀ ਬਿਜਲੀ ਡਿਗਣ ਕਾਰਨ ਘਰਾਂ ਦੀਆਂ ਐਲ ਸੀਡੀਆਂ, ਪ੍ਰੈਸਾਂ, ਟੈਲੀਵਿਜਨ ਤੇ ਹੋਰ ਬਿਜਲੀ ਉਪਕਰਨਾ ਦਾ ਵੀ ਭਾਰੀ ਨੁਕਸਾਨ ਹੋਇਆ ਹੈ, ਬੀਤੇ ਦਿਨੀ ਸ੍ਰੀ ਹਰਗੋਬਿੰਦਪੁਰ ਰੋਡ ਬਟਾਲਾ ਤੇ ਪੈਦੀ ਜਰਨਮ ਅਸਟੇਟ ਕਲੌਨੀ ਵਾਸੀ ਚਮਨ ਸਿੰਘ ਦੇ ਘਰ ਉਪਰ ਅਸਮਾਨੀ ਬਿਜਲੀ ਪੈਣ ਕਾਰਨ ਕਾਫੀ ਨੁਕਸਾਨ ਹੋਇਆ, ਘਰ ਦੀ ਸਾਰੀ ਵਾਇਰੰਗ ਤੇ ਬੱਲਬ ਤੇ ਲਗਾਈਆਂ ਗਈਆਂ ਟਿਊਬਾਂ ਪੂਰੀ ਤਰਾਂ ਨਸਟ ਹੋ ਗਈਆਂ।ਇਸ ਹੀ ਕਲੌਨੀ ਦੇ ਦੋ ਹੋਰ ਘਰਾਂ ਦੇ ਟੈਲੀਵਿਜਨ ਵੀ ਅਸਮਾਨੀ ਬਿਜਲੀ ਨਾਲ ਸੜ ਗਏ ਹਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …